ਮੁੰਬਈ :ਪ੍ਰਧਾਨ ਮੰਤਰੀ ਨੇ ਐਨ.ਆਈ.ਐਸ.ਐਮ ਦਾ ਕੀਤਾ ਉਦਘਾਟਨ

ss1

ਮੁੰਬਈ :ਪ੍ਰਧਾਨ ਮੰਤਰੀ ਨੇ ਐਨ.ਆਈ.ਐਸ.ਐਮ ਦਾ ਕੀਤਾ ਉਦਘਾਟਨ

ਮੁੰਬਈ, 24 ਦਸੰਬਰ (ਏਜੰਸੀ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮੁੰਬਈ ਦੇ ਦੌਰੇ ‘ਤੇ ਹਨ। ਉਨ੍ਹਾਂ ਨੇ ਐਨ.ਆਈ.ਐਸ.ਐਮ. ਦੇ ਨਵੇਂ ਕੈਂਪਸ ਦਾ ਉਦਘਾਟਨ ਕੀਤਾ। ਇਸ ਮੌਕੇ ‘ਤੇ ਉਨ੍ਹਾਂ ਨੇ ਦੇਸ਼ ਦੀ ਅਰਥਵਿਵਸਥਾ ‘ਤੇ ਆਪਣੀ ਗੱਲ ਰੱਖੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਆਰਥਿਕ ਵਿਕਾਸ ਲਈ ਸਰਕਾਰ ਹੋਰ ਸਖ਼ਤ ਕਦਮ ਚੁੱਕੇਗੀ। ਇਹ ਸਰਕਾਰ ਛੋਟੇ ਸਿਆਸੀ ਫ਼ਾਇਦੇ ਲਈ ਦੇਸ਼ ਦੇ ਅਰਥਚਾਰੇ ਨਾਲ ਕੋਈ ਸਮਝੌਤਾ ਨਹੀਂ ਕਰੇਗੀ। ਉਨ੍ਹਾਂ ਨੇ ਕਿਹਾ ਕਿ ਨੋਟ ਬੰਦੀ ਵੀ ਅਜਿਹਾ ਹੀ ਕਦਮ ਹੈ। ਕੁੱਝ ਤਕਲੀਫ਼ ਹੋਈ ਹੈ, ਪਰ ਅੱਗੇ ਲਾਭ ਹੋਣ ਵਾਲਾ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਨੂੰ ਤਿੰਨ ਚੁਣੌਤੀਆਂ ਦਾ ਸਾਹਮਣਾ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਪੂੰਜੀ ਵਧਾਈ ਜਾਵੇ ਤਾਂ ਜੋ ਉਤਪਾਦਨ ‘ਚ ਕੰਮ ਆਏ ਤੇ ਬਾਜ਼ਾਰ ਅਜਿਹੇ ਹੋਣੇ ਚਾਹੀਦੇ ਹਨ ਜਿਸ ਨਾਲ ਜ਼ਰੂਰੀ ਪੂੰਜੀ ਬਣ ਸਕੇ। ਪ੍ਰਧਾਨ ਮੰਤਰੀ ਨੇ ਸਪਸ਼ਟ ਕੀਤਾ ਕਿ ਜ਼ਿਆਦਾਤਰ ਬੁਨਿਆਦੀ ਢਾਂਚੇ ਜਾਂ ਤਾਂ ਸਰਕਾਰ ਫਾਈਨਾਂਸ ਕਰਦੀ ਹੈ ਜਾਂ ਫਿਰ ਬੈਂਕ ਕਰਦੇ ਹਨ। ਭਾਰਤ ਨੂੰ ਇਸ ਪਾਸੇ ਕੰਮ ਕਰਨ ਦੀ ਲੋੜ ਹੈ।

Share Button

Leave a Reply

Your email address will not be published. Required fields are marked *