ਮੁੱਖ ਪਾਰਲੀਮਾਨੀ ਸਕੱਤਰ ਸਰੂਪ ਚੰਦ ਸਿੰਗਲਾ ਹੋਏ ਤਖਤ ਸ੍ਰੀ ਦਮਦਮਾ ਸਾਹਿਬ ਨਤਮਸਤਕ

ss1

ਮੁੱਖ ਪਾਰਲੀਮਾਨੀ ਸਕੱਤਰ ਸਰੂਪ ਚੰਦ ਸਿੰਗਲਾ ਹੋਏ ਤਖਤ ਸ੍ਰੀ ਦਮਦਮਾ ਸਾਹਿਬ ਨਤਮਸਤਕ
ਤਲਵੰਡੀ ਸਾਬੋ ਦੀ ਲੀਡਰਸ਼ਿਪ ਰਹੀ ਨਦਾਰਦ

15-2 (1) 15-2 (2)

ਤਲਵੰਡੀ ਸਾਬੋ, 14 ਜੂਨ (ਗੁੁਰਜੰਟ ਸਿੰਘ ਨਥੇਹਾ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇੇ ਸ਼ਹਿਰੀ ਪ੍ਰਧਾਨ ਬਠਿੰਡਾ ਸ੍ਰੀ ਸਰੂਪ ਚੰਦ ਸਿੰਗਲਾ ਮੁੱਖ ਪਾਰਲੀਮਾਨੀ ਸਕੱਤਰ ਅੱਜ ਭਾਰੀ ਲਾਮ ਲਸ਼ਕਰ ਸਮੇਤ ਸਥਾਨਕ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਪਾਰਟੀ ਵੱਲੋਂ ਸ਼ਹਿਰੀ ਪ੍ਰਧਾਨ ਬਣਾਏ ਜਾਣ ‘ਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਨਤਮਸਤਕ ਹੋਣ ਉਪਰੰਤ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਵੱਲੋਂ ਸ੍ਰੀ ਸਿੰਗਲਾ ਅਤੇ ਉਹਨਾਂ ਦੇ ਨਾਲ ਪਹੁੰਚੀ ਲੀਡਰਸ਼ਿਪ ਨੂੰ ਸਿਰੋਪਾਓ ਦੀ ਬਖਸ਼ਿਸ ਕੀਤੀ ਗਈ।
ਇਸ ਮੌਕੇ ਪ੍ਰੈੱਸ ਕਾਨਫਰੰਸ ਕਰਨ ਤੋਂ ਪਹਿਲਾਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਦੀ ਰਿਹਾਇਸ਼ ‘ਤੇ ਪ੍ਰੈੱਸ ਕਾਨਫਰੰਸ ਲਈ ਪਹੁੰਚੇ ਪੱਤਰਕਾਰ ਭਾਈਚਾਰੇ ਵਿੱਚ ਉਸ ਸਮੇਂ ਰੋਸ ਫੈਲ ਗਿਆ ਜਦੋਂ ਸਿੰਘ ਸਾਹਿਬ ਦੇ ਇੱਕ ਅਰਦਲੀ ਨੇ ਪੱਤਰਕਾਰਾਂ ਨੂੰ ਅੰਦਰ ਜਾਣ ਤੋਂ ਰੋਕਦਿਆਂ ਕਿਹਾ ਕਿ ਅੰਦਰ ਥਾਂ ਨਹੀਂ ਹੈ। ਪੱਤਰਕਾਰਾਂ ਦੇ ਗੁੱਸੇ ਨੂੰ ਵੇਖਦਿਆਂ ਪਾਰਟੀ ਦੇ ਜ਼ਿਲ੍ਹਾ ਪ੍ਰੈਸ ਸਕੱਤਰ ਸ੍ਰੀ ਓਮ ਪ੍ਰਕਾਸ਼ ਸ਼ਰਮਾ ਨੇ ਗੁੱਸਾ ਵਿਖਾ ਰਹੇ ਪੱਤਰਕਾਰਾਂ ‘ਚੋਂ ਇੱਕ ਨੂੰ ਬੁੱਕਲ ਵਿੱਚ ਲੈ ਕੇ ਸਰੂਪ ਚੰਦ ਸਿੰਗਲਾ ਨਾਲ ਮਿਲਾਇਆ ਗਿਆ ਅਤੇ ਪ੍ਰੈਸ ਦੇ ਬਾਕੀ ਨੁਮਾਇੰਦੇ ਬਾਹਰ ਹੀ ਖੜ੍ਹੇ ਰਹੇ। ਕਰੀਬ ਪੌਣਾ ਘੰਟਾ ਇੰਤਜ਼ਾਰ ਕਰਵਾਉਣ ਤੋਂ ਬਾਅਦ ਸ਼ਹਿਰੀ ਪ੍ਰਧਾਨ ਬਠਿੰਡਾ ਨੇ ਕੋਠੀ ਤੋਂ ਬਾਹਰ ਆ ਕੇ ਪ੍ਰੈੱਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ 2017 ਦੀਆਂ ਚੋਣਾਂ ਵਿਕਾਸ ਦੇ ਮੁੱਦੇ ‘ਤੇ ਲੜ ਕੇ ਸਫ਼ਲਤਾ ਹਾਸਲ ਕਰੇਗੀ ਜਦੋਂ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਕੋਲ ਚੋਣਾਂ ਵਿੱਚ ਵੋਟਰਾਂ ਅੱਗੇ ਪਰੋਸਣ ਲਈ ਕੋਈ ਮੁੱਦਾ ਨਹੀਂ ਹੈ।
ਕਾਂਗਰਸ ਪਾਰਟੀ ‘ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਇਹ ਪਾਰਟੀ ਲੋਕਾਂ ਨੂੰ ਧਰਮ ਦੇ ਨਾਮ ‘ਤੇ ਵੰਡ ਕੇ ਸਿਆਸਤ ਕਰਦੀ ਹੈ ਪ੍ਰੰਤੂ ਹੁਣ ਲੋਕ ਸਿਆਣੇ ਹੋ ਚੁੱਕੇ ਹਨ ਉਹ ਕਾਂਗਰਸੀਆਂ ਦੀਆਂ ਚਾਲਾਂ ਵਿੱਚ ਨਹੀਂ ਆਉਣਗੇ। ਇੱਕ ਸਵਾਲ ਦੇ ਜਵਾਬ ‘ਚ ਉਹਨਾਂ ਕਿਹਾ ਕਿ ਸ਼ਰਾਬ ਦੇ ਠੇਕੇ ਸਰਕਾਰ ਦੀ ਮਨਜ਼ੂਰੀ ਨਾਲ ਖੁੱਲ੍ਹਦੇ ਹਨ। ਪੁਲਿਸ ਦੀ ਕਥਿਤ ਸ਼ਹਿ ‘ਤੇ ਪਿੰਡ ਸੀਂਗੋ ਦੇ ਫ਼ੋਕਲ ਪੁਆਇੰਟ ਵਿੱਚ ਖੋਲ੍ਹੇ ਜਾ ਰਹੇ ਠੇਕੇ ਦੇ ਸੰਬੰਧ ਵਿੱਚ ਪੁੱਛੇ ਗਏ ਸਵਾਲ ਦੇ ਜਵਾਬ ‘ਚ ਅੱਗੇ ਬੋਲਦਿਆਂ ਉਨ੍ਹਾਂ ਕਿਹਾ ਕਿ ਜੇਕਰ ਪੰਚਾਇਤ ਮਤਾ ਪਾਸ ਕਰਕੇ ਫ਼ੋਕਲ ਪੁਆਇੰਟ ‘ਚ ਠੇਕਾ ਰਖਵਾਉਂਦੀ ਹੈ ਤਾਂ ਕੋਈ ਗ਼ਲਤ ਨਹੀਂ ਹੈ।
ਇਸ ਮੌਕੇ ਤਲਵੰਡੀ ਸਾਬੋ ਦੇ ਪਾਰਟੀ ਅਹੁਦੇਦਾਰਾਂ ਦਾ ਸ੍ਰੀ ਸਰੂਪ ਚੰਦ ਸਿੰਗਲਾ ਤੋਂ ਦੂਰੀ ਬਣਾਈ ਰੱਖਣਾ ਅਤੇ ਤਖਤ ਸਾਹਿਬ ਨਾ ਪਹੁੰਚਣਾ ਵੀ ਸਿਆਸੀ ਹਲਕਿਆਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀਬੀ ਪਰਮਜੀਤ ਕੌਰ ਗੁਲਸ਼ਨ, ਡਾ. ਓਮ ਪ੍ਰਕਾਸ਼ ਸ਼ਰਮਾ ਜ਼ਿਲ਼੍ਹਾ ਪ੍ਰੈੱਸ ਸਕੱਤਰ, ਭੋਲਾ ਸ਼ਮੀਰੀਆ, ਦਲਜੀਤ ਸਿੰਘ ਬਰਾੜ ਮੈਂਬਰ ਜ਼ਿਲ੍ਹਾ ਯੋਜਨਾ ਕਮੇਟੀ, ਦਰਸ਼ਨ ਬਜ਼ਾਜ਼ ਜ਼ਿਲ੍ਹਾ ਜਨਰਲ ਸਕੱਤਰ ਬਠਿੰਡਾ ਸ਼ਹਿਰੀ, ਅਧਿਆਪਕ ਦਲ ਪੰਜਾਬ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਜਗਤਾਰ ਸਿੰਘ ਬਾਠ, ਗੁਰਮੇਲ ਸਿੰਘ ਸਿੱਧੂ ਜਨਰਲ ਸਕੱਤਰ, ਰਾਕੇਸ਼ ਸਿੰਗਲਾ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਬਠਿੰਡਾ, ਅਮਰਜੀਤ ਅਗਰਵਾਲ ਵਾਇਸ ਪ੍ਰਧਾਨ ਵਪਾਰ ਮੰਡਲ ਬਠਿੰਡਾ ਅਤੇ ਬਠਿੰਡਾ ਦੇ ਸਾਰੇ ਐਮ ਸੀਜ਼ ਹਾਜ਼ਰ ਸਨ।

Share Button

Leave a Reply

Your email address will not be published. Required fields are marked *