Sat. Jun 15th, 2019

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 24 ਜਨਵਰੀ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਚ ਚੰਗਰ ਦੀ ਲਿਫਟ ਇਰੀਗੇਸ਼ਨ ਸਕੀਮ ਦਾ ਨੀਂਹ ਪੱਥਰ ਰੱਖਣਗੇ-ਸਪੀਕਰ ਰਾਣਾ ਕੇ ਪੀ ਸਿੰਘ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 24 ਜਨਵਰੀ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਚ ਚੰਗਰ ਦੀ ਲਿਫਟ ਇਰੀਗੇਸ਼ਨ ਸਕੀਮ ਦਾ ਨੀਂਹ ਪੱਥਰ ਰੱਖਣਗੇ-ਸਪੀਕਰ ਰਾਣਾ ਕੇ ਪੀ ਸਿੰਘ
ਲਗਭਗ 3500 ਕਿਸਾਨਾਂ ਨੂੰ ਮੁੱਖ ਮੰਤਰੀ ਵੰਡਣਗੇ ਕਰਜਾ ਮਾਫੀ ਦੇ ਸਰਟੀਫਿਕੇਟ
ਰਾਣਾ ਕੇ ਪੀ ਸਿੰਘ ਨੇ ਨਗਰ ਕੋਂਸ਼ਲ ਦੀ ਨਵਨਿਰਮਿਤ ਇਮਾਰਤ ਨੂੰ ਕੀਤਾ ਲੋਕ ਅਰਪਣ

ਸ਼੍ਰੀ ਅਨੰਦਪੁਰ ਸਾਹਿਬ 19 ਜਨਵਰੀ (ਦਵਿੰਦਰਪਾਲ ਸਿੰਘ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 24 ਜਨਵਰੀ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੀ ਦਸ਼ਮੇਸ਼ ਮਾਰਸ਼ਲ ਆਰਟਸ ਅਕੈਡਮੀ ਵਿਚ ਕਿਸਾਨਾਂ ਨੂੰ ਕਰਜਾ ਮਾਫੀ ਸਕੀਮ ਦੇ ਸਰਟੀਫਿਕੇਟ ਵੰਡਣਗੇ ਅਤੇ ਉਹ ਇਸ ਮੋਕੇ ਚੰਗਰ ਇਲਾਕੇ ਦੀ ਲਿਫਟ ਇਰੀਗੇਸ਼ਨ ਸਕੀਮ ਦਾ ਨੀਂਹ ਪੱਥਰ ਰੱਖਣਗੇ ਜਿਸ ਉਤੇ ਲਗਭਗ 65 ਕਰੋੜ ਰੁਪਏ ਖਰਚ ਹੋਣਗੇ ਅਤੇ ਇਸ ਇਲਾਕੇ ਦੇ ਲੋਕਾਂ ਨੂੰ ਸਿੰਚਾਈ ਅਤੇ ਪੀਣ ਲਈ ਪਾਣੀ ਮਿਲ ਸਕੇਗਾ।
ਇਹ ਪਰ੍ਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਨੇ ਅੱਜ ਸ਼੍ਰੀ ਅਨੰਦਪੁਰ ਸਾਹਿਬ ਦੀ ਨਗਰ ਕੋਂਸ਼ਲ ਦੀ ਲਗਭਗ 85 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਈ ਨਵੀਂ ਦਫਤਰ ਦੀ ਇਮਾਰਤ ਨੂੰ ਲੋਕ ਅਰਪਣ ਕਰਨ ਉਪਰੰਤ ਇਕ ਪ੍ਰਭਾਵਸ਼ਾਲੀ ਸਮਾਰੋਹ ਮੋਕੇ ਕੀਤਾ. ਉਹਨਾਂ ਕਿਹਾ ਕਿ ਸ਼੍ਰੀ ਅਨੰਦਪੁਰ ਸਾਹਿਬ ਦੇ ਸਰਵਪੱਖੀ ਵਿਕਾਸ ਲਈ ਪੰਜਾਬ ਸਰਕਾਰ ਨੇ ਕਈ ਵੱਡੇ ਪ੍ਰੋਜੈਕਟ ਸੁਰੂ ਕਰਵਾ ਦਿੱਤੇ ਹਨ ਅਤੇ ਹੋਰ ਬਹੁਤ ਸਾਰੇ ਪ੍ਰੋਜੈਕਟ ਸੁਰੂ ਹੋਣ ਜਾ ਰਹੇ ਹਨ ਜਿਹਨਾਂ ਵਿਚ 260 ਕਰੋੜ ਰੁਪਏ ਦੀ ਲਾਗਤ ਨਾਲ ਸ਼੍ਰੀ ਅਨੰਦਪੁਰ ਸਾਹਿਬ ਤੋਂ ਮਾਤਾ ਸ਼੍ਰੀ ਨੈਣਾਂ ਦੇਵੀ ਰੋਪਵੇ ਪ੍ਰੋਜੈਕਟ, 30 ਕਰੋੜ ਰੁਪਏ ਦੀ ਲਾਗਤ ਨਾਲ ਸ਼੍ਰੀ ਅਨੰਦਪੁਰ ਸਾਹਿਬ ਦਾ ਸੁੰਦਰੀਕਰਨ ਅਤੇ ਰਿੰਗ ਰੋੜ ਦਾ ਨਿਰਮਾਣ ਅਤੇ ਹੋਰ ਕਰੋੜਾਂ ਰੁਪਏ ਦੇ ਪ੍ਰੋਜੈਕਟ ਸ਼ਾਮਿਲ ਹਨ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ 2002 ਤੋਂ 2007 ਦੇ ਕਾਰਜਕਾਲ ਦੋਰਾਨ ਸ਼੍ਰੀ ਅਨੰਦਪੁਰ ਸਾਹਿਬ ਲਈ ਸ਼੍ਰੀਮਤੀ ਅੰਬਿਕਾ ਸੋਨੀ ਨੇ ਇਸ ਨਗਰ ਲਈ ਸਾਡੀ ਪਰ੍ਮੁੱਖ ਮੰਗ ਨੁੂੰ ਪਰ੍ਵਾਨ ਕਰਦੇ ਹੌਏ 105 ਕਰੋੜ ਰੁਪਏ ਕੇਂਦਰ ਤੋਂ ਲੈ ਕੇ ਦਿੱਤੇ ਹਨ ਜਿਸ ਨਾਲ ਸ਼੍ਰੀ ਅਨੰਦਪੁਰ ਸਾਹਿਬ ਵਿਚ ਬੱਸ ਅੱਡੇ ਦੀ ਉਸਾਰੀ ਅਤੇ ਅਦਰਸ਼ ਸਕੂਲ ਦਾ ਨਿਰਮਾਣ ਤੇ ਸ਼ਹਿਰ ਦੇ ਸਮੁੱਚੇ ਖੇਤਰ ਵਿਚ ਪੱਕੀਆਂ ਗਲੀਆਂ ਅਤੇ ਸੜਕਾਂ ਦੀ ਉਸਾਰੀ ਕਰਵਾਈ ਗਈ ਹੈ. ਉਹਨਾਂ ਕਿਹਾ ਕਿ ਚਰਨ ਗੰਗਾ ਸਟੇਡੀਅਮ ਵਿਚ ਹੋਲੇ ਮੁਹੱਲੇ ਦੋਰਾਨ ਸਾਡੇ ਪੰਜਾਬ ਦੇ ਸ਼ਾਨਾ ਮਤੇ ਇਤਿਹਾਸ ਨੁੂੰ ਦਰਸਾਉਂਦੀਆਂ ਘੋੜਿਆਂ ਦੀ ਦੋੜਾਂ ਕਰਵਾਈਆਂ ਜਾਦੀਆ ਹਨ ਇਸ ਵਾਰ ਨਿਹੰਗ ਸਿੰਘ ਜਥੇਬੰਦੀਆਂ ਦੀ ਮੰਗ ਨੂੰ ਪਰ੍ਵਾਨ ਕਰਦੇ ਹੋਏ ਹੋਲੇ ਮੁਹੱਲੇ ਤੋਂ ਪਹਿਲਾਂ ਚਰਨ ਗੰਗਾ ਸਟੇਡੀਅਮ ਦੀ ਵੀ ਮੁਰੰਮਤ ਕਰਵਾਈ ਜਾ ਰਹੀ ਹੈ।
ਪੱਤਰਕਾਰਾਂ ਨਾਲ ਵਿਸੇਸ਼ ਗੱਲਬਾਤ ਕਰਦੇ ਹੋਏ ਸਪੀਕਰ ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਵਿਰਾਸਤ-ਏ-ਖਾਲਸਾ ਅੱਜ ਦੇਸ਼ ਦਾ ਨੰਬਰ ਇਕ ਮਿਊਜਿਅਮ ਬਣ ਗਿਆ ਹੈ ਉਸਦਾ ਨਾਮ ਲਿਮਕਾ ਬੁੱਕ ਵਿਚ ਦਰਜ ਹੋਣਾ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ। ਉਹਨਾਂ ਕਿਹਾ ਕਿ 24 ਜਨਵਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਰ੍ਭਾਵਸ਼ਾਲੀ ਸਮਾਰੋਹ ਦੋਰਾਨ ਜਿਥੇ ਲਗਭਗ 3500 ਕਿਸਾਨਾਂ ਨੂੰ ਕਰਜਾ ਰਾਹਤ ਸਰਟੀਫਿਕੇਟ ਵੰਡਣਗੇ ਉਥੇ ਦਹਾਕਿਆ ਤੋਂ ਚੰਗਰ ਦੇ ਲੋਕਾਂ ਦੀ ਵੱਡੀ ਸਮੱਸਿਆ ਹੱਲ ਕਰਨ ਲਈ 65 ਕਰੋੜ ਰੁਪਏ ਦੀ ਲਿਫਟ ਇਰੀਗੇਸ਼ਨ ਸਕੀਮ ਦਾ ਨੀਂਹ ਪੱਥਰ ਰੱਖਣਗੇ। ਇਸ ਮੋਕੇ ਹੋਣ ਵਾਲੇ ਪਰ੍ਭਾਵਸਾਲੀ ਸਮਾਰੋਹ ਵਿਚ ਇਲਾਕੇ ਦੇ ਹਜ਼ਾਰਾਂ ਲੋਕ ਸ਼ਾਮਿਲ ਹੋਣਗੇ.
ਸਪੀਕਰ ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਸ਼੍ਰੀ ਅਨੰਦਪੁਰ ਸਾਹਿਬ ਇਤਿਹਾਸਕ ਤੇ ਪਵਿੱਤਰ ਨਗਰੀ ਹੈ ਇਸਦੇ ਵਿਕਾਸ ਲਈ ਕੈਪਟਨ ਅਮਰਿੰਦਰ ਸਿੰਘ ਵਲੋਂ ਵੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਜੋ ਸੂਬੇ ਦੇ ਲੋਕਾਂ ਨਾਲ ਨਸ਼ਿਆ ਦੇ ਖਾਤਮੇ, ਗੈਗਸ਼ਟਰ੍ਰਾਂ ਨੂੰ ਨੱਥ ਪਾ ਕੇ ਅਮਨ ਤੇ ਕਾਨੂੰਨ ਦੀ ਬਹਾਲੀ ਅਤੇ ਕਿਸਾਨ ਕਰਜਾ ਰਾਹਤ ਦੇਣ ਦੇ ਵਾਅਦੇ ਕੀਤੇ ਹਨ ਉਹਨਾਂ ਨੂੰ ਅਮਲੀ ਜਾਮਾ ਪਹਿਣਾਇਆ ਜਾ ਰਿਹਾ ਹੈ। 24 ਜਨਵਰੀ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਚ ਲਗਭਗ 3500 ਕਿਸਾਨਾਂ ਨੂੰ ਕਰਜਾ ਰਾਹਤ ਸਰਟੀਫਿਕੇਟ ਦਿੱਤੇ ਜਾਣਗੇ। ਉਹਨਾਂ ਕਿਹਾ ਕਿ ਸ਼੍ਰੀ ਅਨੰਦਪੁਰ ਸਾਹਿਬ ਨਗਰ ਕੋਸ਼ਲ ਦੀ ਇਮਾਰਤ ਜੋ ਕਿ ਪੁਰਾਣੀ ਅਤੇ ਸ਼ਹਿਰ ਦੇ ਭੀੜ ਭਾੜ ਵਾਲੇ ਖੇਤਰ ਵਿਚ ਸੀ ਉਸਨੂੰ ਇਸ ਨਵੇਂ ਸਥਾਨ ਤੇ ਲਗਭਗ 85 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ ਜਿਸ ਵਿਚ ਲੋਕਾਂ ਨੂੰ ਹਰ ਤਰਖ਼ਾਂ ਦੀਆ ਢੁਕਵੀਆਂ ਸਹੂਲਤਾਂ ਦੇਣ ਦਾ ਉਪਰਾਲਾ ਕੀਤਾ ਹੈ ਇਸਦੇ ਲਈ ਨਗਰ ਕੋਸ਼ਲ ਪ੍ਰੋਧਾਨ ਹਰਜੀਤ ਸਿੰਘ ਜੀਤਾ, ਸਮੂਹ ਕੋਂਸ਼ਲਰ, ਕਾਰਜ ਸਾਧਕ ਅਫਸਰ ਗੁਰਬਖਸ਼ੀਸ ਸਿੰਘ ਅਤੇ ਉਹਨਾਂ ਦੀ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ. ਜਿਨਾਂ ਨੇ ਅਣ-ਧੱਕ ਮਿਹਨਤ ਕਰਕੇ ਇਸ ਇਮਾਰਤ ਦੇ ਕੰਮ ਨੂੰ ਸਮੇਂ ਸਿਰ ਨਿਪਟਾਇਆ ਹੈ. ਇਸ ਤੋਂ ਪਹਿਲਾਂ ਸਪੀਕਰ ਰਾਣਾ ਕੇ ਪੀ ਸਿੰਘ ਦਾ ਨਵਨਿਰਮਿਤ ਨਗਰ ਕੋਸ਼ਲ ਦਫਤਰ ਪੁੱਜਣ ਤੇ ਬੈਂਡ ਬਾਜੇ ਨਾਲ ਸ਼ਹਿਰ ਵਾਸੀਆਂ ਵਲੋਂ ਭਰਵਾ ਸਵਾਗਤ ਕੀਤਾ ਗਿਆ ਅਤੇ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਸਮਾਰੋਹ ਦੋਰਾਨ ਰਾਣਾ ਕੇ ਪੀ ਸਿੰਘ ਦਾ ਨਗਰ ਕੋਂਸ਼ਲ ਦੀ ਸਮੁੱਚੀ ਟੀਮ ਅਤੇ ਪੰਤਵੰਤਿਆ ਵਲੋਂ ਵੀ ਵਿਸੇਸ਼ ਸਨਮਾਨ ਕੀਤਾ ਗਿਆ।
ਇਸ ਮੋਕੇ ਬਲਾਕ ਕਾਂਗਰਸ ਪ੍ਰੋਧਾਨ ਪ੍ਰਮ ਸਿੰਘ ਬਾਸੋਵਾਲ, ਕਮਲਦੇਵ ਜੋਸ਼ੀ, ਰਮੇਸ਼ ਚੰਦਰ ਦੱਸਗੁਰਾਈ, ਨਗਰ ਕੋਸ਼ਲ ਪ੍ਰੋਧਾਨ ਹਰਜੀਤ ਸਿੰਘ ਜੀਤਾ, ਸਮੂੰਹ ਕੋਂਸ਼ਲਰ, ਸ਼ਹਿਰ ਦੇ ਪੱਤਵੰਤੇ ਅਤੇ ਇਲਾਕੇ ਦੇ ਪੰਚ ਸਰਪੰਚ ਵੱਡੀ ਗਿਣਤੀ ਵਿਚ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: