ਮੁਹੱਬਤ/ਅਹਿਸਾਸ

ss1

ਮੁਹੱਬਤ/ਅਹਿਸਾਸ

ਮੁਹੱਬਤ ਦੀ ਲਿੱਪੀ ਅਹਿਸਾਸ ਨੇ
ਤੇ ਜਿਸਨੂੰ ਅਹਿਸਾਸ ਸਮਝ ਨਹੀਂ ਆਏ
ਨਾ ਤਾਂ ਉਸਨੂੰ ਮੁਹੱਬਤ ਸਮਝ ਆਉਂਣੀ
ਨਾ ਉਹ ਮੁਹੱਬਤ ਬਿਆਨ ਕਰ ਸਕਦਾ ਹੈ
ਨਾ ਹੀ ਮੁਹੱਬਤ ਲਿਖ ਸਕਦਾ ਹੈ
ਪੰਨੇ ਕਾਲੇ ਕਰਨ ਨਾਲ ਕਵਿਤਾ ਨਹੀਂ ਬਣਦੀ
ਜਦੋਂ ਕਲਮ ਦੀ ਨੋਕ ਦਿਲ ਦੀ ਦਵਾਤ ਵਿਚੋਂ
ਅਹਿਸਾਸਾਂ ਦੀ ਸਿਆਹੀ ਦਾ ਰੁੱਗ ਭਰਦੀ ਹੈ ਤਾਂ
ਜਿਹੜੇ ਜਿਹੜੇ ਲਫ਼ਜ਼ ਉਲੀਕੇ ਜਾਂਦੇ ਨੇ
ਉਹ ਸਹਿਜੇ ਕਵਿਤਾ ਦਾ ਰੂਪ ਧਾਰਨ ਕਰਦੇ ਨੇ….

ਰਵਿੰਦਰ ਲਾਲਪੁਰੀ
ਨੂਰਪੁਰ ਬੇਦੀ
ਰੂਪਨਗਰ

Share Button

Leave a Reply

Your email address will not be published. Required fields are marked *