ਮੀਂਹ ਨਾਲ ਆਲੂਆਂ ਦੀ ਫਸਲ ਹੋਈ ਤਬਾਹ

ਮੀਂਹ ਨਾਲ ਆਲੂਆਂ ਦੀ ਫਸਲ ਹੋਈ ਤਬਾਹ

ਮੋਗਾ: ਸੂਬੇ ਵਿੱਚ ਬੀਤੇ ਦਿਨੀਂ ਪਏ ਮੀਂਹ ਨੇ ਜਿੱਥੇ ਆਮ ਜਨਜੀਵਨ ਨੂੰ ਇੱਕ ਵਾਰ ਪ੍ਰਭਾਵਿਤ ਕਰਕੇ ਰੱਖ ਦਿੱਤਾ, ਉੱਥੇ ਹੀ ਲਗਾਤਾਰ ਦੋ-ਤਿੰਨ ਦਿਨ ਅਸਮਾਨੋਂ ਡਿੱਗੀਆਂ ਪਾਣੀ ਦੀਆਂ ਬੂੰਦਾ ਨੇ ਹੁਣ ਆਲੂਆਂ ਦੀ ਫਸਲ ਬੀਜਣ ਵਾਲੇ ਕਿਸਾਨਾਂ ਨੂੰ ‘ਅੱਖਾਂ ‘ਚੋਂ ਹੰਝੂ’ ਵਹਾਉਣ ਲਈ ਮਜਬੂਰ ਕਰ ਦਿੱਤਾ ਹੈ। ਕਰਜੇ ਦੀ ਪੰਡ ਦਾ ਭਾਰ ਹੌਲਾ ਕਰਨ ਲਈ ਕਿਸਾਨ ਆਸਾਂ ਉਮੀਦਾਂ ਨਾਲ ਹਾੜੀ ਅਤੇ ਸਾਉਣੀ ਦੀ ਫਸਲ ਉਗਾਉਂਦਾ ਹੈ, ਪਰ ਜਦੋਂ ਮੁੱਲ ਵੱਟਣ ਦਾ ਵੇਲਾ ਨੇੜੇ ਆਉਂਦਾ ਹੈ ਤਾਂ ਕਦੇ ਫਸਲ ਦਾ ਸਹੀ ਮੁੱਲ ਨਹੀਂ ਮਿਲਦਾ ਤੇ ਕਦੇ ਮੌਸਮ ਦੀ ਖਰਾਬੀ ਜਿਵੇ ਕੀ ਹੜ੍ਹ, ਮੀਂਹ ਅਤੇ ਗੜ੍ਹੇਮਾਰੀ ਕਰਕੇ ਫਸਲ ਬਰਬਾਦ ਹੋ ਜਾਂਦੀ ਹੈ, ਜਿਸ ਕਾਰਨ ਕਿਸਾਨਾਂ ਦੇ ਪੱਲੇ ਨਮੋਸ਼ੀ ਹੀ ਪੈਂਦੀ ਹੈ।
ਇਸ ਵਾਰ ਮੋਗਾ ਜ਼ਿਲ੍ਹੇ ਵਿੱਚ ਵੀ ‘ਆਈ ਬਸੰਤ ਪਾਲਾ ਉਡੰਤ’ ਦੀ ਕਹਾਵਤ ਨੂੰ ਨਜ਼ਰ ਲੱਗ ਗਈ ਜਾਪ ਰਹੀ ਹੈ। ਬਸੰਤ ਪੰਚਮੀ ਦੇ ਤਿਉਹਾਰ ਉਪਰੰਤ ਜਿੱਥੇ ਪਾਲੇ ਨੇ ਪਾਸਾ ਨਹੀਂ ਵੱਟਿਆ, ਉੱਥੇ ਪੈ ਰਹੇ ਮੀਂਹ ਨੇ ਕਿਸਾਨਾਂ ਨੇ ਫਿਕਰਾਂ ਵਿੱਚ ਪਾ ਦਿੱਤਾ ਹੈ। ਮੋਗਾ ਜ਼ਿਲ੍ਹੇ ਦੇ ਪਿੰਡ ਦੌਧਰ ਗਰਬੀ, ਦੌਧਰ ਸ਼ਰਕੀ, ਮੱਲੇਆਣਾ, ਰਸੂਲਪੁਰ ਅਤੇ ਹੋਰ ਆਸ-ਪਾਸ ਦੇ ਪਿੰਡਾਂ ਵਿੱਚ ਅਜਿਹੇ ਹੀ ਹਲਾਤ ਪੈਦਾ ਹੋ ਗਏ ਹਨ, ਜਿੱਥੇ ਕਿਸਾਨਾਂ ਵੱਲੋਂ ਕਾਸ਼ਤ ਕੀਤੀ ਆਲੂਆਂ ਦੀ ਖੇਤੀ ਨੂੰ ਬੀਤੇ ਦਿਨੀਂ ਪਏ ਮੀਂਹ ਨੇ ਤਬਾਹ ਕਰਕੇ ਰੱਖ ਦਿੱਤਾ ਹੈ।

Share Button

Leave a Reply

Your email address will not be published. Required fields are marked *

%d bloggers like this: