ਮੁਹੱਬਤਾਂ

ss1

ਮੁਹੱਬਤਾਂ

ਜਿਵੇਂ ਸ਼ੌਕ ਤੋਂ ਸ਼ੁਰੂ ਕੀਤੇ ਕੁਝ ਨਸ਼ੇ
ਹੌਲੀ ਹੌਲੀ ਕਦੇ ਨਾ ਛੁੱਟਣ ਵਾਲੀ
ਆਦਤ ਬਣ ਜਾਂਦੇ ਹਨ ,
ਇਸ ਤਰ੍ਹਾਂ ਹੀ ਨੈਣ ਮਟੱਕੇ ਤੋਂ ਸ਼ੁਰੂ ਹੋਈਆਂ
ਕੁਝ ਮੁਹੱਬਤਾਂ ਦਿਲ ਨੂੰ ਛੂਹਦੀਆਂ
ਰੂਹਾਂ ਤੱਕ ਪਹੁੰਚ ਜਾਂਦੀਆਂ ਨੇ ,
ਨਾ ਹੀ ਫਿਰ ਉਹ ਮਿਲਦੀਆਂ ਨੇ
ਨਾ ਹੀ ਉਹ ਛੁੱਟਦੀਆਂ ਨੇ
ਬੱਸ ਭੈੜੇ ਰੋਗਾਂ ਵਾਂਗੂੰ
ਹੱਡੀਂ ਰੜਕਦੀਆਂ ਰਹਿੰਦੀਆਂ ਨੇ ..
ਦਿਲ ਵਿੱਚ ਧੜਕਦੀਆਂ ਰਹਿੰਦੀਆਂ ਨੇ
ਅੱਗ ਵਾਂਗੂੰ ਭੜਕਦੀਆਂ ਰਹਿੰਦੀਆਂ ਨੇ
ਬੋਲ ਕੇ ਦੱਸੀਆਂ ਨਹੀਂ ਜਾ ਸਕਦੀਆਂ
ਬੱਸ ਮਜਬੂਰੀਆਂ ਰਹਿੰਦੀਆਂ ਨੇ
ਕੁਝ ਮੁਹੱਬਤਾਂ ਪੂਰੀਆਂ ਹੋ ਕੇ ਵੀ
ਅਧੂਰੀਆਂ ਰਹਿੰਦੀਆਂ ਨੇ ..

ਰਵਿੰਦਰ ਲਾਲਪੁਰੀ
ਨੂਰਪੁਰ ਬੇਦੀ(ਰੂਪਨਗਰ)
ਸੰਪਰਕ-94634-52261

Share Button

Leave a Reply

Your email address will not be published. Required fields are marked *