ਮਿਹਨਤੀ ਵਿਦਿਆਰਥੀਆਂ ਤੇ ਲੱਗਿਆ ਬੇਰੁਜ਼ਗਾਰੀ ਦਾ ਧੱਬਾ ਹਟਾਏ ਪੰਜਾਬ ਸਰਕਾਰ-ਰਮਨਦੀਪ ਸਿੰਘ

ss1

ਮਿਹਨਤੀ ਵਿਦਿਆਰਥੀਆਂ ਤੇ ਲੱਗਿਆ ਬੇਰੁਜ਼ਗਾਰੀ ਦਾ ਧੱਬਾ ਹਟਾਏ ਪੰਜਾਬ ਸਰਕਾਰ-ਰਮਨਦੀਪ ਸਿੰਘ
ਹੋਰ ਇਸ਼ਤਿਹਾਰ ਦੇਣ ਦੀ ਥਾਂ ਇਸੇ ਭਰਤੀ ਵਿਚ ਸਾਰੇ ਵਿਦਿਆਰਥੀਆਂ ਨੂੰ ਨੌਕਰੀਆਂ ਦਿੱਤੀਆਂ ਜਾਣ-ਗੁਰਪ੍ਰੀਤ ਸਿੰਘ

ਪਟਿਆਲਾ 4 ਜੁਲਾਈ (ਅੰਨੂ ਕੈਲੌਰੀਆ ) ਐਸ.ਐਸ.ਐਸ. ਬੋਰਡ ਦੁਆਰਾ ਜਾਰੀ ਕਲਰਕ ਅਤੇ .ਡਾਟਾ ਐਂਟਰੀ ਆਪਰੇਟਰ ਦੀ ਭਰਤੀ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਪ੍ਰੀਤ ਸਿੰਘ ਪਟਿਆਲਾ ਤੇ ਰਮਨਦੀਪ ਸਿੰਘ ਨੇ ਦੱਸਿਆਂ ਕਿ ਬੋਰਡ ਦੁਆਰਾ ਕੱਢੀ ਗਈ ਭਰਤੀ ਇਸ਼ਤਿਹਾਰ ਨੰ 4 ਆਫ 2015, ਜਿਸ ਦਾ ਯੋਗਤਾ ਟੈਸਟ (ਪੰਜਾਬੀ ਅਤੇ ਅੰਗਰੇਜੀ), ਮਿਤੀ 23 ਮਈ 2016 ਤੋਂ 20 ਜੂਨ 2016 ਤੱਕ ਲਿਆ ਗਿਆ ਸੀ ਜਿਸ ਦਾ ਰਿਜ਼ਲਟ ਮਿਤੀ 20 ਜੂਨ ਦੀ ਰਾਤ ਨੂੰ ਹੀ ਬੋਰਡ ਵੱਲੋਂ ਵੈਬਸਾਈਟ ਉੱਤੇ ਅਪਲੋਡ ਕੀਤਾ ਗਿਆ ਸੀ। ਇਹ ਟੈਸਟ 6875 ਵਿਦਿਆਰਥੀਆਂ ਨੇ ਪਾਸ ਕਰਲਿਆ ਜਦ ਕਿ ਬੋਰਡ ਵੱਲੋਂ ਸਿਰਫ 2715 ਹੀ ਅਸਾਮੀਆਂ ਹਨ।
ਪੰਜਾਬ ਸਰਕਾਰ ਵੱਲੋਂ ਜਦ 1,30,000 ਨਵੀਆਂ ਭਰਤੀਆਂ ਦਾ ਐਲਾਨ ਕੀਤਾ ਗਿਆ ਸੀ, ਉਸ ਵਿੱਚ ਲਗਭਗ 20,000 ਸਿਰਫ ਕਲਰਕਦੀਆਂ ਅਸਾਮੀਆਂ ਦੀ ਗੱਲ ਵੱਖ-ਵੱਖ ਮਾਧਿਅਮਾਂ ਰਾਹੀਂ ਸਾਹਮਣੇ ਆਈ ਸੀ ਅਤੇ ਮੌਜੂਦਾ ਸਮੇਂ ਬੋਰਡ ਕੋਲ ਮਿਤੀ 23-05-2016 ਤੋਂ ਬਾਅਦ ਵੀ ਮੰਗ ਪੱਤਰ ਪ੍ਰਾਪਤ ਹੋਏ ਹਨ, ਜਿਸ ਸਬੰਧੀ ਮਿਤੀ 18-06-2016 ਨੂੰ ਬੋਰਡ ਵੱਲੋਂ ਨਵੀਆਂ ਅਸਾਮੀਆਂ ਸਬੰਧੀ ਵੱਖਰਾ ਨੋਟੀਫਿਕੇਸ਼ਨ ਜਾਰੀ ਕਰਨ ਦੀ ਗੱਲ ਵੱਖ-ਵੱਖ ਅਖਬਾਰਾਂ ਰਾਹੀਂ ਜਾਰੀ ਹੋਏ ਇਸ਼ਤਿਹਾਰ ਵਿੱਚ ਕੀਤੀ ਗਈ ਹੈ। ਹੁਣ ਜਿਹੜੇ 6875 ਵਿਦਿਆਰਥੀਆਂ ਨੇ ਇਹ ਟਾਈਪ ਟੈਸਟ ਪਾਸ ਕੀਤਾ ਹੈ, ਉਨ੍ਹਾਂ ਨੇ ਦਿਨ-ਰਾਤ ਦੀ ਅਨਥਕਮਿਹਨਤ ਅਤੇ ਲਗਨ ਨਾਲ ਕਾਮਯਾਬੀ ਹਾਸਲ ਕੀਤੀ ਹੈ।ਬਹੁਤ ਪਰਿਵਾਰਾਂ ਦੀ ਨਿਗਾਹ, ਇਸ ਭਰਤੀ ਉੱਤੇ ਹੈ ਅਤੇ ਖਾਸ ਕਰਕੇ ਟੈਸਟ ਪਾਸ ਵਿਅਕਤੀਆਂ ਦੇ ਪਰਿਵਾਰਾਂ ਨੂੰ ਇਸ ਭਰਤੀ ਤੋਂ ਖਾਸੀਆਂ ਉਮੀਦਾਂ ਹਨ। ਪਾਸ ਹੋਏ ਵਿਅਕਤੀਆਂ ਵਿੱਚ ਕੁਝ ਅਜਿਹੇ ਵੀ ਹਨ ਜਿਨ੍ਹਾਂ ਨੂੰ ਸ਼ਾਇਦ ਇਸ ਤੋਂ ਬਾਅਦ ਸਰਕਾਰੀ ਨੌਕਰੀ ਲਈ ਮੌਕਾ ਹੀ ਨਾ ਮਿਲੇ (ਉਮਰ ਸੀਮਾਕਾਰਨ)। ਜੇਕਰ ਬੋਰਡ ਵੱਲੋਂ 6875 ਵਿਚੋਂ ਸਿਰਫ 2715 ਅਸਾਮੀਆਂ ਹੀ ਭਰੀਆਂ ਗਈਆਂ ਤਾਂ 4160 ਕਾਬਿਲ ਵਿਦਿਆਰਥੀ ਨੌਕਰੀ ਹਾਸਲ ਨਹੀਂ ਕਰ ਸਕਣਗੇ ਅਤੇ ਬੇਰੁਜਗਾਰ ਰਹਿ ਜਾਣਗੇ।ਉਹ ਵੀ ਇਹੋ ਜਿਹੇ ਟਾਈਮ ਤੇ ਜਦ ਸਰਕਾਰ ਕੋਲ ਹਜ਼ਾਰਾਂ ਅਸਾਮੀਆਂ ਖਾਲੀ ਹਨ। ਮਿਤੀ 29-06-2016 ਨੂੰ ਐਸ.ਐਸ.ਬੋਰਡ ਨੇ ਪਾਸ ਵਿਦਿਆਰਥੀਆਂ ਦੀ ਰੋਲ ਨੰ ਦੇ ਹਿਸਾਬ ਨਾਲ ਜੋ ਲਿਸਟ ਅਪਡੇਟ ਕੀਤੀ ਹੈ, ਉਸ ਵਿੱਚ ਇਹ ਗੱਲ ਧਿਆਨ ਵਿੱਚ ਆਈ ਹੈ ਕਿ ਜੋ ਉਮੀਦਵਾਰ 65% (ਜਨਰਲ), 60% (ਬੀ.ਸੀ.), 58 (ਐਸ.ਸੀ.) ਤੋ ਘੱਟ ਨੰਬਰ ਲੈ ਕੇ ਪਾਸ ਹੋਏ ਹਨ, ਉਹਨਾਂ ਦੀ ਇਸ ਨੌਕਰੀ ਪ੍ਰਤੀ ਉਮੀਦਾਂ ਲਗਪਗ ਖਤਮ ਹੋ ਗਈਆਂਹਨ, ਕਿਉਂਕਿ ਅਸਾਮੀਆਂ ਦੀ ਗਿਣਤੀ ਨੂੰ ਦੇਖਦੇ ਹੋਏ ਸਾਰੇ ਘੱਟ % ਵਾਲੇ ਹੀ ਨਿਰਾਸ਼ ਹਨ।ਇਸ ਕਰਕੇ ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਨਿਰਪੱਖ ਢੰਗ ਨਾਲ ਚੌਣ ਕੀਤੀ ਜਾਵੇੇ, ਤਾਂਕਿ ਸਭ ਨੂੰ ਇਨਸਾਫ ਮਿਲ ਸਕੇ, ਕਿਉਂਕਿ ਸਕਿੱਲ ਟੈਸਟ ਸਭ ਨੇ ਹੀ ਮਿਹਨਤ ਨਾਲ ਪਾਸ ਕੀਤਾ ਹੈ। ਪਿਛਲੇ ਸਮੇਂ ਅਨੇਕਾਂ ਭਰਤੀਆਂ, ਜਿਵੇਂ ਪਟਵਾਰੀ, ਪਨਸਪ ਆਦਿ ਕਿਸੇ ਕਾਰਨ ਨੇਪਰੇ ਨਹੀਂ ਚੜ੍ਹ ਸਕੀਆਂ, ਜਿਸ ਨਾਹ ਹਜ਼ਾਰਾਂ ਯੋਗ ਵਿਦਿਆਰਥੀਆਂ ਨੇ ਐਸ.ਐਸ.ਐਸ.ਬੋਰਡ ਦੁਆਰਾ ਲਏ ਗਏ ਟਾਈਪ ਯੋਗਤਾ ਪ੍ਰੀਖਿਆ ਵਿੱਚ ਮਿਹਨਤ ਕੀਤੀ ਅਤੇ 6875 ਨੇ ਕਾਮਯਾਬੀ ਹਾਸਲ ਕੀਤੀ।ਇਸ ਲਈ 6875 ਟੈਸਟ ਪਾਸ, ਕਾਬਿਲ ਵਿਦਿਆਰਥੀ ਜੋ ਪੰਜਾਬ ਸਰਕਾਰ ਦੀਆਂ ਸ਼ਰਤਾਂ ਪੂਰੀਆਂ ਕਰਦੇ ਹੋਣ ਨੂੰ ਮੌਜੂਦਾ ਭਰਤੀ (ਇਸ਼ਤਿਹਾਰ ਨੰ 4 ਆਫ 2015)ਵਿਚ ਹੀ ਅਸਾਮੀਆਂ ਵਧਾ ਕੇ ਨੋਕਰੀ ਦਿੱਤੀ ਜਾਵੇ।
ਰੇਨੂ ਰਾਜਪੁਤ ਤੇ ਮਧੂ ਅਰੌੜਾ ਨੇ ਦੱਸਿਆਂ ਪੰਜਾਬ ਵਿਚ ਹਜ਼ਾਰਾ ਨੌਜਵਾਨ ਉੱਚੇਰੀ ਸਿੱਖਿਆਂ ਹਾਸਲ ਕਰ ਕੇ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਹਨ ਉਹਨਾਂ ਕਿਹਾ ਕਿ ਨਵੇਂ ਨੋਟੀਫਿਕੇਸ਼ਨ ਦੀ ਥਾਂ ਮੌਜੂਦਾ ਭਰਤੀ ਵਿੱਚ ਹੀ ਕਲਰਕਾਂ ਦੀ ਅਸਾਮੀਆ ਦੀ ਗਿਣਤੀ ਵਧਾਕੇ 5000-5500 ਕੀਤੀ ਜਾਵੇ, ਤਾਂ ਜੋ ਵੱਧ ਤੋ ਵੱਧ ਟੈਸਟ ਪਾਸ ਕਾਬਿਲ ਉਮੀਦਵਾਰਾਂ ਨੂੰ ਰੁਜ਼ਗਾਰ ਮਿਲ ਸਕੇ, ਜਿਸ ਨਾਲ ਸਰਕਾਰ ਅਤੇ ਵਿਦਿਆਰਥੀਆਂ ਦਾ ਸਮਾਂ ਅਤੇ ਪੈਸਾ ਵੀ ਬਚੇਗਾ ਅਤੇ ਵਿਭਾਗਾਂ ਵਿੱਚ ਚੱਲ ਰਹੀ ਮੁਲਾਜ਼ਮਾਂ ਦੀ ਕਮੀ ਨੂੰ ਵੀ ਦੂਰ ਕੀਤਾ ਜਾ ਸਕੇਗਾ ਅਤੇ ਪੰਜਾਬ ਨੂੰ ਹੋਰ ਵੀ ਜ਼ਿਆਦਾ ਤਰੱਕੀ ਦੇ ਰਾਹ ਉੱਤੇ ਲੈ ਕੇ ਜਾਣ ਵਿੱਚ ਮਦਦ ਮਿਲ ਸਕੇਗੀ ਅਤੇ ਪੰਜਾਬ ਦੇ ਇ੍ਹਨਾਂ ਸਾਰੇ ਵਿਦਿਆਰਥੀਆਂ ਦਾ ਆਪਣੀ ਸਰਕਾਰ ਪ੍ਰਤੀ ਵਿਸ਼ਵਾਸ਼ ਹੋਰ ਵੱਧ ਜਾਵੇਗਾ ਅਤੇ ਪੰਜਾਬ ਸਰਕਾਰ ਦਾ ਲੋਕ-ਪੱਖੀ ਚਿਹਰਾ ਹੋਰ ਵੀ ਵਧੀਆ ਤਰੀਕੇ ਨਾਲ ਲੋਕਾਂ ਵਿੱਚ ਉੱਭਰ ਸਕੇਗਾ। ਕੁਝ ਵਿਦਿਆਰਥੀਆਂ ਵੱਲੋਂ ਇਹ ਵੀ ਮੰਗ ਕੀਤੀ ਗਈ ਹੈ ਕਿ ਕੰਸਲਿੰਗ ਦੌਰਾਨ ਉਨ੍ਹਾਂ ਦੀਆਂ ਉਤਰ ਕਾਪੀਆਂ ਅਤੇ ਫਿੰਗਰਪ੍ਰਿੰਟ ਵੀ ਕਰਵਾਏ ਜਾਣ।

Share Button

Leave a Reply

Your email address will not be published. Required fields are marked *