Sun. Sep 15th, 2019

ਮੁਗਲ ਹਕੂਮਤ ਦੇ ਤਸ਼ਦੱਦ ਪਿਛੋਂ ਸਦੀਆਂ ਤੋਂ ਵਿਸਰ ਚੁੱਕੇ ਸ਼ਹੀਦ ਬਾਬਾ ਨੌਧ ਸਿੰਘ ਦੇ ਵਾਰਿਸ ਹੋਏ ਇਕ-ਜੁੱਟ

ਮੁਗਲ ਹਕੂਮਤ ਦੇ ਤਸ਼ਦੱਦ ਪਿਛੋਂ ਸਦੀਆਂ ਤੋਂ ਵਿਸਰ ਚੁੱਕੇ ਸ਼ਹੀਦ ਬਾਬਾ ਨੌਧ ਸਿੰਘ ਦੇ ਵਾਰਿਸ ਹੋਏ ਇਕ-ਜੁੱਟ
‘ਹਰਪ੍ਰਤਾਪ ਸਿੰਘ ਦੀ ਯੂ.ਕੇ ਤੋਂ ਦੁਹਾੜ’

ਬੇਸ਼ੱਕ ਪਿਛਲੇ ਕੁਝ ਮਹੀਨਿਆਂ ਤੋ ਪੰਚਾਇਤੀ ਚੋਣਾਂ ਨੂੰ ਲੈ ਕੇ ਭੰਬਲ-ਭੂਸਾ ਬਣਿਆ ਰਿਹਾ, ਪਰ ਇਸੇ ਹੀ ਸੰਦੱਰਭ ਵਿੱਚ ਸਤੰਬਰ ਦੇ ਮਹੀਨੇ ਜਦ ਪਹਿਲੀ ਪ੍ਰਿਥਮੀਂ ਚੋਣਾਂ ਦਾ ਐਲਾਨ ਹੋਇਆ ਤਦ ਅਮਰ ਸ਼ਹੀਦ ਬਾਬਾ ਨੌਧ ਸਿੰਘ ਜੀ ਦੀ ਅੰਸ਼-ਬੰਸ਼ 9ਵੀਂ ਪੀੜ੍ਹੀ ਦੇ ਸਮੂਹ ਵਾਰਸਾਂ ਵਲੋਂ ਜਥੇ: ਨਿਰਮਲ ਨੂੰ ਸੇਹਲੀ ਟੋਪੀ ਸੌਪਦੇ ਹੋਏ ਵਿਰਸਾ ਸੰਭਾਲ ਸੁਸਾਇਟੀ ਦੇ ਸਹਿਯੋਗ ਨਾਲ ਪਿਛਲੇ 12-13 ਸਾਲਾਂ ਤੋ ਵਿੱਢੇ ਹੋਏ ਸੰਘਰਸ਼ ਅਤੇ ਮਿਥੇ ਗਏ ਪੋ੍ਰਗਰਾਮ ਅਨੁਸਾਰ ਸ਼ਹੀਦੀ ਪਰਿਵਾਰਾਂ ਅਤੇ ਬਾਬਾ ਨੌਧ ਸਿੰਘ ਜੀ ਨਾਮ ਲੇਵਾ ਸੰਗਤਾਂ ਵਲੋਂ ਸ਼ਹੀਦੀ ਪਰਿਵਾਰਾਂ ਦੇ ਬਣਦੇ ਮਾਣ-ਸਨਮਾਨ ਅਤੇ ਵਿਰਾਸਤੀ ਪਿੰਡ ਦੇ ਵਿਕਾਸ ਪ੍ਰਤੀ ਹੱਕੀ ਮੰਗਾਂ ਤੋ ਇਲਾਵਾਂ ਉਨ੍ਹਾਂ ਦੇ ਇਤਿਹਾਸਕ ਦਸਤਾਵੇਜ ਦੀਆਂ 6 ਦੀਆਂ 6 ਫਾਈਲਾਂ ਜੋ ਕਿ ਬਾਦਲ ਸਰਕਾਰ ਦੀ ਸ਼ਹਿ ਉਤੇ ਬਿਨਾਂ ਮਤਲਬ ਇਨਕੁਆਰੀਆਂ ਪਾ ਕੇ ਪਿੰਡ ਦੇ ਹੀ ਇਕ ਨੰਬਰਦਾਰ ਅਤੇ ਕਾਨੂੰਗੋ ਦੁਆਰਾ ਸੰਨ 2016 ਵਿੱਚ ਖੁਰਦ-ਬੁਰਦ ਕਰਵਾ ਦਿੱਤੀਆਂ ਸਨ। ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਲੋ ਭਾਲ ਕਰਵਾ ਕੇ ਤੁਰੰਤ ਕਾਰਵਾਈ ਹਿੱਤ ਫਰੀਡਮ ਫਾਈਟਰ ਵਿਭਾਗ ਚੰਡੀਗੜ੍ਹ ਨੂੰ ਭੇਜੀਆਂ ਜਾਣ ਅਤੇ ਨਾਲ ਹੀ ਉਕਤ ਨੰਬਰਦਾਰ ਤੇ ਕਾਨੂੰਗੋ ਨੂੰ ਉਨ੍ਹਾਂ ਦੇ ਆਹੁਦਿਆਂ ਤੋ ਤਰੁੰਤ ਬਰਖਾਸਤ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਪੰਚਾਇਤੀ ਚੋਣਾਂ ਸਮੇਂ ਆਪਣੇ ਵੋਟ ਦਾ ਬਾਈਕਾਟ ਕੀਤੇ ਜਾਣ ਦੇ ਨਾਲ ਉਤਨੀ ਦੇਰ ਤੱਕ ਭੁੱਖ ਹੜਤਾਲ ਜਾਰੀ ਰੱਖਣਗੇ। ਜਦ ਤੱਕ ਉਨ੍ਹਾਂ ਨੂੰ ਇਨਸਾਫ ਨਹੀ ਮਿਲ ਜਾਂਦਾ, ਪਰ ਚੋਣਾਂ ਦੀ ਤਰੀਕ ਅੱਗੇ ਪੈਣ ਕਾਰਨ ਭੁੱਖ ਹੜਤਾਲ ਮੁਲਤਵੀ ਕਰਨੀ ਪਈ ਸੀ। ਇਸੇ ਹੀ ਸੰਦਰੰਭ ਵਿੱਚ ”ਮੇਰਾ ਵੋਟ ਉਸ ਨਾਲ ਜਿਹੜਾ ਚੰਗੇ ਭਵਿੱਖ ਲਈ ਖਤਰੇ ਸਹੇੜ ਸਕੇ” ਸਿਰਲੇਖ ਹੇਠ 11 ਸਤੰਬਰ ਨੂੰ ਉਕਤ ਖਬਰ ਅਖਬਾਰਾਂ ਅਤੇ ਸ਼ੋਸ਼ਲ ਮੀਡੀਆਂ ਉਤੇ ਵਾਇਰਲ ਹੋਣ ਦੀ ਦੇਰ ਸੀ ਕਿ ਚੀਚਾ ਦੀ ਸਿਆਸਤ ਵਿੱਚ ਜਿਵੇਂ ਕੋਈ ਭੂਚਾਲ ਆ ਗਿਆ ਹੋਵੇ। ਸ਼ਹੀਦਾਂ ਦਾ ਪਵਿੱਤਰ ਇਤਿਹਾਸ ਉਨ੍ਹਾਂ ਦੇ ਪੁਦਾਇਸ਼ੀ ਪਿੰਡ ਤੇ ਧਾਰਮਿਕ ਅਸਥਾਨਾਂ ਦੀ ਕੁਦਰਤੀ ਹੋਂਂਂਦ ਤੇ ਛੇੜ-ਛਾੜ ਕਰਨ ਵਾਲਿਆਂ ਨੂੰ ਸੱਤੀ-ਕੱਪੜੀਂ ਅੱਗ ਲੱਗ ਗਈ।

ਜਿਸ ਦਾ ਪ੍ਰਮਾਣ ਉਸ ਵਕਤ ਦੇਖਣ ਨੂੰ ਮਿਲਿਆ, ਜਦ ਬਾਬਾ ਨੌਧ ਸਿੰਘ ਜੀ ਦੇ ਅਖੌਤੀ ਜਨਮ-ਅਸਥਾਨ ਦੇ ਮੁੱਖ ਸੇਵਾਦਾਰ ਵਲ ਗੁੱਸੇ ਵਿੱਚ ਅੱਗ-ਬਬੂਲਾ ਹੋ ਕੇ ਗੁ: ਸਾਹਿਬ ਦੇ ਅੰਦਰ ਮਾਇਕ ਉਤੇ ਬਾਬਾ ਨੌਧ ਸਿੰਘ ਦੇ ਵਾਰਿਸਾਂ ਦੇ ਖਿਲਾਫ ਊਲ-ਜਲੂਲ ਬੋਲਦੇ ਹੋਏ ਰੱਜ ਕੇ ਭੰਡੀ ਪ੍ਰਚਾਰ ਕੀਤਾ ਅਤੇ ਰਿਕਾਰਡਿੰਗ ਕਰਕੇ ਪ੍ਰਵਾਸੀ ਲੇਖਕ ਨੂੰ ਇੱਟ ਦਾ ਜਵਾਬ ਪੱਥਰ ਨਾਲ ਦੇਣ ਵਰਗੇ ਕੁਮੈਂਟ ਲਿਖ ਕੇ ਸ਼ੋਸ਼ਲ ਮੀਡੀਆਂ ਤੇ ਪਾ ਦਿੱਤੇ ਅਤੇ ਫੋਨ ਤੇ ਜਾਨੋ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਤੇ ਥਾਣਾ ਘਰਿੰਡਾ ਵਿਖੇ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਗਈ। ਜਥੇ: ਨਿਰਮਲ ਸਿੰਘ ਨੇ ਦੱਸਿਆ ਕਿ ਬਾਬਾ ਨੌਧ ਸਿੰਘ ਦੀ ਅੰਸ਼-ਬੰਸ਼ ਵਿਚੋ ਇਕ ਉਹ ਹਨ, ਜੋ ਬਹੁਤ ਪੜੇ-ਲਿਖੇ ਅਤੇ ਸਰਕਾਰ ਦੇ ਉਚ ਆਹੁਦਿਆਂ ‘ਤੇ ਹਨ। ਜਿਨ੍ਹਾਂ ਚਂੋ ਸ: ਫਤਿਹਦੀਪ ਸਿੰਘ ਜੱਜ ਹਾਈਕੋਰਟ ਚੰਡੀਗੜ੍ਹ, ਸ: ਮਹਿਤਾਬ ਸਿੰਘ ਐਡਵੋਕੇਟ, ਸ: ਦਰਸ਼ਨ ਸਿੰਘ ਨੰਬਰਦਾਰ ਸ: ਹਰਪ੍ਰਤਾਪ ਸਿੰਘ ਯੂ.ਕੇ ਆਦਿ ਜੋ ਮੁਗਲ ਹਕੂਮਤ ਵਲੋ ਉਨ੍ਹਾਂ ਦੇ ਪੁਰਖਿਆਂ ਉਤੇ ਕੀਤੇ ਗਏ ਤਸਦੱਦ ਦੇ ਮਾਰੇ ਆਪਣੇ ਘਰ-ਬਾਰ ਛੱਡ ਕੇ ਕਿਧਰੇ ਦੂਰ ਨੇੜੇ ਜਾ ਵਸੇ। ਇਸੇ ਹੀ ਪਰਿਵਾਰ ਦੀ ਇਕ ਦੂਸਰੀ ਕੜੀ ਜਥੇ: ਕਿਹਰ ਸਿੰਘ, ਜਿਨ੍ਹਾਂ ਵਲੋਂ 1919 ਜਲ੍ਹਿਆਂ ਵਾਲੇ ਬਾਗ ਤੇ ਪਿਛੋ ਮੋਰਚਾ ਗੰਗਸਰ ਜੈਤੋ ਵਿਖੇ ਕੁਰਬਾਨੀਆਂ ਦਿੱਤੀਆਂ, ਉਨ੍ਹਾਂ ਦੇ ਪਰਿਵਾਰਕ ਮੈਂਬਰ ਸਵ: ਜਿਊਣ ਸਿੰਘ, ਸ੍ਰ: ਜਰਨੈਲ ਸਿੰਘ, ਡਾ: ਅਜੀਤ ਸਿੰਘ ਦਾ ਪਰਿਵਾਰ ਬਾਬਾ ਜੀ ਦੇ ਜੱਦੀ ਪਿੰਡ ਚੀਚਾ ਵਿਖੇ ਰਹਿ ਰਹੇ ਹਨ, ਪਰ ਬਦਕਿਸਮਤੀ ਨਾਲ ਉਨ੍ਹਾਂ ਦੇ ਸ਼ਾਨਾ-ਮੱਤੇ ਸ਼ਹੀਦ ਬਾਪੂ ਨੌਧ ਸਿੰਘ ਹੋਰਾਂ ਦੇ ਪੁਦਾਇਸ਼ੀ ਜਨਮ-ਅਸਥਾਨ ਘਰ ਦੀ ਸਾਂਭ-ਸੰਭਾਲ ਤਾਂ ਕੀ ਉਸ ਘਰ ਦੀ ਪਵਿੱਤਰ ਮਿੱਟੀ ਨੂੰ ਨੱਤੇ-ਮੱਸਤਕ ਹੋਣ ਲਈ ਅੰਦਰ ਤੱਕ ਨਹੀ ਵੜਨ ਦਿੱਤਾ ਜਾ ਰਿਹਾ। ਕਿਉਂ ਜੋ ਕਿਸੇ ਗੈਰ ਜ਼ਿੰਮੇਦਾਰ ਵਿਅਕਤੀ ਵੱਲੋਂ ਆਪਣੀ ਮਲਕੀਅਤ ਸਮਝਦੇ ਹੋਏ ਇਕਰਾਰਨਾਮੇ ਉਤੇ ਸ਼ਰਤਾਂ ਲਿਖ ਕੇ ਪਿਛਲੇ ਕਈ ਸਾਲਾਂ ਤੋਂ ਕਿਰਾਏ ਉਤੇ ਚਾੜ ਕੇ ਨਿਰਾਦਰੀ ਕੀਤੀ ਜਾ ਰਹੀ ਹੈ। ਜਿਸ ਤੇ ਜਥੇ: ਨਿਰਮਲ ਸਿੰਘ ਵੱਲੋਂ ਮਹਿਤਾਬ ਸਿੰਘ ਐਡਵੋਕੇਟ ਦੇ ਧਿਆਨ ਵਿੱਚ ਲਿਆ ਕੇ ਉਨ੍ਹਾਂ ਦੀ ਰਾਇ ਮੁਤਾਬਿਕ ਬਾਬਾ ਜੀ ਦੀ ਜਨਮ ਅਸਥਨ ਹਵੇਲੀ ਦੇ ਮੁੱਖ-ਦੁਆਰ ਦੇ ਸਾਹਮਣੇ ਇੱਕ ਖੁੱਲਾ ਪੰਡਾਲ ਸਜਾ ਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੁਆ ਕੇ ਸ਼ਾਤਮਈ ਢੰਗ ਨਾਲ ਉਨ੍ਹਾਂ ਕੰਧਾਂ ਦੀਆਂ ਨਾਨਕ ਸ਼ਾਹੀ ਇੱਟਾਂ ਨੂੰ ਨਤਮਸਤਕ ਹੋ ਕੇ ਆਪਣੀਆਂ ਭਾਵਨਾਵਾਂ ਜ਼ਾਹਿਰ ਕਰਨ ਤੋਂ ਪਹਿਲਾਂ ਮਿਤੀ 26 ਸਤੰਬਰ ਨੂੰ ਮਾਣਯੋਗ ਐਸ.ਐਸ.ਪੀ. ਅੰਮ੍ਰਿਤਸਰ ਦੇ ਧਿਆਨ ਵਿੱਚ ਲਿਆ ਕੇ ਉਕਤ ਦਰਖਾਸਤ ਐਸ.ਐਚ.ਓ. ਥਾਣਾ ਘਰਿੰਡਾ ਨੂੰ ਮਾਰਕ ਕਰਵਾ ਦਿੱਤੀ ਤਾਂ ਕਿ ਕੋਈ ਅਣ-ਸੁਖਾਂਵੀ ਘਟਨਾ ਨਾ ਵਾਪਰੇ, ਪਰ ਕੀ ਇਸ ਨੂੰ ਪੁਲਿਸ ਪ੍ਰਸ਼ਾਸਨ ਦੀ ਦੋਗਲੀ ਨੀਤੀ ਜਾਂ ਕੁਤਾਹੀ ਸਮਝਿਆ ਜਾਵੇ ਕਿ ਪੁਲਿਸ ਕਰਮੀ ਸਮੇਂ ਸਿਰ ਨਾ ਪਹੁੰਚਣ ਦਾ ਨਜਾਇਜੳ ਫਾਇਦਾ ਉਠਾਉਂਦੇ ਹੋਈ ਸ਼ਰਾਰਤੀ ਅਨਸਾਰਾਂ ਵੱਲੋਂ ਉਨ੍ਹਾਂ ਦੇ ਤੰਬੂ ਕਨਾਤਾਂ ਉਖਾੜ ਕੇ ਸੁੱਟ ਦਿੱਤੇ, ਜਿਥੇ ਆਰਥਿਕ ਪੱਖੋਂਂ ਨੁਕਸਾਨ ਵੀ ਕੀਤਾ ਗਿਆ, ਉਥੇ ਉਨ੍ਹਾਂ ਦੇ ਹੱਥੋਂ ਬੇ-ਅੱਦਬੀ ਦੇ ਡਰ ਤੋਂ ਸ੍ਰੀ ਅਖੰਡ ਪਾਠ ਸਾਹਿਬ ਮੁਲਤਵੀ ਕਰਨੇ ਪਏ।

ਘਟਨਾ ਵਾਪਰਨ ਤੱਕ ਇਥੇ ਇੱਕ ਦੋਹਰਾ ਕਿਰਦਾਰ ਨਿਭਾਉਣ ਵਾਲੀ ਔਰਤ ਦਾ ਚਿਹਰਾ ਬੇ-ਨਿਕਾਬ ਕੀਤਾ ਗਿਆ। ਜਿਸ ਵੱਲੋਂ ਇੱਕ ਪਾਸੇ ਪ੍ਰਵਾਸੀ ਲੇਖਕ ਦੇ ਖਿਲਾਫ ਉਸ ਦੇ ਪ੍ਰੀਵਾਰ ਤੇ ਦੂਸਰੇ ਪਾਸੇ ਵਿਰੋਧੀ ਧਿਰ ਨੂੰ ਭੜਕਾਉਣ, ਮਨਘੜਤ ਤੂਮਤਾਂ ਅਤੇ ਦਲੀਲਾਂ ਦਿੰਦੇ ਹੋਏ ਝੂਠੀਆਂ ਅਫਵਾਹਾਂ ਫੈਲਾਉਣ ਵਾਲੀ ਉਕਤ ਔਰਤ ਦੀ ਤਰਕ ਵਜੋਂ ਵੀਡੀਓ ਕਲਿੱਪ ਤਿਆਰ ਕਰ ਲਈ। ਨਿਰਮਲ ਸਿੰਘ ਅਨੁਸਾਰ ਬਾਬਾ ਜੀ ਦੇ ਇਤਹਾਸ ਨੂੰ ਜਾਗਰੂਕ ਕਰਨ ਵਾਲੇ ਪ੍ਰਵਾਸੀ ਤੇ ਉਨ੍ਹਾਂ ਨੂੰ ਡਰਾਉਣ ਧਮਕਾਉਣ ਵਾਲੇ ਸਾਰੇ ਗਰੋਹ ਦੇ ਦੋਸ਼ੀਆਂ ਦਾ ਇੱਕ-ਇੱਕ ਪਰਦਾਫਾਸ਼ ਹੋ ਚੁੱਕਾ ਹੈ ਅਤੇ ਉਹ ਆਪਣੇ ਆਪ ਹੀ ਕਾਨੂੰਨ ਦੇ ਸ਼ਿਕੰਜੇ ਵਿੱਚ ਫਸਦੇ ਦਿਖਾਈ ਦੇ ਰਹੇ ਹਨ। ਕਿਉਂਕਿ ਜੋ ਉਨ੍ਹਾਂ ਵੱਲੋਂ ਆਪਣੇ ਹੱਥੀਂ ਸ਼ੋਸ਼ਲ ਮੀਡੀਆ ਉਤੇ ਵਾਇਰਲ ਕੀਤੀਆਂ ਗਈਆਂ ਭੱਦੀਆਂ ਵੀਡੀਓ ਅਤੇ ਕੁਮੈਂਟ ਦੇਖ ਕੇ ਇੰਗਲੈਂਡ ਵਿੱਚ ਬੈਠੇ ਬਾਬਾ ਨੌਧ ਸਿੰਘ ਦੇ ਵਾਰਿਸ ਸ੍ਰ: ਹਰਪ੍ਰਤਾਪ ਸਿੰਘ ਦੀ ਸੁੱਤੀ ਹੋਈ ਜ਼ਮੀਰ ਜਾਗ ਉਠੀ ਤੇ ਉਨ੍ਹਾਂ ਤੁਰੰਤ ਫਲਾਈਟ ਪਕੜੀ ਤੇ ਆਪਣੇ ਪੁਰਖਿਆਂ ਦੇ ਜੱਦੀ ਪਿੰਡ ਚੀਚਾ ਪਹੁੰਚ ਗਏ। ਜਿਥੇ ਗੁਰਮੀਤ ਸਿੰਘ ਚੀਚਾ ਵਿਰਸਾ ਸੰਭਾਲ ਸੁਸਾਇਟੀ ਵੱਲੋਂ ਅੰਮ੍ਰਿਤਸਰ ਅਦਾਲਤ ਅਤੇ ਮਾਣਯੋਗ ਹਾਈ ਕੋਰਟ ਚੰਡੀਗੜ੍ਹ ਵਿਖੇ ਕੀਤੀ ਗਈ ਰਿੱਟ ਦੀਆਂ ਡਰੈਕਸ਼ਨਾਂ ਉਨ੍ਹਾਂ ਦਾ ਕੁਰਸੀਨਾਵਾਂ ਤੇ ਇਤਿਹਾਸਿਕ ਦਸਤਾਵੇਜ਼ ਹਾਸਲ ਕੀਤੇ, ਪਰ ਉਨ੍ਹਾਂ ਨੂੰ ਇਹ ਜਾਣ ਕੇ ਬੜਾ ਦੁੱਖ ਲੱਗਾ ਕਿ ਸਰਕਾਰ ਤੇ ਪ੍ਰਸਾਸ਼ਨ ਵੱਲੋਂ ਹਾਈ ਕੋਰਟ ਦੁਆਰਾ ਦਿੱਤੀਆਂ ਗਈਆਂ ਡਰੈਕਸ਼ਨਾਂ ਪ੍ਰਤੀ ਜੋ ਬੜੀ ਵੱਡੀ ਕੁਤਾਹੀ ਕੀਤੀ ਹੈ, ਕੀ ਉਹ ਲੋਕਤੰਤਰ ਦਾ ਘਾਣ ਨਹੀਂ? ਉਨ੍ਹਾਂ ਜਿਥੇ ਸੁਸਾਇਟੀ ਵੱਲੋਂ ਬਾਬਾ ਨੌਧ ਸਿੰਘ ਦੀ ਵਿਰਾਸਤ ਨੂੰ ਇਤਿਹਾਸ ਪੱਖੋਂ ਬਰਕਰਾਰ ਰੱਖਣ ਲਈ ਜੋ ਕਦਮ ਚੁੱੱਕਿਆ ਉਹ ਸ਼ਲਾਘਾਯੋਗ ਦੱਸਿਆ। ਸ੍ਰ: ਹਰਪ੍ਰਤਾਪ ਸਿੰਘ ਯੂ.ਕੇ. ਵੱਲੋਂ ਉਪਰੋਕਤ ਘਟਨਾਵਾਂ ਤੋਂ ਪ੍ਰਭਾਵਿਤ ਹੋ ਕੇ ਚੀਚਾ ਪੱਧਰ ਉਤੇ ਹਰ ਤਰ੍ਹਾਂ ਨਾਲ ਆਪਣਾ ਸਮੱਰਥਨ ਦਿੰਦੇ ਹੋਏ ਕਿਹਾ ਕਿ ਉਕਤ ਅਨਸਰਾਂ ਜਿਨ੍ਹਾਂ ਵੱਲੋਂ ਉਨਾਂ ਦੇ ਸ਼ਾਨਾ-ਮੱਤੇ ਸ਼ਹੀਦ ਬਾਪੂ ਨੌਧ ਸਿੰਘ ਦੇ ਪੁਦਾਇਸ਼ੀ ਜਨਮ-ਅਸਥਾਨ ਦੀ ਤੋਹੀਨ ਕਰਦੇ ਹੋਏ ਭੱਦੀਆਂ ਵੀਡੀਓ ਤੇ ਕੁਮੈਂਟ ਲਿਖ ਕੇ ਉਨ੍ਹਾਂ ਦੇ ਹਿਰਦੇ ਵਲੂੰਧਰੇ ਗਏ ਅਤੇ ਉਕਤ ਸ਼ਰਾਰਤੀ ਅਨਸਰਾਂ ਪਾਸੋਂ ਤੱਥਾਂ ਦੇ ਅਧਾਰਤ ਕੁਰਸੀ ਨਾਵੇਂ ਦੀ ਮੰਗ ਕਰਨਗੇ। ਬਾਬਾ ਜੀ ਦੀ ਅੰਸ਼-ਬੰਸ਼ ਉਨਾਂ ਦੇ ਪਿਤਾ-ਪੁਰਖੀ ਪਰਿਵਾਰ ਸ੍ਰ: ਫਤਿਹਦੀਪ ਸਿੰਘ ਜੱਜ, ਮਹਿਤਾਬ ਸਿੰਘ ਐਡਵੋਕੇਟ ਸ੍ਰ: ਦਰਸ਼ਨ ਸਿੰਘ ਹੋਰਾਂ ਨੂੰ ਪੁਰਜ਼ੋਰ ਅਪੀਲ ਕਰਦੇ ਹੋਏ ਕਿਹਾ ਕਿ ਹੁਣ ਸਮਾਂ ਆ ਗਿਆ ਕਿ ਜਿਥੇ ਸਮੇਂ-ਸਮੇਂ ਦੀਆਂ ਸਰਕਾਰਾਂ ਤੇ ਪ੍ਰਸਾਸ਼ਨ ਵੱਲੋਂ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ, ਉਥੇ ਵਿਜੀਲੈਂਸ ਦੁਆਰਾ ਜਾਂਚ ਪੜਤਾਲ ਕਰਵਾਏ ਜਾਣ ਲਈ ਅੱਗੇ ਆਉਣ। ਹੁਣ ਜਿਵੇਂ ਕਿ 30 ਦਸੰਬਰ ਨੂੰ ਚੋਣਾਂ ਦਾ ਐਲਾਨ ਹੋ ਚੁੱਕਾ ਹੈ, ਇਧਰ ਜਥੇ: ਨਿਰਮਲ ਸਿੰਘ ਦੇ ਗ੍ਰਹਿ ਵਿਖੇ ਇੱਕ ਹੰਗਾਮੀ ਮੀਟਿੰਗ ਹੋਈ ਜਿਸ ਵਿੱਚ ਪਿਛਲੀ ਰਣਨੀਤੀ ਨੂੰ ਬਦਲਦੇ ਹੋਏ ਪੰਚਾਇਤੀ ਚੋਣਾਂ ਸਮੇਂ ਵੋਟ ਦੇ ਬਾਈਕਾਟ ਕੀਤੇ ਜਾਣ ਦੀ ਬਜਾਏ ਕਾਨੂੰਨੀ ਲੜਾਈ ਲੜਨਗੇ, ਉਥੇ ਇੱਕ ਪੜੇ ਲਿਖੇ ਅਤੇ ਸੱਚੇ-ਸੁੱਚੇ ਕਿਰਦਾਰ ਵਾਲੇ ਸ੍ਰ: ਗੁਰਪ੍ਰੀਤ ਸਿੰਘ ਉਰਫ ਗੋਪੀ ਨਾ ਦੇ ਸਰਪੰਚ ਨੂੰ ਜਿੱਤਾ ਕੇ ਅੱਗੇ ਲਿਆਉਣ ਦੀ ਕੋਸ਼ਿਸ ਕਰਨਗੇ ਤਾਂ ਕਿ ਚੀਚਾ ਨੂੰ ਇਨਸਾਫ ਮਿਲੇ ਸਕੇ।

ਜਥੇ: ਗੁਰਮੀਤ ਸਿੰਘ ਚੀਚਾ
ਪ੍ਰਧਾਨ ਵਿਰਸਾ ਸੰਭਾਲ ਸੁਸਾਇਟੀ,
ਪਿੰਡ ਚੀਚਾ, ਜ਼ਿਲ੍ਹਾ ਅੰਮ੍ਰਿਤਸਰ।
ਮੋ: 94640-24383

Leave a Reply

Your email address will not be published. Required fields are marked *

%d bloggers like this: