ਮੁੱਖ ਚੋਣ ਅਧਿਕਾਰੀ ਤੋਂ ਪੰਚਾਇਤ ਸਕੱਤਰਾਂ ਦੀਆਂ ਨਿਯੁਕਤੀਆਂ ਤਰਕ ਸੰਗਤ ਬਣਾਉਣ ਦੀ ਮੰਗ

ss1

ਮੁੱਖ ਚੋਣ ਅਧਿਕਾਰੀ ਤੋਂ ਪੰਚਾਇਤ ਸਕੱਤਰਾਂ ਦੀਆਂ ਨਿਯੁਕਤੀਆਂ ਤਰਕ ਸੰਗਤ ਬਣਾਉਣ ਦੀ ਮੰਗ

ਮੁਕਤਸਰ ਤੇ ਬਠਿੰਡਾ ਜਿਲ੍ਹਿਆਂ ‘ਚ ਪੰਚਾਇਤ ਸਕੱਤਰ ਲੋੜ ਤੋਂ ਵੀ ਜਿਆਦਾ

ਆਰ.ਟੀ.ਆਈ. ‘ਚ ਖੁਲਾਸਾ 

kitnaਗੜ੍ਹਸ਼ੰਕਰ 2 ਦਸੰਬਰ (ਅਸ਼ਵਨੀ ਸ਼ਰਮਾ) ਪੰਜਾਬ ‘ਚ ਵੱਖ ਵੱਖ ਵਿਭਾਗਾਂ ‘ਚ ਖਾਲੀ ਅਸਾਮੀਆਂ ਕਾਰਨ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਅਧੀਨ ਬਲਾਕ ਡਿਵੈਲਪਮੈਂਟ ਤੇ ਪੰਚਾਇਤ ਅਫਸਰਾਂ ਦੇ ਦਫਤਰਾਂ ਦਾ ਹਾਲ ਇਹ ਹੈ ਕਿ ਕਈ ਥਾਵਾਂ ਤੇ ਇੱਕ ਇੱਕ ਪੰਚਾਇਤ ਸੈਕਟਰੀ ਨੂੰ 20-30 ਪਿੰਡਾਂ ਦਾ ਕੰਮ ਕਰਨਾ ਪੈ ਰਿਹਾ ਹੈ। ਲੇਕਿਨ ਸ਼੍ਰੀ ਮੁਕਤਸਰ ਸਾਹਿਬ ਤੇ ਬਠਿੰਡਾ ਜਿਲ੍ਹਿਆਂ ‘ਚ ਅਜਿਹਾ ਨਹੀਂ ਹੈ। ਚੋਣ ਸੁਧਾਰਾਂ ‘ਤੇ ਰਾਸ਼ਟਰੀ ਪੱਧਰ ‘ਤੇ ਕੰਮ ਕਰਦੀ ਸੰਸਥਾ ਏ.ਡੀ.ਆਰ. ਦੇ ਮੈਂਬਰ ਜਸਕੀਰਤ ਸਿੰਘ ਅਤੇ ਆਰ.ਟੀ.ਆਈ. ਐਕਟਿਵਿਸਟ ਪਰਵਿੰੰਦਰ ਸਿੰਘ ਕਿੱਤਣਾ ਵਲੋਂ ਸੂਚਨਾ ਅਧਿਕਾਰ ਕਾਨੂੰਨ 2005 ਤਹਿਤ ਹਾਸਲ ਕੀਤੀ ਜਾਣਕਾਰੀ ਦੇ ਅਧਾਰ ‘ਤੇ ਮੁੱਖ ਚੋਣ ਅਧਿਕਾਰੀ ਪੰਜਾਬ ਨੂੰ ਪੱਤਰ ਭੇਜ ਕੇ ਪੰਚਾਇਤ ਸਕੱਤਰਾਂ ਦੀਆਂ ਨਿਯੁਕਤੀਆਂ ਨੂੰ ਤਰਕ ਸੰਗਤ ਬਣਾਉਣ ਦੀ ਮੰਗ ਕੀਤੀ ਹੈ।

ਪਰਵਿੰੰਦਰ ਸਿੰਘ ਕਿੱਤਣਾ ਵਲੋਂ ਸੂਚਨਾ ਅਧਿਕਾਰ ਕਨੂੰਨ ਤਹਿਤ ਕੁੱਝ ਜ਼ਿਲਿਆਂ ਦੇ ਬਲਾਕ ਵਿਕਾਸ ਤੇ ਪੰਚਾਇਤ ਪੰਚਾਇਤ ਅਫ਼ੳਮਪ;ਸਰਾਂ ਕੋਲੋਂ ਪੰਚਾਇਤ ਸਕੱਤਰਾਂ ਦੀਆਂ ਮਨਜੂਰ ਸ਼ੁਦਾ ਅਸਾਮੀਆਂ ਅਤੇ ਉਥੇ ਅਸਲ ਵਿੱਚ ਤਇਨਾਤ ਪੰਚਾਇਤ ਸਕੱਤਰਾਂ ਦੀ ਗਿਣਤੀ ਅਤੇ ਇਹਨਾਂ ਨੂੰ ਕੰਮ ਵਾਸਤੇ ਅਲਾਟ ਪਿੰਡਾਂ ਦੀ ਸੂਚੀ ਮੰਗੀ ਗਈ ਸੀ। ਕੁਝ ਬਲਾਕਾਂ ਦੁਆਰਾ ਉਪਲਬਧ ਕਰਵਾਈ ਸੂਚਨਾ ਤੋਂ ਕਈ ਦਿਲਚਸਪ ਪ੍ਰਗਟਾਵੇ ਹੋਏ ਹਨ।

ਜਿਲਾ੍ਹ ਸ਼ਹੀਦ ਭਗਤ ਸਿੰਘ ਨਗਰ ਸਿੰਘ ਨਗਰ ਦੇ ਬਲਾਕ ਔੜ ਵਿੱਚ ਪੰਚਾਇਤ ਸਕੱਤਰਾਂ ਦੀਆਂ 16 ਮਨਜੂਰ ਸ਼ੁਦਾ ਅਸਾਮੀਆਂ ਹਨ। ਇੱਥੇ ਅਸਲ ਵਿੱਚ ਸਿਰਫ ਦੋ ਪੰਚਾਇਤ ਸਕੱਤਰ ਤਾਇਨਾਤ ਹਨ ਅਤੇ 14 ਅਸਾਮੀਆਂ ਖਾਲੀ ਹਨ। 74 ਪਿੰਡਾਂ ਦਾ ਕੰਮ ਸਿਰਫ ਦੋ ਪੰਚਾਇਤ ਸੈਕਰੇਟਰੀਆਂ ਦੁਆਰਾ ਦੇਖਿਆ ਜਾ ਰਿਹਾ ਹੈ।ਇਸੇ ਤਰ੍ਹਾਂ ਬਲਾਚੌਰ ਬਲਾਕ ਵਿੱਚ 20 ਚੋਂ 14 ਅਸਾਮੀਆਂ ਖਾਲੀ ਹਨ। ਹੁਸ਼ਿਆਰਪੁਰ ਦੇ ਬਲਾਕ ਗੜ੍ਹਸ਼ੰਕਰ ਵਿੱਚ 28 ਚੋਂ 23 ਅਸਾਮੀਆਂ ਖਾਲੀ ਹਨ ਤੇ 5 ਪੰਚਾਇਤ ਸਕੱਤਰਾਂ ਨਾਲ ਪੂਰੇ ਵਿਧਾਨ ਸਭਾ ਦਾ ਕੰਮ ਕਰਵਾਇਆਂ ਜਾਂ ਰਿਹਾਂ ਹੈ।

ਜਿਲਾ੍ਹ ਮੁਕਤਸਰ ਦਾ ਬਲਾਕ ਗਿੱਦੜਵਾਹਾ ਅਜਿਹਾ ਬਲਾਕ ਹੈ ਜਿੱਥੇ ਮਨਜੂਰ ਸ਼ੁਦਾ ਅਸਾਮੀਆਂ 9 ਹਨ ਲੇਕਿਨ ਇੱਥੇ 18 ਪੰਚਾਇਤ ਸਕੱਤਰ ਕੰਮ ਕਰ ਰਹੇ ਹਨ। ਕੁੱਝ ਪੰਚਾਇਤ ਸਕੱਤਰ ਅਜਿਹੇ ਵੀ ਹਨ ਜਿਹਨਾਂ ਨੂੰ ਸਿਰਫ ਇੱਕ ਇੱਕ ਸਰਕਲ/ਪਿੰਡ ਹੀ ਦਿੱਤਾ ਗਿਆ ਹੈ ਜਿਹਨਾਂ ਦਾ ਕੰਮ ਨਾਂ ਮਾਤਰ ਹੀ ਹੈ । ਤਿੰਨ ਪੰਚਾਇਤ ਸਕੱਤਰਾਂ ਨੂੰ ਤਾਂ ਇੱਕ ਪਿੰਡ ਵੀ ਅਲਾਟ ਨਹੀਂ ਕੀਤਾ ਗਿਆ।

ਦੂਜਾ ਬਲਾਕ ਮਲੋਟ ਗਿੱਦੜਬਾਹੇ ਨਾਲੋਂ ਵੀ ਦੋ ਕਦਮ ਅੱਗੇ ਹੈ। ਇੱਥੇ ਪੰਚਾਇਤ ਸਕੱਤਰਾਂ ਦੀਆਂ 11 ਅਸਾਮੀਆਂ ਹਨ ਲੇਕਿਨ ਇੱਥੇ 29 ਪੰਚਾਇਤ ਸਕੱਤਰ ‘ਤਾਇਨਾਤ’ ਹਨ। 18 ਪੰਚਾਇਤ ਸਕੱਤਰ ਰਾਜਸੀ ਕਾਰਨਾਂ ਕਰਕੇ ਇੱਥੇ ਬਿਨਾਂ ਕੰਮ ਤੋਂ ਤਨਖਾਹ ਲੈ ਰਹੇ ਹਨ। ਦਿਲਚਸਪ ਗੱਲ ਹੈ ਕਿ ਇੱਥੇ ਤਾਇਨਾਤ ਸਾਰੇ ਦੇ ਸਾਰੇ 29 ਪੰਚਾਇਤ ਸਕੱਤਰਾਂ ਦਾ ਰਿਹਾਇਸ਼ੀ ਜਿਲ੍ਹਾ ਵੀ ਸ਼੍ਰੀ ਮੁਕਤਸਰ ਸਾਹਿਬ ਹੀ ਹੈ।

ਬਠਿੰਡਾ ਜਿਲ੍ਹੇ ਦੇ 2 ਬਲਾਕਾਂ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਰਾਮਪੁਰ ਅਤੇ ਤਲਵੰਡੀ ਸਾਬੋਂ ‘ਚ ਕਰਮਵਾਰ 6 ਅਤੇ 10 ਅਸਾਮੀਆਂ ਹਨ ਤੇ ਸਾਰੀਆਂ ਅਸਾਮੀਆਂ ਭਰੀਆਂ ਹੋਈਆਂ ਹਨ।ਇਸੇ ਤਰ੍ਹਾਂ ਫਿਰੋਜਪੁਰ ਦਾ ਘੱਲ ਖੁਰਦ ਬਲਾਕ ਅਜਿਹਾ ਹੈ ਜਿੱਥੇ 21 ਅਸਾਮੀਆਂ ਹਨ ਤੇ ਸਾਰੀਆਂ ’ਤੇ ਪੰਚਾਇਤ ਸਕੱਤਰ ਨਿਯੁਕਤ ਹਨ।

ਜਿਹਨਾਂ ਪੁਝ ਹੋਰ ਬਲਾਕਾਂ ਨੇ ਸੂਚਨਾ ੳਪਲੱਬਧ ਕਰਵਾਈ ਹੈ ਉਹਨਾਂ ‘ਚ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬਲਾਕ ਨਵਾਂਸ਼ਹਿਰ ‘ਚ 19 ਅਸਾਮੀਆਂ ਚੋਂ 11 ਖਾਲੀ ਹਨ।ਇਸੇ ਤਰਾਂ ਲੁਧਿਆਣਾ ਜਿਲੇ੍ਹ ਦੇ ਬਲਾਕ ਦੋਰਾਹਾ ‘ਚ ਵੀ 14 ਚੌਂ 10 ਅਤੇ ਅੰਮ੍ਰਿਤਸਰ ਦੇ ਬਲਾਕ ਮਜੀਠਾ ‘ਚ 19 ਵਿਚੋਂ 5 ਅਸਾਮੀਆਂ ਖਾਲੀ ਹਨ।

ਪਰਵਿੰਦਰ ਸਿੰਘ ਕਿੱਤਣਾ ਅਨੁਸਾਰ ਦਸ ਜ਼ਿਲਿਆਂ ਦੇ ਦੋ ਦੋ ਜਾਂ ਤਿੰਨ ਤਿੰਨ ਬਲਾਕਾਂ ਦੁਆਰਾ ਹੀ ਸੂਚਨਾ ਉਪਲਬਧ ਕਰਵਾਈ ਗਈ ਹੈ ਬਾਕੀ ਥਾਵਾਂ ਤੇ ਵੀ ਅਜਿਹੇ ਹਾਲਾਤ ਹੋ ਸਕਦੇ ਹਨ। ਇਸਦਾ ਚੋਣਾਂ ਵਿੱਚ ਪ੍ਰਭਾਵ ਪੈਣਾ ਸੁਭਾਵਕ ਹੈ ਅਸੀਂ ਮੁੱਖ ਚੋੋਣ ਅਧਿਕਾਰੀ ਪੰਜਾਬ ਦੇ ਧਿਆਨ ‘ਚ ਮਾਮਲਾ ਲਿਆ ਕੇ ਪੂਰੇ ਪੰਜਾਬ ‘ਚ ਇਹਨਾਂ ਨਿਯੁਕਤੀਆਂ ਨੂੰ ਤਰਕ ਸੰਗਤ ਬਣਾਉਣ ਦੀ ਮੰਗ ਕੀਤੀ ਹੈ ।

Share Button

Leave a Reply

Your email address will not be published. Required fields are marked *