ਮੁਸਲਿਮ ਭਾਈਚਾਰਾ ਕਬਰਸਤਾਨ ਨੂੰ ਜਾਣ ਵਾਲੇ ਰਸਤੇ ਤੋ ਵੀ ਤੰਗ

ਮੁਸਲਿਮ ਭਾਈਚਾਰਾ ਕਬਰਸਤਾਨ ਨੂੰ ਜਾਣ ਵਾਲੇ ਰਸਤੇ ਤੋ ਵੀ ਤੰਗ
ਸੰਗਤ ਦਰਸ਼ਨ `ਚ ਬਾਦਲ ਨੇ ਨਹੀ ਸੁਣੀ ਪੁਕਾਰ

5-3
ਸੰਗਰੂਰ/ਛਾਜਲੀ 4 ਜੁਲਾਈ (ਕੁਲਵੰਤ ਛਾਜਲੀ) ਪਿੰਡ ਛਾਜਲੀ ਦੇ ਮੁਸਲਿਮ ਭਾਈਚਾਰੇ ਵਾਸਤੇ ਮੀਂਹ ਨੇ ਉਦੋ ਵੱਡਾ ਸੰਕਟ ਖੜਾ ਕਰ ਦਿੱਤਾ ਹੈ।ਮਾਜਰਾ ਇਹ ਕਿ ਮੁਸਲਿਮ ਭਾਈਚਾਰੇ ਦੀਆ ਕਬਰਾ ਪਿੰਡ ਦੇ ਬਾਹਰ ਹਨ ਜਿੱਥੇ ਜਨਾਜਾ ਲੈਕੇ ਜਾਣ ਲਈ ਇੱਕ ਬਰਸਾਤੀ ਨਾਲੇ ਦਾ ਪੁੱਲ ਪਾਰ ਕਰਨਾ ਪੈਂਦਾ ਹੈ ਪਰ ਇਹ ਪੁੱਲ ਆਰਜੀ ਤੌਰ ਪਾਇਪਾ ਭਾਵ ਭੜੋਲੀਆ ਦੱਬ ਕੇ ਬਣਾਇਆ ਹੋਇਆ ਹੈ।ਪਰ ਮੀਂਹ ਦਾ ਪਾਣੀ ਜਿਆਦਾ ਕਾਰਨ ਇਹ ਭੜੋਲੀਆ ਪੁੱਟ ਦਿੱਤੀਆ ਗਈਆ ਕੁਦਰਤੀ ਹੀ ਏਸੇ ਟਾਇਮ ਮੁਸਲਿਮ ਭਾਈਚਾਰੇ ਚੋ ਇੱਕ ਵਿਆਕਤੀ ਦੀ ਮੌਤ ਹੋ ਗਈ ਉਸ ਦਾ ਜਨਾਜਾ ਇੱਕ ਲੰਮਾ ਰਸਤਾ ਤਹਿ ਕਰਕੇ ਕਬਰਸਤਾਨ ਵਿੱਚ ਲਿਜਾ ਕੇ ਦਫਨਾਇਆ ਗਿਆ ਜੋ ਬਹੁਤ ਹੀ ਮੰਦਭਾਗੀ ਗੱਲ ਹੈ।ਏਸ ਕਬਰਸਤਾਨ ਦੇ ਵਿੱਚ ਹੀ ਪੀਰ ਬਾਬਾ ਕੌਲੀ ਸ਼ਾਹ ਦੀ ਦਰਗਾਹ ਹੈ ਜਿੱਥੇ ਹਰ ਰੋਜ ਲੋਕ ਚਰਾਗ ਬਾਲਕੇ ਆਉਂਦੇ ਹਨ।ਪੀਰ ਬਾਬਾ ਕੌਲੀ ਸ਼ਾਹ ਸ਼ੋਸਲ ਵੈਲਫੈਅਰ ਕਲੱਬ ਦੇ ਪ੍ਰਧਾਨ ਬੂਟਾ ਖਾਨ ਨੇ ਪੱਤਰਕਾਰਾ ਨੂੰ ਜਾਣਕਾਰੀ ਦਿੰਦਿਆ ਦੱਸਿਆ ਕੀ ਏਸ ਕਬਰਸਤਾਨ ਅਤੇ ਦਰਗਾਹ ਵਾਸਤੇ ਦਿੜਬਾ ਹਲਕੇ ਦੇ ਸੰਗਤ `ਚ ਪੰਜਾਬ ਦੇ ਮੁੱਖ ਮੰਤਰੀ ਸ:ਪ੍ਰਕਾਸ ਸਿੰਘ ਬਾਦਲ ਤੋ ਵੀ ਇਸ ਰਸਤੇ ਬਾਰੇ ਗੱਲ ਕੀਤੀ ਸੀ ਪਰ ਬਾਦਲ ਸਾਹਿਬ ਨੇ ਮੁਸਲਿਮ ਭਾਈਚਾਰੇ ਨੂੰ ਕੌਰਾ ਜਵਾਬ ਦੇ ਦਿੱਤਾ ਹੈ ਜਿਸ ਦਾ ਮੁਸਲਿਮ ਭਾਈਚਾਰੇ ਨੇ ਸਖਤ ਨੋਟਿਸ ਲਿਆ ਹੈ।ਇਸ ਮੌਕੇ,ਕਾਲਾ ਖਾਨ,ਬਾਬੂ ਖਾਨ,ਗੁਰਮੀਤ ਖਾਨ,ਛੱਜੂ ਖਾਨ,ਫਕੀਰੀਆ ਖਾਨ ,ਸੀਰਾ ਖਾਨ,ਸਲੀਮ ਖਾਨ, ਗੋਕਲ ਖਾਨ,ਪ੍ਰਗਟ ਸਿੰਘ ਵੀ ਹਾਜਰ ਸੀ।

Share Button

Leave a Reply

Your email address will not be published. Required fields are marked *

%d bloggers like this: