ਮੁਹਾਲੀ ਵਿੱਚ 100 ਕਰੋੜ ਦੀ ਲਾਗਤ ਨਾਲ ਬਣੇਗਾ ਕੇਂਦਰੀ ਡਿਟੈਕਟਿਵ ਟ੍ਰੇਨਿੰਗ ਸਕੂਲ

ss1

ਮੁਹਾਲੀ ਵਿੱਚ 100 ਕਰੋੜ ਦੀ ਲਾਗਤ ਨਾਲ ਬਣੇਗਾ ਕੇਂਦਰੀ ਡਿਟੈਕਟਿਵ ਟ੍ਰੇਨਿੰਗ ਸਕੂਲ

ਕੇਂਦਰੀ ਗ੍ਰਹਿ ਵਿਭਾਗ ਵੱਲੋਂ ਸਥਾਨਕ ਸੈਕਟਰ 88 ਵਿੱਚ ਉਸਾਰੇ ਜਾਣ ਵਾਲੇ ਕੇਂਦਰੀ ਡਿਟੈਕਟਿਵ ਟ੍ਰੇਨਿੰਗ ਸਕੂਲ ਦਾ ਨੀਂਹ ਪੱਥਰ ਅੱਜ ਡਾ. ਮੀਰਾਨ ਸੀ ਬੋਰਵੰਕਰ (ਆਈ ਪੀ ਐਸ) ਡੀ ਜੀ ਪੀ (ਬੀ ਪੀ ਆਰ ਐਂਡ ਡੀ) ਵੱਲੋਂ ਰੱਖਿਆ ਗਿਆ| ਇਸ ਮੌਕੇ ਇੱਥੇ ਭੂਮੀ ਪੂਜਨ ਦਾ ਆਯੋਜਨ ਵੀ ਕੀਤਾ ਗਿਆ|
ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ੍ਰੀ ਡਾ. ਮੀਰਾਨ ਸੀ ਬੋਰਵੰਕਰ ਨੇ ਕਿਹਾ ਕਿ ਕੇਂਦਰੀ ਵਿਭਾਗ ਵੱਲੋਂ 100 ਕਰੋੜ ਰੁਪਏ ਲਾਗਤ ਨਾਲ ਉਸਾਰੇ ਜਾਣ ਵਾਲੇ ਇਸ ਕੇਂਦਰੀ ਡਿਟੈਕਟਿਵ ਟ੍ਰੇਨਿੰਗ ਸਕੂਲ ਵਿਚ ਸਾਰੀਆਂ ਅਤਿ ਆਧੁਨਿਕ ਸਹੂਲਤਾਂ ਮੁਹਈਆ ਕਰਵਾਈਆਂ ਜਾਣਗੀਆਂ| ਉਹਨਾਂ ਦੱਸਿਆ ਕਿ 5 ਏਕੜ ਥਾਂ ਵਿਚ ਬਣਾਏ ਜਾਣ ਵਾਲੇ ਇਸ ਅਦਾਰੇ ਵਿੱਚ ਜਿੱਥੇ ਔਰਤਾਂ ਅਤੇ ਮਰਦ ਸਿਖਿਆਰਥੀਆਂ ਲਈ ਵਖਰੇ ਤੌਰ ਤੇ ਰਹਿਣ ਦਾ ਪ੍ਰਬੰਧ ਹੋਵੇਗਾ, ਉੱਥੇ  ਸਕੂਲ ਵਿੱਚ ਇੱਕ ਆਡੀਟੋਰੀਅਮ ਅਤੇ  ਡਿਸਪੈਂਸਰੀ ਦੀ ਉਸਾਰੀ ਵੀ ਕੀਤੀ ਜਾਵੇਗੀ| ਉਹਨਾਂ ਕਿਹਾ ਕਿ ਐਸ ਏ ਐਸ ਨਗਰ ਵਿਚ ਬਣਨ ਵਾਲਾ ਇਹ ਕੇਂਦਰੀ ਡਿਟੈਕਟਿਵ ਟ੍ਰੇਨਿੰਗ ਸਕੂਲ ਉੱਤਰ ਭਾਰਤ ਦੇ ਸਮੂਹ ਰਾਜਾਂ ਦੀ ਲੋੜ ਨੂੰ ਪੂਰਾ ਕਰੇਗਾ ਅਤੇ ਇਹਨਾਂ ਸੂਬਿਆਂ ਨੂੰ ਇਸਦਾ ਵੱਡਾ ਲਾਭ ਮਿਲੇਗਾ|
ਇਸ ਮੌਕੇ ਕੇਂਦਰੀ  ਡਿਟੈਕਟਿਵ ਟ੍ਰੇਨਿੰਗ ਸਕੂਲ ਚੰਡੀਗੜ੍ਹ ਦੇ ਪਿੰ੍ਰਸੀਪਲ  ਡੀ ਆਈ ਜੀ ਸ੍ਰੀ ਬੀ ਐਮ ਸ਼ਰਮਾ ਨੇ ਦੱਸਿਆ ਕਿ ਇਹ ਟ੍ਰੇਨਿੰਗ ਸਕੂਲ, ਬਿਊਰੋ ਆਫ ਪੁਲੀਸ ਰਿਸਰਚ ਐਂਡ ਡਿਵਲਪਮੈਂਟ, ਗ੍ਰਹਿ ਵਿਭਾਗ, ਭਾਰਤ ਸਰਕਾਰ ਦੇ ਅਧੀਨ ਕੰਮ ਕਰਦਾ ਹੈ ਅਤੇ ਇੱਥੇ ਅਪਰਾਧਾਂ ਦੀ ਜਾਂਚ ਅਤੇ ਸਮਾਜਿਕ ਮੁੱਦਿਆਂ ਬਾਰੇ ਕਈ ਕੋਰਸ ਕਰਵਾਏ ਜਾਂਦੇ ਹਨ| ਉਹਨਾਂ ਦੱਸਿਆ ਕਿ ਭਾਰਤ ਦੇ ਵੱਖ-ਵੱਖ  ਸੂਬਿਆਂ ਦੇ ਪੁਲੀਸ ਅਧਿਕਾਰੀਆਂ ਤੋਂ ਬਿਨਾਂ ਹੋਰਨਾਂ ਮੁਲਕਾਂ ਤੋਂ ਵੀ ਇੱਥੇ ਪੁਲੀਸ ਅਧਿਕਾਰੀ ਇੱਥੇ ਕੋਰਸ ਲਈ ਆਉਣਗੇ| ਉਹਨਾਂ ਦੱਸਿਆ ਕਿ ਇਸ ਦੌਰਾਨ ਸਬ ਇੰਸਪੈਕਟਰ ਤੋਂ ਲੈ ਕੇ ਡੀ ਐਸ ਪੀ ਰੈਂਕ  ਦੇ ਅਧਿਕਾਰੀਆਂ ਲਈ ਹੁੰਦੇ ਹਨ ਜਿਹਨਾਂ ਵਿਚ ਸਾਈਬਰ ਕ੍ਰਾਈਮ, ਮੋਬਾਈਲ ਫਰੈਂਸਿਕ, ਆਰਥਿਕ ਅਪਰਾਧ, ਦਹਿਸ਼ਤ ਵਾਦ, ਕਤਲ, ਮਹਿਲਾਵਾ ਨਾਲ ਸੰਬੰਧਿਤ ਅਪਰਾਧ ਅਤੇ ਯੋਜਨਾਬੱਧ ਨਾਲ ਅੰਜਾਮ ਦਿੱਤੇ ਜਾਣ ਵਾਲੇ ਅਪਰਾਧਾਂ ਦੀ ਜਾਂਚ ਲਈ ਟ੍ਰੇਨਿੰਗ ਕੋਰਸ ਕਰਵਾਏ ਜਾਣਗੇ| ਜਿਸਦਾ ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਹਰਿਆਣਾ, ਦਿੱਲੀ ਅਤੇ ਉਤਰਾਖੰਡ ਦੇ ਪੁਲੀਸ ਅਧਿਕਾਰੀਆਂ ਨੂੰ ਲਾਭ ਮਿਲੇਗਾ|

Share Button