ਮੁੱਖ ਮੰਤਰੀ ਦੇ ਜੱਦੀ ਸ਼ਹਿਰ ਪਟਿਆਲਾ ਵਿਖੇ ਵੀ ਲੱਗਿਆ ਕਰਫਿਊ

ss1

ਮੁੱਖ ਮੰਤਰੀ ਦੇ ਜੱਦੀ ਸ਼ਹਿਰ ਪਟਿਆਲਾ ਵਿਖੇ ਵੀ ਲੱਗਿਆ ਕਰਫਿਊ
ਪਟਿਆਲਾ ਜਿਲ੍ਹਾ ਵਿੱਚ ਸਥਿਤੀ ਤਣਾਵਪੂਰਵਕ
ਰਾਜਪੁਰਾ ਦੇ ਪਿੰਡ ਮਾਣਕਪੁਰ ਵਿੱਚ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਦੇ ਕਮਰੇ ਨੂੰ ਲਾਈ ਅੱਗ
ਨਾਮ ਚਰਚਾ ਘਰਾਂ ਵਿੱਚ ਪ੍ਰੇਮੀ ਸੁਰੱਖਿਆ ਦੇ ਮੱਦੇਨਜ਼ਰ ਕੀਤੇ ਬੰਦ

ਪਟਿਆਲਾ, 25 ਅਗਸਤ( ਦਇਆ ਸਿੰਘ) ਸਿਰਸਾ ਡੇਰੇ ਦੇ ਸੌਦਾ ਸਾਧ ਗੁਰਮੀਤ ਰਾਮ ਰਹੀਮ ਨੂੰ ਸੀ.ਬੀ.ਆਈ. ਦੀ ਅਦਾਲਤ ਵੱਲੋਂ ਦੋਸ਼ੀ ਕਰਾਰ ਦੇਣ ਤੋਂ ਬਾਅਦ ਉੱਤਰੀ ਭਾਰਤ ਸੰਵੇਦਨਸ਼ੀਲ ਹਾਲਤ ਵਿੱਚ ਪਹੁੰਚ ਗਿਆ ਹੈ। ਜਿਥੇ ਰਾਜਸਥਾਨ ਅਤੇ ਪੰਜਾਬ ਬਾਰਡਰ ਸਟੇਟ ਹੋਣ ਕਰਕੇ ਬਾਹਰਲੇ ਦੁਸ਼ਮਣ ਦੀ ਇਸ ਮਾਮਲੇ ‘ਤੇ ਪੂਰੀ ਤਰਾਂ ਨਜ਼ਰ ਬਣਾਈ ਰੱਖੀ ਹੋਈ ਹੈ ਤਾਂ ਜੋ ਅਜਿਹੇ ਹਾਲਾਤਾਂ ਦੇ ਚਲਦਿਆਂ ਭਾਰਤ ਅੰਦਰ ਹਾਲਾਤ ਨੂੰ ਹੋਰ ਖਰਾਬ ਕੀਤਾ ਜਾ ਸਕੇ ਪਰ ਬਾਰਡਰ ਸੁਰੱਖਿਆ ਏਜੰਸੀਆਂ ਵੱਲੋਂ ਦੇਸ਼ ਦੀਆਂ ਏਜੰਸੀਆਂ ਨੂੰ ਪਹਿਲਾਂ ਹੀ ਖਬਰਦਾਰ ਕਰ ਦਿੱਤਾ ਗਿਆ ਸੀ ਤਾਂ ਜੋ ਦੇਸ਼ ਵਿਰੋਧੀ ਤਾਕਤਾਂ ਅਜਿਹੇ ਮਾਹੌਲ ਦਾ ਫਾਇਦਾ ਨਾ ਉੱਠਾ ਸਕਣ ਪਰ ਸਮੁੱਚੇ ਦੇਸ਼ ਅੰਦਰ ਸੌਦਾ ਸਾਧ ਦੀ ਅੱਜ ਸੀ.ਬੀ.ਆਈ. ਅਦਾਲਤ ਵਿੱਚ ਹੋਣ ਵਾਲੀ ਪੇਸ਼ੀ ਨੂੰ ਲੈ ਕੇ ਸਮੁੱਚੇ ਉੱਤਰੀ ਭਾਰਤ ਵਿੱਚ ਰੈਡ ਅਲਰਟ ਕੀਤਾ ਗਿਆ ਸੀ, ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਪੰਜਾਬ, ਹਰਿਆਣਾ, ਚੰਡੀਗੜ, ਰਾਜਸਥਾਨ, ਹਿਮਾਚਲ ਅੰਦਰ 72 ਘੰਟੇ ਲਈ ਸਮੁੱਚੇ ਮੋਬਾਈਲ ਨੈਟਵਰਕ ਨੂੰ ਬੰਦ ਕੀਤਾ ਗਿਆ ਹੈ, ਉਥੇ ਹੀ ਰੇਲ ਬੱਸ ਅਤੇ ਹੋਰ ਸੇਵਾਵਾਂ ਨੂੰ ਵੀ ਮੁਅੱਤਲ ਕੀਤਾ ਗਿਆ ਹੈ ਤਾਂ ਜੋ ਸਮੁੱਚੇ ਉੱਤਰੀ ਭਾਰਤ ਵਿੱਚ ਸੌਦਾ ਸਾਧ ਦੇ ਸਮਰਥਕਾਂ ਦੀ ਵੱਧੀ ਹੋਈ ਤਦਾਦ ਨੂੰ ਦੇਖਦੇ ਹੋਏ ਮੌਕੇ ‘ਤੇ ਹਾਲਤਾਂ ‘ਤੇ ਕਾਬੂ ਪਾਇਆ ਜਾ ਸਕੇ। ਪੰਜਾਬ ਹਰਿਆਣਾ ਰਾਜਸਥਾਨ ਪੁਲਸ ਦੇ ਡੀ.ਜੀ.ਪੀ. ਵੱਲੋਂ ਹਰ ਸਥਿਤੀ ਨਾਲ ਨਿਪਟਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਸਨ, ਜਦੋਂ ਹੀ ਸੌਦਾ ਸਾਧ ਨੂੰ ਸੀ.ਬੀ. ਆਈ. ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਮਾਣਯੋਗ ਅਦਾਲਤ ਦੇ ਜੱਜ ਜਗਜੀਤ ਸਿੰਘ ਵੱਲੋਂ ਯੋਨ ਸ਼ੋਸ਼ਣ ਦੇ ਮਾਮਲੇ ਵਿੱਚ ਸੌਦਾ ਸਾਧ ਗੁਰਮੀਤ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਜੇਲ ਭੇਜ ਦਿੱਤਾ ਹੈ, ਜਿਸ ਦਾ ਫੈਸਲਾ 28 ਅਗਸਤ ‘ਤੇ ਪਾਇਆ ਗਿਆ ਹੈ, ਜਿਸ ਨੂੰ ਲੈ ਕੇ ਸਮੁੱਚੇ ਉੱਤਰੀ ਭਾਰਤ ਵਿੱਚ ਤਣਾਵਪੂਰਵਕ ਮਾਹੌਲ ਨਾਲ ਨਜਿੱਠਣ ਲਈ ਪੁਲਸ ਵੱਲੋਂ ਸਖਤ ਪ੍ਰਬੰਧ ਕੀਤੇ ਗਏ ਹਨ। ਇਸ ਦੇ ਚਲਦਿਆਂ ਪਟਿਆਲਾ ਵਿੱਚ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ, ਕਸਬਿਆ ਵਿੱਚ ਬਾਬੇ ਦੇ ਨਾਮ ਚਰਚਾ ਘਰਾਂ ਵਿੱਚ ਸੁਰੱਖਿਆ ਦਾ ਮਾਹੌਲ ਹੈ। ਇਕ ਤਰਾਂ ਨਾਲ ਜਿਹੜੇ ਡੇਰੇ ਦੇ ਪ੍ਰੇਮੀ ਨਾਮ ਚਰਚਾ ਘਰਾਂ ਵਿੱਚ ਮੌਜੂਦ ਹਨ, ਉਥੇ ਹੀ ਪੁਲਸ ਵੱਲੋਂ ਬੰਦ ਕਰ ਦਿੱਤੇ ਗਏ ਹਨ। ਇਸ ਕਰਕੇ ਪਟਿਆਲਾ ਦਾ ਮਾਹੌਲ ਵੀ ਗਰਮਾਇਆ ਹੋਇਆ ਹੈ ਪਰ ਪੁਲਸ ਵੱਲੋਂ ਚੱਪੇ ਚੱਪੇ ‘ਤੇ ਬਾਜ਼ ਅੱਖ ਰੱਖੀ ਜਾ ਰਹੀ ਹੈ, ਜਿਥੇ ਪੁਲਸ ਦੇ ਨਾਲ ਨਾਲ ਪੈਰਾਮਿਲਟਰੀ ਫੋਰਸ ਦੇ ਜਵਾਨ ਅਤੇ ਫੌਜ ਦੀਆਂ ਟੁਕੜੀਆਂ ਨੂੰ ਵੀ ਉਤਾਰਿਆ ਗਿਆ ਹੈ ਤਾਂ ਜੋ ਸਮੁੱਚੇ ਜ਼ਿਲੇ ਅੰਦਰ ਸਥਿਤੀ ਨੂੰ ਸ਼ਾਂਤਮਈ ਰੱਖਿਆ ਜਾ ਸਕੇ। ਸਰਕਾਰ ਵੱਲੋਂ ਵਿੱਦਿਅਕ ਅਦਾਰਿਆ ਨੂੰ ਪਹਿਲਾਂ ਤੋਂ ਹੀ ਹੁਕਮ ਜਾਰੀ ਕੀਤੇ ਗਏ ਸਨ ਪਰ ਅੱਜ ਫੈਸਲਾ ਆਉਣ ਉਪਰੰਤ ਸ਼ਾਹੀ ਸ਼ਹਿਰ ਦੇ ਸਮੁੱਚੇ ਵਪਾਰਕ ਅਦਾਰੇ ਅਤੇ ਦੁਕਾਨਾਂ, ਮੈਡੀਕਲ ਸਟੋਰ, ਬਿਲਕੁੱਲ ਬੰਦ ਰਹੇ ਤਾਂ ਜੋ ਕੋਈ ਵੀ ਸ਼ਰਾਰਤੀ ਅਨਸਰ ਕਿਸੀ ਵੀ ਤਰਾਂ ਦੀ ਕੋਈ ਅਣਸੁਖਾਵੀਂ ਘਟਨਾ ਨੂੰ ਅੰਜਾਮ ਨਾ ਦੇ ਸਕੇ। ਨੌਂਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਜੀ ਚਰਣਛੋਹ ਪ੍ਰਾਪਤ ਗੁਰੂਦੁਆਰਾ ਸ਼੍ਰੀ ਦੁੱਖਨਿਵਾਰਨ ਸਾਹਿਬ ਦੇ ਆਲੇ ਦੁਆਲੇ ਵੀ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਵੱਲੋਂ ਨਿਗਰਾਨੀ ਲਈ ਪੁੱਖਤਾ ਪ੍ਰਬੰਧ ਕੀਤੇ ਗਏ ਹਨ, ਜਦੋਂ ਕਿ ਐਸ.ਜੀ.ਪੀ.ਸੀ. ਦੇ ਪ੍ਰਧਾਨ ਪ੍ਰੋਫੈ ਕ੍ਰਿਪਾਲ ਸਿੰਘ ਬਡੁੰਗਰ ਵੱਲੋਂ ਪਹਿਲਾਂ ਤੋਂ ਹੀ ਸਮੁੱਚੇ ਇਤਿਹਾਸਕ ਗੁਰਦੁਆਰਿਆਂ ਦੀ ਨਿਗਰਾਨੀ ਲਈ ਟਾਸਕ ਫੋਰਸ ਨੂੰ ਸਖਤ ਨਿਰਦੇਸ਼ ਦਿੱਤੇ ਗਏ ਸਨ, ਉਥੇ ਹੀ ਸਮੁੱਚੇ ਪਿੰਡਾਂ ਤੇ ਸ਼ਹਿਰਾਂ ਕਸਬਿਆਂ ਦੀ ਸਿੱਖ ਸੰਗਤ ਨੂੰ ਆਪੋ ਆਪਣੇ ਨੇੜਲੇ ਗੁਰਦੁਆਰਾ ਸਾਹਿਬ ਦੀ ਦੇਖ ਰੇਖ ਰੱਖਣ ਲਈ ਆਪ ਪ੍ਰਬੰਧ ਕਰਨ ਦੀ ਅਪੀਲ ਕੀਤੀ ਸੀ।

ਸ਼ਾਹੀ ਸ਼ਹਿਰ ਪਟਿਆਲਾ ਅੰਦਰ ਲੱਗਿਆ ਕਰਫਿਊ
ਪਟਿਆਲਾ, (ਦਇਆ ਸਿੰਘ) : ਡੇਰਾ ਸਿਰਸਾ ਮੁਖੀ ਦੀ ਅੱਜ ਹੋਣ ਵਾਲੀ ਪੇਸ਼ੀ ਤੋਂ ਪਹਿਲਾਂ ਹੀ ਬੀਤੀ ਰਾਤ ਤੋਂ ਸ਼ਾਹੀ ਸ਼ਹਿਰ ਪਟਿਆਲਾ ਅੰਦਰ ਕਰਫਿਊ ਵਰਗਾ ਮਾਹੌਲ ਦੇਖਣ ਨੂੰ ਮਿਲ ਰਿਹਾ ਸੀ, ਜਿਥੇ ਅੱਜ ਵੀਰਵਾਰ ਵਾਲੇ ਦਿਨ ਸੀ.ਬੀ.ਆਈ. ਦੀ ਅਦਾਲਤ ਵਿਖੇ ਸਿਰਸਾ ਮੁਖੀ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ, ਜਿਸ ਉਪਰੰਤ ਗੁੱਸੇ ਵਿੱਚ ਆਏ ਡੇਰਾ ਪ੍ਰੇਮੀਆਂ ਵੱਲੋਂ ਕਈ ਥਾਵਾਂ ‘ਤੇ ਅੱਗ ਲਗਾਉਣ ਦਾ ਸਮਾਚਾਰ ਵੀ ਪ੍ਰਾਪਤ ਹੋਇਆ ਹੈ ਅਤੇ ਇਸੇ ਸਥਿਤੀ ਨੂੰ ਦੇਖ ਕੇ ਸ਼ਾਹੀ ਸ਼ਹਿਰ ਪਟਿਆਲਾ ਅੰਦਰ ਕਰਫਿਊ ਲਗਾ ਦਿੱਤਾ ਗਿਆ ਹੈ।

ਮੁੱਖ ਮੰਤਰੀ ਦੇ ਰਿਹਾਇਸ਼ ਦੁਆਲੇ ਸੁਰੱਖਿਆ ਦੇ ਕੀਤੇ ਗਏ ਕਰੜੇ ਪ੍ਰਬੰਧ
ਪਟਿਆਲਾ, (ਦਇਆ ਸਿੰਘ) : ਸੌਦਾ ਸਾਧ ਦੀ ਦੋਸ਼ੀ ਕਰਾਰ ਦੇਣ ਉਪਰੰਤ ਪਟਿਆਲਾ ਵਿਖੇ ਜਿਥੇ ਸਥਿਤੀ ਤਣਾਵਪੂਰਵਕ ਬਣੀ ਹੈ, ਭਾਵੇਂ ਕਿ ਪਟਿਆਲਾ ਅੰਦਰ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਪਰ ਲੋਕਾਂ ਵਿੱਚ ਸਹਿਮ ਇਸ ਕਦਰ ਪਾਇਆ ਗਿਆ ਕਿ ਲੋਕ ਆਪਣੇ ਘਰਾਂ ਵਿੱਚ ਹੀ ਸਹਿਮੇ ਰਹੇ। ਉਥੇ ਹੀ ਮੁੱਖ ਮੰਤਰੀ ਕੈ.ਅਮਰਿੰਦਰ ਸਿੰਘ ਦੇ ਜੱਦੀ ਜ਼ਿਲ੍ਰੇ ਅੰਦਰ ਨਿੱਜੀ ਰਿਹਾਇਸ਼ ਮੋਤੀ ਮਹਿਲ ਦੇ ਆਲੇ ਦੁਆਲੇ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕੋਸੀ ਵੀ ਅਣਸੁਖਾਵੀਂ ਅਤੇ ਅੱਜ ਮੋਤੀ ਮਹਿਲ ਦੇ ਦੁਆਰ ਆਮ ਲੋਕਾਂ ਦੀ ਸੁਰੱਖਿਆ ਦੇ ਲਿਹਾਜ਼ ਨਾਲ ਬੰਦ ਰੱਖੇ ਗਏ। ਮੋਤੀ ਮਹਿਲ ਦੇ ਸੂਤਰਾਂ ਮੁਤਾਬਿਕ ਮਹਾਰਾਣੀ ਪ੍ਰਨੀਤ ਕੌਰ ਸਮੇਤ ਹੋਰ ਤਾਇਨਾਤ ਅਧਿਕਾਰੀ ਲੋਕਾਂ ਨੂੰ ਨਹੀਂ ਮਿਲੇ।

ਹਰ ਸਥਿਤੀ ਨਾਲ ਨਜਿੱਠਣ ਲਈ ਪੁਲਸ ਅਤੇ ਪੈਰਾ ਮਿਲਟਰੀ ਫੋਰਸ ਦੇ ਜਵਾਨ ਪੂਰੀ ਤਰਾਂ ਮੁਸ਼ਤੈਦ
ਪਟਿਆਲਾ, ( ਦਇਆ ਸਿੰਘ) : ਪੰਜਾਬ ਦੇ ਮੁੱਖ ਮੰਤਰੀ ਕੈ.ਅਮਰਿੰਦਰ ਸਿੰਘ ਨੇ ਸੂਬੇ ਦੀ ਸਥਿਤੀ ਨੂੰ ਅਮਨ ਅਤੇ ਸ਼ਾਂਤੀ ਨਾਲ ਰੱਖਣ ਲਈ ਪੰਜਾਬ ਪੁਲਸ ਐ ਪੈਰਾ ਮਿਲਟਰੀ ਫੋਰਸ ਦੇ ਜਵਾਨਾਂ ਨੂੰ ਪੂਰੀ ਤਰਾਂ ਮੁਸ਼ਤੈਦੀ ਵਰਤਣ ਦੇ ਆਦੇਸ਼ ਦੇ ਦਿੱਤੇ ਗਏ ਹਨ, ਉਥੇ ਹੀ ਸਮੁੱਚੇ ਜ਼ਿਲੇ ਅੰਦਰ ਹਰ ਸਥਿਤੀ ਨਾਲ ਨਜਿੱਠਣ ਲਈ ਪੰਜਾਬ ਪੁਲਸ ਅਤੇ ਪੈਰਾ ਮਿਲਟਰੀ ਫੋਰਸ ਦੇ ਜਵਾਨ ਪੂਰੀ ਤਰਾਂ ਮੁਸ਼ਤੈਦੀ ਵਰਤ ਰਹੇ ਹਨ ਅਤੇ ਸਮੁੱਚੇ ਜ਼ਿਲ੍ਰੇ ਅੰਦਰ ਡੇਰਾ ਪ੍ਰੇਮੀਆਂ ‘ਤੇ ਬਾਜ਼ ਅੱਖ ਰੱਖੀ ਜਾ ਰਹੀ ਹੈ ਪਰ ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਅਤੇ ਹੋਰ ਸੀਨੀਅਰ ਪੁਲਸ ਅਧਿਕਾਰੀਆਂ ਵੱਲੋਂ ਪਹਿਲਾਂ ਹੀ ਡੇਰਾ ਪ੍ਰੇਮੀਆਂ ਦੇ ਆਗੂਆਂ ਨਾਲ ਮੀਟਿੰਗਾਂ ਕਰਕੇ ਸੂਬੇ ਦੇ ਮਾਹੌਲ ਨੂੰ ਸ਼ਾਂਤ ਮਈ ਰੱਖਣ ਲਈ ਪ੍ਰਸ਼ਾਸ਼ਨ ਦਾ ਸਹਿਯੋਗ ਦੇਣ ਲਈ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ, ਜਿਥੇ ਡੇਰਾ ਪ੍ਰੇਮੀਆਂ ਨੈ ਵੀ ਪ੍ਰਸ਼ਾਸ਼ਨ ਨੂੰ ਹਰ ਤਰਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਸੀ।

Share Button

Leave a Reply

Your email address will not be published. Required fields are marked *