ਮੁੱਖ ਮੰਤਰੀ ਦੇ ਸੰਗਤ ਦਰਸ਼ਨਾਂ ਦੀ ਜਾਣਕਾਰੀ ਨਹੀਂ ਮੁੱਖ ਮੰਤਰੀ ਦਫਤਰ

ss1

ਮੁੱਖ ਮੰਤਰੀ ਦੇ ਸੰਗਤ ਦਰਸ਼ਨਾਂ ਦੀ ਜਾਣਕਾਰੀ ਨਹੀਂ ਮੁੱਖ ਮੰਤਰੀ ਦਫਤਰ
ਆਰ ਟੀ ਆਈ ਨਾਲ ਹੋਇਆ ਖੁਲਾਸਾ

ਤਪਾ ਮੰਡੀ, 25 ਮਈ (ਨਰੇਸ਼ ਗਰਗ) ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸਮੇਂ-ਸਮੇਂ ਤੇ ਪੰਜਾਬ ਦੇ ਪੇਂਡੂ ਇਲਾਕੇ ਅੰਦਰ ਸੰਗਤ ਦਰਸ਼ਨ ਪ੍ਰੋਗਰਾਮ ਕੀਤੇ ਜਾਂਦੇ ਹਨ ਤਾਂ ਕਿ ਲੋਕਾਂ ਦੀਆਂ ਤਕਲੀਫ਼ਾ ਦਾ ਮੌਕੇ ਤੇ ਹੱਲ ਕੀਤਾ ਜਾਵੇ। ਇਸ ਪ੍ਰੋਗਰਾਮ ਸਮੇਂ ਜ਼ਿਲੇ ਦੇ ਸਾਰੇ ਅਫਸਰ ਹਾਜ਼ਰ ਹੁੰਦੇ ਹਨ ਅਤੇ ਮੌਕੇ ਤੇ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਂਦਾ ਹੈ। ਮੱਧਕਾਲੀ ਚੋਣਾਂ ਜਿਸ ਹਲਕੇ ਵਿੱਚ ਹੋਣੀਆਂ ਹੁੰਦੀਆਂ ਹਨ ਉਸ ਇਲਾਕੇ ਅੰਦਰ ਚੋਣ ਪ੍ਰੋਗਰਾਮ ਦੇ ਐਲਾਨ ਪਹਿਲਾਂ ਸੰਗਤ ਦਰਸ਼ਨਾਂ ਦਾ ਪ੍ਰੋਗਰਾਮ ਚਾਲੂ ਕਰਕੇ ਵੱਡੇ ਪੱਧਰ ਤੇ ਗਰਾਂਟ ਦੀ ਵੰਡ ਕੀਤੀ ਜਾਂਦੀ ਹੈ। ਜਿਸ ਨਾਲ ਮੱਧਕਾਲੀ ਚੋਣਾਂ ਵਿੱਚ ਅਕਾਲੀ ਦਲ ਨੂੰ ਪੂਰਾ ਲਾਭ ਹੁੰਦਾ ਹੈ। ਪੰਜਾਬ ਅੰਦਰ 1/1/2014 ਤੋਂ 31/12/2015 ਤੱਕ ਦੋ ਸਾਲ ਅੰਦਰ ਹੋਏ ਸੰਗਤ ਦਰਸ਼ਨ ਅਤੇ ਵੰਡੀ ਗਈ ਗਰਾਂਟ ਸਬੰਧੀ ਜਾਣਕਾਰੀ ਲੈਣ ਲਈ ਆਰ ਟੀ ਆਈ ਕਾਰਕੁੰਨ ਸੱਤਪਾਲ ਗੋਇਲ ਤਪਾ ਨੇ ਮੁੱਖ ਮੰਤਰੀ ਦਫਤਰ ਨੂੰ ਪੱਤਰ ਲਿਖਿਆ। ਇਸ ਦੇ ਜਵਾਬ ਵਿੱਚ ਭੇਜੀ ਜਾਣਕਾਰੀ ਮੁਤਾਬਿਕ ਮੰਗੀ ਗਈ ਜਾਣਕਾਰੀ ਮੁੱਖ ਮੰਤਰੀ ਦਫਤਰ ਵਿੱਚ ਉਪਲਬਧ ਨਹੀਂ ਹੈ। ਮੁੱਖ ਮੰਤਰੀ ਵੱਲੋਂ ਵੱਖ-ਵੱਖ ਹਲਕਿਆਂ ਅੰਦਰ ਜੋ ਸੰਗਤ ਦਰਸ਼ਨ ਕੀਤੇ ਜਾਂਦੇ ਹਨ ਉਹ ਸਬੰਧਤ ਜ਼ਿਲੇ ਦੇ ਡਿਪਟੀ ਕਮਿਸ਼ਨਰਾਂ ਵੱਲੋਂ ਕਰਵਾਏ ਜਾਂਦੇ ਹਨ। ਜਿੱਥੋਂ ਤੱਕ ਸੰਗਤ ਦਰਸ਼ਨ ਪ੍ਰੋਗਰਾਮਾਂ ਵਿੱਚ ਗਰਾਂਟ ਵੰਡਣ ਦਾ ਸਬੰਧ ਹੈ, ਇਸ ਸੂਚਨਾ ਦਾ ਸਬੰਧ ਵੀ ਮੁੱਖ ਮੰਤਰੀ ਦਫਤਰ ਨਾਲ ਨਹੀਂ। ਸਾਰੇ ਜ਼ਿਲਿਆਂ ਨੂੰ ਵਿਕਾਸ ਕਾਰਜਾਂ ਲਈ ਵਿਕਾਸ ਰਾਸ਼ੀ ਵੱਖ-ਵੱਖ ਵਿਭਾਗਾਂ ਵੱਲੋਂ ਵੰਡੀ ਜਾਂਦੀ ਹੈ ਜਿਵੇਂ ਕਿ ਪੇਂਡੂ ਵਿਕਾਸ ਮੰਤਰਾਲਾ, ਵਿਤ ਵਿਭਾਗ ਅਤੇ ਯੋਜਨਾ ਵਿਭਾਗ ਆਦਿ ਵਿਭਾਗ ਹਨ। ਇਸ ਲਈ ਗਰਾਂਟ ਜਿਸ ਕੰਮ ਲਈ ਦਿੱਤੀ ਗਈ ਉਸ ਗਰਾਂਟ ਦਾ ਸਬੰਧ ਸਬੰਧਤ ਵਿਭਾਗ ਨਾਲ ਹੁੰਦਾ ਹੈ।
ਮੁੱਖ ਮੰਤਰੀ ਪੰਜਾਬ ਦੇ ਸੰਗਤ ਦਰਸ਼ਨ ਪ੍ਰੋਗਰਾਮਾਂ ਸਬੰਧੀ ਜਾਣਕਾਰੀ ਮੁੱਖ ਮੰਤਰੀ ਦਫਤਰ ਨੂੰ ਨਾ ਹੋਣਾ ਹੈਰਾਨੀ ਵਾਲੀ ਗੱਲ ਹੈ ਅਤੇ ਗਰਾਂਟ ਸਬੰਧੀ ਦਿੱਤੇ ਚੈਕਾਂ ਬਾਰੇ ਜਾਣਕਾਰੀ ਵੀ ਮੁੱਖ ਮੰਤਰੀ ਦਫਤਰ ਨੂੰ ਨਾ ਹੋਣਾ ਉਸ ਤੋਂ ਵੀ ਹੈਰਾਨੀ ਜਨਕ ਗੱਲ ਹੈ।

Share Button

Leave a Reply

Your email address will not be published. Required fields are marked *