ਮੁੱਖ ਮੰਤਰੀ ਨੇ ਸਿੱਖ ਸੰਗਤ ਦਾ ਅਪਮਾਨ ਕੀਤਾ: ਕੰਗ

ਮੁੱਖ ਮੰਤਰੀ ਨੇ ਸਿੱਖ ਸੰਗਤ ਦਾ ਅਪਮਾਨ ਕੀਤਾ: ਕੰਗ

ਐਸ ਏ ਐਸ ਨਗਰ, 12 ਦਸੰਬਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਕੀਤੀ ਜਾ ਰਹੀ ਕਾਰਵਾਈ ਨੂੰ ਪਾਕਿਸਤਾਨੀ ਸੈਨਾ ਦੀ ਸਾਜਿਸ਼ ਦੱਸ ਕੇ ਸਿਆਸੀ ਲਾਭ ਲੈਣ ਦੀ ਕੋਸ਼ਿਸ਼ ਦੇ ਤਹਿਤ ਨਾ ਸਿਰਫ ਸਿੱਖ ਸੰਗਤ ਦਾ ਅਪਮਾਨ ਕੀਤਾ ਹੈ ਬਲਕਿ ਧਾਰਮਿਕ ਭਾਵਨਾਵਾਂ ਦਾ ਵੀ ਨਿਰਾਦਰ ਕੀਤਾ ਹੈ| ਇਹ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਸ੍ਰ. ਕਿਰਨਬੀਰ ਸਿੰਘ ਕੰਗ ਨੇ ਅੱਜ ਇੱਥੇ ਜਾਰੀ ਬਿਆਂਨ ਵਿੱਚ ਆਖੀ|
ਸ੍ਰ. ਕੰਗ ਨੇ ਕਿਹਾ ਕਿ ਪਿਛਲੇ 70 ਸਾਲਾਂ ਤੋਂ ਸਿੱਖ ਸੰਗਤ ਗੁਰੂ ਨਾਨਕਦੇਵ ਜੀ ਦੇ ਪਵਿੱਤਰ ਸਥਾਨ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਤਰਸਦੀ ਸੀ ਅਤੇ ਲਾਂਘੇ ਲਈ ਅਰਦਾਸ ਕਰਦੀ ਸੀ| ਉਹਨਾਂ ਕਿਹਾ ਕਿ 70 ਸਾਲਾਂ ਬਾਅਦ ਸੰਗਤਾਂ ਦੀ ਅਰਦਾਸ ਪ੍ਰਵਾਨ ਹੋਈ ਹੈ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ ਇਹ ਲਾਂਘਾ ਮਿਲਿਆ ਹੈ ਪਰੰਤੂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਧਾਰਮਿਕ ਤੇ ਅਹਿਮ ਮੁਦੇ ਤੇ ਰਾਜਨੀਤੀ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਕਿ ਉਹਨਾਂ ਨੂੰ ਸ਼ੋਭਾ ਨਹੀਂ ਦਿੰਦਾ|
ਸ੍ਰ. ਕੰਗ ਨੇ ਕਿਹਾ ਕਿ ਮੁੱਖ ਮੰਤਰੀ ਵਲੋਂ ਇਹ ਕਿਹਾ ਗਿਆ ਹੈ ਕਿ ਪਾਕਿਸਤਾਨੀ ਸੈਨਾ ਸਿੱਖ ਨੌਜਵਾਨਾਂ ਨੂੰ ਭੜਕਾ ਕੇ ਪੰਜਾਬ ਵਿੱਚ ਅੱਤਵਾਦ ਫੈਲਾਉਣਾ ਚਾਹੁੰਦੀ ਹੈ ਪਰੰਤੂ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜਦੋਂ ਜਦੋਂ ਦੇਸ਼ ਤੇ ਭੀੜ ਪਈ ਹੈ, ਸਭ ਤੋਂ ਵੱਧ ਕੁਰਬਾਨੀ ਸਿੱਖਾਂ ਨੇ ਹੀ ਦਿੱਤੀ ਹੈ| ਉਹਨਾਂ ਕਿਹਾ ਕਿ ਮੁੱਖ ਮੰਤਰੀ ਖੁਦ ਵੀ ਭਾਰਤੀ ਸੈਨਾ ਦੀ ਸਿੱਖ ਸੈਨਿਕ ਟੁਕੜੀ ਦੀ ਅਗਵਾਈ ਕਰ ਚੁਕੇ ਹਨ ਇਸ ਲਈ ਉਹਨਾਂ ਨੂੰ ਸਿੱਖ ਨੌਜਵਾਨਾਂ ਬਾਰੇ ਪਾਕਿਸਤਾਨ ਦੀ ਸੈਨਾ ਦਾ ਇਸ਼ਾਰੇ ਤੇ ਦੇਸ਼ ਵਿਰੁੱਧ ਭੜਕਣ ਅਤੇ ਅੱਤਵਾਦ ਫੈਲਾਣ ਦੀ ਗੱਲ ਕਹਿਣਾ ਸ਼ੋਭਾ ਨਹੀਂਂ ਦਿੰਦਾ|

Share Button

Leave a Reply

Your email address will not be published. Required fields are marked *

%d bloggers like this: