ਮਿੰਨੀ ਸਹਾਰਾ ਕਲੱਬ ਵਲੋਂ ਚੰਡੀਗੜ ਪੁਲਿਸ ਤੇ ਤੰਗ ਪਰੇਸ਼ਾਨ ਕਰਨ ਤੇ ਰੋਸ਼ ਪ੍ਰਗਟ

ss1

ਮਿੰਨੀ ਸਹਾਰਾ ਕਲੱਬ ਵਲੋਂ ਚੰਡੀਗੜ ਪੁਲਿਸ ਤੇ ਤੰਗ ਪਰੇਸ਼ਾਨ ਕਰਨ ਤੇ ਰੋਸ਼ ਪ੍ਰਗਟ

ਤਪਾ ਮੰਡੀ, 29 ਜੂਨ (ਨਰੇਸ਼ ਗਰਗ)- ਬੀਤੇ ਦਿਨ ਚੰਡੀਗੜ ਪੁਿਲਸ ਵਲੋਂ ਤਪਾ ਦੀ ਮਸ਼ਹੂਰ ਸੰਸਥਾ ਮਿੰਨੀ ਸਹਾਰਾ ਕਲੱਬ ਦੇ ਵਲੰਟੀਅਰਾਂ ਨੂੰ ਤੰਗ ਪ੍ਰੇਸ਼ਾਨ ਕਰਨ ਅਤੇ ਕਈ ਘੰਟੇ ਐਂਬੂਲੈਂਸ ਨੂੰ ਖੜਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਗੋਗੀ ਪੁੱਤਰ ਪ੍ਰਗਟ ਸਿੰਘ,ਜਗਸੀਰ ਸਿੰਘ ਪੁੱਤਰ ਧਰਮ ਸਿੰਘ ਅਤੇ ਜਗਦੇਵ ਸਿੰਘ ਪੁੱਤਰ ਨੇਕ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੰਗਲਵਾਰ ਨੂੰ ਉਹ ਆਪਣੇ ਚਾਚੇ ਨੂੰ ਐਂਬੂਲੈਂਸ ਰਾਹੀ ਪਿੰਡ ਉਗੋਕੇ ਤੋਂ ਚੰਡੀਗੜ ਪੀ.ਜੀ. ਆਈ. ਵਿਖੇ ਲੈਕੇ ਗਏ ਸਨ। ਜਦੋ ਉਹ ਪੀ.ਜੀ.ਆਈ. ਦੀ ਓ.ਪੀ.ਡੀ. ਵਿਖੇ ਉਤਰੇ ਤਾਂ ਚੰਡੀਗੜ ਦੇ ਪੁਲਿਸ ਅਧਿਕਾਰੀ ਐਂਬੂਲੈਂਸ ਨੂੰ ਥਾਣੇ ਲੈ ਗਏ। ਐਂਬੂਲੈਂਸ ਦੇ ਚਾਲਕ ਦਾਰਾ ਸਿੰਘ ਨੇ ਦੱਸਿਆ ਕਿ ਉਸਨੇ ਥਾਣੇ ਵਿਚ ਗੱਡੀ ਦੇ ਸਾਰੇ ਕਾਗਜਾਤ ਪੂਰੇ ਦਿਖਾ ਦਿੱਤੇ ਸਨ, ਪਰ ਫਿਰ ਵੀ ਕਈ ਘੰਟੇ ਉਸਨੂੰ ਤੰਗ ਪ੍ਰੇਸ਼ਾਨ ਕੀਤਾ ਗਿਆ ਤੇ ਬਿਠਾਕੇ ਸਮੇਂ ਦੀ ਬਰਬਾਦੀ ਕੀਤੀ। ਜਦ ਕਿ ਓਧਰ ਮਰੀਜ਼ ਅਤੇ ਉਸਦੇ ਰਿਸਤੇਦਾਰ ਉਸਦਾ ਇੰਤਜਾਰ ਕਰ ਰਹੇ ਸਨ। ਮਰੀਜ਼ ਦੇ ਰਿਸਤੇਦਾਰਾਂ ਨੇ ਦੱਸਿਆ ਕਿ ਉਨਾਂ ਵਲੋਂ ਮਰੀਜ਼ ਨੂੰ ਕਿਸੇ ਰੇਹੜੀ ਉਪਰ ਪਾਕੇ ਐਮਰਜੰਸੀ ਵਿਚ ਲਿਜਾਣਾ ਪਿਆ। ਇਸ ਘਟਨਾ ਦੀ ਮਿੰਨੀ ਸਹਾਰਾ ਕਲੱਬ ਦੇ ਚੇਅਰਮੈਨ ਧਰਮਪਾਲ ਸ਼ਰਮਾਂ,ਪ੍ਰਧਾਨ ਪਵਨ ਬਤਾਰਾ,ਵਾਇਸ ਪ੍ਰਧਾਨ ਪ੍ਰਵੀਨ ਗਰਗ, ਸਾਬਕਾ ਚੇਅਰਮੈਨ ਮਦਨ ਲਾਲ ਘੜੈਲਾ, ਰਾਜੂ ਮੌੜ , ਪੈ੍ਰਸ ਸਕੱਤਰ ਭੂਸਨ ਘੜੈਲਾ ਨੇ ਚੰਡੀਗੜ ਪੁਲਸ ਪ੍ਰਸਾਸ਼ਨ ਤੇ ਰੋਸ ਕਰਦੇ ਹੋਏ ਕਰੜੇ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਕਲੱਬ ਦੇ ਵਲੰਟੀਅਰ ਪ੍ਰਵੀਨ ਗਰਗ ਨੇ ਦੱਸਿਆ ਕਿ ਉਨਾਂ ਨੇ ਚੰਡੀਗੜ ਦੇ ਸਬੰਧਤ ਥਾਣੇ ਦੇ ਮੁਖੀ ਰਿਜਵੀ ਨਾਲ ਵੀ ਗੱਲਬਾਤ ਕੀਤੀ ਸੀ ਜਿਨਾਂ ਨੇ ਜਾਂਚ ਕਰ ਰਹੇ ਹਾਂ ਕਹਿ ਕੇ ਫੋਨ ਕੱਟ ਦਿੱਤਾ ਜਦੋ ਐਸ.ਐਸ.ਪੀ.ਸੁਖਚੈਨ ਸਿੰਘ ਗਿੱਲ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਇਹ ਮਾਮਲਾ ਉਨਾਂ ਦੇ ਹੁਣੇ ਧਿਆਨ ਵਿਚ ਆਇਆ ਹੈ ਜਿਸ ਸਬੰਧੀ ਉਹ ਪੁਿਲਸ ਅਧਿਕਾਰੀਆਂ ਨਾਲ ਗੱਲ ਕਰਨਗੇ।

Share Button