ਮੀਰੀ ਪੀਰੀ ਕਾਲਜ ਵਿਖੇ ਨਵੇਂ ਸੈੱਡ ਲਈ ਬਾਬਾ ਬੂਟਾ ਸਿੰਘ ਨੇ ਟੱਕ ਲਗਾਇਆ

ss1

ਮੀਰੀ ਪੀਰੀ ਕਾਲਜ ਵਿਖੇ ਨਵੇਂ ਸੈੱਡ ਲਈ ਬਾਬਾ ਬੂਟਾ ਸਿੰਘ ਨੇ ਟੱਕ ਲਗਾਇਆ

vikrant-bansal-1ਭਦੌੜ 21 ਨਵੰਬਰ (ਵਿਕਰਾਂਤ ਬਾਂਸਲ) ਸੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਅਧੀਨ ਚੱਲ ਰਹੇ ਮੀਰੀ ਪੀਰੀ ਖਾਲਸਾ ਕਾਲਜ ਭਦੌੜ ਵਿਖੇ ਅੱਜ ਸੋ੍ਰਮਣੀ ਕਮੇਟੀ ਦੇ ਨਵੇਂ ਨਿਯੁਕਤ ਜੂਨੀਅਰ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ ਜੀ ਦਾ ਕਾਲਜ ਪਹੁੰਚਣ ‘ਤੇ ਕਾਲਜ ਪਿ੍ਰੰਸੀਪਲ ਡਾ. ਸੁਖਦੇਵ ਸਿੰਘ, ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਨਿੱਘਾ ਜੀ ਆਇਆ ਕੀਤਾ। ਜੂਨੀਅਰ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ ਜੀ ਨੇ ਕਾਲਜ ਵਿਖੇ ਬੱਸਾਂ ਅਤੇ ਬੱਚਿਆਂ ਦੇ ਸਾਧਨਾਂ ਲਈ ਨਵੇਂ ਪਾਰਕਿੰਗ ਸੈੱਡ ਦੀ ਟੱਕ ਲਾ ਕੇ ਨੀਂਹ ਰੱਖੀ। ਪਿ੍ਰੰਸੀਪਲ ਸਾਹਿਬ ਦੁਆਰਾ ਬਾਬਾ ਜੀ ਨੁੂੰ ਲੈ ਕੇ ਸਾਰੇ ਕਾਲਜ ਦਾ ਰਾਊਂਡ ਲਵਾਇਆ ਗਿਆ। ਇਸ ਮੌਕੇ ਉਹਨਾਂ ਨੂੰ ਕਾਲਜ ਨੂੰ ਪੇਸ਼ ਆ ਰਹੀਆਂ ਦਰਪੇਸ਼ ਸਮੱਸਿਆਵਾਂ ਬਾਰੇ ਜਾਣੁੂ ਕਰਵਾਇਆ ਗਿਆ ਅਤੇ ਉਹਨਾਂ ਦੁਆਰਾ ਮੌਕੇ ਤੇ ਹੀ ਭਰੋਸਾ ਦਿੱਤਾ ਗਿਆ ਕਿ ਇਹ ਸਾਰੀਆਂ ਸਮੱਸਿਆਵਾਂ ਦਾ ਜਲਦੀ ਤੋਂ ਜਲਦੀ ਹੱਲ ਕਰਵਾਇਆ ਜਾਵੇਗਾ। ਇਸ ਮੌਕੇ ਬਾਬਾ ਬੂਟਾ ਸਿੰਘ ਜੀ ਨੇ ਕਿਹਾ ਕਿ ਸ੍ਰੋਮਣੀ ਕਮੇਟੀ ਅਧੀਨ ਚੱਲ ਰਹੇ ਸਕੂਲਾਂ/ਕਾਲਜਾਂ ਵਿਚ ਹੋਰ ਵੀ ਧਾਰਮਿਕ ਗਤੀਵਿਧੀਆਂ ਕੀਤੀਆਂ ਜਾਣਗੀਆਂ ਅਤੇ ਕਾਲਜਾਂ ਨੂੰ ਗੁਰਸਿੱਖੀ ਰੂਪ ਦੇਣ ਲਈ ਬੱਚਿਆਂ ਨੂੰ ਪੱਗਾਂ ਬੰਨਣ ਵੱਲ ਪ੍ਰੇਰਿਤ ਕਰਨ ਲਈ ਸ੍ਰੋੋਮਣੀ ਕਮੇਟੀ ਦੁਆਰਾ ਫਰੀ ਪੱਗਾਂ ਦੇਣ ਦੀ ਗੱਲ ਵੀ ਆਖੀ। ਉਹਨਾਂ ਨੇ ਕਾਲਜਾਂ ਨੂੰ ਧਾਰਮਿਕ ਮਾਹੌਲ ਦੇਣ ਲਈ ਸਟਾਫ ਨੂੰ ਪ੍ਰੇਰਿਤ ਕੀਤਾ। ਬਾਬਾ ਜੀ ਦੁਆਰਾ ਕਾਲਜ ਪ੍ਰਬੰਧਾ ਵਿਚ ਸੰਤੁਸ਼ਟੀ ਪ੍ਰਗਟਾਈ ਗਈ। ਆਖੀਰ ਵਿਚ ਕਾਲਜ ਪਿ੍ਰੰਸੀਪਲ ਅਤੇ ਸਮੂਹ ਸਟਾਫ ਵੱਲੋਂ ਬਾਬਾ ਜੀ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੈਨੇਜਰ ਗੁਰਦੁਆਰਾ ਸਾਹਿਬ ਪਾ: ਛੇਵੀਂ ਤੇ ਦਸਵੀਂ ਅਮਰੀਕ ਸਿੰਘ ਅਤੇ ਕਾਲਜ ਦਾ ਸਮੂਹ ਸਟਾਫ ਹਾਜਰ ਸੀ।

Share Button

Leave a Reply

Your email address will not be published. Required fields are marked *