ਮੀਂਹ ਨਾਲ ਕਰਾਲਾ ਵਿਖੇ ਮਕਾਨ ਦੀ ਛੱਤ ਡਿੱਗੀ

ss1

ਮੀਂਹ ਨਾਲ ਕਰਾਲਾ ਵਿਖੇ ਮਕਾਨ ਦੀ ਛੱਤ ਡਿੱਗੀ
ਪਰਿਵਾਰ ਦਾ ਵਾਲ-ਵਾਲ ਬਚਾਅ

24-29

ਬਨੂੜ, 23 ਜੁਲਾਈ (ਰਣਜੀਤ ਸਿੰਘ ਰਾਣਾ): ਅੱਜ ਸਵੇਰੇ ਇਸ ਖੇਤਰ ਵਿੱਚ ਪਈ ਭਰਵੀਂ ਬਾਰਿਸ਼ ਹਟਦਿਆਂ ਸਾਰ ਹੀ ਨਜ਼ਦੀਕੀ ਪਿੰਡ ਕਰਾਲਾ ਵਿਖੇ ਇੱਕ ਮਕਾਨ ਦੀ ਛੱਤ ਡਿੱਗ ਗਈ। ਪਰਿਵਾਰ ਦੇ ਜੀਅ ਦੂਜੇ ਕਮਰੇ ਵਿੱਚ ਬੈਠੇ ਹੋਣ ਕਾਰਨ ਸਾਰਿਆਂ ਦਾ ਵਾਲ-ਵਾਲ ਬਚਾਅ ਹੋ ਗਿਆ ਪਰ ਕਮਰੇ ਵਿੱਚ ਪਏ ਮੰਜੇ, ਪੇਟੀ ਤੇ ਹੋਰ ਸਮੁੱਚਾ ਸਾਮਾਨ ਬੁਰੀ ਤਰਾਂ ਨੁਕਸਾਨਿਆ ਗਿਆ।
ਪਿੰਡ ਦੇ ਕਰਾਲਾ ਦੇ ਨੌਜਵਾਨ ਆਗੂ ਜਤਿੰਦਰ ਸਿੰਘ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਜਗਦੀਸ਼ ਸਿੰਘ ਪੁੱਤਰ ਮਹਿੰਦਰ ਸਿੰਘ ਨਾਮੀਂ ਵਿਅਕਤੀ ਦੇ ਕੱਚੇ ਬਾਲਿਆਂ ਵਾਲੇ ਮਕਾਨ ਦੀ ਛੱਤ ਸਵੇਰੇ ਨੌਂ ਕੁ ਵਜੇ ਡਿੱਗੀ। ਉਨ੍ਹਾਂ ਦੱਸਿਆ ਕਿ ਇਹ ਪਰਿਵਾਰ ਬਹੁਤ ਗਰੀਬ ਹੈ ਤੇ ਉਨ੍ਹਾਂ ਕੋਲ ਦੋ ਕੱਚੇ ਕਮਰੇ ਸਨ, ਜਿਨ੍ਹਾਂ ਵਿੱਚੋਂ ਇੱਕ ਡਿੱਗ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਕਮਰੇ ਦੀ ਛੱਤ ਗਿੱਡੀ ਉਸ ਵਿਚ ਪਰਿਵਾਰ ਦੇ ਸਾਰੇ ਜੀਅ ਸੌਂਦੇ ਸਨ। ਛੱਤ ਡਿੱਗਣ ਸਮੇਂ ਜਗਦੀਸ਼ ਸਿੰਘ ਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਉਕਤ ਕਮਰੇ ਵਿੱਚੋਂ ਵਿਚੋਂ ਨਿਕਲਕੇ ਦੂਜੇ ਕਮਰੇ ਵਿੱਚ ਬੈਠੇ ਸਨ ਕਿ ਇੱਕ ਦਮ ਸਾਰੀ ਛੱਤ ਡਿੱਗ ਗਈ। ਛੱਤ ਡਿੱਗਦਿਆਂ ਸਾਰ ਹੀ ਸਾਰੇ ਜੀਅ ਦੂਜੇ ਕਮਰੇ ਵਿੱਚੋਂ ਵੀ ਬਾਹਰ ਆ ਗਏ।
ਪ੍ਰਭਾਵਿਤ ਜਗਦੀਸ਼ ਸਿੰਘ ਨੇ ਦੱਸਿਆ ਕਿ ਜਿਸ ਕਮਰੇ ਦੀ ਛੱਤ ਡਿੱਗੀ ਉਸ ਵਿੱਚ ਮੰਜੇ, ਪੇਟੀ, ਟਰੰਕ ਤੇ ਘਰ ਦਾ ਹੋਰ ਸਮੁੱਚਾ ਨਿੱਕ-ਸੁੱਕ ਪਿਆ ਸੀ, ਜਿਹੜਾ ਕਿ ਬੁਰੀ ਤਰਾਂ ਨੁਕਸਾਨਿਆ ਗਿਆ ਹੈ। ਪਿੰਡ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਤੇ ਪੰਜਾਬ ਸਰਕਾਰ ਕੋਲੋਂ ਪੀੜਤ ਗਰੀਬ ਪਰਿਵਾਰ ਲਈ ਤੁਰੰਤ ਮੁਆਵਜ਼ੇ ਦੀ ਮੰਗ ਕੀਤੀ ਹੈ ਤਾਂ ਕਿ ਉਹ ਪੱਕਾ ਕਮਰਾ ਉਸਾਰ ਸਕੇ।

Share Button

Leave a Reply

Your email address will not be published. Required fields are marked *