ਮੁੰਬਈ ਵਿਖੇ ਪਹੁੰਚੇ ਦਮਦਮੀ ਟਕਸਾਲ ਦੇ ਮੁਖੀ ਦਾ ਵਿਧਾਇਕ ਪ੍ਰਸ਼ਾਂਤ ਠਾਕੁਰ ਵੱਲੋਂ ਨਿੱਘਾ ਸਵਾਗਤ

ss1

ਮੁੰਬਈ ਵਿਖੇ ਪਹੁੰਚੇ ਦਮਦਮੀ ਟਕਸਾਲ ਦੇ ਮੁਖੀ ਦਾ ਵਿਧਾਇਕ ਪ੍ਰਸ਼ਾਂਤ ਠਾਕੁਰ ਵੱਲੋਂ ਨਿੱਘਾ ਸਵਾਗਤ
ਸਿੱਖ ਕੌਮ ਨੂੰ ਦਰਪੇਸ਼ ਮਸਲਿਆਂ ਦੇ ਹਲ ਲਈ ਸਾਡੇ ਯਤਨ ਜਾਰੀ ਰਹਿਣਗੇ : ਬਾਬਾ ਹਰਨਾਮ ਸਿੰਘ ਖ਼ਾਲਸਾ
ਘੱਲੂਘਾਰਾ ਅਤੇ ਨਸਲਕੁਸ਼ੀ ਬਾਰੇ ਰਾਜ ਸਭਾ ‘ਚ ਮਤਾ ਲਿਆਉਣ ਲਈ ਡਾ: ਸਵਾਮੀ ਦੀ ਸ਼ਲਾਘਾ
ਪ੍ਰਧਾਨ ਮੰਤਰੀ ਸਿੱਖ ਪੰਥ ਪ੍ਰਤੀ ਚਲੀ ਆ ਰਹੀ ਬੇਇਸਾਫੀ ਦੂਰ ਕਰਨ ਲਈ ਅੱਗੇ ਆਉਣ

ਅੰਮ੍ਰਿਤਸਰ 4 ਅਗਸਤ (ਅਮਨਦੀਪ ਮਨਚੰਦਾ / ਵਿਸ਼ਾਲ ਗਿੱਲ ) ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਜੂਨ ’84 ਦੌਰਾਨ ਸ੍ਰੀ ਦਰਬਾਰ ਸਾਹਿਬ ‘ਤੇ ਕੀਤੇ ਗਏ ਫੌਜੀ ਹਮਲੇ ਅਤੇ ਨਵੰਬਰ ’84 ਦੇ ਸਿੱਖ ਨਸਲਕੁਸ਼ੀ ਸੰਬੰਧੀ ਰਿਕਾਰਡ ਜਨਤਕ ਕਰਨ ਪ੍ਰਤੀ ਭਾਜਪਾ ਸੀਨੀਅਰ ਆਗੂ ਅਤੇ ਸਾਂਸਦ ਡਾ: ਸੁਭਰਾਮਨੀਅਨ ਸਵਾਮੀ ਵੱਲੋਂ ਰਾਜ ਸਭਾ ਵਿੱਚ ਮਤਾ ਲਿਆਉਣ ਦਾ ਸਵਾਗਤ ਕਰਦਿਆਂ ਉਹਨਾਂ ਦਾ ਧੰਨਵਾਦ ਕੀਤਾ ਹੈ।
ਮੁੰਬਈ ਵਿਖੇ ਇੱਕ ਸਮਾਗਮ ਵਿੱਚ ਸ਼ਿਰਕਤ ਕਰਨ ਪਹੁੰਚੇ ਦਮਦਮੀ ਟਕਸਾਲ ਦੇ ਮੁਖੀ ਦਾ ਵਿਧਾਇਕ ਪ੍ਰਸ਼ਾਂਤ ਠਾਕੁਰ ਵੱਲੋਂ ਨਿੱਘਾ ਸਵਾਗਤ ਕੀਤੀ ਗਿਆ।ਇਸ ਮੌਕੇ ਉਹਨਾਂ ਸਿੱਖ ਮਸਲਿਆਂ ਪ੍ਰਤੀ ਡੂੰਘੀਆਂ ਵਿਚਾਰਾਂ ਕੀਤੀਆਂ। ਚੋਣਵੇ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਉਹਨਾਂ ਡਾ: ਸਵਾਮੀ ਵੱਲੋਂ ਸਿੱਖ ਕੌਮ ਦੇ ਹੱਕ ‘ਚ ਸੰਸਦ ਵਿੱਚ ਆਵਾਜ਼ ਬੁਲੰਦ ਕਰਦਿਆਂ ਉਹਨਾਂ ਵੱਲੋਂ ’84 ਦੇ ਘੱਲੂਘਾਰੇ ਦੀ ਨਿਖੇਧੀ ਕਰਨ, ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਤੇਜ ਕਰਦਿਆਂ ਦੋਸ਼ੀਆਂ ਨੂੰ ਜਲਦ ਸਜਾਵਾਂ ਦੇਣ ਅਤੇ ਟਾਡਾ ਤਹਿਤ ਜੇਲ•ਾਂ ਵਿੱਚ ਬੰਦ ਸਜਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਆਦਿ ਸਿੱਖ ਮਸਲਿਆਂ ਪ੍ਰਤੀ ਸੁਚਾਰੂ ਰੂਪ ਵਿੱਚ ਵਕਾਲਤ ਲਈ ਉਹਨਾਂ ਦੀ ਸ਼ਲਾਘਾ ਕੀਤੀ ਹੈ।
ਯਾਦ ਰਹੇ ਕਿ ਟਕਸਾਲ ਮੁਖੀ ਵੱਲੋਂ ਬੀਤੇ 21 ਜੂਨ ਦੌਰਾਨ ਡਾ: ਸਵਾਮੀ ਨਾਲ ਮੁਲਾਕਾਤ ਕਰਦਿਆਂ ਉਹਨਾਂ ਨੂੰ ਸਿੱਖ ਮਸਲਿਆਂ ਬਾਰੇ ਜਾਣੂ ਕਰਾਇਆ ਸੀ, ਜਿਨ•ਾਂ ਨੇ ਸਿੱਖ ਮਸਲਿਆਂ ਨੂੰ ਲੈ ਕੇ ਸੰਸਦ ਦੇ ਅੰਦਰ ਅਤੇ ਬਾਹਰ ਆਵਾਜ਼ ਉਠਾਉਣ ਦਾ ਭਰੋਸਾ ਦਿੱਤਾ ਸੀ।
ਦਮਦਮੀ ਟਕਸਾਲ ਦੇ ਮੁਖੀ ਨੇ ਦੋਸ਼ ਲਾਇਆ ਕਿ ਆਜ਼ਾਦੀ ਹਾਸਲ ਕਰਨ ਤੋਂ ਲੈ ਕੇ ਦੇਸ਼ ਦੀ ਪ੍ਰਭੂਸੱਤਾ ਲਈ ਸਿੱਖਾਂ ਵੱਲੋਂ ਪਾਏ ਗਏ ਯੋਗਦਾਨ ਨੂੰ ਅੱਖੋਂ ਪਰੋਖੇ ਕਰਦਿਆਂ ਪਿਛਲੀਆਂ ਕਾਂਗਰਸੀ ਸਰਕਾਰਾਂ ਨੇ ਪੰਜਾਬ ਅਤੇ ਸਿੱਖਾਂ ਨਾਲ ਹਮੇਸ਼ਾਂ ਮਤਰੇਈ ਮਾਂ ਵਾਲਾ ਸਲੂਕ ਕੀਤਾ ਅਤੇ ਸਿੱਖ ਕੌਮ ਅਤੇ ਪੰਜਾਬ ਦੀਆਂ ਹੱਕੀ ਮੰਗਾਂ ਨੂੰ ਹਮੇਸ਼ਾਂ ਫਿਰਕੂ ਰੰਗਤ ਦੇਣ ਦੀ ਕੋਸ਼ਿਸ਼ ਕੀਤੀ। ਉਹਨਾਂ ਕਿਹਾ ਕਿ ਅੱਜ ਅਜਿਹੀ ਮਾੜੀ ਪਿਰਤ ਨੂੰ ਤੋੜ ਦਿਆਂ ਪ੍ਰਧਾਨ ਮੰਤਰੀ ਅਤੇ ਭਾਰਤ ਸਰਕਾਰ ਨੂੰ ਸਿੱਖ ਕੌਮ ਦੀਆਂ ਮੰਗਾਂ ਵਲ ਵਿਸ਼ੇਸ਼ ਤਵਜੋਂ ਦੇਣੀ ਚਾਹੀਦੀ ਹੈ, ਅਤੇ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੂੰ ਸਿੱਖ ਪੰਥ ਨਾਲ ਲੰਮੇ ਸਮੇਂ ਤੋਂ ਚਲੀ ਆ ਰਹੀ ਬੇਇਸਾਫੀ ਨੂੰ ਦੂਰ ਕਰਦਿਆਂ ਸਿੱਖਾਂ ਦਾ ਸਨਮਾਨ ਬਹਾਲ ਕਰਨ ਲਈ ਅੱਗੇ ਆਉਣ ਚਾਹੀਦਾ ਹੈ।
ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਸਿੱਖ ਕੌਮ ਨੂੰ ਦਰਪੇਸ਼ ਮਸਲਿਆਂ ਦਾ ਸਥਾਈ ਹਲ ਕਰਨ ਪ੍ਰਤੀ ਤੁਰੰਤ ਠੋਸ ਕਦਮ ਚੁੱਕਣ ਲਈ ਅਪੀਲ ਕਰਦਿਆਂ ਕਿਹਾ ਕਿ ਸਿੱਖ ਕੌਮ ਦੇ ਹੱਕਾਂ ਹਿਤਾਂ ਅਤੇ ਦਰਪੇਸ਼ ਮਸਲਿਆਂ ਦੇ ਹਲ ਲਈ ਸਾਡੇ ਯਤਨ ਜਾਰੀ ਰਹਿਣਗੇ।
ਇਸ ਮੌਕੇ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਇਸ ਮੌਕੇ ਚਰਨਦੀਪ ਸਿੰਘ ਪ੍ਰਧਾਨ ਗੁਰਦਵਾਰਾ ਕਮੇਟੀ ਕਾਮੋਠਾ, ਭਾਈ ਜਸਪਾਲ ਸਿੰਘ ਸਿੱਧੂ ਚੇਅਰਮੈਨ ਸਿੱਖ ਕੌਂਸਲ ਮੁੰਬਈ ਅਤੇ ਭਾਈ ਗੁਰਪ੍ਰੀਤ ਸਿੰਘ ਆਦਿ ਮੌਜੂਦ ਸਨ।

Share Button

Leave a Reply

Your email address will not be published. Required fields are marked *