Thu. Jul 11th, 2019

ਮੁੱਖ ਮੰਤਰੀ ਕੈਪਟਨ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਮੰਜੂਰੀ ਤੋਂ ਬਾਅਦ ਹੁਣ ਹਲਵਾਰਾ ‘ਚ ਬਣੇਗਾ ਏਅਰਪੋਰਟ

ਮੁੱਖ ਮੰਤਰੀ ਕੈਪਟਨ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਮੰਜੂਰੀ ਤੋਂ ਬਾਅਦ ਹੁਣ ਹਲਵਾਰਾ ‘ਚ ਬਣੇਗਾ ਏਅਰਪੋਰਟ

ਕਿਸੇ ਵੀ ਸੂਬੇ ਦੇ ਵਿਕਾਸ ਲਈ ਖੇਤੀਬਾੜੀ ਦੇ ਨਾਲ-ਨਾਲ ਇੰਡਸਟਰੀ ਦਾ ਵਿਕਾਸ ਵੀ ਬਹੁਤ ਜਰੂਰੀ ਹੁੰਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਕਿਸਾਨਾਂ ਦੀ ਹੋ ਰਹੀ ਆਤਮ-ਹੱਤਿਆ ਤੇ ਵਧ ਰਹੀ ਬੇਰੁਜ਼ਗਾਰੀ ਨੂੰ ਰੋਕਣ ਲਈ ਪੰਜਾਬ ਵਿੱਚ ਖੇਤੀਬਾੜੀ ਦੇ ਨਾਲ ਇੰਡਸਟਰੀ ਸੈਕਟਰ ਨੂੰ ਵੀ ਵਧਾਉਣਾ ਪੇਗਾ। ਉਹਨਾਂ ਕਿਹਾ ਕਿ ਨਵੀਂ ਇੰਡਸਟਰੀਅਲ ਪਾਲਿਸੀ ਕਾਰੋਬਾਰੀਆਂ ਦੀ ਰਾਏ ਲੈ ਕੇ ਬਣਾਈ ਗਈ ਹੈ ਅਤੇ ਵਪਾਰ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਉਪਲਬਧ ਕਰਵਾਉਣ ਨਾਲ ਲੋਹਾ ਮੰਡੀ ਗੋਬਿੰਦਗੜ ਦੇ ਬੰਦ ਪਏ ਸਟੀਲ ਯੂਨਿਟ ਫਿਰ ਤੋਂ ਚਲਣ ਲੱਗੇ ਹਨ।ਅੱਜ ਸੈਕੇਂਡਰੀ ਅਤੇ ਸਰਵਿਸ ਸੈਕਟਰ ਦਾ ਯੁੱਗ ਹੈ,ਜਿਸ ਵਿੱਚ ਕੋਲੈਬੋਰੇਸ਼ਨ ਦੇ ਜਰਿਏ ਤਰੱਕੀ ਦੇ ਨਵੇਂ ਨਿਯਮ ਸਥਾਪਿਤ ਕੀਤੇ ਜਾ ਸਕਦੇ ਹਨ।
ਮੁੱਖਮੰਤਰੀ ਕੈਪਟਨ ਨੇ ਕਿਹਾ ਕਿ ਇੰਡਸਟਰੀ ਨੂੰ ਖੁਸ਼ ਕਰਨ ਲਈ ਏਅਰ ਕਨੈਕਟਿਵਿਟੀ ਵਧਾਉਣੀ ਬੇਹੱਦ ਜਰੂਰੀ ਹੈ ਅਤੇ ਚੰਡੀਗੜ ਇੰਟਰਨੈਸ਼ਨਲ ਏਅਰਪੋਰਟ ਇਸਦਾ ਉਦਾਹਰਣ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਉਦਯੋਗਿਕ ਰਾਜਧਾਨੀ ਲੁਧਿਆਣਾ ਦੇ ਕਾਰੋਬਾਰੀਆਂ ਦੀ ਮੰਗ ਉੱਤੇ ਏਅਰਫੋਰਸ ਸਟੇਸ਼ਨ ਹਲਵਾਰਾ ਤੋਂ ਜਲਦ ਹੀ ਉੜਾਨਾਂ ਸ਼ੁਰੂ ਹੋ ਜਾਣਗੀਆਂ। ਇਸਦੇ ਲਈ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਨਾਲ ਕੇਂਦਰ ਸਰਕਾਰ ਅਤੇ ਡਿਫੈਂਸ ਮੰਤਰਾਲਾ ਨੇ ਮਨਜ਼ੂਰੀ ਦੇ ਦਿੱਤੀ ਹੈ। ਇੱਥੇ ਕਾਰਗੋ ਸੈਂਟਰ ਵੀ ਬਣੇਗਾ। ਦੱਸ ਦੇਈਏ ਕਿ ਮੁੱਖਮੰਤਰੀ ਨੇ ਲੁਧਿਆਣਾ ਦੇ ਫੋਕਲ ਪਵਾਇੰਟ ਦੇ ਇੰਫਰਾਸਟਰਕਚਰ ਸੁਧਾਰ ਲਈ 32 ਕਰੋੜ ਰੁਪਏ ਦੀ ਗਰਾਂਟ ਜਾਰੀ ਕਰਨ ਦੀ ਘੋਸ਼ਣਾ ਕਰਦੇ ਹੋਏ ਕਿਹਾ ਕਿ ਹਾਲਾਂਕਿ ਇਹ ਘੋਸ਼ਣਾ ਉਨ੍ਹਾਂ ਨੇ ਅਜਾਦੀ ਦਿਨ ਸਮਾਰੋਹ ਉੱਤੇ ਕਰਨੀ ਸੀ ਪਰ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜ ,ਮੇਅਰ ਬਲਕਾਰ ਸਿੰਘ ਸੰਧੂ, ਭਾਰਤ ਭੂਸ਼ਣ ਆਸ਼ੂ ਅਤੇ ਉਦਯੋਗਪਤੀਆਂ ਦੀ ਮੰਗ ਉੱਤੇ ਇਸ ਨੂੰ ਅੱਜ ਘੋਸ਼ਿਤ ਕੀਤਾ ਜਾ ਰਿਹਾ ਹੈ।
ਪ੍ਰੋਗਰਾਮ ਦੌਰਾਨ ਮੁੱਖਮੰਤਰੀ ਨੇ ਲੁਧਿਆਣਾ ਦੇ 15 ਕਰੋੜ ਰੁਪਏ ਦੀ ਲਾਗਤ ਤੋਂ ਬੰਨ ਰਹੇ ਆਇਲ ਐਕਸਪੈਲਰ ਪਾਰਟਸ ਕਲਸਟਰ(ਐਸ.ਪੀ.ਵੀ.) ਦੇ ਮੈਬਰਾਂ ਨੂੰ ਮਨਜ਼ੂਰੀ ਪੱਤਰ ਵੀ ਭੇਂਟ ਕੀਤੇ। ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪੰਜਾਬ ਦੇ ਬਾਰਡਰ ਏਰਿਆ ਵਿੱਚ ਵਪਾਰ ਦੀ ਤਰੱਕੀ ਲਈ ਮੁੱਖਮੰਤਰੀ ਨੇ 50 ਕਰੋੜ ਦੀ ਇੰਵੈਸਟਮੈਂਟ ਅਤੇ 500 ਲੋਕਾਂ ਨੂੰ ਰੋਜ਼ਗਾਰ ਦੇਣ ਉੱਤੇ 48 ਹਜਾਰ ਪ੍ਰਤੀ ਕਰਮਚਾਰੀ ਗਰਾਂਟ ਦੇਣ ਦਾ ਪ੍ਰਾਵਧਾਨ ਬਣਾਇਆ ਹੈ।

Leave a Reply

Your email address will not be published. Required fields are marked *

%d bloggers like this: