ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sun. Jul 5th, 2020

ਮੁਹਾਲੀ ਦੀ ਆਰਤੀ ਸਰਮਾ ਨੇ ਕੋਰੋਨਾ ਨੂੰ ਹਰਾ ਕੇ ਜਿੱਤੀ ” ਜੰਗ “

ਮੁਹਾਲੀ ਦੀ ਆਰਤੀ ਸਰਮਾ ਨੇ ਕੋਰੋਨਾ ਨੂੰ ਹਰਾ ਕੇ ਜਿੱਤੀ ” ਜੰਗ “

– ਗਿਆਨ ਸਾਗਰ ਹਸਪਤਾਲ ਤੋਂ ਛੁੱਟੀ ਮਿਲੀ , ਪੀੜਤ ਔਰਤ ਦਾ ਪਤੀ ਵੀ ਸੀ ਕਰੋਨਾ ਵਾਇਰਸ ਤੋਂ ਪੀੜਤ

ਬਨੂੜ 14 ਅਪ੍ਰੈਲ (ਦਇਆ ਸਿੰਘ): ਗਿਆਨ ਸਾਗਰ ਹਸਪਤਾਲ ਵਿੱਚ ਇਲਾਜ ਲਈ ਭਰਤੀ ਮੁਹਾਲੀ ਦੀ ਆਰਤੀ ਸ਼ਰਮਾ ਨੇ ਕੋਰੋਨਾ ਨੂੰ ਹਰਾ ਕੇ ਜੰਗ ਜਿੱਤ ਲਈ ਹੈ । ਮੁਹਾਲੀ ਦੇ ਸੈਕਟਰ 69 ਦੀ 36 ਆਰਤੀ ਸ਼ਰਮਾ ਕੋਰੋਨਾ ਵਾਇਰਸ ਤੋਂ ਪੀੜਤ ਸੀ ਜੋ ਕਿ ਪਿਛਲੇ ਦੋ ਹਫ਼ਤਿਆਂ ਤੋਂ ਗਿਆਨ ਸਾਗਰ ਹਸਪਤਾਲ ਵਿੱਚ ਇਲਾਜ ਅਧੀਨ ਭਰਤੀ ਸੀ।

   ਇਸ ਬਾਰੇ ਜਾਣਕਾਰੀ ਦਿੰਦੇ ਹੋਏ ਗਿਆਨ ਸਾਗਰ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾਕਟਰ ਐੱਸ ਪੀ ਐੱਸ ਗੁਰਾਇਆ ਨੇ ਦੱਸਿਆ ਕਿ ਆਰਤੀ ਸ਼ਰਮਾ ਨੂੰ ਮੁਹਾਲੀ ਦੇ ਸਿਵਲ ਹਸਪਤਾਲ ਤੋਂ ਇੱਥੇ ਰੈਫਰ ਕੀਤਾ ਗਿਆ ਸੀ। ਜਿਸ ਦਾ ਇਲਾਜ ਸਿਹਤ ਵਿਭਾਗ ਅਤੇ ਗਿਆਨ ਸਾਗਰ ਹਸਪਤਾਲ ਦੇ ਡਾਕਟਰਾਂ ਦੀਆਂ ਟੀਮਾਂ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ ਸੀ ਜਿਸ ਦੇ ਖੂਨ ਦੇ ਸੈਂਪਲ ਦੀ ਐਤਵਾਰ ਨੂੰ ਰਿਪੋਰਟ ਨੈਗੇਟਿਵ ਆਈ ਸੀ ਇਸ ਉਪਰੰਤ ਦੁਬਾਰਾ ਸੋਮਵਾਰ ਨੂੰ ਉਸ ਦੇ ਖੂਨ ਦੇ ਸੈਂਪਲਾਂ ਦੀ ਰਿਪੋਰਟ ਭੇਜੀ ਗਈ ਜੋ ਕਿ ਅੱਜ ਦੁਬਾਰਾ ਨੈਗਟਿਵ ਆਉਣ ਤੇ ਉਕਤ ਮਹਿਲਾ ਨੂੰ ਹਸਪਤਾਲ ਤੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ ।ਉਨ੍ਹਾਂ ਦੱਸਿਆ ਕਿ ਹਸਪਤਾਲ ਵਿੱਚ ਇਸ ਸਮੇਂ ਜਵਾਹਰਪੁਰ (ਡੇਰਾਬੱਸੀ) ਦੇ 36 ਮਰੀਜ਼ਾਂ ਤੋਂ ਇਲਾਵਾ ਹੋਰ 49 ਕਰੋਨਾ ਪੀੜਤ ਮਰੀਜ਼ ਭਾਰਤੀ ਹਨ ਜਿਨ੍ਹਾਂ ਦਾ ਇੱਥੇ ਇਲਾਜ ਚਲ ਰਿਹਾ ਹੈ ਤੇ ਸਾਰਿਆਂ ਮਰੀਜ਼ਾਂ ਦੀ ਹਾਲਤ ਸਥਿਰ ਹੈ ।

ਜਾਣਕਾਰੀ ਅਨੁਸਾਰ ਕਰੋਨਾ ਵਾਇਰਸ ਤੋਂ ਪੀੜਤ ਮਹਿਲਾ ਆਰਤੀ ਸ਼ਰਮਾ ਦਾ ਪਤੀ ਅਮਨਦੀਪ ਵੀ ਇਸੇ ਬਿਮਾਰੀ ਤੋਂ ਪੀੜ ਤੁਸੀਂ ਜਿਸ ਦਾ ਇਲਾਜ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿੱਚ ਚੱਲ ਰਿਹਾ ਸੀ ਤੇ ਉਸ ਦੇ ਰਿਪੋਰਟਾਂ ਵੀ ਨੈਗਟਿਵ ਆਉਣ ਕਰਕੇ ਉਸ ਨੂੰ ਛੁੱਟੀ ਮਿਲ ਗਈ ਹੈ ਜੋ ਕਿ ਕੋਰੋਨਾ ਨੂੰ ਮਾਤ ਦੇ ਕੇ ਬੀਤੇ ਦਿਨ ਆਪਣੇ ਘਰ ਪਰਤ ਚੁੱਕਾ ਹੈ ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: