ਮੁਅਾਵਜ਼ਾ (ਮਿੰਨੀ ਕਹਾਣੀ)

ss1

ਮੁਅਾਵਜ਼ਾ (ਮਿੰਨੀ ਕਹਾਣੀ)

ਕਰਤਾਰ ਸਿੰਘ ਬਹੁਤ ਹੀ ਮਿਹਨਤੀ ਕਿਸਾਨ ਸੀ । ਦਿਨ – ਰਾਤ ਮਿੱਟੀ ਨਾਲ਼ ਮਿੱਟੀ ਹੋਣ ਦੇ ਬਾਵਜੂਦ ਵੀ ੳੁਹਦੇ ਸਿਰ ਕਰਜ਼ੇ ਵਾਲ਼ੀ ਪੰਡ ਹੋਰ ਵੀ ਭਾਰੀ ਹੁੰਦੀ ਗਈ । ਅਾਖ਼ਿਰ ਨੂੰ ਜਦੋਂ ਕਿਸੇ ਵੀ ਪਾਸੇ ਕੋਈ ਚਾਰਾ ਨਾ ਚੱਲਿਅਾ ਤਾਂ ੳੁਹ ਅਾਪਣੀ ਪਤਨੀ ਅਤੇ ਦੋ ਜਵਾਕ ਪਿੱਛੇ ਛੱਡ ਕੇ ਜ਼ਿੰਦਗੀ ਤੋਂ ਕਿਨਾਰਾ ਕਰ ਗਿਅਾ । ਸਰਕਾਰ ਤਰਫ਼ੋਂ ਮਿਲੇ ਮੁਅਾਵਜ਼ੇ ਨੇ ਓਹਦੀ ਮੌਤ ਦਾ ਮੁੱਲ ਵੀ ਪਾ ਦਿੱਤਾ ।
ਕਈ ਦਿਨਾਂ ਮਗਰੋਂ ਕਰਤਾਰ ਸਿੰਘ ਦੀ ਪਤਨੀ ਕੋਲ਼ ੳੁਸ ਦੀ ਗੁਅਾਂਢਣ ਅਾ ਕੇ ਕਹਿਣ ਲੱਗੀ ,
” ਦੇਖ ਭੈਣੇ , ਕਿਸਮਤ ਅੱਗੇ ਕਿਸ ਦਾ ਜ਼ੋਰ ਚਲਦੈ , ਹੁਣ ਤੂੰ ਬੱਚਿਅਾਂ ਨੂੰ ਵਧੀਐ ਪੜ੍ਹਾ-ਲਿਖਾ ਲਵੀਂ , ਲੱਗ ਜਾਣਗੇ ਵਿਚਾਰੇ ਕਿਸੇ ਕੰਮ ਧੰਦੇ ‘ਤੇ , ਖਹਿੜ੍ਹਾ ਛੁੱਟ ਜਾੳੂ ਏਹਨਾ ਦਾ ਚੰਦਰੀ ਖੇਤੀ ਤੋਂ , ਨਾਲ਼ੇ ਹੁਣ ਤਾਂ ਤੇਰੇ ਕੋਲ਼ ਚਾਰ ਪੈਸੇ ਵੀ ਹੈਗੇ ਨੇ ਖ਼ਰਚਣ ਲਈ ”
ਇਹ ਸੁਣ ਕੇ ਕਰਤਾਰ ਦੀ ਪਤਨੀ ਦੀ ਭੁੱਬ ਨਿਕਲ ਗਈ ੳੁਹ ਰੋਂਦੀ- ਰੋਂਦੀ ਕਹਿਣ ਲੱਗੀ ,
” ਕਿਹੜੇ ਪੈਸਿਅਾਂ ਦੀ ਗੱਲ ਕਰਦੀ ਅੈ ਭੈਣੇ , ੳੁਹ ਤਾ ਜਦੋਂ ਮਿਲੇ , ਓਦਣ ਹੀ ਸ਼ਾਹੂਕਾਰ ਲੈ ਗਿਅੈ ਸੀ ਮੈਥੋਂ “

ਮਾਸਟਰ ਸੁਖਵਿੰਦਰ ਦਾਨਗੜ੍ਹ
94171-80205

Share Button

Leave a Reply

Your email address will not be published. Required fields are marked *