ਮਿੱਤਲ ਨਾਲ ਨਹੀਂ ਹੋਈ ਬੈਠਕ : ਭਗਵੰਤ ਮਾਨ

ss1

ਮਿੱਤਲ ਨਾਲ ਨਹੀਂ ਹੋਈ ਬੈਠਕ : ਭਗਵੰਤ ਮਾਨ

ਸ੍ਰੀ ਆਨੰਦਪੁਰ ਸਾਹਿਬ, 19 ਦਸੰਬਰ (ਪ.ਪ.): ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਸਾਫ ਕੀਤਾ ਹੈ ਕਿ ਉਨ੍ਹਾਂ ਦੀ ਭਾਜਪਾ ਦੇ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਨਾਲ ਕੋਈ ਗੁਪਤ ਬੈਠਕ ਨਹੀਂ ਹੋਈ ਹੈ। ਆਮ ਆਦਮੀ ਪਾਰਟੀ ਆਗੂ ਦਾ ਕਹਿਣਾ ਹੈ ਕਿ ਭਾਖੜਾ ਬੋਰਡ ਦੇ ਰੈਸਟ ਹਾਊਸ ਵਿਚ ਉਨ੍ਹਾਂ ਦੀ ਅਚਾਨਕ ਮਦਨ ਮੋਹਨ ਮਿੱਤਲ ਨਾਲ ਸ਼ਿਸ਼ਟਾਚਾਰ ਦੇ ਤੌਰ ‘ਤੇ ਮੁਲਾਕਾਤ ਹੋਈ ਸੀ, ਜਿਸ ਨੂੰ ਮੀਡੀਆ ਵਲੋਂ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਭਗਵੰਤ ਮਾਨ ਸ੍ਰੀ ਆਨੰਦਪੁਰ ਸਾਹਿਬ ਵਿਖੇ ਇਕ ਰੈਲੀ ਨੂੰ ਸੰਬੋਧਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

Share Button

Leave a Reply

Your email address will not be published. Required fields are marked *