ਮੁੱਕਤੀ ਲਹਿਰ ਵੱਲੋਂ ‘ਨਸ਼ਿਆਂ ਦਾ ਤਿਆਗ,ਮਾਂ ਬੋਲੀ ਪ੍ਰਤੀ ਗਿਆਨ’ ਵਿਸ਼ੇ ਤਹਿਤ ਚਾਰ ਰੋਜਾ ਸਮਾਗਮ ਸ਼ੁਰੂ

ss1

ਮੁੱਕਤੀ ਲਹਿਰ ਵੱਲੋਂ ‘ਨਸ਼ਿਆਂ ਦਾ ਤਿਆਗ,ਮਾਂ ਬੋਲੀ ਪ੍ਰਤੀ ਗਿਆਨ’ ਵਿਸ਼ੇ ਤਹਿਤ ਚਾਰ ਰੋਜਾ ਸਮਾਗਮ ਸ਼ੁਰੂ

ਸਕੂਲੀ ਬੱਚੇ ਇਸ ਮੁੱਫਤ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ -ਭਾਈ ਜਸਕਰਨ ਸਿੰਘ ਸਿਵੀਆਂ

 

ਬਠਿੰਡਾ,3 ਜੂਨ (ਪਰਵਿੰਦਰਜੀਤ ਸਿੰਘ)- ਨਸ਼ਾ ਮੁੱਕਤੀ ਗੁਰਮਤਿ ਪ੍ਰਚੰਡ ਲਹਿਰ ਵੱਲੋਂ ਲਹਿਰ ਦੇ ਪ੍ਰਮੁੱਖ ਸੇਵਾਦਾਰ ਭਾਈ ਜਸਕਰਨ ਸਿੰਘ ਸਿਵੀਆਂ ਦੀ ਅਗਵਾਈ ਹੇਠ ਪਿੰਡ ਸਿਵੀਆਂ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਚਾਰ ਰੋਜਾ ‘ਨਸ਼ਿਆਂ ਦਾ ਤਿਆਗ ਤੇ ਮਾਂ ਬੋਲੀ ਪੰਜਾਬੀ ਪ੍ਰਤੀ ਗਿਆਨ’ ਸਮਾਗਮ ਅੱਜ ਪਾਵਨ ਸ਼੍ਰੀ ਗੁਰੁ ਗ੍ਰੰਥ ਸਹਿਬ ਜੀ ਅੱਗੇ ਅਰਦਾਸ ਬੇਨਤੀ ਕਰਕੇ ਸ਼ੁਰੂ ਕੀਤਾ ਗਿਆ।ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਜਿਲਾ ਟ੍ਰਾਂਸਪੋਰਟਰ ਅਫਸਰ ਸ਼੍ਰੀ ਲਤੀਫ ਅਹਿਮਦ ਅਤੇ ਵਿਸ਼ੇਸ਼ ਮਹਿਮਾਨ ਤੌਰ ਤੇ ਗੋਪਾਲ ਸਿੰਘ ਸੁਪਰਡੈਂਟ ਡੀ.ਸੀ. ਦਫਤਰ,ਭਾਈ ਭਰਪੂਰ ਸਿੰਘ ਸਾਬਕਾ ਮਨੇਜਰ ਤਖਤ ਸ਼੍ਰੀ ਦਮਦਮਾ ਸਹਿਬ,ਸ਼੍ਰੀ ਜੇ.ਆਰ.ਗੋਇਲ ਸੇਵਾ ਮੁੱਕਤ ਸਕੱਤਰ ਰੈੱਡ ਕਰਾਸ ਬਠਿੰਡਾ ਤੇ ਪ੍ਰਿੰਸੀਪਲ ਰਣਜੀਤ ਸਿੰਘ ਨੇ ਸ਼ਿਰਕਤ ਕੀਤੀ।ਆਪਣੇ ਸਬੋਧਨ ਵਿੱਚ ਭਾਈ ਜਸਕਰਨ ਸਿੰਘ ਸਿਵੀਆਂ ਨੇ ਕਿਹਾ ਕਿ ਲਹਿਰ ਵੱਲੋਂ ਪਿਛਲੇ ਕਰੀਬ ਸੱਤ ਸਾਲਾ ਤੋਂ ਪੰਜਾਬ ਵਿੱਚੋਂ ਨਸ਼ਿਆਂ ਦਾ ਖਾਤਮਾ ਕਰਨ ਲਈ ਯਤਨ ਕੀਤੇ ਜਾ ਰਹੇ ਹਨ ਤੇ ਹੁਣ ਦਿਨੋਂ ਦਿਨ ਆਪਣੀ ਮਾਂ ਬੋਲੀ ਪੰਜਾਬੀ ਤੇ ਆਪਣੇ ਸੱਭਿਆਚਾਰ ਨਾਲੋਂ ਟੁਟਦੇ ਜਾ ਰਹੇ ਬੱਚਿਆਂ ਨੂੰ ਇਸ ਨਾਲ ਜੋੜਣ ਲਈ ਅਜਿਹੇ ਸਮਾਗਮ ਸ਼ੁਰੂ ਕੀਤੇ ਗਏ ਹਨ ਤਾਂ ਜੋ ਸਾਡੀ ਕੌਮ ਦੇ ਬੱਚੇ ਯਹੂਦੀ ਕੌਮ ਵਾਂਗ ਵੱਧ ਤੋਂ ਵੱਧ ਪੜ-ਲਿਖਕੇ ਮਾਣ ਹਾਸਿਲ ਕਰਨ।

ਭਾਈ ਸਿਵੀਆਂ ਨੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕਰਦੇ ਕਿਹਾ ਕਿ ਇਸ ਮੁਫਤ ਗਿਆਨ ਪ੍ਰਾਪਤੀ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਆਪਣੇ ਬੱਚਿਆਂ ਨੂੰ ਭੇਜਣ।ਇਸ ਮੌਕੇ ਮੁੱਖ ਮਹਿਮਾਨ ਤੌਰ ਤੇ ਪੁੱਜੇ ਬੁਲਾਰਿਆਂ ਵੱਲੋਂ ਆਪਣੀ ਜਿੰਦਗੀ ਵਿੱਚ ਕੀਤੀ ਗਈ ਤਰੱਕੀ ਲਈ ਕੀਤੇ ਗਏ ਸੰਘਰਸ਼ ਤੇ ਪੜਾਈ ਦੇ ਤਜਰਬੇ ਵੀ ਬੱਚਿਆਂ ਨਾਲ ਸਾਂਝੇ ਕੀਤੇ ਗਏ।ਲਹਿਰ ਦੇ ਇਸ ਉਪਰਾਲੇ ਤੋਂ ਖੁਸ਼ ਹੋਕੇ ਸਮਾਜਸੇਵੀ ਦਰਸ਼ਨ ਸਿੰਘ ਵਾਲੀਆ ਵੱਲੋਂ ਲਹਿਰ ਦੀ ਵਿੱਤੀ ਸਹਾਇਤਾ ਵੀ ਕੀਤੀ ਗਈ।ਇਸ ਮੌਕੇ ਆਏ ਹੋਏ ਪਤਵੰਤਿਆਂ ਨੂੰ ਗੁਰਦੁਆਰਾ ਸਿੰਘ ਸਭਾ ਦੀ ਕਮੇਟੀ ਵੱਲੋਂ ਸਿਰਪਾਓ ਦੇਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਬਾਬਾ ਸੁਖਪਾਲ ਸਿੰਘ ਭਾਗੀਵਾਂਦਰ,ਇਕਬਾਲ ਸਿੰਘ ਸੋਨੀ,ਪ੍ਰਧਾਨ ਮਿੱਠੂ ਸਿੰਘ,ਗੁਰਦੀਪ ਸਿੰਘ ਪੰਚ,ਦਰਸ਼ਨ ਸਿੰਘ ਚਹਿਲ,ਐਡਵੋਕੇਟ ਅਰਸ਼ਦੀਪ ਸਿੰਘ ਸਿਵੀਆਂ,ਅਜੈਬ ਸਿੰਘ,ਸੱਤਪਾਲ ਸਿੰਘ ਪੰਚ,ਲੀਲਾ ਸਿੰਘ ਸਰਾਂ ਸਮੇਤ ਵੱਡੀ ਗਿਣਤੀ ਵਿੱਚ ਸਕੂਲੀ ਬੱਚੇ ਤੇ ਉਨਾਂ ਦੇ ਮਾਪੇ ਵੀ ਮੌਜੂਦ ਸਨ।

Share Button

Leave a Reply

Your email address will not be published. Required fields are marked *