Sat. May 25th, 2019

ਮੁੰਬਈ ਵਿੱਚ ਰਨ ਵੇਅ ਨੂੰ ਛੱਡ ਕੇ ਅੱਗੇ ਨਿਕਲਿਆ ਗਿਆ ਜਹਾਜ਼

ਮੁੰਬਈ ਵਿੱਚ ਰਨ ਵੇਅ ਨੂੰ ਛੱਡ ਕੇ ਅੱਗੇ ਨਿਕਲਿਆ ਗਿਆ ਜਹਾਜ਼

ਮੁੰਬਈ, 8 ਮਈ: ਭਾਰਤੀ ਹਵਾਈ ਫੌਜ ਦਾ ਏ. ਐਨ-32 ਇਕ ਜਹਾਜ਼ ਮੁੰਬਈ ਹਵਾਈ ਅੱਡੇ ਤੋਂ ਰਵਾਨਾ ਹੋਣ ਦੌਰਾਨ ਮੁੱਖ ਰਨ ਵੇਅ ਤੋਂ ਅੱਗੇ ਨਿਕਲ ਗਿਆ| ਇਸ ਹਾਦਸੇ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ| ਹਾਦਸੇ ਮਗਰੋਂ ਮੁੰਬਈ ਹਵਾਈ ਅੱਡੇ ਨੂੰ ਕਾਫੀ ਸਮੇਂ ਲਈ ਬੰਦ ਕਰ ਦਿੱਤਾ ਗਿਆ, ਜਿਸ ਕਾਰਨ ਯਾਤਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ| ਹਵਾਈ ਅੱਡੇ ਦੇ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ| ਉਨ੍ਹਾਂ ਨੇ ਕਿਹਾ, ”ਅਸੀਂ ਇਸ ਗੱਲ ਦੀ ਪੁਸ਼ਟੀ ਕਰਦੇ ਹਾਂ ਕਿ ਹਵਾਈ ਫੌਜ ਦਾ ਜਹਾਜ਼ ਰਾਤ 11 ਵਜ ਕੇ 39 ਮਿੰਟ ਤੇ ਰਨ ਵੇਅ ਛੱਡ ਕੇ ਅੱਗੇ ਨਿਕਲ ਗਿਆ|”

ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਕਰਨਾਟਕ ਦੇ ਬੈਂਗਲੁਰੂ ਕੋਲ ਯੇਲਾਹਾਂਕਾ ਹਵਾਈ ਅੱਡੇ ਲਈ ਜਾ ਰਿਹਾ ਸੀ| ਇਸ ਹਾਦਸੇ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ| ਹਵਾਈ ਅੱਡਾ ਦੇ ਸੂਤਰਾਂ ਨੇ ਦੱਸਿਆ ਕਿ ਏ. ਐਨ-32 ਜਹਾਜ਼ ਮੁੰਬਈ ਹਵਾਈ ਅੱਡੇ ਦੇ ਰਨ ਵੇਅ ਨੰਬਰ-27 ਤੇ ਚੱਲਾ ਗਿਆ| ਰਨ ਵੇਅ ਬੰਦ ਹੋਣ ਦੀ ਵਜ੍ਹਾ ਤੋਂ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ| ਹਵਾਈ ਅੱਡੇ ਤੇ ਲੰਬੀਆਂ ਲਾਈਨਾਂ ਲੱਗ ਗਈਆਂ| ਵੱਡੀ ਗਿਣਤੀ ਵਿਚ ਲੋਕਾਂ ਨੇ ਟਵੀਟ ਕਰ ਕੇ ਸ਼ਿਕਾਇਤ ਕੀਤੀ|

Leave a Reply

Your email address will not be published. Required fields are marked *

%d bloggers like this: