Tue. Jul 23rd, 2019

ਮੀਆਂਪੁਰ ਚੰਗਰ ਦੀ ਛਿੰਝ ‘ਚ ਝੰਡੀ ਦੀ ਕੁਸ਼ਤੀ ਜੱਸਾ ਪੱਟੀ ਨੇ ਜਿੱਤੀ

ਮੀਆਂਪੁਰ ਚੰਗਰ ਦੀ ਛਿੰਝ 'ਚ ਝੰਡੀ ਦੀ ਕੁਸ਼ਤੀ ਜੱਸਾ ਪੱਟੀ ਨੇ ਜਿੱਤੀ ਕੁਰਾਲੀ, 11 ਅਕਤੂਬਰ : ਪਿੰਡ ਮੀਆਂਪੁਰ ਚੰਗਰ ਵਿਖੇ ਛਿੰਝ ਕਮੇਟੀ, ਸਮੂਹ ਗਰਾਮ ਪੰਚਾਇਤ, ਪ੍ਰਵਾਸੀ ਭਾਰਤੀ ਅਤੇ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਸਲਾਨਾ ਕੁਸ਼ਤੀ ਦੰਗਲ ਕਰਵਾਇਆ ਗਿਆ। ਛਿੰਝ ਦੇ ਮੁੱਖ ਪ੍ਰਬੰਧਕ ਗੁਰਮੀਤ ਸਿੰਘ ਪ੍ਰਧਾਨ ਤੇ ਗੁਰਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਛਿੰਝ ਮੇਲੇ ਵਿੱਚ 200 ਤੋਂ ਵੱਧ ਪਹਿਲਵਾਨਾਂ ਨੇ ਆਪਣੇ ਕੁਸ਼ਤੀ ਦੇ ਜੌਹਰ ਦਿਖਾਏ ਅਤੇ ਵੱਡੀ ਗਿਣਤੀ ਵਿਚ ਇੱਕਠੇ ਹੋਏ ਦਰਸ਼ਕਾਂ ਤੋਂ ਵਾਹ ਵਾਹ ਖੱਟੀ।ਕੁਮੈਂਟਰੀ ਚ ਕੁਲਵੀਰ ਕਾਈਨੌਰ ਅਤੇ ਮੰਚ ਤੋਂ ਤਰਲੋਚਨ ਸਿੰਘ ਸਾਬਕਾ ਸਰਪੰਚ ਨੇ ਆਪਣੇ ਲੱਛੇਦਾਰ ਬੋਲਾਂ ਨਾਲ ਦਰਸ਼ਕਾਂ ਨੂੰ ਕੀਲ ਕੇ ਰੱਖਿਆ। ਇਸ ਮੌਕੇ ਰੈਫਰੀ ਦੀ ਭੂਮਿਕਾ ਗੁਰਦੇਵ ਸਿੰਘ, ਕਾਕਾ, ਲਾਲ ਵਜੀਦਪੁਰ ਅਤੇ ਜੋੜੇ ਬਣਾਉਣ ਦੀ ਸੇਵਾ ਸੰਤ ਡੂਮਛੇੜੀ  ਨੇ ਨਿਭਾਈ।

ਇਸ ਵਾਰ ਝੰਡੀ ਦੀ ਕੁਸ਼ਤੀ ਜੱਸਾ ਪੱਟੀ ਅਤੇ ਕ੍ਰਿਸ਼ਨ ਦਿੱਲੀ ਵਿਚਕਾਰ ਹੋਈ, ਜਿਸ ਵਿੱਚ ਦੋਨਾਂ ਪਹਿਲਵਾਨਾਂ ਵਿੱਚ ਕਾਂਟੇ ਦੀ ਟੱਕਰ  ਹੋਈ। ਅੰਤ ਤਕ ਜੱਸਾ ਪੱਟੀ ਨੇ ਕ੍ਰਿਸ਼ਨ ਦਿੱਲੀ ਦੀ ਕੋਈ ਪੇਸ਼ ਨਾ ਜਾਣ ਦਿੱਤੀ, ਸ਼ੁਰੂ ਤੋਂ ਹੀ ਜੱਸਾ ਪੱਟੀ ਕ੍ਰਿਸ਼ਨ ਉਤੇ ਹਾਵੀ ਰਿਹਾ। ਅਖੀਰ ਉਸਨੇ ਦਾਅ ਖੇਡਦੇ ਹੋਏ ਕ੍ਰਿਸ਼ਨ ਦਿੱਲੀ ਦੀ ਪਿੱਠ ਧਰਤੀ ‘ਤੇ ਜਾ ਲਈ ਅਤੇ ਝੰਡੀ ਦੀ ਕੁਸ਼ਤੀ ਤੇ ਕਬਜਾ ਕਰ ਲਿਆ। ਇਸ ਕੁਸ਼ਤੀ ਦਾ ਦਰਸ਼ਕਾਂ ਨੇ ਖੂਬ ਅਨੰਦ ਮਾਣਿਆ।

ਇਸ ਦੌਰਾਨ ਦੋ ਨੰਬਰ ਕੁਸ਼ਤੀ ਵਿੱਚ ਹੇਡੋਂ ਜਾਰਜੀਆ ਅਤੇ ਅੰਮ੍ਰਿਤਪਾਲ ਵਿਚਕਾਰ ਜਬਰਦਸਤ ਅਤੇ ਰੁਮਾਂਚਿਤ ਮੁਕਾਬਲੇ  ਦੌਰਾਨ ਕੋਈ ਨਤੀਜਾ ਸਾਹਮਣੇ ਨਾ ਆਇਆ। ਅਖੀਰ ਪ੍ਰਬੰਧਕਾਂ ਨੇ ਦੋਨਾਂ ਨੂੰ ਸਾਂਝੇ ਤੌਰ ਤੇ ਜੇਤੂ ਐਲਾਨ ਦੇ ਦਿੱਤਾ।

ਹੋਰ ਮੁਕਾਬਲਿਆਂ ਵਿੱਚ ਬਿੰਦੂ ਕਾਈਨੌਰ ਨੇ ਵਿਸ਼ੂ ਚੰਡੀਗੜ ਨੂੰ, ਕਾਲਾ ਕਨਸਾਲਾ ਨੇ ਦਿਨੇਸ਼ ਨੂੰ, ਕਮਲਜੀਤ ਮੁੱਲਾਂਪੁਰ  ਨੇ ਬਲਰਾਜ ਡੂਮਛੇੜੀ ਨੂੰ, ਰਹਿਮਤ ਅਲੀ ਨੇ ਗੁਰਿੰਦਰ ਸ਼ਿੰਗਾਰੀਵਾਲ ਨੂੰ, ਗਿੰਦਰ ਚਮਕੌਰ ਸਾਹਿਬ ਨੇ ਗੋਪੀ ਨੂੰ, ਨਰਿੰਦਰ ਗੋਚਰ ਨੇ ਹਰਸ਼ ਮੀਆਂਪੁਰ  ਨੂੰ ਚਿੱਤ ਕੀਤਾ।

ਇਸ ਤੋਂ ਬਿਨਾਂ ਕਾਕਾ ਤੋਗਾਂ ਤੇ ਕੁਲਵੀਰ, ਬਾਬੂ ਪੱਟੀ ਤੇ ਜੱਗਾ ਬਾਬਾ ਫਲਾਹੀ, ਪੂਰਨ ਚੌਂਤਾ ਤੇ ਗਾਮਾ ਚਮਕੌਰ ਸਾਹਿਬ, ਜਸਵੀਰ ਸ਼ਿੰਗਾਰੀਵਾਲ ਤੇ ਸੁਰਿੰਦਰ ਬਾਬਾ ਫਲਾਹੀ ਕ੍ਰਮਵਾਰ ਬਰਾਬਰ ਰਹੇ।

ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਮੁੱਖ ਮਹਿਮਾਨ ਰਣਜੀਤ ਸਿੰਘ ਗਿੱਲ ਅਕਾਲੀ ਦਲ, ਬਨੀ ਕੰਗ, ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਤੇ ਕੁਸ਼ਲਪਾਲ ਸਿੰਘ ਕਾਂਗਰਸੀ ਆਗੂ, ਸਰਬਜੀਤ ਸਿੰਘ ਕਾਦੀਮਾਜਰਾ, ਰੁਲਦਾ ਸਿੰਘ, ਅਮਨਿੰਦਰ ਸਿੰਘ ਖੇੜਾ, ਮਨਜੀਤ ਸਿੰਘ ਮੁੰਧੋਂ ਅਕਾਲੀ ਆਗੂ, ਮਨਜੀਤ ਸਿੰਘ ਖੈਰਪੁਰ, ਚਰਨ ਸਿੰਘ, ਬਲਵੀਰ ਸਿੰਘ ਤੇ ਦਿਲਬਾਗ ਸਿੰਘ ਆਦਿ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਆਖਰ ਚ ਪਹਿਲਵਾਨਾਂ ਅਤੇ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਕੁਸ਼ਤੀ ਦੰਗਲ ਦੇ ਮੁੱਖ ਪ੍ਰਬੰਧਕ ਗੁਰਮੀਤ ਸਿੰਘ, ਬਲਵੀਰ ਸਿੰਘ, ਟਿੰਕੂ, ਹਨੀ, ਇਕਬਾਲ ਸਿੰਘ, ਸੱਜਣ ਸਿੰਘ ਸਾਬਕਾ ਸਰਪੰਚ, ਦਲਵੀਰ ਸਿੰਘ, ਗੁਰਜੀਤ ਸਿੰਘ, ਪੁਨੀਤ ਸ਼ਰਮਾ, ਹਰਮਨਪ੍ਰੀਤ ਹੈਪੀ, ਸੁਖਜਿੰਦਰ ਸਿੰਘ ਜੱਗਾ, ਰਾਜਵੀਰ ਸਿੰਘ,ਬਲਜੀਤ ਸਿੰਘ, ਸਿਕੰਦਰ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *

%d bloggers like this: