ਮਿਹਨਤ

ss1

ਮਿਹਨਤ

ਖੁਦ ਹੀ ਮੰਜ਼ਿਲ ਚੁਣਨੀ ਪੈਂਦੀ ।
ਰਾਹ ਖੁਦ ਬਣਾਉਣੇ ਪੈਂਦੇ ਆ ।

ਘਰ ਬੈਠਕੇ ਮਿਲੇ ਨਾ ਕਾਮਯਾਬੀ ।
ਮੱਥੇ ਕਿਸਮਤ ਨਾਲ ਲਾਉਣੇ ਪੈਂਦੇ ਆ ।

ਹੌਸਲਿਆ ਨੂੰ ਪੈਂਦਾ ਬੁਲੰਦ ਕਰਨਾ ।
ਨਾਮ ਮਿਹਨਤ ਨਾਲ ਚਮਕਾਉਣੇ ਪੈਂਦੇ ਆ ।

ਦਿਨ ਮਿਹਨਤ ਦੇ ਨਾਲ ਆਉਣ ਚੰਗੇ ।
ਖੁਦ ਕਰ ਲਿਆਉਣੇ ਪੈਂਦੇ ਆ ।

ਮਾੜੇ ਸਮਿਆ ਵਿੱਚ ਨਾ ਡੋਲ ਜਾਵੀ ।
ਕਈ ਵਾਰ ਲੇਖ ਹਰਾਉਣੇ ਪੈਂਦੇ ਆ ।

“ਪ੍ਰੇਮ” ਵੱਖਰੀ ਪਹਿਚਾਣ ਬਣਾਉਣ ਲਈ ।
ਔਖੇ ਵਖਤ ਹੰਢਾਉਣੇ ਪੈਂਦੇ ਆ ।

ਔਖੇ ਵਖਤ ਹੰਢਾਉਣੇ ਪੈਂਦੇ ਆ ।

ਪ੍ਰੇਮ ਸਿੰਘ
ਲੁਧਿਆਣਾ
97810-60352

Share Button

Leave a Reply

Your email address will not be published. Required fields are marked *