ਮੁਫ਼ਤ ਬਿਜਲੀ ਦਾ ਨੋਟੀਫਿਕੇਸ਼ਨ ਜਾਰੀ ਨਾ ਹੋਣ ਕਰਕੇ ਪੱਛੜੇ ਸਮਾਜ ਵਿੱਚ ਰੋਸ ਦੀ ਲਹਿਰ

ss1

ਮੁਫ਼ਤ ਬਿਜਲੀ ਦਾ ਨੋਟੀਫਿਕੇਸ਼ਨ ਜਾਰੀ ਨਾ ਹੋਣ ਕਰਕੇ ਪੱਛੜੇ ਸਮਾਜ ਵਿੱਚ ਰੋਸ ਦੀ ਲਹਿਰ

vikrant-bansal-1ਭਦੌੜ 14 ਅਕਤੂਬਰ (ਵਿਕਰਾਂਤ ਬਾਂਸਲ) ਪੰਜਾਬ ਵਿਧਾਨ ਸਭਾ ਦੀਆਂ ਆ ਰਹੀਆਂ ਚੋਣਾਂ ਜਿੱਤਣ ਲਈ ਜਿੱਥੇ ਵੱਖ-ਵੱਖ ਸਿਆਸੀ ਪਾਰਟੀਆਂ ਲੋਕਾਂ ਨਾਲ ਤਰਾਂ-ਤਰਾਂ ਦੇ ਵਾਅਦੇ ਕਰ ਰਹੀਆਂ ਹਨ, ਉੱਥੇ ਦੂਜੇ ਪਾਸੇ 9 ਸਾਲ ਤੋਂ ਲਗਾਤਾਰ ਪੰਜਾਬ ਦੀ ਰਾਜਗੱਦੀ ਤੇ ਬਿਰਾਜਮਾਨ ਸ੍ਰੋਮਣੀ ਅਕਾਲੀ ਦਲ-ਭਾਜਪਾ ਦੀ ਸਰਕਾਰ ਵੱਲੋਂ ਤੀਸਰੀ ਵਾਰ ਰਾਜ ਗੱਦੀ ਨੂੰ ਹਾਸਲ ਕਰਨ ਲਈ ਜਿੱਥੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ, ਉੱਥੇ ਪੰਜਾਬ ਵਿੱਚ ਵੱਸਦੇ 42 ਪ੍ਰਤੀਸ਼ਤ ਪੱਛੜੇ ਸਮਾਜ ਦੇ ਲੋਕਾਂ ਨੂੰ ਲੁਭਾਉਣ ਲਈ ਵੀ ਬਾਦਲ ਸਰਕਾਰ ਵੱਲੋਂ ਆਟਾ-ਦਾਲ ‘ਤੇ ਸ਼ਗਨ ਸਕੀਮ ਦੇਣ ਸ਼ੁਰੂ ਕੀਤੀ ਗਈ ਹੈ ਅਤੇ ਹੁਣ ਕਿਸਾਨਾਂ ਅਤੇ ਦਲਿਤ ਵਰਗ ਵਾਂਗ ਪੱਛੜੇ ਸਮਾਜ ਦੇ ਲੋਕਾਂ ਨੂੰ ਵੀ 200 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਐਲਾਨ ਤਾਂ ਭਾਵੇਂ ਕਰ ਦਿੱਤਾ ਗਿਆ ਹੈ, ਪਰ ਮਹੀਨੇ ਤੋਂ ਉਪਰ ਦਿਨ ਬੀਤ ਜਾਣ ਦੇ ਬਾਵਜੂਦ ਵੀ ਅਕਾਲੀ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਨ ਵਿੱਚ ਦੇਰੀ ਕੀਤੀ ਜਾ ਰਹੀ ਹੈ। ਸਰਕਾਰ ਦੇ ਐਲਾਨ ਨੂੰ ਸੁਣਦਿਆਂ ਹੀ ਪੱਛੜੇ ਸਮਾਜ ਦੇ ਲੋਕਾਂ ਵੱਲੋਂ ਧੜਾ-ਧੜ ਸੇਵਾ ਕੇਂਦਰਾਂ ਵਿੱਚ ਸਾਰੀ-ਸਾਰੀ ਦਿਹਾੜੀ ਲਾਇਨਾਂ ਵਿੱਚ ਲੱਗ ਕੇ ਜਾਤੀ ਅਤੇ ਓ.ਬੀ.ਸੀ. ਦੇ ਸਰਟੀਫਿਕੇਟ ਤਾਂ ਬਣਾ ਲਏ ਗਏ ਹਨ, ਪਰ ਨੋਟੀਫਿਕੇਸ਼ਨ ਜਾਰੀ ਨਾ ਹੋਣ ਕਾਰਨ ਲੋਕਾਂ ਵਿੱਚ ਸਰਕਾਰ ਪ੍ਰਤੀ ਰੋਸ ਵੱਧਦਾ ਜਾ ਰਿਹਾ ਹੈ। ਪੱਛੜੇ ਸਮਾਜ ਨਾਲ ਸਬੰਧਤ ਮਹਿੰਦੀ ਹਸਨ, ਰਾਜ ਮੁਹੰਮਦ, ਮਿਸਤਰੀ ਬੂਟਾ ਸਿੰਘ, ਮਿਸਤਰੀ ਗੁਰਜੰਟ ਸਿੰਘ, ਮਿਸਤਰੀ ਜਗਤਾਰ ਸਿੰਘ ਆਦਿ ਨੇ ਆਖਿਆ ਕਿ ਜੇਕਰ ਸਰਕਾਰ ਨੇ ਸਾਨੂੰ ਬਿਜਲੀ ਮੁਫ਼ਤ ਦੇਣੀ ਨਹੀਂ ਹੈ ਤਾਂ ਐਲਾਨ ਕਿਉਂ ਕੀਤਾ ਗਿਆ।
ਬੀ.ਸੀ. ਵਿੰਗ ਜਿਲਾ ਸ਼ਹਿਰੀ ਪ੍ਰਧਾਨ
ਜਦੋਂ ਇਸ ਸਬੰਧੀ ਬੀ.ਸੀ. ਵਿੰਗ ਦੇ ਸ਼ਹਿਰੀ ਜਿਲਾ ਪ੍ਰਧਾਨ ਸੁਖਦੇਵ ਸਿੰਘ ਸ਼ੰਟੀ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਮੇਰੀ ਕੱਲ ਹੀ ਸੋ੍ਰਮਣੀ ਅਕਾਲੀ ਦਲ ਦੇ ਪੱਛੜੀਆਂ ਸ੍ਰੇਣੀਆਂ ਦੇ ਕੌਮੀ ਪ੍ਰਧਾਨ ਹੀਰਾ ਸਿੰਘ ਗਾਬੜੀਆ ਨਾਲ ਇਸ ਵਿਸ਼ੇ ‘ਤੇ ਗੱਲਬਾਤ ਹੋਈ ਹੈ। ਉਹਨਾਂ ਕਿਹਾ ਕਿ ਇੱਕ ਦੋ ਦਿਨਾਂ ਵਿੱਚ ਹੀ ਇਹ ਨੋਟੀਫਿਕੇਸ਼ਨ ਜਾਰੀ ਹੋ ਰਿਹਾ ਹੈ।
ਪੱਛੜੇ ਸਮਾਜ ਨੂੰ ਬਿਜਲੀ ਦੇਣ ਦਾ ਐਲਾਨ ਸਿਰਫ਼ ਚੋਣ ਸਟੰਟ ਸੁਖਚੈਨ ਚੈਨਾ
‘ਆਪ’ ਪਾਰਟੀ ਦੇ ਭਦੌੜ ਸਰਕਲ ਇੰਚਾਰਜ ਸੁਖਚੈਨ ਚੈਨਾ ਇਸ ਸਬੰਧੀ ਅਕਾਲੀ-ਭਾਜਪਾ ਗੱਠਜੋੜ ‘ਤੇ ਟਕੋਰ ਕਰਦਿਆਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਹਾਥੀ ਦੀ ਤਰਾਂ ਦੋ ਤਰਾਂ ਦੇ ਦੰਦ ਹੋਣ ਦੇ ਕਾਰਨ ਹੀ ਪੱਛੜੇ ਸਮਾਜ ਦੇ ਲੋਕਾਂ ਨੂੰ ਬਿਜਲੀ ਦੀ ਮੁਫ਼ਤ ਸਹੂਲਤ ਅਜੇ ਤੱਕ ਪ੍ਰਾਪਤ ਨਹੀਂ ਹੋ ਸਕੀ ਹੈ। ਸਰਕਲ ਇੰਚਾਰਜ ਚੈਨਾ ਨੇ ਅਕਾਲੀ ਸਰਕਾਰ ਵੱਲੋਂ ਪੱਛੜੇ ਸਮਾਜ ਨੂੰ ਬਿਜਲੀ ਦੀ ਮੁਫ਼ਤ ਸਹੂਲਤ ਨੂੰ ਚੋਣ ਸਟੰਟ ਕਰਾਰ ਦਿੰਦਿਆਂ ਆਖਿਆ ਕਿ ਅਕਾਲੀ ਸਰਕਾਰ ਵੋਟਾਂ ਬਟੋਰਣ ਲਈ ਹੀ ਪੱਛੜੇ ਸਮਾਜ ਨਾਲ ਝੂਠੇ ਵਾਅਦੇ ਕਰ ਰਹੀ ਹੈ।

Share Button

Leave a Reply

Your email address will not be published. Required fields are marked *