Sat. Jun 15th, 2019

ਮੁੱਖ ਮੰਤਰੀ ਆਪਣਾ ਫੈਸਲਾ ਲੈਣ, ਮੈਂ ਆਪਣਾ ਫੈਸਲਾ ਲਵਾਂਗਾ : ਸਿੱਧੂ

ਮੁੱਖ ਮੰਤਰੀ ਆਪਣਾ ਫੈਸਲਾ ਲੈਣ, ਮੈਂ ਆਪਣਾ ਫੈਸਲਾ ਲਵਾਂਗਾ : ਸਿੱਧੂ

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਛੱਤੀ ਦਾ ਅੰਕੜਾ ਹੋਣ ਅਤੇ ਵਿਭਾਗ ਬਦਲਣ ਦੀਆਂ ਚੱਲ ਰਹੀਆਂ ਚਰਚਾਵਾਂ ਕਾਰਨ ਵੀਰਵਾਰ ਨੂੰ ਨਵਜੋਤ ਸਿੱਧੂ ਨੇ ਮੰਤਰੀ ਮੰਡਲ ਦੀ ਮੀਟਿੰਗ ਤੋਂ ਦੂਰੀ ਬਣਾਈ ਰੱਖੀ।

ਸਿੱਧੂ ਨੇ ਆਪਣੀ ਸਰਕਾਰੀ ਕੋਠੀ ‘ਚ ਕੁੱਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਪੱਸ਼ਟ ਕਿਹਾ ਕਿ ਕੋਈ ਵੀ ਫੈਸਲਾ ਲੈਣਾ ਮੁੱਖ ਮੰਤਰੀ ਦਾ ਹੱਕ ਹੈ ਅਤੇ ਆਪਣੇ ਬਾਰੇ ਫੈਸਲਾ ਲੈਣਾ ਉਨ੍ਹਾਂ (ਸਿੱਧੂ) ਦਾ ਹੱਕ ਹੈ। ਸਿੱਧੂ ਦੀ ਇਸ ਚੁਣੌਤੀ ਤੋਂ ਸਪੱਸ਼ਟ ਹੁੰਦਾ ਹੈ ਕਿ ਜੇਕਰ ਸਿੱਧੂ ਦਾ ਸਥਾਨਕ ਸਰਕਾਰਾਂ ਦਾ ਵਿਭਾਗ ਬਦਲਿਆ ਗਿਆ ਤਾਂ ਉਹ ਬਾਗੀ ਹੋ ਸਕਦੇ ਹਨ।

ਸਿੱਧੂ ਨੇ ਕਿਹਾ ਕਿ ਉਹ ਰਾਜਨੀਤੀ ‘ਚ ਧੰਦਾ ਕਰਨ ਨਹੀਂ ਆਏ, ਬਲਕਿ ਰਾਜਨੀਤੀ ਹੀ ਮਿਸ਼ਨ ਹੈ। ਉਨ੍ਹਾਂ ਕਿਹਾ ਕਿ ਕਦੇ ਉਹ 30 ਕਰੋੜ ਰੁਪਏ ਕਮਾਉਂਦੇ ਸਨ ਤੇ ਅੱਜ ਇਕ ਕਰੋੜ ਰੁਪਏ ‘ਤੇ ਆ ਗਏ ਹਨ। ਪੈਸਿਆਂ ਕਾਰਨ ਉਨ੍ਹਾਂ ਦੀ ਬੇਟੀ ਵਿਦੇਸ਼ ਨਹੀਂ ਜਾ ਸਕੀ ਪਰ ਉਸ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਸ ਦਾ ਪਿਤਾ ਨੇਕ ਕਮਾਈ ਕਰ ਰਿਹਾ ਹੈ। ਪਿਛਲੇ ਕਈ ਸਾਲਾਂ ਤੋਂ ਕਾਂਗਰਸ ਫਿਰੋਜ਼ਪੁਰ ਤੇ ਬਠਿੰਡਾ ਸੀਟ ਹਾਰ ਰਹੀ ਹੈ ਪਰ ਸਾਂਝੀ ਜ਼ਿੰਮੇਵਾਰੀ ਲੈਣ ਦੀ ਬਜਾਏ ਹਾਰ ਦੀ ਸਾਰੀ ਜ਼ਿੰਮੇਵਾਰੀ ਉਨ੍ਹਾਂ ‘ਤੇ ਪਾ ਦਿੱਤੀ ਗਈ।

ਵਾਰ-ਵਾਰ ਮੁਸ਼ਕਲਾਂ ‘ਚ ਘਿਰਨ ਦੇ ਸਵਾਲ ਦੇ ਜਵਾਬ ‘ਚ ਸਿੱਧੂ ਨੇ ਕਿਹਾ,“ਮੇਰੇ ਚਮੜੀ ਗੈਂਡੇ ਵਰਗੀ ਮੋਟੀ ਹੋ ਗਈ ਹੈ ਤੇ ਸਭ ਕੁਝ ਸਹਾਂਗਾ।” ਉਨ੍ਹਾਂ ਕਿਹਾ ਕਿ ਉਹ ਪੰਜਾਬ ਤੇ ਪੰਜਾਬੀਅਤ ਲਈ ਰਾਜਨੀਤੀ ‘ਚ ਆਏ, ਨਹੀਂ ਤਾਂ ਉਨ੍ਹਾਂ ਨੂੰ ਵੀ ਪਿਛਲੀ ਸਰਕਾਰ ‘ਚ ਸਿੱਖ ਚਿਹਰੇ ਵਜੋਂ ਕੇਂਦਰੀ ਮੰਤਰੀ ਦਾ ਅਹੁਦਾ ਮਿਲਦਾ ਪਿਆ ਸੀ ਪਰ ਪੰਜਾਬ ਪਿੱਛੇ ਰਾਜ ਸਭਾ ਤੇ ਕੇਂਦਰੀ ਮੰਤਰੀ ਦਾ ਅਹੁੱਦਾ ਛੱਡ ਦਿੱਤਾ। ਸਿੱਧੂ ਨੇ ਕਿਹਾ ਕਿ ਉਹ ਸੱਚ ਬੋਲਦੇ ਰਹਿਣਗੇ ਤੇ ਕੋਈ ਉਨ੍ਹਾਂ ਦੇ ਮੂੰਹ ‘ਤੇ ਟੇਪ ਨਹੀਂ ਲਾ ਸਕਦਾ।

Leave a Reply

Your email address will not be published. Required fields are marked *

%d bloggers like this: