ਮੁੱਖ ਮੰਤਰੀ ਦੀ ਕੋਠੀ ਅੱਗੇ ਜ਼ਹਿਰੀਲੀ ਵਸਤੂ ਨਿਗਲਣ ਵਾਲਾ ਬਨੂੜ ਵਾਸੀ ਅਜੈਬ ਸਿੰਘ ਪੀਜੀਆਈ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜ ਰਿਹਾ ਹੈ ਲੜਾਈ

ss1

ਮੁੱਖ ਮੰਤਰੀ ਦੀ ਕੋਠੀ ਅੱਗੇ ਜ਼ਹਿਰੀਲੀ ਵਸਤੂ ਨਿਗਲਣ ਵਾਲਾ ਬਨੂੜ ਵਾਸੀ ਅਜੈਬ ਸਿੰਘ ਪੀਜੀਆਈ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜ ਰਿਹਾ ਹੈ ਲੜਾਈ
ਬਹੁਜਨ ਸਮਾਜ ਪਾਰਟੀ ਦੇ ਆਗੂਆਂ ਨੇ ਘਟਨਾ ਦਾ ਲਿਆ ਗੰਭੀਰ ਨੋਟਿਸ
ਦਲਿਤਾਂ ਉੱਤੇ ਸਰਕਾਰੀ ਅਤਿੱਆਚਾਰ ਦਾ ਲਿਗਾਇਆ ਦੋਸ਼

30-39

ਬਨੂੜ, 20 ਅਗਸਤ (ਰਣਜੀਤ ਸਿੰਘ ਰਾਣਾ): ਸ਼ੁੱਕਰਵਾਰ ਨੂੰ ਚੰਡੀਗੜ ਵਿਖੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਘਰ ਅੱਗੇ ਜ਼ਹਿਰੀਲੀ ਵਸਤੂ ਨਿਗਲਣ ਵਾਲੇ ਬਹੁਜਨ ਸਮਾਜ ਪਾਰਟੀ ਦੇ ਆਗੂ ਤੇ ਬਨੂੜ ਵਾਸੀ ਅਜੈਬ ਸਿੰਘ ਦੀ ਹਾਲਤ ਬਹੁਤ ਚਿੰਤਾਜਨਕ ਬਣੀ ਹੋਈ ਹੈ। ਉਨਾਂ ਦੇ ਭਰਾ ਸੁਰਿੰਦਰ ਸਿੰਘ ਅਨੁਸਾਰ ਉਹ ਪੀਜੀਆਈ ਵਿੱਚ ਵੈਂਟੀਲੇਟਰ ਤੇ ਹਨ ਤੇ ਜ਼ਿੰਦਗੀ ਅਤੇ ਮੌਤ ਦਰਮਿਆਨ ਸੰਘਰਸ਼ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਬਸਪਾ ਆਗੂ ਬਨੂੜ ਥਾਣੇ ਵਿੱਚ ਆਪਣੇ ਵਿਰੁੱਧ ਦਰਜ ਹੋਏ ਕੇਸ ਦੀ ਨਿਰਪੱਖ ਜਾਂਚ ਕਰਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲਣ ਗਿਆ ਸੀ ਤੇ ਉੱਥੇ ਹੀ ਉਨਾਂ ਕੋਈ ਜ਼ਹਿਰੀਲੀ ਵਸਤੂ (ਸਲਫ਼ਾਸ) ਨਿਗਲ ਲਈ ਸੀ ਜਿਸ ਮਗਰੋਂ ਉਹ ਪੀਜੀਆਈ ਵਿੱਚ ਜ਼ੇਰੇ ਇਲਾਜ ਹਨ।
ਇਸੇ ਦੌਰਾਨ ਬਹੁਜਨ ਸਮਾਜ ਪਾਰਟੀ ਨੇ ਇਸ ਮਾਮਲੇ ਦਾ ਗੰਭੀਰ ਨੋਟਿਸ ਲਿਆ ਹੈ। ਪਾਰਟੀ ਦੇ ਮੁਹਾਲੀ ਅਤੇ ਪਟਿਆਲਾ ਜ਼ਿਲਿਆਂ ਦੇ ਆਗੂਆਂ ਨੇ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਇਸ ਨੂੰ ਦਲਿਤਾਂ ਖਿਲਾਫ਼ ਸਰਕਾਰੀ ਅਤਿੱਆਚਾਰ ਦੱਸਿਆ ਹੈ। ਪਾਰਟੀ ਦੇ ਜ਼ਿਲਾ ਮੁਹਾਲੀ ਦੇ ਪ੍ਰਧਾਨ ਹਰਨੇਕ ਸਿੰਘ ਦੇਵਪੁਰੀ, ਹਲਕਾ ਮੁਹਾਲੀ ਦੇ ਇੰਚਾਰਜ ਪ੍ਰਿੰਸੀਪਲ ਸਰਬਜੀਤ ਸਿੰਘ, ਐਡਵੋਕੇਟ ਜਸਪਾਲ ਸਿੰਘ, ਪਟਿਆਲਾ ਜ਼ਿਲੇ ਕੋ ਆਰਡੀਨੇਟਰ ਜਗਜੀਤ ਸਿੰਘ ਛੜਬੜ, ਸੂਬਾਈ ਆਗੂ ਸਾਹਿਬ ਸਿੰਘ ਨੈਣਾਂ, ਸੁਖਦੇਵ ਸਿੰਘ ਚੱਪੜਚਿੜੀ, ਗੁਲਜ਼ਾਰ ਸਿੰਘ ਬੜੌਦੀ ਤੇ ਸੁਰਿੰਦਰ ਸਿੰਘ ਬਨੂੜ ਨੇ ਚਿਤਾਵਨੀ ਦਿੱਤੀ ਕਿ ਜੇਕਰ ਅਜੈਬ ਸਿੰਘ ਦੀ ਜਾਨ ਨੂੰ ਕੋਈ ਨੁਕਸਾਨ ਹੋਇਆ ਤਾਂ ਇਸ ਲਈ ਪੁਲੀਸ ਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ।
ਬਸਪਾ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਪੁਲੀਸ ਸਰਕਾਰੀ ਸ਼ਹਿ ਉੱਤੇ ਸ਼ਰੇਆਮ ਦਲਿਤਾਂ ਅਤੇ ਇਨਸਾਫ਼ ਲਈ ਲੜਨ ਵਾਲੇ ਆਗੂਆਂ ਖ਼ਿਲਾਫ਼ ਝੂਠੇ ਪਰਚੇ ਦਰਜ ਕਰ ਰਹੀ ਹੈ। ਉਨਾਂ ਕਿਹਾ ਕਿ ਅਜੈਬ ਸਿੰਘ ਖਿਲਾਫ਼ ਪਿਛਲੇ ਵਰੇ ਬਨੂੜ ਪੁਲੀਸ ਨੇ ਝੂਠਾ ਪਰਚਾ ਦਰਜ ਕੀਤਾ। ਉਨਾਂ ਕਿਹਾ ਕਿ ਬਨੂੜ ਦੀ ਪੁਲੀਸ ਹੁਣ ਫ਼ਿਰ ਉਨਾਂ ਨੂੰ ਪਿਛਲੇ ਕਈਂ ਮਹੀਨੇ ਤੋਂ ਪ੍ਰੇਸ਼ਾਨ ਕਰ ਰਹੀ ਸੀ ਤੇ ਉਨਾਂ ਖਿਲਾਫ਼ ਝੂਠਾ ਮੁਕੱਦਮਾ ਦਰਜ ਕਰਨ ਦੀਆਂ ਵਿਉਂਤਾਂ ਗੁੰਦੀਆਂ ਜਾ ਰਹੀਆਂ ਸਨ। ਉਨਾਂ ਕਿਹਾ ਕਿ ਅਜੈਬ ਸਿੰਘ ਨੂੰ ਪੁਲੀਸ ਅਧਿਕਾਰੀਆਂ ਨੇ ਜਦੋਂ ਇਨਸਾਫ਼ ਨਹੀਂ ਦਿੱਤਾ ਤਾਂ ਉਹ ਤਿੰਨ ਵਾਰ ਮੁੱਖ ਮੰਤਰੀ ਕੋਲ ਆਪਣੀ ਫ਼ਰਿਆਦ ਲੈ ਕੇ ਆਇਆ ਪਰ ਆਪਣ ਆਪ ਨੂੰ ਲੋਕਾਂ ਦਾ ਸੇਵਕ ਦੱਸਣ ਵਾਲੇ ਮੁੱਖ ਮੰਤਰੀ ਨੇ ਇੱਕ ਵਾਰ ਵੀ ਬਸਪਾ ਕਾਰਕੁਨ ਨੂੰ ਮਿਲਣਾ ਬਿਹਤਰ ਨਹੀਂ ਸਮਝਿਆ। ਉਨਾਂ ਕਿਹਾ ਕਿ ਹੁਣ ਉਨਾਂ ਦੀ ਪਾਰਟੀ ਚੁੱਪ ਕਰਕੇ ਨਹੀਂ ਬੈਠੇਗੀ ਤੇ ਅਜੈਬ ਸਿੰਘ ਨਾਲ ਹੋਈ ਵਧੀਕੀ ਦਾ ਮਾਮਲਾ ਪੰਜਾਬ ਪੱਧਰ ਤੇ ਉਭਾਰਿਆ ਜਾਵੇਗਾ।
ਬਾਕਸ ਆਈਟਮ

ਅਜੈਬ ਸਿੰਘ ਕੋਲੋਂ ਮਿਲੇ ਖ਼ੁਦਕਸ਼ੀ ਨੋਟ ਵਿੱਚ ਕਈਂ ਨਾਵਾਂ ਦੀ ਚਰਚਾ
ਅਜੈਬ ਸਿੰਘ ਕੋਲੋਂ ਖ਼ੁਦਕਸ਼ੀ ਨੋਟ ਮਿਲਣ ਦੀ ਵੀ ਚਰਚਾ ਹੈ। ਭਰੋਸੇਯੋਗ ਵਸੀਲਿਆਂ ਅਨੁਸਾਰ ਉਨਾਂ ਇਹ ਦਰਖਾਸਿਤ ਨੁਮਾ ਨੋਟ ਉੱਚ ਅਧਿਕਾਰੀਆਂ ਨੂੰ ਵੀ ਭੇਜਿਆ ਹੋਇਆ ਹੈ। ਬਸਪਾ ਆਗੂ ਐਡਵੋਕੇਟ ਜਸਪਾਲ ਸਿੰਘ ਨੇ ਇਸਦੀ ਪੁਸ਼ਟੀ ਕਰਦਿਆਂ ਕਿਹਾ ਕਿ ਅਜੈਬ ਸਿੰਘ ਨੇ ਕਈਂ ਪੁਲੀਸ ਅਧਿਕਾਰੀਆਂ ਤੇ ਰਾਜਸੀ ਆਗੂਆਂ ਤੋਂ ਆਪਣੀ ਜਾਨ ਨੂੰ ਖਤਰਾ ਜ਼ਾਹਿਰ ਕੀਤਾ ਸੀ। ਉਨਾਂ ਕਿਹਾ ਕਿ ਇਸ ਨੋਟ ਬਾਰੇ ਪਾਰਟੀ ਜਲਦੀ ਹੀ ਕਾਨੂੰਨੀ ਕਾਰਵਾਈ ਕਰੇਗੀ।

Share Button

Leave a Reply

Your email address will not be published. Required fields are marked *