ਮਿੱਤਲ ਨੇ ਕੀਰਤਪੁਰ ਸਾਹਿਬ ਵਿਖੇ ਵੰਡੇ ਸਗਨ ਸਕੀਮ ਚੈਕ

ss1

ਮਿੱਤਲ ਨੇ ਕੀਰਤਪੁਰ ਸਾਹਿਬ ਵਿਖੇ ਵੰਡੇ ਸਗਨ ਸਕੀਮ ਚੈਕ

2-6

ਕੀਰਤਪੁਰ ਸਾਹਿਬ 3 ਅਗਸਤ (ਸਰਬਜੀਤ ਸਿੰਘ ਸੈਣੀ/ਹਰਪ੍ਰੀਤ ਸਿੰਘ ਕਟੋਚ): ਪੰਜਾਬ ਸਰਕਾਰ ਵਲੋਂ ਗਰੀਬ ਲੜਕੀਆ ਦੇ ਵਿਆਹ ਲਈ ਚਲਦੀ ਸਗਨ ਸਕੀਮ ਤਹਿਤ ਉਦਯੋਗ ਅਤੇ ਤਕਨੀਕੀ ਸਿੱਖਿਆ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ ਵਲੋਂ ਕੀਰਤਪੁਰ ਸਾਹਿਬ ਦੇ ਰਾਮ ਮੰਦਰ ਚੋਕ ਵਿਖੇ 100 ਦੇ ਕਰੀਬ ਲੋਕਾ ਨੂੰ ਸ਼ਗਨ ਸਕੀਮ ਦੇ ਚੈਕ ਵੰਡੇ ਗਏ। ਉਥੇ ਹੀ ਉਹਨਾ ਨੇ ਭਾਰਤ ਸਰਕਾਰ ਵਲੋਂ ਚਲਾਈ ਜਾ ਰਹੀ ਸਵੱਛ ਭਾਰਤ ਸਕੀਮ ਤਹਿਤ ਲੋੜ ਬੰਦ 455 ਲੋਕਾਂ ਨੂੰ ਪਖਾਨੇ ਬਣਾਉਣ ਲਈ ਵੀ ਲੈਟਰ ਜਾਰੀ ਕੀਤੇ ਗਏ ਤਾਂ ਜੋ ਜਿਹਨਾਂ ਲੋਕਾਂ ਦੇ ਘਰ ਪਖਾਨੇ ਨਹੀ ਹੈ ਉਹਨਾਂ ਨੂੰ ਪਖਾਨੇ ਬਣਾਉਣ ਲਈ ਬਣਦੀ ਰਾਸ਼ੀ ਦੀ ਪਹਿਲੀ ਕਿਸ਼ਤ ਉਹਨਾ ਦੇ ਬੈਂਕ ਖਾਤੀਆ ਵਿੱਚ ਪਾਈ ਜਾ ਸਕੇ। ਇਸ ਮੋਕੇ ਉਹਨਾਂ ਬੋਲਦੇ ਹੋਏ ਭਾਰਤ ਸਰਕਾਰ ਵਲੋਂ ਚਲਾਈਆਂ ਜਾਂਦੀਆਂ ਵੱਖ ਵੱਖ ਬੀਮਾਂ ਸਕੀਮਾਂ ਬਾਰੇ ਦੱਸਿਆ, ਕਿਸਾਨਾਂ ਦਾ 5 ਲੱਖ ਰੁਪਏ ਤੱਕ ਬੀਮਾਂ ਕੀਤਾ ਜਾਵੇਗਾਂ, 5 ਤੋਂ 7 ਲੱਖ ਲੋਕਾਂ ਦੇ ਨੀਲੇ ਕਾਰਡ ਬਣਾਏ ਜਾਣਗੇ ਅਤੇ 2021 ਤੱਕ ਹਰ ਗਰੀਬ ਵਿਆਕਤੀ ਨੂੰ ਘਰ ਦੇਣ ਬਾਰੇ ਦੱਸਿਆ ਗਿਆ।।

ਇਸ ਮੋਕੇ ਭਾਜਪਾ ਆਗੂ ਅਰਵਿੰਦਰ ਮਿੱਤਲ, ਭਾਜਪਾ ਜਿਲ੍ਹਾ ਪ੍ਰਧਾਨ ਯੂਗੇਸ ਸੂਦ ਵੇਲਫੇਅਰ ਅਫਸਰ ਬਲਜਿੰਦਰ ਸਿੰਘ,ਅਮਰਜੀਤ ਬੈਂਸ ਐਸ ਡੀ ਐਮ ਸ਼੍ਰੀ ਅਨੰਦਪੁਰ ਸਾਹਿਬ, ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਈ.ਓ ਭਜਨ ਚੰਦ, ਇੰਨਸਪੈਕਟ ਬਲਵਿੰਦਰ ਸਿੰਘ, ਜੱਥੇਦਾਰ ਗੁਰਚਰਨ ਸਿੰਘ ਸਾਬਕਾ ਸਰਪੰਚ ਕਲਿਆਣਪੁਰ, ਕੈਪਟਨ ਬਲਵੀਰ ਸਿੰਘ ਮੰਡਲ ਪ੍ਰਧਾਨ ਕੀਰਤਪੁਰ ਸਾਹਿਬ, ਲਾਲਾ ਜੋਤੀ ਪ੍ਰਸਾਦ, ਤੇਜਿੰਦਰ ਸਿੰਘ ਪੱਪੂ ਪ੍ਰਧਾਨ ਸੋ੍ਰਮਣੀ ਅਕਾਲੀ ਦਲ ਵਪਾਰ ਵਿੰਗ ਕੀਰਤਪੁਰ ਸਾਹਿਬ, ਐਨ.ਕੇ.ਸਰਮਾ, ਭੁਪਿੰਦਰ ਸਿੰਘ ਭਾਰਜ, ਮਨਿੰਦਰ ਸਿੰਘ ਸਾਹਿਬ, ਕਸਮੀਰਾ ਸਿੰਘ ਸਰਪੰਚ ਭਗਵਾਲਾ, ਠੇਕੇਦਾਰ ਗੁਰਨਾਮ ਸਿੰੰਘ, ਮਨਜੀਤ ਸਿੰਘ, ਦਲਜੀਤ ਸਿੰਘ ਜੀਤੀ, ਗੁਰਪਾਲ ਸਿੰਘ ਬਲੋਲੀ, ਕ੍ਰਿਸ਼ਨ ਕੁਮਾਰ ਅੱਤਰੀ, ਇੰਦਰ ਸਿੰਘ ਦਬੂੜ, ਅਮਨਦੀਪ ਸਿੰਘ ਰੂਬਲ, ਕਰਨੈਲ ਸਿੰਘ ਚੰਦਪੁਰ, ਅਮਨਦੀਪ ਸਿੰਘ ਰੂਬਲ, ਅਸ਼ੋਕ ਸ਼ਾਰਦਾ, ਰਜਨੀਸ ਜੋਸੀ, ਬੀਬੀ ਸਰਫ ਕੋਰ, ਬੀਬੀ ਰਮਨਜੀਤ ਕੋਰ, ਰਣਜੀਤ ਕੋਰ, ਜਸਵਿੰਦਰ ਕੋਰ ,ਦਵਿੰਦਰ ਕੋਰ, ਗੁਰਦੀਪ ਕੋਰ, ਪ੍ਰੀਤਮ ਕੋਰ, ਗੁਰਸ਼ਰਨ ਕੋਰ, ਸੁਰਜੀਤ ਕੋਰ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *