Fri. Aug 23rd, 2019

ਮੁਹਾਲੀ ਪੁਲਿਸ ਨੇ ਸਟੇਟ ਬੈਂਕ ਆਫ ਇੰਡੀਆ ’ਚ ਡਕੈਤੀ ਕਰਨ ਵਾਲੇ ਨੂੰ 12 ਘੰਟਿਆਂ ਦੇ ਅੰਦਰ-ਅੰਦਰ ਗ੍ਰਿਫਤਾਰ ਕੀਤਾ : ਚਾਹਲ

ਮੁਹਾਲੀ ਪੁਲਿਸ ਨੇ ਸਟੇਟ ਬੈਂਕ ਆਫ ਇੰਡੀਆ ’ਚ ਡਕੈਤੀ ਕਰਨ ਵਾਲੇ ਨੂੰ 12 ਘੰਟਿਆਂ ਦੇ ਅੰਦਰ-ਅੰਦਰ ਗ੍ਰਿਫਤਾਰ ਕੀਤਾ : ਚਾਹਲ

7ਮੁਹਾਲੀ ਪੁਲਿਸ ਨੇ ਬੀਤੇ ਕੱਲ ਉਦਯੋਗਿਕ ਖੇਤਰ ਫੇਜ਼-7 ਵਿਖੇ ਸਟੇਟ ਬੈਂਕ ਆਫ ਇੰਡੀਆ ’ਚ ਡਕੈਤੀ ਕਰਨ ਵਾਲੇ ਦੋਸ਼ੀ ਮਨਜਿੰਦਰ ਸਿੰਘ ਨੂੰ 12 ਘੰਟਿਆਂ ਦੇ ਅੰਦਰ-ਅੰਦਰ ਕਾਬੂ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਹੈ। ਇਸ ਗੱਲ ਦਾ ਖੁਲਾਸਾ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਕੁਲਦੀਪ ਸਿੰਘ ਚਾਹਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਆਪਣੇ ਦਫਤਰ ਦੇ ਕਮੇਟੀ ਰੂਮ ਵਿਖੇ ਸੱਦੀ ਗਈ ਪੈ੍ਰਸ ਕਾਨਫਰੰਸ ਦੌਰਾਨ ਕੀਤਾ।
ਸ੍ਰੀ ਚਾਹਲ ਨੇ ਦੱਸਿਆ ਕਿ ਦੋਸੀ ਪਾਸੋਂ ਵਾਰਦਾਤ ਵਿਚ ਵਰਤੀ ਗਈ ਗੱਡੀ ਵੈਕਸ ਵੌਗਨ ਅਤੇ ਪਿਸਤੌਲ ਸਮੇਤ ਲੁੱਟਿਆ ਹੋਇਆ ਕੈਸ 07 ਲੱਖ 67 ਹਜਾਰ 500 ਰੁਪਏ ਵੀ ਬਰਾਮਦ ਕਰ ਲਿਆ ਗਿਆ ਹੈ। ਸ੍ਰੀ ਚਾਹਲ ਨੇ ਦੱਸਿਆ ਕਿ ਕੰਟਰੋਲ ਰੂਮ ਮੁਹਾਲੀ ਵਿਖੇ ਬੈਂਕ ਡਕੈਤੀ ਬਾਰੇ ਸੂਚਨਾਂ ਪ੍ਰਾਪਤ ਹੋਈ ਸੀ ਅਤੇ ਸੂਚਨਾਂ ਮਿਲਣ ਦੇ ਪੰਜ ਮਿੰਟ ਦੇ ਸਮੇਂ ਦੇ ਅੰਦਰ ਅੰਦਰ ਉਹ ਖੁਦ ਅਤੇ ਸ੍ਰੀ ਹਰਵੀਰ ਸਿੰਘ ਅਟਵਾਲ ਐਸ.ਪੀ.(ਜਾਂਚ) , ਸ੍ਰੀ ਗੁਰਵਿੰਦਰ ਸਿੰਘ ਡੀ.ਐਸ.ਪੀ. (ਜਾਂਚ) ਸ੍ਰੀ ਆਲਮ ਵਿਜੈ ਸਿੰਘ ਡੀ.ਐਸ.ਪੀ. ਸਿਟੀ-1 ਅਤੇ ਮੁੱਖ ਥਾਣਾ ਅਫਸਰ ਸੁਖਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਤੁਰੰਤ ਮੌਕੇ ਤੇ ਪੁੱਜੇ ਅਤੇ ਬੈਂਕ ਡਕੈਤੀ ਸਬੰਧੀ ਬੈਂਕ ਕਰਮਚਾਰੀਆਂ ਨਾਲ ਵਾਰਦਾਤ ਦਾ ਜਾਇਜਾ ਲਿਆ ਗਿਆ। ਇਸ ਤੋਂ ਉਪਰੰਤ ਸਾਰੇ ਪੁਲਿਸ ਅਧਿਕਾਰੀਆਂ ਨੂੰ ਬੈਂਕ ਡਕੈਤੀ ਬਾਰੇ ਅਲਰਟ ਕੀਤਾ ਗਿਆ ਅਤੇ ਸਪੈਸ਼ਲ ਨਾਕਾ ਬੰਦੀ ਕਰਵਾਈ ਗਈ। ਇਸ ਤੌਂ ਇਲਾਵਾ ਪੀ.ਸੀ.ਆਰ. ਨੂੰ ਵੀ ਅਲਰਟ ਕੀਤਾ ਗਿਆ। ਡਕੈਤੀ ਸਬੰਧੀ ਫੇਜ਼-1 ਦੇ ਥਾਣੇ ਵਿਚ ਵੱਖ ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਗਿਆ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਡਕੈਤੀ ਦੀ ਵਾਰਦਾਤ ਤੋਂ ਕੁਝ ਸਮੇਂ ਬਾਅਦ ਕੰਟਰੋਲ ਰੂਮ ਮੁਹਾਲੀ ਵਿਖੇ ਮਨਜਿੰਦਰ ਸਿੰਘ ਪੁੱਤਰ ਜਸਵੰਤ ਸਿੰਘ, ਵਾਸੀ ਜੀਰਾ, ਹੁਣ ਸਨੀ ਇੰੰਨਕਲੇਵ ਖਰੜ ਨੇ ਇਤਲਾਹ ਦਿੱਤੀ ਕਿ ਉਸਦੀ ਗੱਡੀ ਮਾਰਕਾ ਪੀ.ਬੀ. 23 ਐਚ-0196 ਵੈਕਸ ਵੌਗਨ ਜੋ ਕਿ ਦੋਸੀਆਂ ਵੱਲੋਂ ਹੁਣੇ ਹੀ ਖੋਹੀ ਹੈ ਅਤੇ ਇਸੇ ਦੌਰਾਨ ਹੀ ਲਗਵਾਏ ਗਏ।

Leave a Reply

Your email address will not be published. Required fields are marked *

%d bloggers like this: