ਮੁੱਖ ਮੰਤਰੀ ਦਾ ਘਿਰਾਓ ਕਰਨ ਗਏ ਭਗਵੰਤ ਮਾਨ, ਸੁਖਪਾਲ ਖਹਿਰਾ, ਸਿਮਰਜੀਤ ਬੈਂਸ ਸਮੇਤ ਕਈ ਲੀਡਰ ਥਾਣੇ ਵਿੱਚ ਬੰਦ ਕੀਤੇ

ss1

ਮੁੱਖ ਮੰਤਰੀ ਦਾ ਘਿਰਾਓ ਕਰਨ ਗਏ ਭਗਵੰਤ ਮਾਨ, ਸੁਖਪਾਲ ਖਹਿਰਾ, ਸਿਮਰਜੀਤ ਬੈਂਸ ਸਮੇਤ ਕਈ ਲੀਡਰ ਥਾਣੇ  ਵਿੱਚ ਬੰਦ ਕੀਤੇ

ਚੰਡੀਗੜ੍ਹ, 4 ਸਤੰਬਰ: ਪੁਲੀਸ ਨੇ ਅੱਜ ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ ਦੇ ਲੀਡਰਾਂ ਤੇ ਵਰਕਰਾਂ ਤੇ ਜਲ ਤੋਪਾਂ ਚਲਾਈਆਂ ਤੇ ਉਨ੍ਹਾਂ ਹਿਰਾਸਤ ਵਿੱਚ ਲੈ ਲਿਆ| ‘ਆਪ’ ਦੇ ਲੀਡਰ ਚੰਡੀਗੜ੍ਹ ਵਿੱਚ ਕੈਪਟਨ ਅਮਰਿੰਦਰ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਸੀ| ਪੁਲੀਸ ਨੇ ਇਹਨਾਂ ਆਗੂਆਂ ਨੂੰ ਐਮ.ਐਲ.ਏ. ਹੋਸਟਲ ਕੋਲ ਜਲ ਤੋਪਾਂ ਚਲਾ ਕੇ ਹਿਰਾਸਤ ਵਿੱਚ ਲਿਆ|
ਇਸ ਮੌਕੇ ਪੁਲੀਸ ਨੇ ਆਮ ਵਰਕਰਾਂ ਦੇ ਨਾਲ-ਨਾਲ ਸੁਖਪਾਲ ਖਹਿਰਾ, ਭਗਵੰਤ ਮਾਨ, ਸਿਮਰਜੀਤ ਬੈਂਸ ਤੋਂ ਇਲਾਵਾ ਕਈ ਲੀਡਰਾਂ ਤੇ ਵਰਕਰਾਂ ਨੂੰ ਹਿਰਾਸਤ ਵਿੱਚ ਲਿਆ ਜਿਨ੍ਹਾਂ ਨੂੰ ਚੰਡੀਗੜ੍ਹ ਦੇ ਸੈਕਟਰ 17 ਦੇ ਥਾਣੇ ਵਿੱਚ ਰੱਖਿਆ ਗਿਆ| ਆਮ ਅਦਮੀ ਪਾਰਟੀ ਦੀ ਮੰਗ ਹੈ ਕਿ ਸਿਟੀ ਸੈਂਟਰ ਮਾਮਲੇ ਵਿੱਚ ਕੈਪਟਨ ਨੂੰ ਮਿਲੀ ਕਲੀਨ ਚਿੱਟ ਦੀ ਸੀਬੀਆਈ ਜਾਂਚ ਹੋਵੇ|
ਆਮ ਆਦਮ ਪਾਰਟੀ ਨੇ ਐਲਾਨ ਕੀਤਾ ਕਿ ਇਸ ਲੜਾਈ ਨੂੰ ਹਾਈਕੋਰਟ ਤੇ ਸੁਪਰੀਮ ਕੋਰਟ ਤੱਕ ਲਿਜਾਇਆ ਜਾਵੇਗਾ| ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਸ੍ਰ. ਭਗਵੰਤ ਮਾਨ ਨੇ ਕਿਹਾ ਕਿ ਇਹ ਸਰਕਾਰ ‘ਕਲੀਨ ਚਿੱਟ’ ਸਰਕਾਰ ਹੈ| ਹਰ ਮਾਮਲੇ ਵਿੱਚ ਕਲੀਨ ਚਿੱਟ ਮਿਲਦੀ ਹੈ| ਖਹਿਰਾ ਨੇ ਕਿਹਾ ਪੁਲੀਸ ਸਰਕਾਰ ਦੇ ਨਾਲ ਮਿਲੀ ਹੋਈ ਹੈ| ਪਾਰਟੀ ਇਸ ਲੜਾਈ ਨੂੰ ਪੰਜਾਬ ਦੇ ਕੋਨੇ-ਕੋਨੇ ਵਿੱਚ ਲੈ ਕੇ ਜਾਵੇਗੀ| ਸਿਮਰਜੀਤ ਬੈਂਸ ਨੇ ਕਿਹਾ ਕੈਪਟਨ ਸਰਕਾਰ ਭ੍ਰਿਸ਼ਟ ਸਰਕਾਰ ਹੈ ਤੇ ਇਸ ਸਰਕਾਰ ਖ਼ਿਲਾਫ਼ ਲੜਾਈ ਜਾਰੀ ਰਹੇਗੀ|
ਜਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਨੇ ਕੈਪਟਨ ਅਮਰਿੰਦਰ ਸਿੰਘ ਖਿਲਾਫ ਮੋਰਚਾ ਖੋਲ੍ਹਿਆ ਹੈ| ਪਾਰਟੀ ਦੇ ਸਾਰੇ ਵਿਧਾਇਕਾਂ ਨੇ ਅੱਜ ਮੁੱਖ ਮੰਤਰੀ ਨਿਵਾਸੀ ਸਾਹਮਣੇ ਧਰਨਾ ਲਾਉਣ ਦੀ ਯੋਜਨਾ ਬਣਾਈ ਸੀ| ਆਮ ਆਦਮੀ ਪਾਰਟੀ ਲੁਧਿਆਣਾ ਸਿਟੀ ਸਕੈਮ ਤੇ ਅੰਮ੍ਰਿਤਸਰ ਇੰਪਰੂਵਮੈਂਟ ਟਰਸੱਟ ਘੁਟਾਲੇ ਨੂੰ ਲੈ ਕੇ ਕੈਪਟਨ ਨੂੰ ਘੇਰਨਾ ਚਾਹੁੰਦੀ ਹੈ| ਪਾਰਟੀ ਇਨ੍ਹਾਂ ਕੇਸਾਂ ਦੀ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਕਰ ਰਹੀ ਹੈ|

Share Button

Leave a Reply

Your email address will not be published. Required fields are marked *