ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
September 27, 2020

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਣੇ ਜਿੱਤੇ AAP ਦੇ ਸਾਰੇ ਮੰਤਰੀ

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਣੇ ਜਿੱਤੇ AAP ਦੇ ਸਾਰੇ ਮੰਤਰੀ 

ਚੋਣ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਦੇ ਸਾਰੇ ਦਿਗ਼ਜ਼ਾਂ ਨੇ ਜਿੱਤ ਹਾਸਲ ਹੋਈ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਣੇ ਸਾਰੇ ਮੰਤਰੀ ਚੋਣ ਜਿੱਤ ਗਏ। ਰੋਹਿਨੀ ਸੀਟ ‘ਤੇ ਭਾਜਪਾ ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ ਬਿਜੇਂਦਰ ਗੁਪਤਾ ਨੇ ਵੀ ਜਿੱਤ ਹਾਸਲ ਕੀਤੀ। ਵਿਧਾਨ ਸਭਾ ਦੇ ਸਪੀਕਰ ਰਾਮ ਨਿਵਾਸ ਗੋਇਲ ਅਤੇ ਡਿਪਟੀ ਸਪੀਕਰ ਰਾਖੀ ਬਿਡਲਨ ਨੇ ਵੀ ਆਪਣੀਆਂ ਚੋਣਾਂ ਜਿੱਤੀਆਂ। ਵੀਆਈਪੀ ਸੀਟਾਂ ਦੇ ਮਾਮਲੇ ਵਿੱਚ ਦਿੱਲੀ ਵਿੱਚ ਕੋਈ ਵੱਡਾ ਉਥਲ-ਪੁਥਲ ਨਹੀਂ ਹੋਇਆ।

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਨਵੀਂ ਦਿੱਲੀ ਸੀਟ ‘ਤੇ ਵੀਹ ਹਜ਼ਾਰ ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ। ਮਨੀਸ਼ ਸਿਸੋਦੀਆ, ਸਤੇਂਦਰ ਜੈਨ, ਰਾਜਿੰਦਰ ਪਾਲ ਗੌਤਮ, ਕੈਲਾਸ਼ ਗਹਿਲੋਤ, ਇਮਰਾਨ ਹੁਸੈਨ ਅਤੇ ਗੋਪਾਲ ਰਾਏ, ਜੋ ਸਰਕਾਰ ਦੇ ਮੰਤਰੀ ਸਨ, ਨੇ ਵੀ ਚੋਣ ਜਿੱਤੀ। ਵਿਧਾਨ ਸਭਾ ਦੇ ਸਪੀਕਰ ਰਾਮ ਨਿਵਾਸ ਗੋਇਲ ਨੇ ਆਪਣੀ ਚੋਣ ਪੰਜ ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤੀ। ਸੀਮਾਪੁਰੀ ਤੋਂ ‘ਆਪ’ ਸਰਕਾਰ ਦੇ ਮੰਤਰੀ ਰਾਜੇਂਦਰ ਪਾਲ ਗੌਤਮ ਨੇ ਲਗਭਗ 56 ਹਜ਼ਾਰ ਵੋਟਾਂ ਨਾਲ ਆਪਣੀ ਚੋਣ ਜਿੱਤੀ।

ਵਿਰੋਧੀ ਧਿਰ ਦੇ ਨੇਤਾ ਬਿਜੇਂਦਰ ਗੁਪਤਾ ਨੇ ਆਪਣੀ ਚੋਣ ਰੋਹਿਣੀ ਤੋਂ 12 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤੀ। ਪਿਛਲੀ ਵਿਧਾਨ ਸਭਾ ਵਿੱਚ ਭਾਜਪਾ ਦੇ ਵਿਧਾਇਕ ਓਪੀ ਸ਼ਰਮਾ ਵੀ ਵਿਸ਼ਵਨਾਗਰ ਤੋਂ ਦੂਜੀ ਵਾਰ ਚੁਣੇ ਗਏ ਹਨ ਪਰ ਜਗਦੀਸ਼ ਪ੍ਰਧਾਨ ਮੁਸਤਫਾਬਾਦ ਤੋਂ ਚੋਣ ਹਾਰ ਗਏ। ਕਾਂਗਰਸ ਦੇ ਚੋਣ ਲੜ ਰਹੇ ਅਰਵਿੰਦਰ ਸਿੰਘ ਲਵਲੀ, ਡਾ.ਏ ਕੇ ਵਾਲੀਆ, ਅਲਕਾ ਲਾਂਬਾ, ਸ਼ਿਵਾਨੀ ਚੋਪੜਾ, ਦੇਵੇਂਦਰ ਯਾਦਵ, ਰਾਜਿੰਦਰ ਲਿਲੋਥੀਆ, ਪੂਨਮ ਆਜ਼ਾਦ ਆਪਣਾ ਚੋਣ ਹਾਰ ਹਏ। ਭਾਜਪਾ ਦੇ ਕਪਿਲ ਮਿਸ਼ਰਾ, ਤੇਜਿੰਦਰ ਪਾਲ ਬੱਗਾ ਆਪਣਾ ਚੋਣ ਹਾਰ ਗਏ।

ਵੀਆਈਪੀ ਸੀਟਾਂ
ਸੀਟ – ਜਿੱਤਣ ਵਾਲੇ ਉਮੀਦਵਾਰ – ਕੁੱਲ ਵੋਟਾਂ ਪਈਆਂ – ਵੋਟਾਂ ਦਾ ਅੰਤਰ

ਨਵੀਂ ਦਿੱਲੀ – ਅਰਵਿੰਦ ਕੇਜਰੀਵਾਲ (ਆਪ) – 76090 – 20241
ਪਟਪੜਗੰਜ – ਮਨੀਸ਼ ਸਿਸੋਦੀਆ (ਆਪ) – 141753 – 3207
ਸ਼ਕੁਰਬਸਤੀ – ਸਤੇਂਦਰ ਜੈਨ (ਆਪ) – 98873 – 7592
ਸੀਮਾਪੁਰੀ – ਰਾਜੇਂਦਰ ਪਾਲ ਗੌਤਮ (ਆਪ) – 133601 – 56108
ਨਜਫਗੜ – ਕੈਲਾਸ਼ ਗਹਿਲੋਤ (ਆਪ) – 161195 – 6314
ਸ਼ਾਹਦਰਾ – ਰਾਮਨਿਵਾਸ ਗੋਇਲ (ਆਪ) – 124577 – 5294
ਰੋਹਿਨੀ – ਵਿਜੇਂਦਰ ਗੁਪਤਾ (ਬੀਜੇਪੀ) – 115308 – 12648
ਬੱਲੀਮਾਰਾਨ – ਇਮਰਾਨ ਹੁਸੈਨ (ਆਪ) – 101456 -36172
ਬਾਬਰਪੁਰ – ਗੋਪਲਾ ਰਾਏ (ਆਪ) – 142130 – 35208

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: