ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Fri. Jun 5th, 2020

ਮੁਆਫੀ, ਪਿਆਰ ਅਤੇ ਸਾਂਝ ਦਾ ਲਾਸਾਨੀ ਮੁੱਜਸਮਾ ਪ੍ਰਭੂ ਯੀਸ਼ੂ ਮਸੀਹ……

ਮੁਆਫੀ, ਪਿਆਰ ਅਤੇ ਸਾਂਝ ਦਾ ਲਾਸਾਨੀ ਮੁੱਜਸਮਾ ਪ੍ਰਭੂ ਯੀਸ਼ੂ ਮਸੀਹ……

ਕੁਦਰਤ ਨੇ ਸਮੇਂ ਸਮੇਂ ਇਸ ਧਰਤੀ ਦੇ ਬਸ਼ਿੰਦਿਆਂ ਨੂੰ ਸਹੀ ਰਾਹ ਦਿਖਾਉਣ ਲਈ ਆਪਣੇ ਪ੍ਰਤੀਨਿਧ ਦੇ ਰੂਪ ‘ਚ ਪਥਪ੍ਰਦਰਸ਼ਕ ਭੇਜੇ ਹਨ, ਜਿਨਾਂ ਨੇ ਆਪਣੇ ਮਹਾਨ ਕੰਮਾਂ, ਬਹੁਮੁੱਲੇ ਕੱਥਨਾ ਅਤੇ ਮਹਾਨ ਕੁਰਬਾਨੀਆਂ ਨਾਲ ਸਾਰੀ ਮਾਨਵਤਾ ਲਈ ਜੀਵਨ ਜਾਚ ਦੀ ਵਿਆਕਰਨ ਦਿੱਤੀ ਹੈ। ਅੱਜ ਪੂਰੀ ਦੂਨੀਆਂ ਦੁੱਖ , ਗ਼ਮ ਅਤੇ ਪੀੜਾ ਦੇ ਆਲਮ ਗੁਜ਼ਰ ਰਹੀ ਹੈ।ਕੋਰੋਨਾ ਦੀ ਇਸ ਆਲ਼ਮੀ ਮਹਾਂਮਾਰੀ ‘ਚ ਦੂਨੀਆਂ ਦਾ ਹਰ ਬਸ਼ਿੰਦਾ ਇਕ ਸਹਿਮ ਅਤੇ ਡਰ ਵਿਚ ਜੀ ਰਿਹਾ ਹੈ।ਹਰ ਇੰਨਸਾਨ ਆਪਣੇ-ਆਪਣੇ ਇਮਾਨ ਅਨੂਸਾਰ ਇਕ-ਦੂਜੇ ਲਈ ਦੁਆ ,ਅਰਦਾਸ ਅਤੇ ਪ੍ਰਾਥਨਾ ਆਦਿ ਕਰਦਾ ਹੋਇਆ ਸਹਿਯੋਗ ਕਰਨ ਦੀ ਭਾਵਨਾ ਨੂੰ ਸਮਝ ਰਿਹਾ ਹੈ।ਅੱਜ ਪ੍ਰਭੂ ਯੀਸ਼ੂ ਮਸੀਹ ਦੀਆਂ ਸਿੱਖਿਆਵਾਂ ਜਿਨ੍ਹਾਂ ਵਿਚ ਇਕਦੂਜੇ ਨੂੰ ਮੁਆਫ ਕਰਨਾਂ , ਗੁਆਂਡੀ ਨੂੰ ਆਪਣੇ ਵਾਂਗ ਪਿਆਰ ਕਰਨਾ ਆਦਿ ਇੰਨਸਾਨ ਲਈ ਸਦੀਆਂ ਤੋਂ ਪੱਥਪ੍ਰਦਰਸ਼ਕ ਰਹੀਆਂ ਹਨ।ਇਹਨਾਂ ਸਿੱਖਿਆਵਾਂ ਦੇ ਨਾਲ-ਨਾਲ ਉਹ ਉਸ ਵੇਲੇ ਦੀਆਂ ਸਮਾਜਿਕ, ਜਾਤੀ ਅਤੇ ਆਰਥਿਕ ਭੇਦ-ਭਾਵ ,ਨਾ-ਬਰਾਬਰੀ ਅਤੇ ਧਾਰਮਿਕ ਕੱਟੜਤਾ ਆਦਿ ਅਜਿਹੀਆਂ ਕਈ ਬੁਰਾਈਆਂ ਦੇ ਖਿਲਾਫ ਅਹਿੰਸਾ ਦੀ ਰਾਹ ਤੇ ਚਲ ਕੇ ਵਨ-ਮੈਨ ਆਰਮੀ ਵਾਂਗ ਲੜਦਾ ਲੜਦਾ ਕਰੁਬਾਨ ਹੋ ਗਿਆ ਸੀ।ਉਹਨਾਂ ਦਾ ਜਨਮ ਅਤੇ ਸ਼ਹਾਦੱਤ ਦੁਨੀਆਂ ਦੀ ਸਭ ਤੋਂ ਅਦਭੁੱਤ ਘਟਨਾ ਮੰਨੀ ਗਈ ਹੈ…… ਅੱੱਜ ਤੋਂ 2020 ਸਾਲ ਪਹਿਲਾਂ ਦੁਨੀਆਂ ਦੀ ਸਭ ਤੋਂ ਅਦਭੁੁੱਤ ਘਟਨਾ ਵਾਪਰੀ ਸੀ ਗਲੀਲ ਦੇ ਨਾਸਰਤ ਨਗਰ ‘ਚ ਉਹ ਹੈ ਪ੍ਰਭੂ ਯੀਸ਼ੂ ਮਸੀਹ ਦਾ ਜਨਮ, ਜਿਸਦੀ ਭਵਿੱਖਬਾਣੀ ਪਵਿੱਤਰ ਬਾਈਬਲ ਦੇ ਪੁਰਾਨੇ ਨਿਯਮ ‘ਚ ਦਰਜ ਯੀਸ਼ੂ ਦੇ ਜਨਮ ਤੋਂ ਲਗਭਗ 630 ਸਾਲ ਪਹਿਲਾਂ ਯਸ਼ਾਯਾਹ ਨਬੀ ਨੇ ਕੀਤੀ ਸੀ। ਠੀਕ ਉਸੇ ਸਮੇਂ, ਜਦੋਂ ਸਮਾਜ ‘ਚ ਕੁਰੀਤੀਆਂ ਦੀ ਇਨੰਤਹਾ ਹੋ ਜਾਂਦੀ ਹੈ ਅਤੇ ਲੋਕ ਆਪਣੇ ਨਿਜ਼ ਲਈ ਨੈਤਿਕਤਾ, ਧਾਰਮਿਕਤਾ ਅਤੇ ਸਮਾਜਿਕ ਕਦਰਾਂ ਕੀਮਤਾਂ ਤੋਂ ਹੇਠਾਂ ਡਿਗ ਕੇ ਮਾਨਵਤਾ ਭੁੁੱਲ ਜਾਂਦੇ ਹਨ।

ਅੱਜ ਪੂਰਾ ਸੰਸਾਰ ਪ੍ਰਭੂ ਯੀਸੂ ਦੇ ਜਨਮ ਨੂੰ ਬੜੀ ਸ਼ਿੱਦਤ ਅਤੇ ਤਨ, ਮੰਨ, ਧੰਨ ਨਾਲ ਮਨਾਉਂਦਾ ਹੈ ਯੀਸ਼ੂੂ ਦੇ ਜਨਮ ਦੀ ਅਦਭੁੱਦਤਾ ਇਹ ਹੈ ਕਿ ਖੁਦਾ ਦੀ ਯੋਜ਼ਨਾ ਅਨੂਸਾਰ ਗਲੀਲ ਦੇਸ਼ ਦੇ ਨਾਸਰਤ ਨਗਰ ਦੇ ਇਕ ਪਵਿੱਤਰ ਘਰਾਨੇ ‘ਚੋਂ ਪਵਿੱਤਰ ਕੁਆਰੀ ਕੁੜੀ ਮਰੀਯਮ ਨੂੰ ਅਸਮਾਨੀ ਫਰੀਸ਼ਤਿਆਂ ਆਪ ਦਰਸ਼ਨ ਦੇ ਕੇ ਦੱਸਿਆ ਕਿ ਪਰਮੇਸ਼ਵਰ ਦੀ ਯੋਜਨਾ ਅਨੂਸਾਰ ਤੂੰ ਪਵਿੱਤਰ ਆਤਮਾਂ ਤੋਂ ਹਾਮਲਾ (ਗਰਭਵਤੀ) ਹੋਵੇਂਗੀ ਅਤੇ ਇਕ ਬਾਲਕ ਨੂੰ ਜਨਮ ਦੇੇਵੇਂਗੀ, ਉਸਦਾ ਨਾਮ ਯੀਸ਼ੂ ਰੱਖਣਾ, ਉੁਹ ਸਾਰੇ ਜਗਤ ਨੂੰ ਪਾਪਾਂ ਤੋਂ ਬਚਾਵੇਗਾ ਅਤੇ ਮੁੱਕਤੀਦਾਤਾ ਕਹਿਲਾਵੇਗਾ……ਮਰੀਯਮ ਡਰ ਗਈ ਅਤੇ ਉਸਦੇੇ ਦਿਮਾਗ ‘ਚ ਸਮਾਜ ਅਤੇ ਪਰਿਵਾਾਰ ਦੇ ਸਵਾਲ ਆਏ ਪਰ ਫਰੀਸ਼ਤਿਆਂ ਉਸਨੂੰ ਪਰਮੇਸ਼ਵਰ ਦੀ ਯੋਜ਼ਨਾ ਸਮਝਾਈ। ਮਰੀਯਮ ਕਿਉਂਕੀ ਈਸ਼ਵਰ ਦੀ ਸੱਚੀ ਭਗਤਣੀ ਸੀ ਉਸ ਨੇ ਸਮਾਜ ਦੀ ਪਰਵਾਹ ਕੀਤੇ ਬਿਨਾ ਈਸ਼ਵਰ ਦੇ ਕੰਮ ਪਹਿਲ ਦਿੱਤੀ ਅਤੇ ਇਸੇ ਤਰਾਂ ਫਰੀਸ਼ਤਿਆਂ ਨੇ ਮਰੀਯਮ ਦੇ ਮੰਗੇਤਰ ਯੁਸਫ ਨੂੰ ਦਰਸ਼ਨ ਦੇ ਕੇ ਸਮਝਾਇਆ। ਰੱਬ ਦੀ ਇਸ ਰਜ਼ਾ ਨੂੰ ਮੰਨ ਕੇ, ਉਸਨੇ ਵੀ ਸਮਾਜ ਦੀ ਪਰਵਾਹ ਨਾ ਕਰਦਿਆਂ ਮਰੀਯਮ ਨੂੰ ਕਬੂਲ ਕੀਤਾ ਅਤੇ ਯੀਸ਼ੂ ਦਾ ਜਨਮ ਯੇਰੁਸ਼ਲਮ ਦੇ ਬੈਤਲਹਮ ਕਸਬੇ ‘ਚ ਇਕ ਗਉਸ਼ਾਲਾ ਦੀ ਖੁਰਲੀ ‘ਚ ਹੋਇਆ ਅਤੇ ਉਸ ਸਮੇਂ ਅਸਮਾਨ ‘ਤੇ ਇਕ ਅਜ਼ੀਬ ਤਾਰਾ ਚਮਕਿਆ।

ਯੀਸ਼ੂ ਮਸੀਹ ਦਾ ਜਨਮ, ਬਚਪਨ, ਪ੍ਰਚਾਰ ਅਤੇ ਸ਼ਹਾਦਤ ਵਿਲੱਖਣ ਅਤੇ ਰੱਬੀ ਯੋਜਨਾ ਸੀ। ਵਾਹਿਗੁਰੂ ਨੇ ਆਪਣਾ ਇਕਲੌਤਾ ਬੇਟਾ ਧਰਤੀ ‘ਤੇ ਭੇਜਿਆ ਤਾਂ ਜੋ ਉਹਨਾਂ ਦੇ ਵਿਚ ਰਹਿ ਕੇ ਇਨੰਸਾਨੀ ਦਰਦੋਗ਼ਮ ਸਹਿ ਕੇ ਉਹ ਸਮਾਜ਼ ‘ਚ ਦੱਬੇ ਕੁਚਲੇ ਲੋਕਾਂ ‘ਚ ਆਪਣੀਆਂ ਸਿੱਖਿਆਵਾਂ ਰਾਹੀ ਕ੍ਰਾਂਤੀ ਲਿਆ ਸਕੇ।ਮਆਫੀ, ਮਾਨਵਤਾ, ਬਰਾਬਰਤਾ, ਪਵਿੱਤਰਤਾ, ਸਾਂਝੀਵਾਰਤਾ ਅਤੇ ਪਿਆਰ ਮੁਹਬੱਤ ਦੀਆਂ ਮਹਾਨ ਸਿੱਖਿਆਵਾਂ ਉਹਨਾਂ ਨੇੇ ਕਿਸੇ ਡੇਰੇ ਵਿਚ ਬੈਠ ਕੇ ਜਾਂ ਜੰਗਲਾਂ ‘ਚ ਰਹਿ ਕੇ, ਕੋਈ ਤੱਪਸਿਆ ਕਰਕੇ ਜਾਂ ਫਿਰ ਕਿਸੇ ਭੋਰੇ ਬੈਠ ਕੇ ਨਹੀ ਸਨ ਦਿੱਤੀਆਂ। ਸਗੋਂ ਸ਼ਹਿਰ-ਸ਼ਹਿਰ, ਬਸਤੀ- ਬਸਤੀ ਅਤੇ ਪਿੰਡ-ਪਿੰਡ ਘੁੰਮ ਕੇ ਲੋਕਾਂ ‘ਚ ਵਿਚਰ ਕੇ, ਲੋਕਾਂ ਦੀ ਦੁੱਖਰਗ ਸਮਝ ਕੇ ਆਪਣੇ ਵਿਚਾਰਾਂ ਦਾ ਵਿਲੱਖਣ ਪ੍ਰਗਟਾਵਾ ਕੀਤਾ……ਇਕ ਔਰਤ ਜੋ ਵਿਅਬੀਚਾਰ ਕਰਦੀ ਫੜੀ ਗਈ ਮਰਦ ਪ੍ਰਧਾਨ ਸਮਾਜ ਨੇ ਸ਼ਰਾ ਅਨੂਸਾਰ ਉਸਨੂੰ ਪੱਥਰ ਮਾਰ-ਮਾਰ ਕੇ ਮਾਰਨ ਦਾ ਫੈਸਲਾ ਲਿਆ, ਅਚਾਨਕ ਯੀਸ਼ੂ ਉੁਸੇ ਪਿੰਡ ਵਿਚ ਸੀ ਤਾਂ ਉਹ ਔਰਤ ਭੱਜਦੀ ਤੇ ਆਪਣੇ ਆਪ ਨੂੰ ਬਚਦੀ ਬਚਾਉਂਦੀ ਯੀਸ਼ੂ ਕੋਲ ਆਈ ਤੇ ਉਸਨੇ ਮਦਦ ਮੰਗੀ। ਯੀਸ਼ੂ ਨੇ ਲੋਕਾਂ ਨੂੰ ਕਿਹਾ ਕਿ ਉਸਨੂੰ ਸਿਰਫ ੳਹੀ ਪੱਥਰ ਮਾਰੇ ਜਿਸਨੇ ਕਦੇ ਪਾਪ ਨਹੀ ਕੀਤਾ। ਨਤੀਜਨ ਸਾਰੇ ਲੋਕ ਚਲੇ ਗਏ…ਯੀਸ਼ੂ ਨੇ ਉਸ ਔਰਤ ਨੂੰ ਅੱਗੇ ਤੋਂ ਅਜਿਹੇ ਪਾਪ ਵਿਚ ਨਾ ਪੈਣ ਲਈ ਕਿਹ ਕੇ ਮੁਆਫ ਕੀਤਾ। ਔਰਤ ਦਾ ਸਨਮਾਨ ਅਤੇ ਉਸਦੇ ਗੁਨਾਹ ਦੀ ਮਆਫੀ ਦਾ ਵਿਲੱਖਣ ਫੈਸਲਾ ਕਰਕੇ ਉਸ ਵੇਲੇ ਦੇ ਧਰਮ ਦੇ ਠੇਕੇਦਾਰਾ ਨੂੰ ਚੁੱਪ ਕਰਾਇਆ।

ਬੱਚਿਆਂ ਨਾਲ ਪਿਆਰ ਉਹਨਾਂ ਖੁਦਾ ਨਾਲ ਪਿਆਰ ਦੇ ਬਰਾਬਰ ਦੱਸਿਆ, ਆਪਣੀ ਸਿੱਖਿਆਵਾਂ ਰਾਹੀਂ ਉਹਨਾਂ ਸਿੱਧ ਕੀਤਾ ਕਿ ਦੁਨਿਆਂ ‘ਚ ਸਭ ਤੋਂ ਪਵਿੱਤਰ ਬੱਚੇ ਹਨ ਅਤੇ ਸਵਰਗ਼ ਦਾ ਰਾਜ ਵੀ ਅਜਿਹਿਆਂ ਦਾ ਹੈ ਜੋ ਕੋਈ ਸਵਰਗ਼ ‘ਚ ਜਾਣਾ ਚਾਹੰਦਾ ਹੈ ਉਹ ਬੱਚਿਆਂ ਵਰਗਾ ਪਵਿੱਤਰ, ਸੱਚਾ, ਬਿਨਾਂ ਭੇਦਭਾਵ ਵਾਲਾ ਅਤੇ ਨੀਵਾਂਮੰਨ ਤੇ ਉੱਚੀਮੱਤਵਾਲਾ ਬਣੇ।

ਭਾਰਤੀ ਸਮਾਜ ਦੀ ਵਰਗ ਵੰਡ ਵਾਂਗ ਹੀ, ਇਸਰਾਇਲ ਵਿਚ ਧਰਮ ਦੇ ਠੇਕੇਦਾਰਾਂ ਨੇ ਨੀਚਲੇ ਵਰਗ ਦੇ ਲੋਕਾਂ ਨੂੰ ਛੇਕਿਆ ਅਤੇ ਛੂਤਛਾਤ ਕਰਕੇ ਵੱਖਰਾ ਕੀਤਾ ਸੀ……ਯੀਸ਼ੂ ਭਾਵੇਂ ਉੱਚ ਵਰਗ ਚੋਂ ਸੀ ਉਸਨੇ ਉਹਨਾਂ ਕੋਲ ਜਾ ਕੇ ਉਹਨਾਂ ਵਿਚ ਰਹਿ ਕੇ ਬਰਾਬਰਤਾ ਅਤੇ ਸ਼ਾਂਝ ਦੀ ਸਿੱਖਿਆ ਦਿੱਤੀ ਅਤੇ ਛੂਤਛਾਤ ਕਰਨ ਵਾਲਿਆਂ ਨੂੰ ਸਮੇਂ ਸਮੇਂ ਤਾੜਿਆ।

ਉਸ ਸਮੇਂ ਦੀ ਹਾਕਮ ਜਮਾਤ ਜੋ ਪੂਰੀ ਤਰਾਂ ਕੱਟੜਵਾਦ ਧਾਰਮਿਕ ਆਗੂਆਂ ਦੀ ਪਕੜ ਵਿਚ ਸੀ ਉਸਵੇਲੇ ਆਪਣੇ ਪ੍ਰਚਾਰ ਅਤੇ ਨਵਚੇਤਨ ਸਿੱਖਿਆਵਾਂ ਨਾਲ ਅਹਿੰਸਾ ਦੇ ਰਾਹ ‘ਤੇ ਰਹਿ ਕੇ ਵਿਰੋਧ ਕੀਤਾ ਅਤੇ ਆਮ ਲੋਕਾਂ ਨਾਲ ਹੋ ਰਹੀ ਆਪਣੇ ਫਾਇਦੇ ਦੀ ਧਾਰਮਿਕ ਰਾਜਨੀਤੀ, ਆਰਥਿਕ ਰਾਜਨੀਤੀ ਅਤੇ ਸਮਾਜਿਕ ਰਾਜਨੀਤੀ ਦਾ ਪਰਦਾਫਾਸ਼ ਕੀਤਾ । ਸਿੱਟੇ ਵੱਜੋ ਹਾਕਮ ਜਮਾਤ ਨੰਗੀ ਹੁੁੰਦੀ ਨਜ਼ਰ ਆਉਣ ਲੱਗੀ ਤੇ ਉਹਨਾਂ ਆਪਣੀਆ ਕੁਚਾਲਾਂ ਅਤੇ ਸਾਜਿਸ਼ਾ ਨਾਲ ਉਸਦੇ ਇਕ ਚੇਲੇ ਯਹੁਦਾਇਸਕਿਉਤੀ ਨੂੰ 30 ਸੋਨੇ ਦੇ ਸਿੱਕਿਆਂ ਨਾਲ ਖਰੀਦਿਆ ਅਤੇ ਲਾਲਚਵਸ਼ ਉਸਨੂੰ ਇਕਲੇ ਫੜਾਉਣ ਦੀ ਸਾਜਿਸ਼ ‘ਚ ਭਾਗੀਦਾਰ ਹੋਇਆ। ਕਿਉਂਕੀ ਆਮ ਜਨਤਾ ‘ਚ ਬੇਗੁਨਾਹ ਯੀਸ਼ੂ ਨੂੰ ਫੜਨ ਤੇ ਲੋਕ ਭੜਕ ਜਾਂਦੇ ਇਸ ਲਈ ਏਕਾਂਤ ‘ਚ ਦੂਆ ਕਰਦਿਆਂ ਯੀਸ਼ੂ ਨੂੰ ਊਸਦੇ ਚੇਲੇ ਨੇ ਫੜਵਾਇਆ……ਬਸ ਫਿਰ ਹਾਕਮੀ ਸਾਜਿਸ਼ਾਂ ਤਹਿਤ, ਲੋਕਮਤ ਨੂੰ ਦਬਾਅ ਕੇ, ਇਥੋਂ ਤੱਕ ਕਿ ਉਸਵੇਲੇ ਦੇ ਨਿਆਂਦੀਸ਼ ਨੇ ਵੀ ਉਸਨੂੰ ਬੇਗੁਨਾਹ ਦਾ ਫੈਸਲਾ ਸੁਣਾ ਕੇ ਇਕ ਰਸਮ ਅਨੁਸਾਰ ਆਪਣੇ ਹੱਥ ਧੋ ਲਏ ,ਪਰ ਕੱਟੜਵਾਦ ਅਤੇ ਮੌਕਾਪ੍ਰਸਤਾਂ ਨੇ ਉਸਦੇ ਨਿਆਂ ਨੂੰ ਸਿੱਕੇ ਟੰਗ ਕੇ ਉਸ ਬੇਗੁਨਾਹ ਬਰਰੇ ਨੂੰ ਸਲੀਬ ਦਾ ਫਤਵਾ ਦਿੱਤਾ……ਮੂਕ ਬਰਰੇ ਵਾਂਗ ਇਕ ਆਮ ਇਨੰਸਾਨ ਦੀ ਤਰਾਂ ਵਾਹਿਗੁਰੂ ਦੀ ਯੋਜਨਾ ਅਨੂਸਾਰ, ਯੀਸ਼ੂ ਨੇ ਕੋਰੜੇ, ਮੁੰਹ ‘ਤੇ ਥੁੱਕਣਾ, ਥੱਪੜ, ਨੰਗਿਆਂ ਕਰਨਾ, ਕੰਡਿਆਂ ਦਾ ਤਾਜ ਅਤੇ ਪਸਲੀ ‘ਚ ਬਰਛੇ ਆਦਿ ਕਈ ਤਸੀਹੇ ਚੁੱਪ ਰਹਿ ਕੇ ਬਿਨਾ ਕੁੱਝ ਕਹੇ ਸਹੇ, ਸਲੀਬ ‘ਤੇ ਪ੍ਰਾਣ ਛੱਡਣ ਵੇਲੇ ਉਹਨਾਂ ਦੇ ਮੁਖ ਚੋਂ ਕੁੱਝ ਵਚਨ ਨਿਕਲੇ ਉਹ ਇਕ ਇਕ ਵਚਨ ਮਹਤਵਪੂਰਨ ਸੀ । ਜਿਨ੍ਹਾਂ ਨੂੰ ਮਸੀਹੀਯਤ ਵਿਚ ਸੱਤ ਕਲਮੇਂ ਕਹਿੰਦੇ ਹਨ ਅਤੇ ਗੁੱਡ ਫਰਾਈਡੇ ਵਾਲੇ ਦਿਨ ਗਿਰਜਾਘਰਾਂ ‘ਚ ਇਹਨਾਂ ਵਿਸ਼ੇਸ਼ ਕਲਮਿਆਂ ਨੂੰ ਮਨਨ ਕੀਤਾ ਜਾਂਦਾ ਹੈ ਇਹਨਾਂ ਵਿਚ ਇਕ ਖਾਸ ਕਲਮਾਂ ਸੀ “ ਐ ਪਿਤਾ ! ਇਹਨਾਂ ਨੂੰ ਮੁਆਫ ਕਰ, ਕਿਉਂਕੀ ਇਹ ਨਹੀ ਜਾਣਦੇ ਕਿ ਇਹ ਕੀ ਕਰ ਰਹੇ ਹਨ”……ਇਹੀ ਮੁਆਫੀ ਦਾ ਸੰਦੇਸ਼ ਉਸ ਵੇਲੇ ਤਾਜ਼ਾ ਤੇ ਸਾਰਥਕ ਹੋ ਗਿਆ ਜਦੋਂ ਭਾਰਤ ‘ਚ ਕੱਟੜਵਾਦ ਨੂੰ ਇਹੋ ਕਿਹ ਕੇ ਮਿਸ਼ਨਰੀ ਸਟੇਨਗ੍ਰਾਮ ਦੀ ਪਤਨੀ ਮੁਆਫ ਕਰਦੀ ਹੈ ਜਿਸ ਨੇ ਆਪਣੇ ਦੋ ਬੱਚਿਆਂ ਸਮੇਤ ਆਪਣੇ ਮਿਸ਼ਨਰੀ ਪਤੀ ਨੂੰ ਜਿੰਦਾ ਸਾੜਨ ਵਾਲੇ ਕੱਟੜਵਾਦ, ਫਾਸੀਵਾਦ ਅਤੇ ਅਮਾਨਵਤਾ ਦੀ ਬਲੀ ਚੜੇ ਸਨ ……

ਵਰਗਿਸ ਸਲਾਮਤ
9878261522
wargisalamat@gmail.com

Leave a Reply

Your email address will not be published. Required fields are marked *

%d bloggers like this: