ਮਿੰਨੀ ਕਹਾਣੀ- ਤਰੱਕੀ

ss1

         ਜਤਿੰਦਰ ਨਿੱਕਾ ਹੁੰਦਾ ਆਪਣੇ ਮਾਤਾ -ਪਿਤਾ ਨਾਲ ਵਿਦੇਸ਼ ਜਾ ਵਸਿਆ ਸੀ । ਉੱਥੇ ਜਦੋਂ ਉਹ ਆਪਣੇ ਵਤਨ ਪੰਜਾਬ ਦੀ ਤਰੱਕੀ ਬਾਰੇ ਪੜ੍ਹਦਾ ਜਾਂ ਸੁਣਦਾ ਤਾਂ ਬਹੁਤ ਖੁਸ਼ ਹੁੰਦਾ ਅਤੇ ਸੋਚਦਾ ਕਿ ਹੁਣ ਤਾਂ ਮੇਰੇ ਪਿੰਡ ਵਾਲਾ ਪ੍ਰਾਇਮਰੀ ਸਕੂਲ ਵੀ ਹਾਈ ਜਾਂ ਸੀਨੀਅਰ ਸੈਕੰਡਰੀ ਸਕੂਲ ਬਣ ਗਿਆ ਹੋਵੇਗਾ । ਪਰ ਜਦੋਂ ਉਹ 20-21 ਸਾਲ ਬਾਅਦ ਆਪਣੇ ਪਿੰਡ ਪਰਤਿਆ ਤਾਂ ਵੇਖ ਕੇ ਹੈਰਾਨ ਰਹਿ ਗਿਆ ਕਿ ਜਿਸ ਵੇਲੇ ਉਹ ਵਿਦੇਸ਼ ਗਿਆ ਸੀ, ਉਸ ਸਮੇਂ ਵਾਲੇ ਪ੍ਰਇਮਰੀ ਸਕੂਲ ਦੇ ਜੋ ਦੋ ਕਮਰੇ ਸਨ ਉਹ ਵੀ ਹੁਣ ਢਹਿਣ ਕਿਨਾਰੇ ਸਨ । ਸਾਰੇ ਸਕੂਲ ਵਿੱਚ ਸਿਰਫ ਇੱਕ ਅਧਿਆਪਕ ਸੀ ਅਤੇ ਉਹ ਵੀ ਕੁਰਸੀ ‘ਤੇ ਗੂੜ੍ਹੀ ਨੀਂਦ ਸੌਂ ਰਿਹਾ ਸੀ ।

   ਗੁਰਸੇਵਕ “ਚੁੱਘੇ ਖੁਰਦ”
           M.  94632 59716

Share Button

Leave a Reply

Your email address will not be published. Required fields are marked *