Sat. Jul 20th, 2019

ਮੁੰਬਈ ‘ਚ ਅੱਜ ਵੀ ਤੇਜ਼ ਮੀਂਹ ਜਾਰੀ

ਮੁੰਬਈ ‘ਚ ਅੱਜ ਵੀ ਤੇਜ਼ ਮੀਂਹ ਜਾਰੀ

ਕਈ ਦਿਨਾਂ ਦੀ ਉਡੀਕ ਤੋਂ ਬਾਅਦ ਮਾਨਸੂਨ ਨੇ ਮੁੰਬਈ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਸ਼ੁੱਕਰਵਾਰ ਨੂੰ ਦਸਤਕ ਦਿੱਤੀ ਅਤੇ ਪਹਿਲੀ ਮਾਨਸੂਨ ਬਾਰਿਸ਼ ਹੋਈ। ਪਰ ਇਹ ਪਹਿਲੀ ਬਾਰਿਸ਼ ਮੁੰਬਈ ਵਾਲਿਆਂ ਲਈ ਪ੍ਰੇਸ਼ਾਨੀ ਦੇ ਸਬਬ ਨਾਲ ਕੁਝ ਲੋਕਾਂ ਲਈ ਕਾਲ ਵੀ ਬਣ ਗਿਆ।

ਸ਼ੁੱਕਰਵਾਰ ਤੋਂ ਲਗਾਤਾਰ ਮਹਾਰਾਸ਼ਟਰ, ਮੁੰਬਈ, ਥਾਣੇ, ਨਾਸਿਕ, ਪਾਲਘਰ ਅਤੇ ਹੋਰ ਇਲਾਕਿਆ ਵਿੱਚ ਤੇਜ਼ ਬਾਰਿਸ਼ ਹੋ ਰਹੀ ਹੈ। ਸੜਕਾਂ ‘ਤੇ ਗੋਡਿਆਂ ਤੱਕ ਪਾਣੀ ਭਰ ਜਾਣ ਨਾਲ ਗੱਡੀਆਂ ਦੀ ਰਫਤਾਰ ਹੌਲੀ ਹੋ ਗਈ ਹੈ।
ਸ਼ਨੀਵਾਰ ਨੂੰ ਬਾਰਿਸ਼ ਕਾਰਨ ਪੁਣੇ ਵਿੱਚ ਕੰਧ ਢਹਿ ਗਈ ਜਿਸ ਵਿੱਚ 4 ਬੱਚਿਆਂ ਸਣੇ 15 ਲੋਕ ਮਾਰੇ ਗਏ। ਸ਼ੁੱਕਰਵਾਰ ਨੂੰ ਹੋਈ ਤੇਜ਼ ਬਾਰਿਸ਼ ਨਾਲ ਸਬੰਧਤ ਘਟਨਾਵਾਂ ਵਿੱਚ ਤਿੰਨ ਵਿਅਕਤੀ ਮਾਰੇ ਗਏ ਅਤੇ ਪੰਜ ਜ਼ਖ਼ਮੀ ਹੋ ਗਏ। ਸ਼ਹਿਰ ਵਿੱਚ ਪਿਛਲੇ 45 ਸਾਲਾਂ ਵਿੱਚ ਸਭ ਤੋਂ ਜ਼ਿਆਦਾ ਦੇਰੀ ਨਾਲ ਇਸ ਵਾਰ ਮਾਨਸੂਨ ਪਹੁੰਚਿਆ ਹੈ।

ਮੁੰਬਈ ਦੇ ਮੌਸਮ ਵਿਭਾਗ ਨੇ ਕਿਹਾ ਹੈ ਕਿ ਪੱਛਮੀ ਤੱਟ ਉੱਤੇ ਮਾਨਸੂਨ ਕਾਫੀ ਸਰਗਰਮ ਹੈ। ਮੁੰਬਈ, ਠਾਣੇ ਅਤੇ ਪੱਛਮੀ ਤੱਟ ਦੇ ਇਲਾਕੇ ਵਿੱਚ ਤੇਜ਼ ਬਾਰਿਸ਼ ਦਾ ਅਨੁਮਾਨ ਹੈ।

Leave a Reply

Your email address will not be published. Required fields are marked *

%d bloggers like this: