ਮੀਰਾ ਸੈਣੀ ਦੀ ਰਿਟਾਇਰਮੈਟ ਤੇ ਵਿਦਾਇਗੀ ਪਾਰਟੀ ਦਿਤੀ

ss1

ਮੀਰਾ ਸੈਣੀ ਦੀ ਰਿਟਾਇਰਮੈਟ ਤੇ ਵਿਦਾਇਗੀ ਪਾਰਟੀ ਦਿਤੀ

ਗੜ੍ਹਸ਼ੰਕਰ 8 ਦਸੰਬਰ (ਅਸ਼ਵਨੀ ਸ਼ਰਮਾ) ਮਲਟੀ ਪਰਪਜ ਹੈਲਥ ਵਰਕਰ ਮੀਰਾ ਸੈਣੀ ਦੀ ਮਹਿਕਮੇ ਚੋ 36 ਸਾਲ ਦੀ ਵਧੀਆਂ ਸਰਵਿਸ ਤੋ ਬਾਅਦ ਅੱਜ ਉਹਨਾਂ ਨੂੰ ਵਿਦਾਇਗੀ ਪਾਰਟੀ ਦਿਤੀ ਗਈ। ਪੀ.ਐਚ.ਸੀ ਪੋਸੀ ਵਿਖੇ ਐਸ.ਐਮ.ਉ ਡਾਂ ਪਰਮਜੀਤ ਕੌਰ ਦੀ ਅਗਵਾਈ ਵਿੱਚ ਕਰਵਾਏ ਸਮਾਗਮ ਦੌਰਾਨ ਉਹਨਾ ਦੀਆਂ ਮਹਿਕਮੇ ਵਿੱਚ ਵਧੀਆਂ ਸਰਵਿਸ ਲਈ ਸਰਾਹਨਾ ਕੀਤੀ ਗਈ। ਡਾਂ ਪਰਮਜੀਤ ਕੌਰ ਨੇ ਉਹਨਾ ਦੀ ਮਹਿਕਮੇ ਵਿੱਚ ਰਹਿੰਦੀਆਂ ਕੀਤੇ ਕਾਰਜ ਲਈ ਉਹਨਾ ਨੂੰ ਵਧਾਈ ਦਿਤੀ। ਇਸ ਮੌਕੇ ਕਾਮਰੇਡ ਦਰਸ਼ਨ ਸਿੰਘ ਮੱਟੂ ਤੇ ਬੀਬੀ ਸੁਭਾਸ਼ ਮੱਟੂ ਨੇ ਮੀਰਾ ਸੈਣੀ ਵਲੋ ਪਿੰਡ ਗੜੀ ਮੱਟੋ ਵਿੱਚ ਹੀ 36 ਸਾਲ ਬਤੌਰ ਏਐਨਐਮ ਸਬ ਸੈਟਰ ਵਿੱਚ ਕੰਮ ਕੀਤਾ ਤੇ ਪਿੰਡ ਦੇ ਪੱਕੇ ਬੰਸ਼ਿਦੇਬਣ ਗਏ। ਉਹਨਾਂ ਨੇ ਦੱਸਿਆ ਕਿ ਮੀਰਾਂ ਸੈਣੀ ਨੇ ਹਮੇਸ਼ਾ ਪਿੰਡ ਦੇ ਗਰੀਬ ਲੋਕਾਂ ਦੀ ਮਦਦ ਕੀਤੀ ਹੈ ਜਿਸ ਲਈ ਉਹਨਾਂ ਦੇ ਕਾਰਜ ਨਾਂ ਭੁਲਾਉਣ ਯੋਗ ਹਨ। ਇਸ ਮੌਕੇ ਕੇਵਲ ਸਿੰਘ, ਹਰਬੰਸ ਸਿੰਘ, ਜਸਵੀਰ ਸਿੰਘ ਤੋ ਇਲਾਵਾ ਸਮੂਹ ਸਟਾਫ ਹਾਜਰ ਸੀ।

Share Button

Leave a Reply

Your email address will not be published. Required fields are marked *