ਮੁੱਖ ਚੋਣ ਅਫ਼ਸਰ ਪੰਜਾਬ ਨੇ ਚੋਣ ਤਿਆਰੀਆਂ ਦਾਲਿਆ ਜਾਇਜਾ

ss1

ਮੁੱਖ ਚੋਣ ਅਫ਼ਸਰ ਪੰਜਾਬ ਨੇ ਚੋਣ ਤਿਆਰੀਆਂ ਦਾਲਿਆ ਜਾਇਜਾ

ਵੋਟਰਾਂ ਨੂੰ ਲੁਭਾਉਣ ਲਈ ਵੰਡੇ ਜਾਣ ਵਾਲੇ ਤੋਹਫਿਆਂ, ਸ਼ਰਾਬਅਤੇ ਪੈਸਿਆ ਦੀ ਵੰਡ ਨੂੰ ਰੋਕਣ ਲਈ ਤੈਅ ਸੁਦਾ ਥਾਵਾਂ ਤੇ ਪੱਕੇ ਨਾਕੇ ਸਥਾਪਤ ਕਰਨ ਦੇ ਹੁਕਮ

ਚੰਡੀਗੜ੍ਹ, 26 ਦਸੰਬਰ (ਪ੍ਰਿੰਸ): ਪੰਜਾਬ ਵਿਧਾਨ ਸਭਾ ਚੋਣਾਂ 2017 ਦੇ ਮੱਦੇ ਨਜ਼ਰ ਅੱਜ ਦਫ਼ਤਰ, ਮੁੱਖ ਚੋਣ ਅਫ਼ਸਰ ਪੰਜਾਬ ਵਿਖੇ ਸ੍ਰੀ ਵੀ ਕੇ ਸਿੰਘ ਦੀ ਪ੍ਰਧਾਨਗੀ ਹੇਠ ਚੋਣ ਤਿਆਰੀਆਂ ਦਾ ਜਾਇਜਾ ਲੈਣ ਲਈ ਮੀਟਿੰਗ ਹੋਈ। ਮੀਟਿੰਗ ਵਿੱਚ ਬਰਨਾਲਾ, ਮਾਨਸਾ, ਮੋਗਾ, ਰੋਪੜ, ਫਤਿਹਗੜ੍ਹ ਸਾਹਿਬ, ਲੁਧਿਆਣਾ (ਦਿਹਾਤੀ) ਸ਼ਹੀਦ ਭਗਤ ਸਿੰਘ ਨਗਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ), ਸੰਗਰੂਰ ਅਤੇ ਪਟਿਆਲਾ ਦੇ ਜਿਲ੍ਹਾਂ ਪ੍ਰਸ਼ਾਸਨ, ਪੁਲਿਸ, ਕਰ ਤੇ ਅਬਕਾਰੀ ਅਤੇ ਇਨਕਮ ਟੈਕਸ ਵਿਭਾਗਾਂ ਦੇ ਨੋਡਲ ਅਧਿਕਾਰੀ ਹਾਜਰ ਸਨ।ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਵੀ ਕੇ ਸਿੰਘ ਨੇ ਪੁਲਿਸ ਵਿਭਾਗਾਂ ਦੇ ਨੋਡਲ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਚੋਣਾਂ ਦੋਰਾਨ ਵੋਟਰਾਂ ਨੂੰ ਲੁਭਾਉਣ ਲਈ ਵੰਡ ੇਜਾਣ ਵਾਲੇ ਤੋਹਫਿਆਂ, ਸ਼ਰਾਬ ਅਤੇ ਪੈਸਿਆ ਦੀ ਵੰਡ ਨੂੰ ਰੋਕਣ ਲਈ ਤੈਅਸੁਦਾ ਥਾਵਾਂ ਤੇ ਪੱਕੇ ਨਾਕੇ ਸਥਾਪਤ ਕਰਨ ਦੇ ਹੁਕਮ ਦਿੰਦਿਆਂ ਕਿਹਾ ਕਿ ਇਨ੍ਹਾਂ ਨਾਕਿਆ ਤੋਂ ਗੁਜਰਨ ਵਾਲੀ ਹਰ ਗੱਡੀ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ ਜਾਵੇ ਅਤੇ ਪੁਲਿਸ ਦੀਆਂ ਗੱਡੀਆਂ , ਜਿਲ੍ਹਾਂ ਪ੍ਰਸ਼ਾਸ਼ਨ ਦੀਆਂ ਗੱਡੀਆਂ ਅਤੇ ਐਬੂਲੈਂਸ ਦੀ ਵੀ ਤਲਾਸ਼ੀਲੈਣ ਨੂੰ ਯਕੀਨੀ ਬਨਾਇਆ ਜਾਵੇ। ਉਨ੍ਹਾਂ ਕਿਹਾ ਕਿ ਅੰਤਰ ਰਾਜੀਨਾਕਿਆਂ ਉਤੇ ਨਸ਼ੀਲੇ ਪਦਾਰਥਾਂ ਦੀ ਸਮੱਗਲਿਗ ਨੂੰ ਰੋਕਣ ਲਈ ਸਨਿੱਫਰ ਡਾਗ ਦੀ ਮਦਦ ਤਲਾਸ਼ੀ ਲਈ ਜ਼ਰੂਰ ਲਈ ਜਾਵੇ ਅਤੇ ਨਾਲ ਹੀ ਨਾਕਿਆਂ ਦੀ ਵੀਡੀਗ੍ਰਾਫੀ ਵੀ ਜ਼ਰੂਰ ਕਰਵਾਈ ਜਾਵੇ।
ਇਸ ਮੋਕੇ ਕਰ ਤੇ ਆਬਕਾਰੀ ਵਿਭਾਗ ਦੇ ਨੋਡਲ ਅਫ਼ਸਰਾਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਸਿੰਘ ਨੇ ਕਿਹਾ ਕਿ ਚੋਣਾਂ ਦੋਰਾਨ ਸ਼ਰਾਬ ਦੀ ਗੈਰ ਕਾਨੰਨੀ ਵਰਤੋ ਨੂੰ ਪੂਰੀ ਤਰ੍ਹਾਂ ਰੋਕਣ ਲਈ ਆਪਣੇ ਅਧੀਨ ਆਉਦੀਆਂ ਫੈਕਟਰੀਆਂ ਦੇ ਉਤਪਾਦਨ, ਵੰਡ ਸਬੰਧੀ ਰਿਕਾਰਡ ਦੀ ਨਿਗਰਾਨੀ ਕੀਤੀ ਜਾਵੇ ਅਤੇ ਨਾਲ ਹੀ ਸ਼ਰਾਬ ਦੇ ਗੁਦਾਮਾਂਦੀ ਨਿਗਰਾਨੀ ਵੀ ਸੀਸੀਟੀਵੀ ਕੈਮਰੇ ਰਾਹੀਂ ਕੀਤੀ ਜਾਵੇ। ਇਸ ਤੋਂ ਇਲਾਵਾ ਠੇਕੇ ਵਿੱਚ ਪਈ ਸ਼ਰਾਬ ਦੇ ਸਟਾਕ ਦੀ ਮਾਰਕੇ ਅਨੁਸਾਰ ਸਟਾਕ ਰਜਿਸਟਰ ਮੈਨਟੇਨ ਕਰਨ ਦੇ ਨਾਲ ਨਾਲ ਮੋਜੂਦਾ ਵਿਕਰੀ ਦੀ ਬੀਤੇ ਵਰ੍ਹੇ ਦੋਰਾਨ ਹੋਈ ਵਿਕਰੀ ਸਬੰਧੀ ਰਜਿਸਟਰਾਂ ਦਾ ਮਿਲਾਨ ਕਰਕੇ ਵੇਖਿਆ ਜਾਵੇ ਅਤੇ ਦੇਸੀ ਦਾਰੂ ਤੇ ਵੀ ਪੂਰੀ ਤਰ੍ਹਾਂ ਰੋਕ ਲਗਾਈ ਜਾਵੇ।ਸ਼੍ਰੀ ਸਿੰਘ ਨੇ ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ ਨੂੰ ਕਿਹਾ ਕਿ ਕੋਆਰਡੀਨੇਸ਼ਨ ਕਮੇਟੀਆਂ ਇੰਟੀਗ੍ਰੇਟਡ ਤਰੀਕੇ ਨਾਲ ਕੰਮ ਕਰਨ ਤਾਂ ਜੋ ਪ੍ਰਭਾਵੀ ਤਰੀਕੇ ਨਾਲ ਮਾਡਲ ਕੋਡ ਆਫ ਕੰਡਕਟ ਨੂੰ ਲਾਗੂ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਹਰ ਜ਼ਿਲ੍ਰੇ ਵਿੱਚ ਵੋਟਾਂ ਸਬੰਧੀ ਟ੍ਰੇਨਿੰਗ ਕਂੇਦਰ, ਖਰਚ ਕੰਟਰੋਲ ਰੂਮ ਅਤੇ ਕਪਲੇਟ ਕਾਲਸੈਂਟਰ ਵੀ ਸਥਾਪਤ ਕੀਤੇ ਜਾਣ।ਇਸ ਮੀਟਿੰਗ ਵਿੱਚ ਸਟੇਟ ਪੁਲਿਸ ਨੋਡਲ ਅਫ਼ਸਰ ਵੀ ਕੇ ਬਾਵਰਾ (ਆਈ ਪੀ ਐਸ ) ਏਡੀਜੀਪੀ ਪੰਜਾਬ ਪੁਲਿਸ , ਇਨਕਮ ਟੈਕਸ ਵਿਭਾਗ ਦੇ ਨੋਡਲ ਅਫ਼ਸਰ ਰੋਹਿਤ ਮਹਿਰਾ ਅਤੇ ਕਰ ਤੇ ਅਬਕਾਰੀ ਵਿਭਾਗ ਦੇ ਨੋਡਲ ਅਫ਼ਸਰ ਗੁਰਤੇਜ਼ ਸਿੰਘ ਹਾਜਰ ਸਨ।

Share Button

Leave a Reply

Your email address will not be published. Required fields are marked *