ਮੁਹਾਲੀ ਚ ਚਲ ਰਹੀ ਚਿੱਟਫੰਡ ਕੰਪਨੀ ਭੱਜਣ ਦੀ ਤਿਆਰੀ ਵਿੱਚ

ss1

ਮੁਹਾਲੀ ਚ ਚਲ ਰਹੀ ਚਿੱਟਫੰਡ ਕੰਪਨੀ ਭੱਜਣ ਦੀ ਤਿਆਰੀ ਵਿੱਚ

ਮੋਹਾਲੀ ਵਿੱਚ ਚਲ ਰਹੀ ਚਿੱਟਫੰਡ ਕੰਪਨੀ ਨੇ ਲੋਕਾਂ ਦੇ ਕਰੋੜਾਂ ਰੁਪਏ ਇਕਠੇ ਕਰਕੇ ਭੱਜਣ ਦੀ ਤਿਆਰੀ ਖਿੱਚ ਲਈ ਹੈ। ਕੰਪਨੀ ਦੇ ਵਿੱਚ ਕੰਮ ਕਰ ਰਹੇ ਦਿੱਲੀ ਦੇ ਇਕ ਏਜੰਟ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਕੰਪਨੀ ਨੂੰ ਸਿਰਸ਼ਾ ਦੇ ਰਹਿਣ ਵਾਲਾ ਇਕ ਰਿਟਾਇਰਡ ਫੌਜੀ ਅਧਿਕਾਰੀ ਚਲਾ ਰਿਹਾ ਹੈ ਜੋ ਕਿ ਹੁਣ ਤੱਕ ਕਰੋੜਾਂ ਰੁਪਏ ਇਕੱਠੇ ਕਰ ਚੁੱਕਾ ਹੈ। ਕੰਪਨੀ ਵਿੱਚ ਸੁਰੂਆਤ ਲੱਗੇ ਲੋਕਾਂ ਨੇ ਤਾਂ ਆਪਣੇ ਪੈਸੇ ਪੂਰੇ ਕਰ ਲਏ ਹਨ ਹੁਣ ਕੰਪਨੀ ਵਲੋ ਪੈਸੇ ਦੇਣ ਵਿੱਚ ਆਣਾ ਕਾਨੀ ਕੀਤੀ ਜਾ ਰਹੀ ਹੈ । ਜਿਸਤੋ ਇਹ ਜਾਪਦਾ ਹੈ ਕਿ ਕੰਪਨੀ ਵਲੋ ਭੱਜਣ ਦੀ ਤਿਆਰੀ ਹੈ ।
ਦੂਜੇ ਪਾਸੇ ਚਿੱਟਫੰਡ ਵਿਰੋਧੀ ਸੰਗਠਨ ਪੰਜਾਬ ਨੇ ਲੋਕਾਂ ਨੂੰ ਵੱਧ ਵਿਆਜ ਦਾ ਲਾਲਚ ਦੇ ਕੇ ਲੁੱਟਣ ਵਾਲੀਆਂ ਚਿੱਟ ਫੰਡ ਕੰਪਨੀਆਂ ਖਿਲਾਫ ਮੋਰਚਾ ਖੋਲ ਦਿੱਤਾ ਹੈ। ਜਿਕਰਯੋਗ ਹੈ ਕਿ ਲੋਕਾਂ ਨੂੰ ਦੁੱਗਣੇ ਪੈਸੇ ਕਰਨ ਵਾਲੀਆਂ ਦਰਜਨਾਂ ਚਿੱਟ ਫੰਡ ਕੰਪਨੀਆਂ ਪੰਜਾਬ, ਹਰਿਆਣਾ, ਰਾਜਸਥਾਨ, ਕਰਨਾਟਕਾ,ਦਿੱਲੀ ਅਤੇ ਮੱਧ ਪ੍ਰਦੇਸ਼ ਵਿਚੋ ਕਰੋੜਾਂ ਰੁਪਏ ਲੈ ਕੇ ਫਰਾਰ ਹੋ ਚੁੱਕੀਆਂ ਹਨ । ਜਿਸ ਕਾਰਨ ਲੋਕਾਂ ਨੂੰ ਖੁਦਕੁਸ਼ੀਆਂ ਵੀ ਕਰਨੀਆ ਪਈਆਂ ਹਨ। ਇਹਨਾਂ ਕੰਪਨੀਆਂ ਦਾ ਸ਼ਿਕਾਰ ਹੋਏ ਲੋਕ ਪੈਸੇ ਦੀ ਵਾਪਸੀ ਲਈ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ ਅਤੇ ਅਦਾਲਤਾਂ ਵਿੱਚ ਇਨਸਾਫ ਲਈ ਭਟਕ ਰਹੇ ਹਨ।
ਮੁਹਾਲੀ ਦੇ ਇਕ ਮਾਲ ਚੱਲ ਰਹੀ  ਚਿੱਟ ਫੰਡ ਕੰਪਨੀ ਨੇ ਲੋਕਾਂ ਨੂੰ ਦੁੱਗਣੇ ਪੈਸੇ ਦਾ ਲਾਲਚ ਦੇ ਕੇ ਆਪਣੇ ਮੱਕੜ ਜਾਲ ਵਿੱਚ ਫਸਾਉਣਾ ਸ਼ੁਰੂ ਕਰ ਰੱਖਿਆ ਹੈ। ਇਸ ਕੰਪਨੀ ਦੇ ਪ੍ਰਬੰਧਕਾਂ ਅੱਗੇ ਲੱਗੇ ਲੀਡਰਾਂ ਨੂੰ ਮਹਿੰਗੇ ਮਹਿੰਗੇ ਹੋਟਲਾਂ ਵਿੱਚ ਬੁਲਾਕੇ ਮੀਟਿੰਗਾਂ ਕਰਕੇ ਬਕਾਇਦਾ ਟਰੇਨਿੰਗ ਦੇਕੇ ਭੋਲੇ ਭਾਲੇ ਲੋਕਾਂ ਨੂੰ ਲਾਲਚ ਦੇਕੇ ਲੁੱਟਣ ਦੇ ਤਰੀਕੇ ਦੱਸ ਜਾ ਰਹੇ ਹਨ। ਇਸ  ਕੰਪਨੀ ਵੱਲੋਂ ਬਣਾਏ  ਮਾਸ਼ਟਰ ਮੋਬਾਇਲ ਐਪ ਤੇ ਸੋਫਟਵੇਅਰਾਂ  ਵਿੱਚ ਸਸਤਾ ਸਮਾਨ ਖਰੀਦਣ ਦਾ ਲਾਲਚ ਦੇ ਕੇ 200 ਦਿਨਾਂ  ਵਿੱਚ ਇੱਕ ਲੱਖ ਰੁਪਏ ਦਾ ਦੋ ਲੱਖ ਰੁਪਏ  ਦੇਣ ਦਾ ਦਾਅਵਾ ਕੀਤਾ ਜਾਦਾਂ ਹੈ। ਇਸ ਤੋ ਇਲਾਵਾ ਕੰਪਨੀ ਵਿੱਚ ਜਿਆਦਾ ਮੈਬਰਾਂ ਨੂੰ ਫਸਾਉਣ ਵਾਲੇ ਨੈਟਵਰਕਰਾਂ ਨੂੰ ਵਿਦੇਸ਼ੀ ਟੂਰਾਂ ਤੋ ਇਲਾਵਾ ਨਵੀਆਂ ਗੱਡੀਆਂ ਦੇਣ ਦੇ ਲਾਲਚ ਦਿੱਤੇ ਜਾਂਦੇ ਹਨ ।
ਕੰਪਨੀ ਦਾ ਸ਼ਪਸਟੀਕਰਣ ਲਈ ਜਦੋ ਕੰਪਨੀ ਦੇ ਦਫਤਰ ਵਿੱਚ ਕੰਮ ਕਰ ਰਹੀ ਮਾਰਕੀਟਿੰਗ ਹੈਡ ਲੜਕੀ ਨਾਲ ਗੱਲ ਕੀਤੀ ਗਈ ਤਾਂ ਉਸਨੇ ਕੰਪਨੀ ਦੇ ਮਾਲਕ ਦਾ ਨੰਬਰ ਦੇਣ ਤੇ ਇਨਕਾਰ ਕੀਤਾ ਅਤੇ ਕਿਹਾ ਕਿ ਮਾਲਕ ਵਿਦੇਸ਼ ਵਿੱਚ ਟੂਰ ਤੇ ਹਨ।
ਇਹ ਕੰਪਨੀਆਂ ਲੋਕਾਂ ਨੂੰ ਲੁੱਟ ਦਾ ਸ਼ਿਕਾਰ ਬਣਾਕੇ ਰਾਤੋ ਰਾਤ ਗੋਲ ਹੋ ਜਾਦੀਆਂ ਹਨ । ਹੁਣ ਫਿਰ ਇਹਨਾਂ ਵੱਲੋਂ ਨਵਾਂ ਮੱਕੜ ਜਾਲ ਬਣਾਕੇ ਲੋਕਾਂ ਨੂੰ ਦਿਨੇ ਸੁਪਨੇ ਦਿਖਾਕੇ ਲੁੱਟ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਚਿੱਟਫੰਡ ਵਿਰੋਧੀ ਸੰਗਠਨ ਪੰਜਾਬ ਦੇ ਪ੍ਰਧਾਨ ਬੇਅੰਤ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਡੀ.ਜੀ.ਪੀ ਪੰਜਾਬ ਸੁਰੇਸ਼ ਅਰੋੜਾ ਅਤੇ ਕੰਪਨੀਆਂ ਨੂੰ ਕੰਟਰੋਲ ਕਰਨ ਵਾਲੀ ਆਰਗੇਨਾਈਜੇਸ਼ਨ ਸੇਬੀ ਨੂੰ ਭੇਜੀ ਲਿਖਤੀ ਸ਼ਿਕਾਇਤ ਵਿੱਚ ਮੰਗ ਕੀਤੀ ਹੈ ਕਿ ਅਗਰ ਇਹਨਾਂ ਕੰਪਨੀਆਂ ਨੇ ਲੋਕਾਂ ਦੀ ਲੁੱਟ ਬੰਦ ਨਾ ਕੀਤੀ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਜਿਸਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।

Share Button

Leave a Reply

Your email address will not be published. Required fields are marked *