ਮੁੰਬਈ ਵਿੱਚ ਇਮਾਰਤ ਡਿੱਗਣ ਨਾਲ 10 ਦੀ ਮੌਤ

ss1

ਮੁੰਬਈ ਵਿੱਚ ਇਮਾਰਤ ਡਿੱਗਣ ਨਾਲ 10 ਦੀ ਮੌਤ

ਮੁੰਬਈ, 31 ਅਗਸਤ: ਦੱਖਣੀ ਮੁੰਬਈ ਦੇ ਭਿੰਡੀ ਬਾਜ਼ਾਰ ਇਲਾਕੇ ਵਿੱਚ ਅੱਜ ਇਕ ਪੰਜ ਮੰਜ਼ਿਲਾ ਰਿਹਾਇਸ਼ੀ ਇਮਾਰਤ ਢਹਿ ਗਈ, ਜਿਸ ਵਿੱਚ 10 ਵਿਅਕਤੀ ਮਾਰੇ ਗਏ, 12 ਵਿਅਕਤੀ ਜ਼ਖਮੀ ਹੋ ਗਏ ਅਤੇ ਸ਼ੱਕ ਹੈ ਕਿ ਕਰੀਬ 30 ਵਿਅਕਤੀ ਮਲਬੇ ਵਿੱਚ ਫਸੇ ਹੋ ਸਕਦੇ ਹਨ| ਦਮਕਲ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਜੇਜੇ ਹਸਪਤਾਲ ਦੇ ਨੇੜੇ ਪਕਮੋਡੀਆ ਸੜਕ ਤੇ ਸਥਿਤ ਇਸ ਇਮਾਰਤ ਦੇ ਭੂਤਲ ਤੇ 12 ਕਮਰੇ ਅਤੇ ਛੇ ਗੋਦਾਮ ਬਣੇ ਹੋਏ ਸੀ| ਇਹ ਇਮਾਰਤ ਸਵੇਰੇ ਕਰੀਬ ਸਾਢੇ ਅੱਠ ਵਜੇ ਢਹਿ ਗਈ|
ਘਟਨਾ ਵਾਲੀ ਥਾਂ ਤੇ ਮੌਜੂਦ ਦਮਕਲ ਸੂਤਰਾਂ ਦੇ ਮੁਤਾਬਕ ਕਰੀਬ ਨੌ ਪਰਿਵਾਰ ਇਮਾਰਤ ਵਿੱਚ ਰਹਿੰਦੇ ਸੀ| ਮਲਬੇ ਵਿੱਚ 30 ਵਿਅਕਤੀਆਂ ਦੇ ਫਸੇ ਹੋਣ ਦਾ ਖਦਸ਼ਾ ਹੈ| ਗਰੇਟਰ ਮੁੰਬਈ ਨਗਰ ਨਿਗਮ (ਐਸ.ਸੀ.ਜੀ.ਐਮ.) ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ, ਸਾਡੇ ਆਫਤ ਪ੍ਰਬੰਧ ਸੈਲ ਨੂੰ ਇਮਾਰਤ ਡਿੱਗਣ ਦੀ ਸੂਚਨਾ ਸਵੇਰੇ ਕਰੀਬ ਅੱਠ ਵੱਜ ਕੇ 40 ਮਿੰਟ ਤੇ ਮਿਲੀ| ਅਸੀ ਫਸੇ ਹੋਏ ਲੋਕਾਂ ਨੂੰ ਬਚਾਉਣ ਦੇ ਲਈ ਤੁਰੰਤ ਦਮਕਲ ਕਰਮਚਾਰੀਆਂ ਨੂੰ ਘਟਨਾ ਵਾਲੀ ਥਾਂ ਤੇ ਭੇਜਿਆ| ਮਲਬੇ ਵਿੱਚ ਕਈ ਲੋਕਾਂ ਦੇ ਫਸੇ ਹੋਣ ਦਾ ਸ਼ੱਕ ਹੈ| ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਹੁਣ ਤੱਕ 12 ਵਿਅਕਤੀਆਂ ਨੂੰ ਜੇਜੇ ਹਸਪਤਾਲ ਲਿਆਇਆ ਗਿਆ ਹੈ|
ਜੋਨ ਏ.ਕੇ. ਦੇ ਡੀ.ਸੀ.ਪੀ. ਮਨੋਜ ਸ਼ਰਮਾ ਨੇ ਦੱਸਿਆ ਕਿ, ਫਸੇ ਹੋਏ ਲੋਕਾਂ ਦੀ ਸਹੀ ਗਿਣਤੀ ਦੇ ਬਾਰੇ ਵਿੱਚ ਤੱਤਕਾਲ ਪਤਾ ਨਹੀਂ ਚੱਲ ਸਕਿਆ ਹੈ| ਬਚਾਏ ਗਏ ਲੋਕਾਂ ਨੂੰ ਜੇਜੇ ਹਸਪਤਾਲ ਲਿਆਇਆ ਗਿਆ ਹੈ| ਇਸ ਵਿੱਚ ਦਮਕਲ ਵਿਭਾਗ ਦੇ ਸੂਤਰਾਂ ਨੇ ਸੂਚਨਾ ਦਿੱਤੀ ਹੈ ਕਿ ਹਾਦਸੇ ਵਿੱਚ ਇਕ ਬਜ਼ੁਰਗ ਜੋੜੇ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ| ਫਾਇਰ ਬ੍ਰਿਗੇਡ  ਕਰਮਚਾਰੀਆਂ ਦੀ ਮਦਦ ਨਾਲ ਰਾਸ਼ਟਰੀ ਆਫਤ ਮੋਚਨ ਬਲ (ਐਨ.ਡੀ. ਆਰ.ਐਫ.) ਦੀ 45 ਮੈਂਬਰੀ ਇਕ ਟੀਮ ਬਚਾਅ ਮੁਹਿੰਮ ਚਲਾ ਰਹੀ ਹੈ| ਇਹ ਵੀ ਪਤਾ ਨਹੀਂ ਹੈ ਕਿ ਇਹ ਇਮਾਰਤ ਐਮ.ਸੀ.ਜੀ.ਐਮ. ਦੇ ਦਾਇਰੇ ਵਿੱਚ ਸਥਿਤ ਖਤਰਨਾਕ ਇਮਾਰਤਾਂ ਦੀ ਸੂਚੀ ਵਿੱਚ ਸ਼ਾਮਲ ਸੀ ਜਾਂ ਨਹੀਂ| ਸ਼ਹਿਰ ਵਿੱਚ ਮੋਹਲੇਧਾਰ ਬਾਰਸ਼ ਦੇ ਦੋ ਦਿਨ ਬਾਅਦ ਹੋਈ ਇਸ ਘਟਨਾ ਨੂੰ ਲੈ ਕੇ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਬਾਰਸ਼ ਦੇ ਕਾਰਨ ਇਮਾਰਤ ਨੂੰ ਨੁਕਸਾਨ ਹੋਇਆ ਹੋਵੇਗਾ|

Share Button

Leave a Reply

Your email address will not be published. Required fields are marked *