Sun. Jun 16th, 2019

ਮੁੰਬਈ ਦੀਆਂ ਸਿੱਖ ਸੰਗਤਾਂ ਤੇ ਜਥੇਬੰਦੀਆਂ ਨੇ ਸਜੱਣ ਕੁਮਾਰ ਨੂੰ ਦਿਤੀ ਗਈ ਸਜ਼ਾਂ ਦਾ ਕੀਤਾ ਸਵਾਗਤ

ਮੁੰਬਈ ਦੀਆਂ ਸਿੱਖ ਸੰਗਤਾਂ ਤੇ ਜਥੇਬੰਦੀਆਂ ਨੇ ਸਜੱਣ ਕੁਮਾਰ ਨੂੰ ਦਿਤੀ ਗਈ ਸਜ਼ਾਂ ਦਾ ਕੀਤਾ ਸਵਾਗਤ
ਦੇਰ ਨਾਲ ਹੀ ਸਹੀ ਇਨਸਾਫ ਵਲ ਪੁਟਿਆ ਗਿਆ ਪਹਿਲਾ ਕਦਮ : ਬੱਲ, ਸਿੱਧੂ

ਨਿਊ ਮੁੰਬਈ/ ਅਮ੍ਰਿਤਸਰ 18 ਦਸੰਬਰ (ਪ.ਪ.): ਦਿੱਲੀ ਹਾਈ ਕੋਰਟ ਵਲੋਂ ’84 ਦੇ ਸਿੱਖ ਕਤਲੇਆਮ ਸੰਬੰਧੀ ਦੋਸ਼ੀ ਕਾਂਗਰਸੀ ਆਗੂ ਸਜੱਣ ਕੁਮਾਰ ਬਾਰੇ ਸੁਣਾਏ ਗਏ ਉਮਰਕੈਦ ਦੀ ਸਜ਼ਾ ਦਾ ਨਿਊ ਮੰਬਈ ਦੀਆਂ ਸਿਖ ਸੰਗਤਾਂ ਅਤੇ ਜਥੇਬੰਦੀਆਂ ਨੇ ਭਰਵਾਂ ਸਵਾਗਤ ਕੀਤਾ ਹੈ।
ਮਹਾਰਾਸ਼ਟਰ ਸਿੱਖ ਐਸੋਸੀਏਸ਼ਨ ਦੇ ਪ੍ਰਧਾਨ ਦਲਜੀਤ ਸਿੰਘ ਬਲ, ਨਵੀਂ ਮੁੰਬਈ ਗੁਰਦਵਾਰਾ ਸੁਪ੍ਰੀਮ ਸਿਖ ਕੌਂਸਲ ਦੇ ਚੇਅਰਮੈਨ ਭਾਈ ਜਸਪਾਲ ਸਿੰਘ ਸਿੱਧੂ, ਮਹਾਰਾਸ਼ਟਰ ਸਿੱਖ ਐਸੋਸੀਏਸ਼ਨ ਦੇ ਕਨਵੀਨਰ ਮਲਕੀਅਤ ਸਿੰਘ ਬੱਲ, ਹਰਵਿੰਦਰ ਸਿੰਘ ਪ੍ਰਧਾਨ ਪੰਨਵਲ ਗੁਰਦੁਆਰਾ ਕਮੇਟੀ, ਸਤਨਾਮ ਸਿੰਘ ਮਾਨ ਸਾਬਕਾ ਪ੍ਰਧਾਨ ਖਰਘਰ ਗੁਰਦੁਆਰਾ ਕਮੇਟੀ, ਸ: ਸਲਖਣ ਸਿੰਘ, ਸ: ਰਸ਼ਪਾਲ ਸਿੰਘ, ਪ੍ਰਤਾਪ ਸਿੰਘ ਭਾਇਲ, ਹੀਰਾ ਸਿੰਘ ਪੱਡਾ, ਅਜਾਇਬ ਸਿੰਘ, ਤੇਜਿੰਦਰ ਸਿੰਘ, ਕੱਥਾ ਸਿੰਘ, ਗੁਰਚਰਨ ਸਿੰਘ ਅਤੇ ਮੇਜਰ ਸਿੰਘ ਨੇ ਮੀਟਿੰਗ ਉਪਰੰਤ ਜਾਰੀ ਬਿਆਨ ‘ਚ ਉਕਤ ਫੈਸਲੇ ਨੂੰ ਦੇਰ ਨਾਲ ਹੀ ਸਹੀ ਪਰ ਦਰੁਸਤ ਫੈਸਲਾ ਕਰਾਰ ਦਿਤਾ। ਉਹਨਾਂ ਕਿਹਾ ਕਿ ਨਵੰਬਰ ’84 ਦੌਰਾਨ ਦੇਸ਼ ਦੇ ਵਖ ਵਖ ਹਿਸਿਆਂ ‘ਚ ਕਾਂਗਰਸ ਆਗੂਆਂ ਦੀ ਅਗਵਾਈ ‘ਚ ਨਿਰਦੋਸ਼ ਸਿੱਖਾਂ ਨੂੰ ਕੋਹ ਕੋਹ ਕੇ ਮਾਰਿਆ ਗਿਆ। ਜੋ ਕਿ ਅਜ਼ਾਦੀ ਤੋਂ ਬਾਅਦ ਕਿਸੇ ਭਾਈਚਾਰੇ ਨੂੰ ਖਤਮ ਕਰਲ ਲਈ ਕੀਤਾ ਗਿਆ ਸਭ ਤੋਂ ਵਡਾ ਹਿੰਸਾ ਅਤੇ ਕਤਲੇਆਮ ਸੀ। ਇਨਸਾਫ ਲਈ ਪੀੜਤ ਦਰ ਦਰ ਭਟਕਦੇ ਰਹੇ। ਸਿਆਸੀ ਸਰਪ੍ਰਸਤੀ ਹੇਠ ਦੋਸ਼ੀ ਉਚ ਅਹੁਦਿਆਂ ਦਾ ਆਨੰਦ ਮਾਣਦੇ ਰਹੇ, ਪਰ ਦਿਲੀ ਹਾਈ ਕੋਰਟ ਦੇ ਫੈਸਲੇ ਨੇ ਜਿਥੇ ਗਾਂਧੀ ਪਰਿਵਾਰ ਦਾ ਘਿਨਾਉਣਾ ਚਹਿਰਾ ਨੰਗਾ ਕੀਤਾ ਉਥੇ ਹੀ ਇਹ ਵੀ ਸਿਧ ਕਰ ਦਿਤਾ ਕਿ ਕਾਨੂਨ ਤੋਂ ਉਪਰ ਕੁਝ ਨਹੀਂ ਹੈ। ਉਹਨਾਂ ਬਾਕੀ ਦੇ ਦੋਸ਼ੀਆਂ ਨੂੰ ਵੀ ਜਲਦ ਸਜਾ ਸੁਣਾਏ ਜਾਣ ਦੀ ਅਪੀਲ ਕੀਤੀ ਹੈ। ਜਿਕਰ ਯੋਗ ਹੈ ਕਿ ਨਵੀ ਮੁੰਬਈ ਦੀਆਂ ਸਿੱਖ ਸੰਗਤਾਂ ਵਲੋਂ ਉਕਤ ਜਥੇਬੰਦੀਆਂ ਦੀ ਅਗਵਾਈ ‘ਚ ਸਮੇ ਸਮੇ ‘ਤੇ ਸਿੱਖ ਹਕਾਂ ਅਤੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਦੇਣ ਲਈ ਜਬਰਦਸਤ ਰੋਸ ਰੈਲੀਆਂ ਕੀਤੀਆਂ ਜਾਂਦੀ ਰਹੀਆਂ ਹਨ। ਕੁਝ ਮਹੀਨੇ ਪਹਿਲਾਂ ਭਾਰੀ ਸੰਖਿਆ ‘ਚ ਸੰਗਤਾਂ ਵਲੋਂ ਜਗਦੀਸ਼ ਟਾਈਟਲਰ ਦੀ ਗਰਿਫਤਾਰੀ ਲਈ ਰੋਸ ਧਰਨਾ ਦਿਤਾ ਗਿਆ ਜਦ ਉਸ ਵਲੋਂ 100 ਸਿਖਾਂ ਨੂੰ ਮਾਰਨ ਦੇ ਦਾਅਵੇ ਵਾਲੇ ਸਟਿੰਗ ਉਪਰੇਸ਼ਨ ‘ਚ ਖੁਦ ਜੁਰਮ ਕਬੂਲ ਕੀਤਾ ਗਿਆ ਸੀ। ਇਥੋਂ ਦੀਆਂ ਸਿੱਖ ਸੰਗਤਾਂ ਨੇ ’84 ਦੇ ਨਸਲਕੁਸ਼ੀ ਦੇ ਦੋਸ਼ੀ ਕਾਂਗਰਸੀ ਆਗੂ ਕਮਲ ਨਾਥ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਲੋਂ ਮੱਧ ਪ੍ਰਦੇਸ਼ ਦਾ ਮੁਖ ਮੰਤਰੀ ਬਣਾਉਣ ਦੇ ਫੈਸਲੇ ਨੂੰ ਸਿਖਾਂ ਦੇ ਜਖਮਾਂ ‘ਤੇ ਲੂਣ ਛਿੜਕਣਾ ਦਸਿਆ। ਉਹਨਾਂ ਕਿਹਾ ਕਿ ਕਾਂਗਰਸ ਅਤੇ ਗਾਂਧੀ ਪਰਿਵਾਰ ਨੂੰ ਹੁਣ ਸਮਝ ਲੈਣਾ ਚਾਹੀਦਾ ਹੈ ਕਿ ਵਿਸ਼ਵ ਦੇ ਅਮਨ ਅਤੇ ਇਨਸਾਫ ਪਸੰਦ ਲੋਕਾਂ ਕੋਲੋਂ ਆਪਣੇ ਕਾਲੇ ਕਾਰਨਾਮਿਆਂ ਨੂੰ ਛੁਪਾ ਨਹੀਂ ਸਕੇਗਾ ਅਤੇ ਆਪਣੇ ਗੁਨਾਹਾਂ ਦਾ ਹਿਸਾਬ ਲੋਕ ਕਚਹਿਰੀ ‘ਚ ਦੇਣਾ ਹੀ ਪਵੇਗਾ।

Leave a Reply

Your email address will not be published. Required fields are marked *

%d bloggers like this: