ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Thu. Jun 4th, 2020

ਮੁਲਕ ਤਰਕੀ ਕਰਦਾ ਜਾਂਦਾ ਹੈ -ਗੁਰਬਤ ਵਧਦੀ ਜਾਂਦੀ ਹੈ

ਮੁਲਕ ਤਰਕੀ ਕਰਦਾ ਜਾਂਦਾ ਹੈ -ਗੁਰਬਤ ਵਧਦੀ ਜਾਂਦੀ ਹੈ

ਦਲੀਪ ਸਿੰਘ ਵਾਸਨ, ਐਡਵੋਕੇਟ

ਕੋਈ ਇਹ ਆਖੇ ਕਿ ਅਜ ਵੀ ਸਾਡਾ ਮੁਲਕ ਉਥੇ ਹੀ ਖਲੌਤਾ ਹੈ ਜਿਥੇ ਮੁਗ਼ਲ ਸਾਨੂੰ ਛਡ ਗਏ ਸਨ ਤਾਂ ਐਸਾ ਆਖਣਾ ਵੀ ਗ਼ਲਤ ਹੈ। ਕੋਈ ਇਹ ਆਖੇ ਕਿ ਅੰਗਰੇਜ਼ ਸਾਮਰਾਜੀਆਂ ਨੇ ਮੁਗ਼ਲਾਂ ਦੀ ਤਰ੍ਹਾਂ ਹੀ ਸਾਨੂੰ ਗ਼ੁਲਾਮ ਰਖਿਆ ਸੀ ਅਤੇ ਸਾਡੇ ਲਈ ਕੀਤਾ ਕੁਝ ਨਹੀਂ ਸੀ, ਇਹ ਵੀ ਗ਼ਲਤ ਹੈ। ਕੋਈ ਇਹ ਆਖੇ ਕਿ ਅਸੀਂ ਪਿਛਲੇ ਸਤ ਦਹਾਕਿਆਂ ਵਿੱਚ ਕੋਈ ਪ੍ਰਗਤੀ ਨਹੀਂ ਕੀਤੀ ਤਾਂ ਐਸਾ ਆਖਣਾ ਵੀ ਗ਼ਲਤ ਹੈ। ਕੋਈ ਇਹ ਆਖੇ ਕਿ ਅਸੀਂ ਇਸ ਦੇਸ਼ ਵਿਚੋਂ ਗੁਰਬਤ ਖ਼ਤਮ ਕਰ ਦੇਵੇਾਂਗੇ, ਇਹ ਆਖਣਾ ਵੀ ਗ਼ਲਤ ਜਿਹਾ ਲਗਦਾ ਹੈ। ਇਹ ਗੁਰਬਤ ਦਾ ਸਿਲਸਿਲਾ ਸਦੀਆਂ ਪਹਿਲਾਂ ਹੀ ਕਾਇਮ ਕਰ ਦਿੱਤਾ ਗਿਆ ਸੀ ਅਤੇ ਸਾਨੂੰ ਇਹ ਵੀ ਪਤਾ ਹੈ ਕਿ ਜਿਸ ਵੀ ਘਰ ਵਿੱਚ ਇਕ ਵਾਰੀਂ ਗੁਰਬਤ ਆ ਵੜੇ ਫਿਰ ਉਸ ਖਾਨਦਾਨ ਦੀਆਂ ਕਈ ਪੀੜ੍ਹੀਆਂ ਹੀ ਨਹੀਂ ਬਲਕਿ ਸਾਰੀਆਂ ਦੀਆਂ ਸਾਰੀਆਂ ਪੀੜ੍ਹੀਆਂ ਹੀ ਗਰੀਬ ਰਹਿੰਦੀਆਂ ਹਨ। ਅਤੇ ਅਸਾਂ ਇਹ ਗੱਲ ਮਨ ਹੀ ਲਿਤੀ ਹੈ ਕਿ ਸਾਡੇ ਮੁਲਕ ਦੀ ਵਡੀ ਜਨਸੰਖਿਆ ਗਰੀਬ ਬਣਾ ਦਿਤੀ ਗਈ ਸੀ ਅਤੇ ਇਸ ਕਰਕੇ ਇਹ ਗਰੀਬਾਂ ਦੀ ਗਿਣਤੀ ਵਧਦੀ ਹੀ ਰਹੀ ਹੈ ਅਤੇ ਅਜ ਇਤਨੀ ਵਧ ਗਈ ਹੈ ਕਿ ਸਾਡੀਆਂ ਸਰਕਾਰਾਂ ਵੀ ਇਹ ਅੰਕੜੇ ਲੋਕਾਂ ਸਾਹਮਣੇ ਕਰਨ ਤੋਂ ਸ਼ਰਮਾੳਿੁਂਦੀਆਂ ਹਨ।

ਇਹ ਵੀ ਸ਼ੁਕਰ ਵਾਲੀ ਗੱਲ ਹੈ ਕਿ ਸਾਡੇ ਮੁਲਕ ਦੇ ਲੋੁਕਾਂ ਨੂੰ ਧਾਰਮਿਕ ਹਸਤੀਆਂ ਨੇ ਇਹ ਸਿਖਾ ਦਿਤਾ ਹੈ ਕਿ ਇਹ ਗੁਰਬਤ ਇਸ ਦੁਨੀਆਂ ਦੇ ਕਿਸੇ ਤਬਕੇ ਦੀ ਪੈਦਾ ਕੀਤੀ ਨਹੀਂ ਹੈ ਬਲਕਿ ਇਹ ਗੁਰਬਤ ਸਾਡੇ ਹੀ ਮਾੜੇ ਕਰਮਾਂ ਦਾ ਨਤੀਜਾ ਹੈ ਅਤੇ ਇਹ ਧਾਰਮਿਕ ਹਸਤੀਆਂ ਸਾਨੂੰ ਇਹ ਵੀ ਸਿਖਾ ਗਈਆਂ ਹਨ ਕਿ ਜੀਵਨ ਦੀਆਂ ਇਹ ਮੁਸ਼ਕਿਲਾਂ ਰੱਬ ਦਾ ਭਾਣਾ ਮਨਕੇ ਬਰਦਾਸਿ਼ਤ ਕਰਨੀਆਂ ਹਨ ਅਤੇ ਭਗਤੀ ਕਰਨੀ ਹੈ, ਅਰਦਾਸਾਂ ਕਰਨੀਆਂ ਹਾਨ ਕਿ ਪਿਛਲੇ ਜਨਮਾਂ ਦੀਆਂ ਗਲਤੀਆਂ ਮਾਫ ਕੀਤੀਆਂ ਜਾਣ ਅਤੇ ਅਗਲਾ ਜੀਵਨ ਸੁਧਾਰਿਆ ਜਾ ਸਕੇ। ਅਤੇ ਇਹ ਧਾਰਮਿਕ ਵਿੱਸ਼ਵਾਸਾਂ ਸਦਕਾ ਇਸ ਮੁਲਕ ਵਿੱਚ ਕਦੀ ਵੀ ਕੋਈ ਕ੍ਰਾਂਤੀ ਨਹੀਂ ਆਈ ਅਤੇ ਨਾ ਹੀ ਆਉਣ ਦੀ ਕੋਈ ਸੰਭਾਵਨਾ ਹੀ ਹੈ। ਅਸੀਂ ਇਹ ਗੁਰਬਤ ਰਬ ਦਾ ਭਾਣਾ ਮਨਕੇ ਅਤੇ ਆਪਣੀ ਕਿਸਮਤ ਹੀ ਐਸੀ ਮਨਕੇ ਇਹ ਗੁਰਬਤ ਬਰਦਾਸਿ਼ਤ ਕਰਦੇ ਆ ਰਹੇ ਹਾਂ।

ਅਸੀਂ ਲੋਕਾਂ ਨੇ ਆਜ਼ਾਦੀ ਵੀ ਦੇਖ ਲਈ ਹੈ ਅਤੇ ਅਸਾਂ ਪਰਜਾਤੰਤਰ ਵੀ ਦੇਖ ਲਿਆ ਹੈ। ਪਰ ਹਾਲਾਂ ਤਕ ਉਹੀ ਪੁਰਾਣੀਆਂ ਨੀਤੀਆਂ ਚਲਦੀਆਂ ਆ ਰਹੀਆਂ ਹਨ ਅਤੇ ਅਗਰ ਪਿਛਲੇ ਸਤ ਦਹਾਕਿਆਂ ਵਿੱਚ ਕੋਈ ਤਬਦੀਲੀ ਨਹੀਂ ਲਿਆਂਦੀ ਜਾ ਸਕੀ ਤਾਂ ਜਲਦੀ ਜਲਦੀ ਕੋਈ ਤਬਦੀਲੀ ਆ ਜਾਣ ਦੀਆਂ ਕੋਈ ਸੰ਼ਭਾਵਨਾਵਾਂ ਦਿਖਾਈ ਨਹੀਂ ਦੇ ਰਹੀਆਂ।

ਇਸ ਮੁਲਕ ਵਿੱਚ ਅੰਗਰੇਜ਼ ਸਾਮਰਾਜੀਆਂ ਦੇ ਵਕਤਾਂ ਤੋਂ ਹੀ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਗਈਆਂ ਸਨ ਅਤੇ ਅਸਾਂ ਦੇਖਿਆ ਸੀ ਲਿਖਤੀ ਕਾਨੂੰਨ ਬਣਾ ਦਿਤੇ ਗਏ ਸਨ, ਮਾਨਯੋਗ ਅਦਾਲਤਾ ਆ ਗਈਆਂ ਸਨ, ਪੁਲਿਸ ਕਾਇਮ ਕਰ ਦਿਤੀ ਗਈ ਸੀ, ਮਿਲਟਰੀ ਖੜੀ ਕਰ ਦਿਤੀ ਗਈ ਸੀ, ਸਕੂਲ, ਕਾਲਿਜ, ਸਿਖਲਾਈ ਕੇਂਦਰ, ਯੂਨੀਵਰਸਟੀਆਂ, ਟੈਕਨੀਕਲ ਯੂਨੀਵਰਸਟੀਆਂ , ਖੋਜ ਕੇਂਦਰ, ਹਸਪਤਾਲ ਆਦਿ ਸਥਾਪਿਤ ਕਰ ਦਿਤੇ ਗਏ ਸਨ ਅਤੇ ਇਸ ਤਰ੍ਹਾਂ ਹਰ ਨਾਗਰਿਕ ਵਲ ਧਿਆਨ ਦਿਤਾ ਜਾਣ ਲਗ ਪਿਆ ਸੀ ਅਤੇ ਅਸਾਂ ਜਦ ਰਾਜ ਸੰਭਾਲਿਆਂ ਸੀ ਤਾਂ ਇਹ ਸਥਾਪਿਤ ਪ੍ਰਸ਼ਾਸਨ, ਖਜ਼ਾਨਾ, ਅਦਾਲਤਾਂ, ਪੁਲਿਸ, ਮਿਲਟਰੀ ਉਵੇਂ ਹੀ ਚਲਦੀ ਆ ਰਹੀ ਹੈ ਜਿਵੇਂ ਦੀ ਅੰਗਰੇਜ਼ ਚਲਦੀ ਛਡ ਗਏ ਸਨ। ਇੀ ਵੀ ਅਸਾਂ ਦੇਖ ਲਿਆ ਹੈ ਕਿ ਅੰਗਰੇਜ਼ਾਂ ਦੇ ਵ4ਕਤਾਂ ਵਿੱਚ ਹੀ ਇਹ ਕੰਪਨੀਆਂ, ਇਹ ਉਦਯੋਗ ਅਤੇ ਇਹ ਵਡੇ ਵਿਉਪਾਰਿਕ ਅਦਾਰੇ ਹੋਂਦ ਵਿੱਚ ਆ ਗਏ ਸਨ ਅਤੇ ਅਜ ਅਸੀਂ ਦੇਖ ਰਹੇ ਹਾਂ ਕਿ ਅਸੀਂ ਆਪਣੇ ਲੋਕਾਂ ਲਈ ਅਨਾਜ ਪੈਦਾ ਕਰ ਲਿਤਾ ਹੈ। ਮਨੁਖ ਦੀ ਵਰਤੋਂ ਦੀ ਹਰ ਸ਼ੈਅ ਅਸਾਂ ਬਣਾ ਲਿਤੀ ਹੈ। ਅਜ ਸਾਡੇ ਬਾਜ਼ਾਰਾਂ ਵਿੱਚ ਆਦਮੀ ਦੀ ਵਰਤੋਂ ਦੀ ਹਰ ਸ਼ੈਅ ਆ ਗਈ ਹੈ ਅਤੇ ਗ੍ਰਾਹਕਾਂ ਨੂੰ ਵਾਜਾ ਪਈ ਮਾਰਦੀ ਹੈ। ਖਾਣਪੀਣ, ਹੰਡਾਉਣ, ਆਵਾਜਾਈ ਦਾ ਹਰ ਸਾਧਨ ਸਾਡੇ ਪਾਸ ਮੌਜੂਦ ਹੋ ਗਿਆ ਹੈ। ਅਜ ਮਕਾਨ ਬਨਾਉਣ ਲਈ ਵੀ ਸਾਡੇ ਪਾਸ ਹਰ ਤਰ੍ਹਾਂ ਦਾ ਸਾਮਾਨ ਆ ਗਿਆ ਹੈ ਅਤੇ ਘਰ ਵਿੱਚ ਅਜ ਦਾ ਅਧੁਨਿਕ ਜਿਹਾ ਜੀਵਨ ਜਿਉਣ ਲਈ ਹਰ ਤਰ੍ਹਾਂ ਦਾ ਸਾਮਾਨ ਅਸਾਂ ਬਣਾ ਲਿਤਾ ਹੈ। ਅਗਰ ਹਰ ਆਦਮੀ ਖਰੀਦ ਨਹੀਂ ਸਕਦਾ ਅਤੇ ਵਰਤ ਨਹੀਂ ਸਕਦਾ ਇਹ ਵਖਰਾ ਮਸਲਾ ਹੈ ਅਤੇ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਇਸਦਾ ਮੂਲ ਕਾਰਣ ਇਹ ਹੈ ਕਿ ਸਾਡੇ ਮੁਲਕ ਦੇ ਬਹੁਤੇ ਲੋਕਾਂ ਦੀ ਆਮਦਨ ਨਹੀਂ ਵਧਾਈ ਜਾ ਸਕੀ ਅਤੇ ਇਸ ਕਰਕੇ ਇਹ ਲੋਕੀਂ ਗਰੀਬ ਅਖਵਾਈ ਜਾਂਦੇ ਹਨ, ਇੰਨ੍ਹਾਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ ਅਤੇ ਇਹ ਅਗੇ ਨਾਲੋਂ ਜ਼ਿਆਦ ਗੁਰਬਤ ਵਿੱਚ ਫਸਦੇ ਜਾ ਰਹੇ ਹਨ। ਜਦ ਮਾਲ ਹਰ ਤਰ੍ਹਾਂ ਦਾ ਸਾਹਮਣੇ ਆ ਜਾਵੇ ਪਰ ਅਸੀਂ ਵਰਤ ਨਾ ਸਕੀਏ ਤਾਂ ਅਸੀਂ ਜ਼ਿਆਦਾ ਗੁਰਬਤ ਮਹਿਸੂਸ ਕਰਨ ਲਗ ਪੈਂਦੇ ਹਾਂ।

ਸਾਡੇ ਮੁਲਕ ਵਿੱਚ ਰਾਜਸੀ ਲੋਕਾਂ ਦਾ ਰਾਜ ਆ ਗਿਆ ਹੈ। ਇਹ ਰਾਜਸੀ ਲੋਕਾਂ ਨੇ ਰਾਜਸੀ ਪਾਰਟੀਆਂ ਬਣਾ ਰਖੀਆਂ ਹਨ ਅਤੇ ਹਰ ਪਾਰਟੀ ਨੇ ਕਿਸੇ ਖਾਨਦਾਨ ਜਾਂ ਕਿਸੇ ਵਿਅਕਤੀਵਿਸ਼ੇਸ਼ ਰਾਹੀ ਇਹ ਪਾਰਟੀਆਂ ਚਲਾ ਰਖੀਆਂ ਹਨ। ਹਰ ਪੰਜਾਂ ਸਾਲਾਂ ਬਾਅਦ ਵੋਟਾਂ ਪੈਂਦੀਆਂ ਹਨ ਅਤੇ ਹਰ ਪਾਰਟੀ ਅਤੇ ਹਰ ਵਿਅਕਤੀਵਿਸ਼ੇਸ਼ ਨੇ ਇਹ ਸੋਚਣਾ ਹੁੰਦਾ ਹੈ ਕਿ ਲੋਕਾਂ ਦੀਆਂ ਵੋਟਾ ਲੈਣੀਆਂ ਕਿਵੇਂ ਹਨ। ਇਸ ਲਈ ਕੋਈ ਇਕ ਅਧਾ ਨੁਕਤਾ ਕਢ ਲਿਤਾ ਜਾਂਦਾ ਹੈ ਅਤੇ ਲੋਕਾਂ ਨਾਲ ਵਾਅਦਾ ਕਰ ਲਿਤਾ ਜਾਂਦਾ ਹੈ ਕਿ ਅਸੀਂ ਅਨਪੜ੍ਹਤਾ ਖਤਮ ਕਰ ਦੇਵਾਂਗੇ। ਅਸੀਂ ਬੇਰੁਜ਼ਗਾਰੀ ਖਤਮ ਕਰ ਦੇਵਾਂਗੇ। ਅਸੀਂ ਗੁਰਬਤ ਖਤਮ ਕਰ ਦੇਵਾਂਗੇ। ਅਸੀਂ ਭ੍ਹਿਸ਼ਟਾਚਾਰ ਖਤਮ ਕਰ ਦੇਵਾਂਗੇ। ਅਸੀਂ ਹਰ ਕਿਸੇ ਦੀ ਬਿਮਾਰੀ ਦਾ ਇਲਾਜ ਮੁਫਤ ਕਰ ਦੇਵਾਂਗੇ। ਅਸੀਂ ਗਰੀਬ ਬਚਿਅਂਾਂ ਨੂੰ ਮੁਫਤ ਵਿਦਿਆ ਦੇਵਾਂਗੇ। ਅਸੀਂ ਗਰੀਬ ਬਚਿਆਂ ਨੂੰ ਵਜ਼ੀਫੇ ਦਿਆਂਗੇ। ਅਸੀਂ ਗਰੀਬ ਬਚਿਆ ਨੂੰ ਕਿਤਾਬਾਂ, ਲਿਖਣ ਸਮਗਰੀ ਵੀ ਮੁਫਦਤ ਦਿਆਂਗੇ। ਅਸੀਂ ਦੁਪਹਿਰ ਦਾ ਭੋਜਨ ਵੀ ਸਕੂਲਾ ਵਿੱਚ ਦੇ ਰਹੇ ਹਾਂ। ਅਸੀਂ ਸਬਸਿਡੀਆਂ ਵੀ ਦੇ ਰਹੇ ਹਾਂ। ਅਸੀਂ ਗਰੀਬਾਂ ਦੀਆਂ ਪੈਨਟਸ਼ਨਾ ਵੀ ਲਗਾ ਦਿਤੀਆਂ ਹਨ। ਅਸੀਂ ਗਰੀਬਾ ਦੇ ਕਰਜ਼ੇ ਵੀ ਮਾਫ ਕਰਦੇ ਆ ਰਹੇ ਹਾਂ। ਅਸੀਂ ਗਰੀਬਾਂ ਨੂੰ ਮਕਾਨ ਵੀ ਬਣਾ ਕੇ ਦੇ ਰਹੇ ਹਾਂ ਅਤੇ ਗਰੀਬਾਂ ਦੀਆਂ ਬਿਮਾਰੀਆਂ ਦਾ ਇਲਾਜ ਵੀ ਮੁਫਤ ਕਰ ਰਹੇ ਹਾਂ। ਅਸੀਂ ਘਟੋਘਟ ਮਜ਼ਦੂਰੀਆਂ ਵੀ ਨਿਸਚਿਤ ਕਰ ਰਹੇ ਹਾਂ, ਪਰ ਇਤਨਾ ਕੁਝ ਕਰਨ ਦੇ ਬਾਵਜੂਦ ਸਾਡੇ ਮੁਲਕ ਵਿੱਚ ਗੁਰਬਤ ਵੀ ਕਾਇਮ ਹੈ ਅਤੇ ਇਹ ਵੀ ਅਸੀਂ ਆਖ ਰਹੇ ਹਾਂ ਕਿ ਗਰੀਬਾਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ।

ਮੁਲਕ ਤਰਕੀ ਕਰਦਾ ਜਾ ਰਿਹਾ ਹੈ। ਅਜ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰਾਂ ਵਿੱਚ ਜਿਤਨੀਆਂ ਵੀ ਤਰਕੀਆਂ ਹੋਈਆਂ ਹਨ ਉਹ ਸਾਡੇ ਲਈ ਵੀ ਪ੍ਰਾਪਤ ਹਨ ਅਤੇ ਅਸੀਂ ਵੀ ਵਰਤ ਰਹੇ ਹਾਂ ਅਤੇ ਅਜ ਦੁਨੀਆਂ ਦੇ ਬਾਜ਼ਾਰਾ ਵਿੱਚ ਸਾਡਾ ਮਾਲ ਵਿਕ ਰਿਹਾ ਹੈ ਅਤੇ ਸਲਾਹਿਆ ਜਾ ਰਿਹਾ ਹੈ। ਸਾਡੀ ਆਬਾਦੀ ਵਧਦੀ ਜਾ ਰਹੀ ਹੈ ਅਤੇ ਅਜ ਅਸੀਂ ਕੁਦਰਤ ਦੇ ਸਾਰੇ ਵਸੀਲਿਆਂ ਦੀ ਰਜਕੇ ਵਰਤੋਂ ਵੀ ਕਰ ਰਹੇ ਹਾਂ ਅਤੇ ਇਸਦੇ ਬਾਵਜੂਦ ਸਾਡੇ ਮੁਲਕ ਦੀ ਗੁਰਬਤ ਉਤੇ ਕਾਬੂ ਨਹੀਂ ਪਾਇਆ ਜਾ ਰਿਹਾ।

ਇਹ ਗੱਲ ਸਾਨੂੰ ਪ੍ਰਵਾਨ ਕਰ ਲੈਣੀ ਚਾਹੀਦੀ ਹੈ ਕਿ ਇਸ ਮੁਲਕ ਵਿੱਚ ਕਦੀ ਵੀ ਕਿਸੇ ਸਰਕਾਰ ਨੇ ਗੁਰਬਤ ਦੂਰ ਕਰਨ ਦਾ ਉਪਰਾਲਾ ਹੀ ਨਹੀਂ ਕੀਤਾ। ਅਤੇ ਅਗਰ ਵਕਤ ਦੀਆਂ ਸਰਕਾਰਾਂ ਇਸ ਪਾਸੇ ਧਿਆਨ ਦਿੰਦੀਆਂ ਅਤੇ ਕਦੀ ਇਰਾਦਾ ਹੀ ਬਣਾ ਲੈਂਦੀਆਂ ਤਾਂ ਇਸ ਮੁਲਕ ਦੀ ਗੁਰਬਤ ਦੂਰ ਕੀਤੀ ਜਾ ਸਕਦੀ ਸੀ। ਸਾਡੇ ਮੁਲਕ ਵਿੱਚ ਮਨੁਖੀ ਵਰਤੋਂ ਦੀਆਂ ਚੀਜ਼ਾਂ ਦੀ ਕਦੀ ਵੀ ਕਮੀ ਨਹੀਂ ਸੀ। ਜਿਤਨੀ ਕੁ ਆਬਾਦੀ ਸੀ ਅਤੇ ਜਿਤਨੀਆਂ ਕੁ ਸਾਡੀਆਂ ਜ਼ਰੂਰਤਾਂ ਸਨ ਉਤਨਾ ਕੁਝ ਇਸ ਮੁਲਕ ਵਿੱਚ ਪ੍ਰਾਪਤ ਰਿਹਾ ਸੀ। ਪਰ ਲਗਦਾ ਹੈ ਅਮੀਰਾਂ ਅਤੇ ਸ਼ਕਤੀਸ਼ਾਲੀ ਲੋਕਾਂ ਨੇ ਜਾਣ ਬੁਝਕੇ ਇਹ ਗਰੀਬਾਂ ਦੀ ਨਫਰੀ ਬਣਾਕੇ ਰਖੀ ਹੋਈ ਸੀ ਤਾਂਕਿ ਸਸਤੇ ਕਾਮੇਂ ਅਰਥਾਤ ਸੇਵਾਦਾਰ ਮਿਲਦੇ ਰਹਿਣ। ਇਸ ਮੁਲਕ ਵਿੱਚ ਅਮੀਰਾਂ ਅਤੇ ਸ਼ਕਤੀਸ਼ਾਲੀ ਲੋਕਾਂ ਦੀ ਸਾਰੀ ਦੀ ਸਾਰੀ ਸੇਵਾ ਗਰੀਬ ਆਦਮੀ ਹੀ ਕਰਦੇ ਸਨ। ਗੰਦ ਵੀ ਚੁਕਦੇ ਸਨ, ਚਮੜਾ ਵੀ ਤਿਆਰ ਕਰਦੇ ਸਨ, ਜੁਤੀਆਂ ਵੀ ਬਣਾਉਂਦੇ ਸਨ, ਜਦ ਅਮੀਰ ਸੋਂਦੇ ਸਨ ਤਾਂ ਇਹ ਗਰੀਬ ਆਦਮੀ ਉਤੇ ਸਾਰੀ ਸਾਰੀ ਰਾਤ ਪਖਾ ਝੋਲੀ ਜਾਂਦੇ ਸਨ ਅਤੇ ਬਾਹਰ ਪਹਿਰਾ ਦਿੰਦੇ ਸਨ। ਅਮੀਰਰਾਂ ਦੀ ਜੂਠ ਵੀ ਇਹ ਗਰੀਬ ਆਦਮੀ ਖਾਇਆ ਕਰਦੇ ਸਨ ਅਤੇ ਉਨ੍ਹਾਂ ਦੇ ਉਤਰਣ ਵੀ ਗਰੀਬ ਪਹਨਿਆ ਕਰਦੇ ਸਨ।

ਅਸੀਂ ਕੋਈ ਸਤ ਦਹਾਕੇ ਪਹਿਲਾਂ ਆਪਣੇ ਸੰਵਿਧਾਨ ਵਿੱਚ ਬਰਾਬਰਤਾ ਦਾ ਐਲਾਨ ਕੀਤਾ ਸੀ ਅਤੇ ਇਹ ਵੀ ਐਲਾਨ ਕਰ ਦਿਤਾ ਸੀ ਕਿ ਲੋਕਾਂ ਦੀ ਵਾਜਬ ਉਜਰਤ ਰਖੀ ਜਾਵੇਗੀ, ਪਰ ਅਜ ਤਕ ਇਹ ਵਾਜਬ ਉਜਰਤ ਦਾ ਸਿਧਾਂਤ ਲਾਗੂ ਨਹੀਂ ਕੀਤਾ ਜਾ ਸਕਿਆ ਅਤੇ ਅਜ ਤਕ ਅਸੀਂ ਇਹ ਵੀ ਨਿਸਚਿਤ ਨਹੀਂ ਕੀਤਾ ਕਿ ਇਕ ਆਦਮੀ ਦੀ ਕਿਤਨੀ ਕੁ ਕਮਾਈ ਹੋਣੀ ਚਾਹੀਦੀ ਹੈ ਜਿਸ ਨਾਲ ਉਹ ਵਾਜਬ ਜਿਹਾ ਘਰ ਚਲਾ ਸਕੇ ਅਤੇ ਆਪਣੇ ਬਚਿਆਂ ਨੂੰ ਵਾਜਬ ਜਿਹਾ ਜੀਵਨ ਦੇ ਸਕੇ। ਸਰਕਰਾ ਆਪ ਵੀ ਬਹੁਤ ਸਾਰੇ ਲੋਕਾਂ ਪਾਸੋਂ ਕੰਮ ਉਤਨਾ ਹੀ ਲੈਂਦੀਆਂ ਹਨ, ਪਰ ਉਜਰਤਾਂ ਘਟ ਦੇ ਰਹੀਆਂ ਹਨ। ਇਕ ਹੀ ਮੁਲਕ ਵਿੱਚ ਹਾਲਾਂ ਤਕ ਇਕ ਹੀ ਕੰਮ ਅਤੇ ਇਕ ਹੀ ਪਧਰ ਦੀਆਂ ਉਜਰਤਾਂ ਵਾਲਾ ਸਿਧਾਂਤ ਲਾਗੂ ਨਹੀਂ ਕੀਤਾ ਜਾ ਸਕਿਆ ਅਤੇ ਇਸ ਲਈ ਹਾਲਾਂ ਤਕ ਅਸੀਂ ਲੋਕਾਂ ਦੀਆਂ ਪਹਿਲੀਆਂ ਤਿੰਨ ਜ਼ਰੂਰਤਾਂ, ਰੋਟੀ ਕਪੜਾ ਅਤੇ ਮਕਾਨ ਵਾਲੀਆਂ ਲੋੜਾਂ ਹੀ ਪੂਰੀਆਂ ਨਹੀਂ ਕਰ ਸਕੇ ਅਤੇ ਇਹ ਬਾਕੀ ਦੀਆਂ ਜ਼ਰੂਰਤਾ ਜਿਹੜੀਆਂ ਅਜ ਤਰਕੀ ਕੀਤੇ ਦੇਸ਼ ਵਿੱਚ ਬਣ ਆਈਆਂ ਹਨ, ਇਸ ਪਾਸੇ ਤਾਂ ਸਾਡਾ ਧਿਆਨ ਹੀ ਨਹੀਂ ਗਿਆ ਲਗਦਾ। ਅਜ ਬਿਜਲੀ ਆ ਗਈ ਹੈ। ਅਜ ਕਪੜਾ ਵੀ ਵਾਧੂ ਹੈ, ਅਜ ਇਲਾਜ ਵੀ ਚਾਹੀਦਾ ਹੈ, ਅਜ , ਅਜ ਵਿਦਿਆ ਅਤੇ ਸਿਖਲਾਈ ਦੇ ਸਾਧਨ ਵੀ ਆ ਗਏ ਹਨ, ਅਜ ਝੁਗੀਆਂ ਝੋਂਪੜੀਆਂ ਵੀ ਨਹੀਂ ਚਾਹੀਦੀਆਂ ਕਿਉਂਕਿ ਇਹ ਮੁਲਕ ਦੀ ਦਿਖ ਹੀ ਵਿਗਾੜ ਰਹੀਆਂ ਹਨ।

ਅਸੀਂ ਸਮਝ ਵੀ ਗਏ ਹਾਂ ਕਿ ਅਜ ਮੁਲਕ ਅੰਦਰ ਸਾਰਾ ਕੁਝ ਆ ਗਿਆ ਹੈ ਅਤੇ ਮਨੁਖੀ ਵਰਤੋਂ ਲਈ ਵਿਕਾੳੂ ਵੀ ਹੈ, ਪਰ ਮੁਲਕ ਦੇ ਬਹੁਤੇ ਲੋਕਾਂ ਪਾਸ ਨਕਦੀ ਪੈਸਾ ਹੀ ਨਹੀਂ ਪੁਜ ਰਿਹਾ ਅਤੇ ਨਾਂ ਹੀ ਕੋਈ ਕਾਰਗਰ ਯਤਨ ਹੀ ਕੀਤਾ ਜਾ ਰਿਹਾ ਹੈ। ਹਰ ਕਿਸੇ ਨੂੰ ਰੁਜ਼ਗਾਰ ਦਿਤਾ ਜਾਵੇ ਅਤੇ ਅਗਰ ਵਾਜਬ ਤਨਖਾਹ ਦੇ ਦਿਤੀ ਜਾਵੇ, ਬੁਢਾਪੇ ਲਈ ਪੈਨਸ਼ਨ ਨਿਸਚਿਤ ਕਰ ਦਿਤੀ ਜਾਵੇ, ਕੋਈ ਵਿਹਲੜ ਨਾ ਰਵੇ, ਇਹ ਮੰਗਤਿਆ, ਸਾਧਾਂ, ਸੰਤਾਂ ਦੀ ਸਾਡੇ ਮੁਲਕ ਵਿੱਚ ਜ਼ਰੂਰਤ ਨਹੀਂ ਹੈ। ਰਬ ਦੀਆਂ ਗਲਾਂ ਬਹੁਤ ਕੀਤੀਆਂ ਜਾ ਚੁਕੀਆਂ ਹਨ ਅਤੇ ਰਬ ਨਾਲ ਹਰ ਆਦਮੀ ਇਕਲਾ ਗਲਾ ਕਰ ਸਕਦਾ ਹੈ। ਇਸ ਲਈ ਕੋਈ ਬਹੁਤਾ ਗਿਆਨ ਦੀ ਜ਼ਰੂਰਤ ਨਹੀਂ ਹੈ। ਇਸ ਮੁਲਕ ਨੇ ਜਿਹੜੀ ਤਰਕੀ ਕੀਤੀ ਹੈ ਉਸੇ ਨੂੰ ਅਸਾਂ ਸੇਧ ਦੇਣੀ ਹੈ ਅਤੇ ਸਾਰੇ ਯੋਗ ਆਦਮੀਆਂ ਨੂੰ ਰੁਜ਼ਗਾਰ ਦਿਤਾ ਜਾ ਸਕਦਾ ਹੈ ਅਤੇ ਉਜਰਤਾਂ ਵੀ ਵਧਾਈਆਂ ਜਾ ਸਕਦੀਆਂ ਹਨ। ਅਗਰ ਲੋਕਾਂ ਦੇ ਘਰਾਂ ਵਿੱਚ ਹੋਰ ਪੈਸਾ ਆ ਜਾਵੇਗਾ ਤਾਂ ਉਹ ਪੈਸਾ ਖਰਚਣਗੇ ਅਤੇ ਇਸ ਨਾਲ ਅਸੀਂ ਆਪਣਾ ਉਦਯੋਗ ਵੀ ਹੋਰ ਤਰਕੀ ਦੀਆਂ ਰਾਹਾਂ ਉਤੇ ਚਲਾ ਸਕਦੇ ਹਾਂ। ਸਾਡੇ ਮੁਲਕ ਦੀ ਦਿਖ ਬਣ ਸਕਦੀ ਹੈ ਕਿਉਂਕਿ ਹਰ ਆਦਮੀ ਅਜ ਦੇ ਸਮਿਆ ਵਿੱਚ ਵਧੀਆਂ ਅਤੇ ਬਿਹਤਰ ਜੀਵਨ ਜਿਉਣਾ ਚਾਹ ਰਿਹਾ ਹੈ। ਸਿਰਫ ਪੈਸਿਆ ਦੀ ਕਮੀ ਹੈ ਅਤੇ ਅਸੀਂ ਹੈਰਾਨ ਹਾਂ ਕਿ ਇਸ ਮੁਲਕ ਵਿੱਚ ਅਰਥਸ਼ਾਸਤਰੀਆਂ ਦੀ ਵੀ ਕਮੀ ਨਹਾੀਂ ਹੈ, ਪਰ ਫਿਰ ਵੀ ਅਸੀਂ ਸਤ ਦਹਾਕਿਆਂ ਵਿੱਚ ਮੁਲਕ ਦੇ ਅਰਥਚਾਰੇ ਨੂੰ ਕੋਈ ਨਵੀਂ ਸੇਧ ਨਹੀਂ ਦੇ ਪਾ ਰਹੇ। ਮੁਲਕ ਵਿੱਚ ਗਰੀਬਾਂ ਹੋਣਾ ਅਤੇ ਗਰੀਬਾਂ ਦੀ ਗਿਣਤੀ ਵਧਣਾ ਲਾਅਨਤਾਂ ਵਾਲੀਆਂ ਗਲਾਂ ਹਨ ਅਤੇ ਇਧਰ ਧਿਆਨ ਦੇਣਾ ਬਣਦਾ ਹੈ। ਸਾਡੀਆਂ ਸਰਕਾਰਾਂ ਸ਼ਕਤੀਸ਼ਾਲੀ ਹਨ ਅਤੇ ਪਿਛਲੇ ਸਤ ਦਹਾਕਿਆਂ ਵਿੱਚ ਜੋ ਵੀ ਚੰਗਾ ਮੰਦਾ ਫਰਮਾਨ ਜਾਰੀ ਕਰਦੀਆਂ ਰਹੀਆਂ ਹਨ ਲੋਕਾਂ ਨੇ ਬਬਦਾਸਿ਼ਤ ਕੀਤਾ ਹੈ ਅਤੇ ਕਦੀ ਇਤਰਾਜ਼ ਨਹੀਂ ਕੀਤਾ। ਰੁਜ਼ਗਾਰ ਵਧਾਉ ਅਤੇ ਉਜਰਤਾਂ ਵਧਾਉਣ ਜਾਂ ਵਾਜਬ ਕਰਨ ਦਾ ਫਰਮਾਨ ਜਾਰੀ ਕਿਉਂ ਨਹੀਂ ਕੀਤਾ ਜਾ ਰਿਹਾ, ਇਹ ਪ੍ਰਸ਼ਨ ਕਰਕੇ ਅਸੀਂ ਚੁਪ ਹਾਂ।

101-ਸੀ ਵਿਕਾਸ ਕਲੋਨੀ, ਪਟਿਆਲਾ-ਪੰਜਾਬ-ਭਾਰਤ-147001

Leave a Reply

Your email address will not be published. Required fields are marked *

%d bloggers like this: