ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਟਰੇਨ ਨੂੰ ਡੀ ਸੀ ਕਰਨੇਸ਼ ਸ਼ਰਮਾ ਨੇ ਹਰੀ ਝੰਡੀ ਵਿਖਾ ਕੇ ਕੀਤਾ ਰਵਾਨਾ

ss1

ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਟਰੇਨ ਨੂੰ ਡੀ ਸੀ ਕਰਨੇਸ਼ ਸ਼ਰਮਾ ਨੇ ਹਰੀ ਝੰਡੀ ਵਿਖਾ ਕੇ ਕੀਤਾ ਰਵਾਨਾ
ਰੂਪਨਗਰ ਜਿਲੇ ਦੇ 1000 ਸ਼ਰਧਾਲੂ ਵਾਰਾਣਸੀ ਦੇ ਦਰਸ਼ਨਾਂ ਲਈ ਰਵਾਨਾ
3 ਚਾਰਟਰਡ ਟਰੇਨ ਰਾਂਹੀਂ ਪਹਿਲਾਂ ਵੀ ਕਰਵਾਏ ਜਾ ਚੁਕੇ ਹਨ 3000 ਸ਼ਰਧਾਲੂਆਂ ਨੂੰ ਤਖਤ ਸ਼੍ਰੀ ਹਜੂਰ ਸਾਹਿਬ ਦੇ ਦਰਸ਼ਨ

yatraਸ਼੍ਰੀ ਅਨੰਦਪੁਰ ਸਾਹਿਬ, 7 ਅਕਤੂਬਰ (ਦਵਿੰਦਰਪਾਲ ਸਿੰਘ/ ਅੰਕੁਸ਼/ ਸੁਖਦੇਵ ਸਿੰਘ ਨਿੱਕੂਵਾਲ): – ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਸਦਭਾਵਨਾ ਤੇ ਭਾਈਚਾਰਕ ਮਾਹੌਲ ਨੂੰ ਉਤਸ਼ਾਹਿਤ ਕਰਨ ਤਹਿਤ ਐਲਾਨੀ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਨੂੱ ਵਖ ਵਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਏ ਜਾਂਦੇ ਹਨ ਜਿਸ ਤਹਿਤ ਅੱਜ ਸ਼੍ਰੀ ਆਨੰਦਪੁਰ ਸਾਹਿਬ ਰੇਲਵੇ ਸਟੇਸ਼ਨ ਤੌਂ ਡਿਪਟੀ ਕਮਿਸ਼ਨਰ ਰੁਪਨਗਰ ਸ਼੍ਰੀ ਕਰਨੇਸ਼ ਸ਼ਰਮਾ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ਇਸ ਮੌਕੇ ਯੁਵਾ ਭਾਜਪਾ ਨੇਤਾ ਸ਼੍ਰੀ ਅਰਵਿੰਦ ਮਿਤਲ ,ਸ਼੍ਰੀ ਅਮਰਜੀਤ ਸਿੰਘ ਚਾਵਲਾ ਮੈਂਬਰ ਐਸ. ਜੀ .ਪੀ .ਸੀ . ਵੀ ਹਾਜਰ ਸਨ ।
ਇਸ ਮੌਕੇ ਕਮਿਸ਼ਨਰ ਰੁਪਨਗਰ ਸ਼੍ਰੀ ਕਰਨੇਸ਼ ਸ਼ਰਮਾ ਨੇ ਦਸਿਆ ਕਿ ਇਸ ਤੌਂ ਪਹਿਲਾਂ ਸ਼੍ਰੀ ਅਨੰਦਪੁਰ ਸਾਹਿਬ, ਰੂਪਨਗਰ ਤੇ ਸ਼੍ਰੀ ਚਮਕੌਰ ਸਾਹਿਬ ਤੋਂ ਚਾਰਟਿਡ ਟਰੇਨਾਂ ਰਾਹੀਂ ਤਿੰਨ ਹਜਾਰ ਸ਼ਰਧਾਲੂਆਂ ਨੂੰ ਤਖਤ ਸ਼੍ਰੀ ਹਜੂਰ ਸਾਹਿਬ ਦੇ ਮੁਫਤ ਦਰਸਨ ਕਰਵਾਏ ਗਏ ਹਨ ਅਤੇ ਅੱਜ ਸ਼੍ਰੀ ਅਨੰਦਪੁਰ ਸਾਹਿਬ ਰੇਲਵੇ ਸਟੇਸ਼ਨ ਤੋਂ ਇਸ ਹਲਕੇ ਦੇ ਇੱਕ ਹਜਾਰ ਸ਼ਰਧਾਲੂ ਨੂੰ ਵਾਰਾਨਸੀ /ਬਨਾਰਸ ਦੇ ਦਰਸ਼ਨਾ ਲਈ ਜਾ ਰਹੇ ਹਨ । ਇਸ ਚਾਰਟਰਡ ਟਰੇਨ ਨਾਲ ਸ਼੍ਰੀ ਹਰਮਨੋਹਰ ਸਿੰਘ ਨਾਇਬ ਤਹਿਸਲਿਦਾਰ ਬਤੌਰ ਨੋਡਲ ਅਫਸਰ ਜਾ ਰਹੇ ਹਨ । ਇਹ ਰੇਲ ਸ਼ਰਧਾਲੂਆਂ ਨੂੰ ਦੇ ਦਰਸ਼ਨ ਕਰਵਾਉਣ ਉਪਰੰਤ 10 ਅਕਤੂਬਰ ਰਾਤ ਨੂੰ ਵਾਪਸ ਸ਼੍ਰੀ ਅਨੰਦਪੁਰ ਸਾਹਿਬ ਪਰਤੇਗੀ।
ਇਸ ਮੌਕੇ ਯੁਵਾ ਭਾਜਪਾ ਨੇਤਾ ਤੇ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਸ਼੍ਰੀ ਅਰਵਿੰਦ ਮਿਤਲ ਨੇ ਕਿਹਾ ਕਿ ਇਸ ਯਾਤਰਾ ਲਈ ਇਸ ਹਲਕੇ ਦੇ ਲੌਕਾਂ ਵਿਚ ਬਹੁਤ ਉਤਸਾਹ ਸੀ ਤੇ ਨਿਸਚਤ ਸਮੇਂ ਤੌਂ ਪਹਿਲਾਂ ਹੀ ਸਾਰੀਆਂ ਸੀਟਾਂ ਬੁਕ ਹੋ ਗਈਆਂ ਸਨ ।ਉਨਾਂ ਕਿਹਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਤੇ ਉਦਯੋਗ ਤੇ ਵਣਜ ਮੰਤਰੀ ਸ਼੍ਰੀ ਮਦਨ ਮੋਹਨ ਮਿੱਤਲ਼ ਦੇ ਧੰਨਵਾਦੀ ਹਨ ਜਿਨਾਂ ਨੇ ਇਸ ਹਲਕੇ ਦੇ 1000 ਸ਼ਰਧਾਲੂਆਂ ਨੂੰ ਭਗਵਾਨ ਸ਼੍ਰੀ ਸ਼ਿਵ ਦੀ ਮਹਾਨ ਤੇ ਪਵਿਤਰ ਨਗਰੀ ਬਨਾਰਸ/ਵਾਰਾਣਸੀ ਦੇ ਦਰਸ਼ਨ ਕਰਾਉਣ ਦਾ ਮੌਕਾ ਦਿਤਾ ਹੈ । ਉਨਾ ਕਿਹਾ ਕਿ ਹਰ ਵਿਅਕਤੀ ਦੀ ਇਹ ਇੱਛਾ ਹੁੰਦੀ ਹੈ ਕਿ ਉਹ ਆਪਣੇ ਤੀਰਥ ਸਥਾਨਾਂ ਦੇ ਦਰਸ਼ਨ ਕਰ ਸਕੇ ਜੋ ਕਿ ਪੰਜਾਬ ਸਰਕਾਰ ਵਲੌਂ ਨਵਰਾਤਿਆਂ ਦੇ ਪਵਿਤਰ ਦਿਨਾਂ ਵਿਚ ਪੂਰੀ ਕੀਤੀ ਜਾ ਰਹੀ ਹੈ ।ਉਨਾਂ ਦਸਿਆ ਕਿ ਇਸ ਮੁਫ਼ਤ, ਅਰਾਮਦਾਇਕ ਤੇ ਸੁਖਾਲੀ ਧਾਰਮਿਕ ਯਾਤਰਾ ਦੌਰਾਨ ਸ਼ਰਧਾਲੂਆਂ ਲਈ ਖਾਣ-ਪੀਣ, ਰਹਿਣ-ਸਹਿਣ ਅਤੇ ਲਿਆਉਣ-ਲਿਜਾਣ ਦਾ ਮੁਕੰਮਲ ਖ਼ਰਚਾ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਇਨਾਂ ਸਾਰੇ ਸ਼ਰਧਾਲੂਆਂ ਨੂੰ 20 ਵਿਸ਼ੇਸ਼ ਬਸਾਂ ਰਾਂਹੀਂ ਵੱਖ=ਵੱਖ ਪਿੰਡਾਂ ਤੇ ਸ਼ਹਿਰਾਂ ਤੋਂ ਸ਼੍ਰੀ ਅਨੰਦਪੁਰ ਸਾਹਿਬ ਰੇਲਵੇ ਸਟੇਸ਼ਨ ਤੇ ਪਹੁੰਚਾਉਣ ਦੇ ਪ੍ਰਬੰਧ ਵੀ ਸਰਕਾਰ ਵਲੋਂ ਹੀ ਕੀਤੇ ਗਏ ਹਨ ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ: ਪਰਮਿੰਦਰ ਸ਼ਰਮਾ ਚੇਅਰਮੈਨ ਜ਼ਿਲਾ ਯੋਜਨਾ ਬੋਰਡ, ਸ਼੍ਰੀ ਅਮਰਜੀਤ ਸਿੰਘ ਬੈਂਸ ਐਸ.ਡੀ.ਐਮ. ਸ਼੍ਰੀ ਆਨੰਦਪੁਰ ਸਾਹਿਬ ,ਸ਼੍ਰੀ ਸੁਰਿੰਦਰ ਸਿੰਘ ਤਹਿਸੀਲਦਾਰ, ਸ਼੍ਰੀ ਸੰਤ ਸਿੰਘ ਧਾਲੀਵਾਲ ਡੀ.ਐਸ.ਪੀ ,ਸ੍ਰੀ ਰਾਕੇਸ਼ ਅਰੋੜਾ ਤੇ ਸ਼੍ਰੀ ਭਜਨ ਚੰਦ ਕਾਰਜ ਸਾਧਕ ਅਫਸਰ, ਸ਼੍ਰੀ ਸੁਰਿੰਦਰ ਸਿੰਘ ਸਹਾਇਕ ਟਰਾਂਸਪੋਰਟ ਅਫਸਰ, ਸ਼੍ਰੀ ਯੋਗੇਸ਼ ਸੂਦ ਜ਼ਿਲਾ ਭਾਜਪਾ ਪ੍ਰਧਾਨ, ਸੰਤ ਸਿੰਘ ਧਾਲੀਵਾਲ ਡੀ.ਐਸ.ਪੀ. ਸ਼੍ਰੀ ਅਨੰਦਪੁਰ ਸਾਹਿਬ, ਸ਼੍ਰੀ ਅਸ਼ੋਕ ਪੁਰੀ ਪ੍ਰਧਾਨ ਨਗਰ ਕੌਂਸਲ ਨੰਗਲ, ਸ਼੍ਰੀ ਮਨੀਸ਼ ਧਰਮਾਨੀ, ਸ਼੍ਰੀ ਅਜੇ ਰਾਣਾ, ਸ਼੍ਰੀ ਨਿਪੁਨ ਸੋਨੀ, ਸ਼੍ਰੀ ਤਿਲਕਰਾਜ ਪਚਰੰਡੇ, ਸ਼੍ਰੀ ਹਰਜੀਤ ਅਚਿੰਤ, ਸ਼੍ਰੀ ਮਨਜਿੰਦਰ ਬਰਾੜ, ਸ਼੍ਰੀ ਸੁਰਿੰਦਰ ਮਟੌਰ, ਮਹੰਤ ਲਛਮਣ ਦਾਸ, ਸ਼੍ਰੀ ਹਰਮਿੰਦਰਪਾਲ ਵਾਲੀਆ ਭੂੰਡੀ, ਸ਼੍ਰੀਮਤੀ ਅਲਕਾ ਗੋਇਲ, ਸ਼੍ਰੀ ਕੁਲਭੂਸ਼ਨ ਬੰਟੀ, ਸ਼੍ਰੀ ਦੀਪਕ ਲੰਬੜਦਾਰ ਸ਼੍ਰੀ ਨਿਰਮਲ ਸਿੰਘ ਹਰੀਵਾਲ ਅਤੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਵਰਕਰ ਹਾਜਰ ਸਨ।

Share Button

Leave a Reply

Your email address will not be published. Required fields are marked *