ਮਿੱਧੇ ਜ਼ਜਬਾਤ

ss1

ਮਿੱਧੇ ਜ਼ਜਬਾਤ

ਯਾਦਾਂ ਦੇ ਕਾਫ਼ਲੇ,
ਪਿੱਛੇ ਗਮਾਂ ਦੀਆਂ ਡਾਰਾਂ,
ਕੱਖੋਂ ਹੋਲ਼ੇ ਕੀਤਾ ਸਾਨੂੰ,
ਤੇਰੇ ਇਸ਼ਕੇ ਦੀਆਂ ਮਾਰਾਂ ..!!

ਬੇਕਦਰਾਂ ਦੀ ਯਾਰੀ,
ਚੱਲੀ ਰੀਝਾਂ ਚਾਵਾਂ ਉੱਤੇ ਆਰੀ,
ਮੱਲਿਆ ਦਰਦਾਂ ਨੇ ਬੂਹਾ,
ਹਾਸੇ ਮਾਰ ਗਏ ਉਡਾਰੀ..!!

ਮਤਲ਼ਵੀ ਹੋ ਗਏ ਯਾਰਾਨੇ,
ਲੋੜ ਵਿਚ ਆਪਣੇ ਹੀ ਬੇਗਾਨੇ,
ਅੱਖੀ ਡਿੱਠੇ ਭੇਦ ਕਿੱਥੇ ਪੈਂਦਾ,
ਕਈ ਰੰਗ ਹੁਣ ਰੰਗੇ ਨੇ ਜਮਾਨੇ.. !!

ਰਵਿੰਦਰ ਲਾਲਪੁਰੀ
ਸੰਪਰਕ-94634-52261

 
Share Button

Leave a Reply

Your email address will not be published. Required fields are marked *