ਮੁਨੱਕੇ ਦੇ ਇਹ ਫਾਇਦੇ

ss1

ਮੁਨੱਕੇ ਦੇ ਇਹ ਫਾਇਦੇ

ਆਯੂਰਵੈਦ ਵਿੱਚ ਮੁਨੱਕੇ ਨੂੰ ਸਰਦੀ-ਜੁਕਾਮ, ਖੰਘ ਤੇ ਬਲਗ਼ਮ ਦੂਰ ਕਰਨ ਦੀ ਸਭ ਤੋਂ ਚੰਗੀ ਦਵਾਈ ਮੰਨਿਆ ਜਾਂਦਾ ਹੈ। ਮੁਨੱਕੇ ਵਿੱਚ ਮੌਜੂਦ ਆਇਰਨ, ਕੈਲਸ਼ੀਅਮ ਜਿਵੇਂ ਨਿਊਟ੍ਰੀਐਂਟਸ ਕਈ ਬੀਮਾਰੀਆਂ ਦੇ ਇਲਾਜ ਵਿੱਚ ਮਦਦ ਕਰਦੇ ਹਨ। ਮੁਨੱਕੇ ਨੂੰ ਦੁੱਧ ਜਾਂ ਪਾਣੀ ਵਿੱਚ ਭਿਓ ਕੇ ਜਿਵੇਂ ਚਾਹੇ ਲੈ ਸਕਦੇ ਹੋ। ਇੱਕ ਦਿਨ ਵਿੱਚ ਕਿੰਨੇ ਮੁਨੱਕੇ ਖਾਣ ਨਾਲ ਫਾਇਦਾ ਹੋਵੇਗਾ? ਐਵਰੇਜ਼ ਵਿਅਕਤੀ ਨੂੰ ਇੱਕ ਦਿਨ ਵਿੱਚ 5 ਮੁਨੱਕੇ ਖਾਣੇ ਚਾਹੀਦੇ ਹਨ।
ਇਸ ਦੀ ਮਾਤਰਾ ਵਿਅਕਤੀ ਦੀ ਉਮਰ, ਭਾਰ ਜਾਂ ਰੋਗ ਦੇ ਆਧਾਰ ਉੱਤੇ ਘੱਟ ਜਾਂ ਜ਼ਿਆਦਾ ਹੋ ਸਕਦੀ ਹੈ। ਜੇਕਰ ਇਸ ਨੂੰ ਪਾਣੀ ਜਾਂ ਦੁੱਧ ਵਿੱਚ ਭਿਓਂ ਕੇ ਖਾ ਰਹੇ ਹੋ ਤਾਂ ਪਹਿਲਾਂ ਭਿੱਜੇ ਹੋਏ ਮੁਨੱਕੇ ਖਾ ਲਵੋ ਤੇ ਫਿਰ ਪਾਣੀ ਪੀਓ। ਇਸ ਨਾਲ ਬਾਡੀ ਨੂੰ ਸਮਰੱਥ ਫਾਇਦੇ ਹੁੰਦੇ ਹਨ।
1. ਇਸ ‘ਚ ਪੋਟਾਸ਼ੀਅਮ ਹੁੰਦਾ ਹੈ, ਇਹ ਹਾਰਟ ਦੀ ਬਿਮਾਰੀਆਂ ਤੋਂ ਬਚਾਉਂਦਾ ਹੈ।
2 . ਇਸ ‘ਚ ਕੈਲਸ਼ੀਅਮ ਹੁੰਦਾ ਹੈ, ਇਸ ਨਾਲ ਹੱਡੀਆਂ ਮਜ਼ਬੂਤ ਹੁੰਦੀਆ ਹਨ।
3 . ਇਸ ਨੂੰ ਖਾਣ ਨਾਲ ਸਰੀਰ ਦੇ ਟੌਕਿਸਨਸ ਦੂਰ ਹੁੰਦੇ ਹਨ, ਇਹ ਲੀਵਰ ਤੇ ਕਿਡਨੀ ਸਮੱਸਿਆ ਤੋਂ ਬਚਾਉਂਦਾ ਹੈ।
4 . ਮੁਨੱਕੇ ਨਾਲ ਬਲੱਡ ਸਰਕੁਲੇਸ਼ਨ ਇੰਪਰੂਵ ਹੁੰਦਾ ਹੈ, ਇਸ ਨਾਲ ਰੰਗ ਗੋਰਾ ਹੁੰਦਾ ਹੈ, ਵਾਲ ਹੈਲਦੀ ਰਹਿੰਦੇ ਹਨ।
5. ਮੁਨੱਕੇ ‘ਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ, ਇਸ ਨਾਲ- ਖਾਂਸੀ ਤੋਂ ਰਾਹਤ ਮਿਲਦੀ ਹੈ।
ਗੁੜ ਵਿਚ ਕੁਦਰਤੀ ਤੱਤ ਹੋਣ ਕਾਰਨ ਇਹ ਪਾਚਨ ਸੰਬੰਧੀ ਸਮੱਸਿਆਵਾਂ ਤੋਂ ਰਾਹਤ ਦਵਾਉਂਦਾ ਹੈ ਜੇ ਤੁਸੀਂ ਵੀ ਰੋਜ਼ਾਨਾ ਪਾਣੀ ਜਾਂ ਦੁੱਧ ਵਿਚ ਗੁੜ ਮਿਲਾ ਕੇ ਪੀਓ ਤਾਂ ਤੁਹਾਡੇ ਸਰੀਰ ਵਿਚੋਂ ਸਾਰੇ ਜ਼ਹਿਰੀਲੇ ਪਦਾਰਥ ਆਸਾਨੀ ਨਾਲ ਨਿਕਲ ਜਾਂਦੇ ਹਨ।

Share Button

Leave a Reply

Your email address will not be published. Required fields are marked *