Sun. May 19th, 2019

ਮਿੱਟੀ ਨਾਲ ਭਰੇ ਟਿਪਰ ਨੇ ਦੋ ਸਕੀਆਂ ਭੈਣਾਂ ਦੀ ਲਈ ਜਾਨ

ਮਿੱਟੀ ਨਾਲ ਭਰੇ ਟਿਪਰ ਨੇ ਦੋ ਸਕੀਆਂ ਭੈਣਾਂ ਦੀ ਲਈ ਜਾਨ

ਰੂਪਨਗਰ: ਨਜ਼ਦੀਕੀ ਪਿੰਡ ਲੋਦੀ ਮਾਜਰਾ ਨੇੜੇ ਸੜਕ ‘ਤੇ ਸੈਰ ਕਰ ਰਹੀਆਂ ਦੋ ਸਕੀਆਂ ਭੈਣਾਂ ਬਲਜੀਤ ਕੌਰ ਅਤੇ ਕੁਲਵਿੰਦਰ ਕੌਰ ਪੁੱਤਰੀਆਂ ਸਵਰਗਵਾਸੀ ਕ੍ਰਿਸ਼ਨ ਸਿੰਘ ਵਾਸੀ ਪਿੰਡ ਡਕਾਲਾ ਨੂੰ ਮਿੱਟੀ ਦੇ ਭਰੇ ਇਕ ਟਿੱਪਰ ਨੇ ਬੁਰੀ ਤਰ੍ਹਾਂ ਕੁਚਲ ਦਿੱਤਾ ਅਤੇ ਜਿਸ ਦੌਰਾਨ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਟਿੱਪਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਘਨੌਲੀ ਪੁਲਿਸ ਨੇ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਟਿੱਪਰ ਚਾਲਕ ਵਿਰੁੱਧ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਗੌਰਤਲਬ ਹੈ ਕਿ ਓਵਰਲੋਡ ਟਿਪਰਾਂ ਕਰਕੇ ਆਏ ਦਿਨ ਕੋਈ ਨਾ ਕੋਈ ਹਾਦਸਾ ਵਾਪਰਦਾ ਰਹਿੰਦਾ ਹੈ ਪਰ ਪ੍ਰਸਾਸ਼ਨ ਵਲੋਂ ਇਸ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾਂਦਾ, ਜਿਸ ਤੋਂ ਲਗਦਾ ਹੈ ਕਿ ਇਹ ਸਭ ਪ੍ਰਸਾਸ਼ਨ ਦੀ ਰਜ਼ਾਮੰਦੀ ਨਾ ਹੋ ਰਿਹਾ ਹੈ।

Leave a Reply

Your email address will not be published. Required fields are marked *

%d bloggers like this: