Fri. Apr 19th, 2019

ਮੁੱਖ ਅਧਿਆਪਕ ਹਰਿੰਦਰ ਸਿੰਘ ਭੁੱਲਰ ਦੀ ਸੇਵਾ ਮੁਕਤੀ ਸਮੇਂ ਵਿਦਾਇਗੀ ਸਮਾਰੋਹ ਕਰਵਾਇਆ

ਮੁੱਖ ਅਧਿਆਪਕ ਹਰਿੰਦਰ ਸਿੰਘ ਭੁੱਲਰ ਦੀ ਸੇਵਾ ਮੁਕਤੀ ਸਮੇਂ ਵਿਦਾਇਗੀ ਸਮਾਰੋਹ ਕਰਵਾਇਆ

5-195-19

ਭਾਈਰੂਪਾ 4 ਜੂਨ(ਅਵਤਾਰ ਸਿੰਘ ਧਾਲੀਵਾਲ):ਸਰਕਾਰੀ ਹਾਈ ਸਕੂਲ ਬੁਰਜ ਗਿੱਲ ਵਿਖੇ ਸਮੂਹ ਸਟਾਫ, ਵਿਦਿਆਰਥੀਆਂ, ਸਕੂਲ ਪ੍ਰਬੰਧਕ ਕਮੇਟੀ ਅਤੇ ਇਲਾਕਾ ਨਿਵਾਸੀਆਂ ਵੱਲੋਂ ਮੁੱਖ ਅਧਿਆਪਕ ਸ. ਹਰਿੰਦਰ ਸਿੰਘ ਭੁੱਲਰ ਦੀ ਸੇਵਾ ਮੁਕਤੀ ਸਮੇਂ ਇੱਕ ਵਿਦਾਇਗੀ ਸਮਾਰੋਹ ਕਰਵਾਇਆ ਗਿਆ।ਇਸ ਸਮੇਂ ਵੱਖ-ਵੱਖ ਬੁਲਾਰਿਆਂ ਵੱਲੋਂ ਸ. ਹਰਿੰਦਰ ਸਿੰਘ ਸਿੰਘ ਭੁੱਲਰ ਵੱਲੋਂ ਸਿੱਖਿਆ ਦੇ ਖੇਤਰ, ਖੇਡਾਂ ਦੇ ਖੇਤਰ ਅਤੇ ਸਮਾਜ ਸੇਵੀ ਕੰਮਾਂ ਵਿੱਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ ਗਈ।ਇਸ ਮੌਕੇ ਡਾ. ਅਮਰਜੀਤ ਕੌਰ ਕੋਟਫੱਤਾ ਜਿਲ੍ਹਾ ਸਿੱਖਿਆ ਅਫਸਰ (ਸੈ:) ਬਠਿੰਡਾ ਨੇ ਵੀ ਉਹਨਾਂ ਦੀ ਸਖਸ਼ੀਅਤ ਅਤੇ ਹੋਰ ਦਫਤਰੀ ਕੰਮਾਂ ਵਿੱਚ ਸਹਿਯੋਗ ਬਾਰੇ ਚਾਨਣਾ ਪਾਇਆ।ਉਨ੍ਹਾਂ ਨੇ ਭੁੱਲਰ ਸਾਹਿਬ ਦੀ ਚੰਗੀ ਸੇਹਤ ਤੇ ਤੰਦਰੁਸਤੀ ਦੀ ਕਾਮਨਾਂ ਕਰਦਿਆਂ ਸੇਵਾ ਮੁਕਤ ਹੋ ਕੇ ਸਮਾਜ ਸੇਵੀ ਕੰਮਾਂ ਵਿੱਚ ਹੋਰ ਵਧ ਚੜ੍ਹ ਕੇ ਹਿੱਸਾ ਲੈਣ ਦੀ ਗੱਲ ਕੀਤੀ।ਸਟਾਫ ਵੱਲੋਂ ਵੱਖ-ਵੱਖ ਸਕੂਲਾਂ ਤੋਂ ਪਹੁੰਚੇ ਅਧਿਆਪਕ, ਸਕੂਲ ਮੁਖੀ, ਨਗਰ ਪੰਚਾਇਤ, ਜਿਲ੍ਹਾ ਸਿੱਖਿਆ ਦਫਤਰ ਤੋਂ ਪਹੁੰਚੇ ਸ਼੍ਰੀ ਕਮਲੇਸ਼ ਸ਼ਰਮਾਂ, ਅਮਰਦੀਪ ਸਿੰਘ, ਹਰਚਰਨ ਸਿੰਘ, ਗੁਰਮੇਲ ਸਿੰਘ ਮੈਥ ਮਾਸਟਰ, ਰਮੇਸ਼ ਕੁਮਾਰ, ਅਜੀਤ ਸਿੰਘ ਅਧਿਆਪਕ ਦਲ, ਜਗਦੀਪ ਸਿੰਘ ਕਪੂਰ ਨੇ ਸ. ਹਰਿੰਦਰ ਸਿੰਘ ਭੁੱਲਰ ਦੇ ਵਿੱਦਿਅਕ ਜੀਵਨ, ਅਧਿਆਪਨ ਸਫਰ ਅਤੇ ਉਨ੍ਹਾਂ ਦੀ ਸਖਸ਼ੀਅਤ ਦੇ ਵੱਖ-ਵੱਖ ਪਹਿਲੂਆਂ ਬਾਰੇ ਵਿਚਾਰ ਚਰਚਾ ਕੀਤੀ।ਇਸ ਮੌਕੇ ਵੱਖ-ਵੱਖ ਕਲੱਬਾਂ ਅਤੇ ਅਧਿਆਪਕ ਜਥੱਬੰਦੀਆਂ ਵੱਲੋਂ ਸਨਮਾਨ ਕੀਤਾ ਗਿਆ ਅਤੇ ਤੋਹਫਿਆ ਨਾਲ ਨਿਵਾਜ਼ਿਆ ਗਿਆ।ਸ਼ਹੀਦ ਰਤਨ ਸਿੰਘ ਕੂਕਾ ਕਲੱਬ ਮੰਡੀ ਕਲਾਂ ਵੱਲੋਂ ਮਾਣ ਪੱਤਰ ਭੇਂਟ ਕੀਤਾ ਗਿਆ।

ਅਧਿਆਪਕ ਦਲ, ਆਜ਼ਾਦ ਵਾਲੀਵਾਲ ਸਪੋਰਟਸ ਕਲੱਬ ਰਾਮਪੁਰਾ ਫੂਲ, ਵਿੱਦਿਅਕ ਕਰਮਚਾਰੀ ਭਲਾਈ ਸੰਸਥਾ ਬਲਾਕ ਰਾਮਪੁਰਾ, ਜਿਲ੍ਹਾ ਵਾਲੀਬਾਲ ਐਸ਼ੋਸ਼ੀਏਸ਼ਨ ਬਠਿੰਡਾ ਅਤੇ ਹੋਰ ਦੋਸਤਾਂ-ਮਿੱਤਰਾਂ ਅਤੇ ਰਿਸ਼ਤੇਦਾਰਾਂ ਵੱਲੋਂ ਵੀ ਮਾਨ-ਸਨਮਾਨ ਕੀਤਾ ਗਿਆ।ਇਸ ਸਮੇਂ ਸ.ਲਾਭ ਸਿੰਘ ਭੁੱਲਰ, ਸ.ਜਰਨੈਲ ਸਿੰਘ ਭੋਡੀਪੁਰਾ, ਅੰਗਰੇਜ ਸਿੰਘ, ਦਰਸ਼ਨ ਸਿੰਘ ਕੋਟੜਾ, ਰਣਜੀਤ ਕੌਰ ਨੇ ਹਰਿੰਦਰ ਸਿੰਘ ਭੁੱਲਰ ਵੱਲੋਂ ਕੀਤੇ ਹੋਏ ਵਿਦਿਅਕ ਅਤੇ ਸਮਾਜਿਕ ਕੰਮਾਂ ਦਾ ਵਿਸਲੇਸ਼ਣ ਕੀਤਾ।ਸਟੇਜ ਸਕੱਤਰ ਦੀ ਭੂਮਿਕਾ ਜਸਵੀਰ ਸਿੰਘ ਅੰਗਰੇਜੀ ਮਾਸਟਰ ਨੇ ਬਾਖੂਬੀ ਨਿਭਾਈ।ਅੰਤ ਵਿੱਚ ਹਰਿੰਦਰ ਸਿੰਘ ਭੁੱਲਰ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।

Share Button

Leave a Reply

Your email address will not be published. Required fields are marked *

%d bloggers like this: