Wed. Apr 24th, 2019

ਮੁਸਲਮਾਨਾਂ ਪ੍ਰਤੀ ਚੀਨ ਦੇ ਪਾਖੰਡ ਨੂੰ ਦੁਨੀਆ ਬਰਦਸ਼ਤ ਨਹੀਂ ਕਰੇਗੀ : ਅਮਰੀਕਾ

ਮੁਸਲਮਾਨਾਂ ਪ੍ਰਤੀ ਚੀਨ ਦੇ ਪਾਖੰਡ ਨੂੰ ਦੁਨੀਆ ਬਰਦਸ਼ਤ ਨਹੀਂ ਕਰੇਗੀ : ਅਮਰੀਕਾ

ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਕਿਹਾ ਕਿ ਚੀਨ ਆਪਣੇ ਜਿੱਥੇ ਲੱਖਾਂ ਮੁਸਲਮਾਨਾਂ ਦਾ ਉਤਪੀੜਨ ਕਰਦਾ ਹੈ, ਪ੍ਰੰਤੂ ਹਿੰਸਕ ਇਸਲਾਮੀ ਅੱਤਵਾਦੀ ਸਮੂਹਾਂ ਨੂੰ ਸੰਯੁਕਤ ਰਾਸ਼ਟਰ ਦੀ ਪਾਬੰਦੀ ਤੋਂ ਬਚਾਉਦਾ ਹੈ। ਉਨ੍ਹਾਂ ਦਾ ਇਸ਼ਾਰਾ ਚੀਨ ਦੇ ਉਸ ਕਦਮ ਵੱਲ ਸੀ ਜੋ ਉਸਨੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਪਾਕਿਸਤਾਨ ਸਥਿਤ ਜੈਸ਼ ਏ ਮੁਹੰਮਦ ਦੇ ਸਰਗਨਾ ਹਾਫਿਜ਼ ਸਈਦ ਨੂੰ ਵਿਸ਼ਵ ਅੱਤਵਾਦੀ ਐਲਾਨ ਕਰਨ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਪ੍ਰਸਤਾਵ ਵਿਚ ਰੁਕਾਵਟ ਪਾਈ ਸੀ।

ਪੌਂਪੀਓ ਨੇ ਬੁੱਧਵਾਰ ਨੁੰ ਮਸੂਦ ਅਜਹਰ ਦਾ ਨਾਮ ਲਏ ਬਿਨਾ ਟਵੀਟ ਕੀਤਾ ਕਿ ਦੁਨੀਆ ਮੁਸਲਮਾਨਾਂ ਦੇ ਪ੍ਰਤੀ ਚੀਨ ਦੇ ਸ਼ਰਮਨਾਕ ਪਾਖੰਡ ਨੂੰ ਬਰਦਸ਼ਤ ਨਹੀਂ ਕਰ ਸਕਦੀ। ਇਕ ਪਾਸੇ ਚੀਨ ਆਪਣੇ ਇੱਥੇ ਲੱਖਾਂ ਮੁਸਲਮਾਨਾਂ ਉਤੇ ਅੱਤਿਆਚਾਰ ਕਰਦਾ ਹੈ, ਉਥੇ ਦੂਜੇ ਪਾਸੇ ਉਹ ਹਿੰਸਕ ਇਸਲਾਮੀ ਅੱਤਵਾਦੀ ਸਮੂਹਾਂ ਨੂੰ ਸੰਯੁਕਤ ਰਾਸ਼ਟਰ ਦੀ ਪਾਬੰਦੀ ਤੋਂ ਬਚਾਉਂਦਾ ਹੈ।

ਜੰਮੂ ਕਸ਼ਮੀਰ ਦੇ ਪੁਲਵਾਮਾ ਵਿਚ ਹੋਏ ਅੱਤਵਾਦੀ ਹਮਲੇ ਬਾਅਦ ਅਮਰੀਕਾ, ਬ੍ਰਿਟੇਨ ਅਤੇ ਫਰਾਂਸ ਨੇ ਮਸੂਦ ਅਜਹਰ ਨੂੰ ਵਿਸ਼ਵ ਅੱਤਵਾਦੀ ਐਲਾਨ ਕਰਨ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿਚ ਪ੍ਰਸਤਾਵ ਰੱਖਿਆ ਸੀ, ਜਿਸ ਉਤੇ ਚੀਨ ਨੇ ਰੋਕ ਲਗਾ ਦਿੱਤੀ ਸੀ, ਚੀਨ ਨੇ ਦਲੀਲ ਦਿੱਤੀ ਸੀ ਕਿ ਉਸ ਨੂੰ ਇਸ ਵਿਸ਼ੇ ਉਤੇ ਅਧਿਐਨ ਕਰਨ ਲਈ ਹੋਰ ਸਮਾਂ ਚਾਹੀਦਾ। ਚੀਨ ਨੂੰ ਛੱਡਕੇ ਸੁਰੱਖਿਆ ਪਰਿਸ਼ਦ ਦੇ ਸਾਰੇ ਮੈਂਬਰ ਦੇਸ਼ਾਂ ਨੇ ਪ੍ਰਸਤਾਵ ਨੂੰ ਮਨਜ਼ੂਰ ਕੀਤਾ ਸੀ।

ਪੌਂਪੀਓ ਨੇ ਦੋਸ਼ ਲਗਾਇਆ ਕਿ ਚੀਨ ਅਪ੍ਰੈਲ 2017 ਤੋਂ ਸ਼ਿਨਜੀਆਂਗ ਪ੍ਰਾਂਤ ਵਿਚ ਨਜ਼ਰਬੰਦੀ ਕੈਂਪਾਂ ਵਿਚ 10 ਲੱਖ ਤੋਂ ਜ਼ਿਆਦਾ ਉਈਗਰਾਂ, ਕਜਾਖਾਂ ਅਤੇ ਹੋਰ ਮੁਸਲਿਮ ਘੱਟ ਗਿਣਤੀ ਨੂੰ ਹਿਰਾਸਤ ਵਿਚ ਲੈ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਖੜ੍ਹਾ ਹੈ। ਚੀਨ ਨੂੰ ਹਿਰਾਸਤ ਵਿਚ ਲਏ ਗਏ ਸਾਰੇ ਲੋਕਾਂ ਨੂੰ ਰਿਹਾਅ ਕਰਨਾ ਚਾਹੀਦਾ ਅਤੇ ਉਨ੍ਹਾਂ ਦੇ ਦਮਨ ਨੂੰ ਰੋਕਣਾ ਚਾਹੀਦਾ। ਪੌਂਪੀਓ ਨੇ ਬੁੱਧਵਾਰ ਨੁੰ ਸ਼ਿਨਜਿਆਂਗ ਵਿਚ ਘੱਟ ਗਿਣਤੀ ਸਮੂਹਾਂ ਖਿਲਾਫ ਚੀਨ ਦੇ ਦਮਨ ਅਤੇ ਹਿਰਾਸਤ ਅਭਿਆਨ ਤੋਂ ਬਚਣ ਵਾਲੇ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਕਿਹਾ ਕਿ ਮੈਂ ਚੀਨ ਨੂੰ ਇਨ੍ਹਾਂ ਨੀਤੀਆਂ ਨੂੰ ਖਤਮ ਕਰਨ ਅਤੇ ਮਨਮਾਨੇ ਢੰਗ ਨਾਲ ਹਿਰਾਸਤ ਵਿਚ ਲਏ ਗਏ ਸਾਰੇ ਲੋਕਾਂ ਨੂੰ ਛੱਡਣ ਦੀ ਅਪੀਲ ਕਰਦਾ ਹਾਂ।

Share Button

Leave a Reply

Your email address will not be published. Required fields are marked *

%d bloggers like this: