ਮਿੱਠੀ ਮਿੱਠੀ ਪ੍ਰੀਤ ਬਣ ਤੂੰ

ss1

ਮਿੱਠੀ ਮਿੱਠੀ ਪ੍ਰੀਤ ਬਣ ਤੂੰ

ਗਜ਼ਲ ਬਣ ਤੇ ਗੀਤ ਬਣ ਤੂੰ, ਆਜਾ ਮੇਰਾ ਮੀਤ ਬਣ ਤੂੰ।
ਛੱਡ ਕੇ ਸਾਰੇ ਝਗੜੇ ਝੇੜੇ, ਨਵੀਂ ਨਿਵੇਕਲੀ ਰੀਤ ਬਣ ਤੂੰ
ਗਰਮੀ ਦੱਸ ਵਿਖਾਵੇਂ ਕਾਹਤੋਂ, ਹਵਾ ਚੱਲਦੀ ਠੰਡੀ ਸੀਤ ਬਣ ਤੂੰ।
ਚਾਰ ਦਿਹਾੜੇ ਹੈ ਜਿੰਦਗਾਨੀ, ਐਵੇਂ ਨਾ ਸ਼ਰੀਕ ਬਣ ਤੂੰ
ਕਿਉਂ ਦਰ-ਦਰ ਉੱਤੇ ਮਾਰੇਂ ਟੱਕਰਾਂ, ਇੱਕੋ ਦਾ ਮੁਰੀਦ ਬਣ ਤੂੰ।
ਦਿਲ ਵਿੱਚ ਵੱਸ ਕੇ ਮੇਰੇ ਸੱਜਣਾ, ਮਿੱਠੀ ਮਿੱਠੀ ਪ੍ਰੀਤ ਬਣ ਤੂੰ
ਸਾਫ਼ ਸੁੱਥਰਾ ਰਹਿਣਾ ਸਿੱਖ ਲੈ, ਨਾ ਗੰਦਗੀ ਜਿਹਾ ਪਲੀਤ ਬਣ ਤੂੰ।
‘ਦੱਦਾਹੂਰੀਆ’ ਚਾਹੁੰਦਾ ਤੈਨੂੰ, ਆ ਗਲ ਮੇਰੇ ਤਾ ਤਵੀਤ ਬਣ ਤੂੰ

ਜਸਵੀਰ ਸ਼ਰਮਾ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
ਮੋਬਾਈਲ : 94176-22046

Share Button

Leave a Reply

Your email address will not be published. Required fields are marked *