Thu. Jul 18th, 2019

‘ਮਿੰਦੋ ਤਸੀਲਦਾਰਨੀ’ ਦਾ ਨਵਾਂ ਗੀਤ ‘ਕੱਚੀਏ ਲਗਰੇ’ ਹੋਇਆ ਰਿਲੀਜ਼

‘ਮਿੰਦੋ ਤਸੀਲਦਾਰਨੀ’ ਦਾ ਨਵਾਂ ਗੀਤ ‘ਕੱਚੀਏ ਲਗਰੇ’ ਹੋਇਆ ਰਿਲੀਜ਼

ਕਰਮਜੀਤ ਅਨਮੋਲ ਦੁਆਰਾ ਪ੍ਰੋਡਿਊਸ ਕੀਤੀ ਗਈ ਫ਼ਿਲਮ ‘ਮਿੰਦੋ ਤਸੀਲਦਾਰਨੀ’ ਜਿਸ ਦਾ ਦਰਸ਼ਕਾਂ ਵੱਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ ਜਲਦ ਹੀ 28 ਜੂਨ ਨੂੰ ਵੱਡੇ ਪਰਦੇ ‘ਤੇ ਦੇਖਣ ਨੂੰ ਮਿਲਣ ਵਾਲੀ ਹੈ। ਸੋਸ਼ਲ ਮੀਡੀਆ ‘ਤੇ ਹਾਲ ਹੀ ‘ਚ ਇੱਕ ਵੀਡੀਓ ਬਹੁਤ ਹੀ ਤੇਜੀ ਨਾਲ ਵਾਇਰਲ ਹੋ ਰਿਹਾ ਸੀ ਜੋ ਕਿ ਟੀਵੀ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਗੋਪੀ ਭੱਲਾ ਦਾ ਸੀ, ਜਿਸ ‘ਚ ਉਹ ਕਰਮਜੀਤ ਅਨਮੋਲ ਦੀ ਅਦਾਕਾਰੀ ਦੀ ਤਾਰਿਫ ਕਰ ਰਹੇ ਸਨ। ਹੁਣ ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਕਰਮਜੀਤ ਦੀ ਫਿਲਮ ‘ਮਿੰਦੋ ਤਸੀਲਦਾਰਨੀ’ ਦਾ ਤੀਜਾ ਗੀਤ ਰਿਲੀਜ਼ ਹੋ ਚੁੱਕਿਆ ਹੈ।

ਉਸ ਗੀਤ ਦਾ ਨਾਂਅ ਹੈ ‘ਕੱਚੀਏ ਲਗਰੇ’। ਇਸ ਗੀਤ ਨੂੰ ਸਿਕੰਦਰ ਸਲੀਮ ਤੇ ਮੰਨਤ ਨੂਰ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ‘ਕੱਚੀਏ ਲਗਰੇ’ ਗੀਤ ਰੋਮਾਂਟਿਕ ਹੈ। ਇਸ ਗੀਤ ਨੂੰ ਰਾਜਵੀਰ ਜਵੰਦਾ ਤੇ ਈਸ਼ਾ ਰਿਖੀ ਉੱਤੇ ਫ਼ਿਲਮਾਇਆ ਗਿਆ ਹੈ। ਦੋਨਾਂ ਦੀ ਕੈਮਿਸਟਰੀ ਗਾਣੇ ‘ਚ ਸਾਫ ਦੇਖੀ ਜਾ ਸਕਦੀ ਹੈ। ‘ਕੱਚੀਏ ਲਗਰੇ’ ਗੀਤ ਦੇ ਬੋਲ ਹਰਮਨਜੀਤ ਦੁਆਰਾ ਲਿਖੇ ਗਏ ਹਨ ਤੇ ਮਿਊਜ਼ਿਕ ਗੁਰਮੀਤ ਸਿੰਘ ਨੇ ਦਿੱਤਾ ਹੈ। ਇਸ ਗੀਤ ਨੂੰ ਜੱਸ ਰਿਕਾਰਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।

ਫ਼ਿਲਮ ‘ਮਿੰਦੋ ਤਸੀਲਦਾਰਨੀ’ ਨੂੰ ਅਵਤਾਰ ਸਿੰਘ ਵੱਲੋਂ ਲਿਖਿਆ ਗਿਆ ਹੈ ਤੇ ਨਾਲ ਹੀ ਉਨ੍ਹਾਂ ਵੱਲੋਂ ਫ਼ਿਲਮ ਨੂੰ ਡਾਇਰੈਕਟ ਵੀ ਕੀਤਾ ਗਿਆ ਹੈ। ਇਸ ਫ਼ਿਲਮ ਨੂੰ ਕਰਮਜੀਤ ਅਨਮੋਲ ਤੇ ਰੰਜੀਵ ਸਿੰਗਲਾ ਨੇ ਪ੍ਰੋਡਿਊਸ ਕੀਤਾ ਹੈ। ਇਸ ਫ਼ਿਲਮ ‘ਚ ਮੁੱਖ ਕਿਰਦਾਰਾਂ ‘ਚ ਕਰਮਜੀਤ ਅਨਮੋਲ, ਕਵਿਤਾ ਕੌਸ਼ਿਕ, ਰਾਜਵੀਰ ਜਵੰਦਾ ਤੇ ਈਸ਼ਾ ਰਿਖੀ ਨਜ਼ਰ ਆਉਣਗੇ। ਇਸ ਫ਼ਿਲਮ ‘ਚ ਕਮੇਡੀ ਤੇ ਪਰਿਵਾਰਕ ਇਮੋਸ਼ਨਲ ਡਰਾਮਾ 28 ਜੂਨ ਨੂੰ ਸਿਨੇਮਾ ਘਰਾਂ ‘ਚ ਦੇਖਣ ਨੂੰ ਮਿਲੇਗਾ।

Leave a Reply

Your email address will not be published. Required fields are marked *

%d bloggers like this: